ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਅੱਜ ਬਾਇਓ ਟੈਕਨੋਲੋਜੀ ਵਿਭਾਗ ਦੇ ‘ਉੱਚ ਪ੍ਰਦਰਸ਼ਨ ਵਾਲੇ ਬਾਇਓਮੈਨੂਫੈਕਚਰਿੰਗ ਨੂੰ ਹੁਲਾਰਾ ਦੇਣ ਦੇ ਲਈ ਬਾਇਓਈ3’ (ਅਰਥਵਿਵਸਥਾ, ਵਾਤਾਵਰਣ ਅਤੇ ਰੋਜ਼ਗਾਰ ਦੇ ਲਈ ਬਾਇਓਟੈਕਨੋਲੋਜੀ) ਨੀਤੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ।
ਬਾਇਓਈ3 ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਹਨ- ਵਿਸ਼ੇਗਤ ਖੇਤਰਾਂ ਵਿੱਚ ਰਿਸਰਚ ਅਤੇ ਵਿਕਾਸ ਅਤੇ ਉੱਦਮਤਾ ਨੂੰ ਇਨੋਵੇਸ਼ਨ-ਸੰਚਾਲਿਤ ਸਮਰਥਨ। ਇਹ ਬਾਇਓਮੈਨੂਫੈਕਚਿੰਗ ਅਤੇ ਬਾਇਓ-ਏਆਈ ਹਬ ਅਤੇ ਬਾਇਓਫਾਉਂਡ੍ਰੀ ਦੀ ਸਥਾਪਨਾ ਕਰਕੇ ਟੈਕਨੋਲੋਜੀ ਵਿਕਾਸ ਅਤੇ ਵਪਾਰੀਕਰਣ ਵਿੱਚ ਤੇਜ਼ੀ ਲਿਆਵੇਗਾ। ਹਰਿਕ ਵਿਕਾਸ ਦੇ ਪ੍ਰਜਨਨ ਬਾਇਓਇਕੋਨੋਮੀ ਮਾਡਲ ਨੂੰ ਪ੍ਰਾਥਮਿਕਤਾ ਦੇਣ ਦੇ ਨਾਲ-ਨਾਲ, ਇਹ ਨੀਤੀ ਭਾਰਤ ਦੇ ਕੁਸ਼ਲ ਕਾਰਜਬਲ ਦੇ ਵਿਸਤਾਰ ਦੀ ਸੁਵਿਧਾ ਪ੍ਰਦਾਨ ਕਰੇਗੀ ਅਤੇ ਰੋਜ਼ਗਾਰ ਸਿਰਜਣ ਵਿੱਚ ਵਾਧਾ ਕਰੇਗੀ।
ਕੁੱਲ ਮਿਲਾ ਕੇ, ਇਹ ਨੀਤੀ ਸਰਕਾਰ ਦੀ ‘ਨੈੱਟ ਜ਼ੀਰੋ’ ਕਾਰਬਨ ਅਰਥਵਿਵਸਥਾ ਅਤੇ ‘ਵਾਤਾਵਰਣ ਦੇ ਲਈ ਜੀਵਨਸ਼ੈਲੀ’ ਜਿਹੀਆਂ ਪਹਿਲਕਦਮੀਆਂ ਨੂੰ ਹੋਰ ਮਜ਼ਬੂਤ ਹੋਵੇਗੀ ਅਤੇ ‘ਸਰਕੂਲਰ ਬਾਇਓਇਕੋਨੋਮੀ’ ਨੂੰ ਹੁਲਾਰਾ ਦੇ ਕੇ ਭਾਰਤ ਨੂੰ ‘ਹਰਿਤ ਵਿਕਾਸ’ ਦੇ ਮਾਰਗ ‘ਤੇ ਅੱਗੇ ਵਧਣ ਵਿੱਚ ਗਤੀ ਪ੍ਰਦਾਨ ਕਰੇਗੀ। ਬਾਇਓਈ3 ਨੀਤੀ ਭਵਿੱਖ ਨੂੰ ਹੁਲਾਰਾ ਦੇਵੇਗੀ ਅਤੇ ਅੱਗੇ ਵਧਾਵੇਗੀ, ਜੋ ਆਲਮੀ ਚੁਣੌਤੀਆਂ ਦੇ ਲਈ ਅਧਿਕ ਸਥਾਈ, ਅਭਿਨਵ ਅਤੇ ਜਵਾਬੀ ਪ੍ਰਤੀਕਿਰਿਆ ਨਾਲ ਸਬੰਧਿਤ ਹੈ। ਇਹ ਨੀਤੀ ਵਿਕਸਿਤ ਭਾਰਤ ਦੇ ਲਈ ਬਾਇਓ-ਵਿਜ਼ਨ ਦਾ ਨਿਰਧਾਰਣ ਕਰਦੀ ਹੈ।
ਸਾਡਾ ਵਰਤਮਾਨ ਯੁਗ ਬਾਇਲੋਜੀ ਦੇ ਉਦਯੋਗੀਕਰਣ ਵਿੱਚ ਨਿਵੇਸ਼ ਕਰਨ ਦਾ ਇੱਕ ਉਪਯੁਕਤ ਸਮਾਂ ਹੈ, ਤਾਕਿ ਜਲਵਾਯੂ ਪਰਿਵਰਤਨ ਮਿਟੀਗੇਸ਼ਨ, ਖੁਰਾਕ ਸੁਰੱਖਿਆ ਅਤੇ ਮਨੁੱਖੀ ਸਿਹਤ ਜਿਹੇ ਕੁਝ ਮਹੱਤਵਪੂਰਨ ਸਮਾਜਿਕ ਮੁੱਦਿਆਂ ਦਾ ਸਮਾਧਾਨ ਕਰਨ ਦੇ ਲਈ ਟਿਕਾਊ ਅਤੇ ਸਰਕੂਲਰ ਤੌਰ-ਤਰੀਕਿਆਂ ਨੂੰ ਹੁਲਾਰਾ ਦਿੱਤਾ ਜਾ ਸਕੇ। ਬਾਇਓ-ਅਧਾਰਿਤ ਉਤਪਾਦਾਂ ਦੇ ਵਿਕਾਸ ਦੇ ਸੰਦਰਭ ਵਿੱਚ ਅਤਿਆਧੁਨਿਕ ਇਨੋਵੇਸ਼ਨਾਂ ਨੂੰ ਗਤੀ ਦੇਣ ਦੇ ਲਈ ਸਾਡੇ ਦੇਸ਼ ਵਿੱਚ ਇੱਕ ਮਜ਼ਬੂਤ ਬਾਇਓਮੈਨੂਫੈਕਚਰਿੰਗ ਈਕੋਸਿਸਟਮ ਦਾ ਨਿਰਮਾਣ ਕਰਨਾ ਮਹੱਤਵਪੂਰਨ ਹੈ।
ਉੱਚ ਪ੍ਰਦਰਸ਼ਨ ਵਾਲੇ ਬਾਇਮੈਨੂਫੈਕਚਰਿੰਗ ਵਿੱਚ, ਦਵਾਈ ਤੋਂ ਲੈ ਕੇ ਸਮੱਗਰੀ ਤੱਕ ਦਾ ਉਤਪਾਦਨ ਕਰਨ, ਖੇਤੀ ਅਤੇ ਖੁਰਾਕ ਚੁਣੌਤੀਆਂ ਦਾ ਸਮਾਧਾਨ ਕਰਨ ਅਤੇ ਐਡਵਾਂਸ ਬਾਇਓਟੈਕਨੋਲੋਜੀ ਪ੍ਰਕਿਰਿਆਵਾਂ ਦੇ ਏਕੀਕਰਣ ਦੇ ਮਾਧਿਣ ਨਾਲ ਬਾਇਓ-ਅਧਾਰਿਤ ਉਤਪਾਦਾਂ ਦੇ ਨਿਰਮਾਣ ਨੂੰ ਹੁਲਾਰਾ ਦੇਣ ਦੀ ਸਮਰੱਥਾ ਹੈ। ਰਾਸ਼ਟਰੀ ਪ੍ਰਾਤਮਿਕਤਾਵਾਂ ਦੇ ਅਨੁਰੂਪ, ਬਾਇਓਈ3 ਨੀਤੀ ਮੋਟੇ ਤੌਰ ‘ਤੇ ਨਿਮਨਲਿਖਿਤ ਰਣਨੀਤਕ/ਵਿਸ਼ੇਗਤ ਖੇਤਰਾਂ ‘ਤੇ ਧਿਆਨ ਕੇਂਦ੍ਰਿਤ ਕਰੇਗੀ: ਉੱਚ ਮੁੱਲ ਵਾਲੇ ਬਾਇਓ-ਅਧਾਰਿਤ ਕੈਮੀਕਲਸ, ਬਾਇਓਪੌਲੀਮਰ ਅਤੇ ਐਨਜ਼ਾਇਮਸ; ਸਮਾਰਟ ਪ੍ਰੋਟੀਨ ਅਤੇ ਫੰਕਸ਼ਨਲ ਫੂਡਸ; ਪ੍ਰੀਸਿਸ਼ਨ ਬਾਇਓਥੈਰਾਪਿਉਟਿਕਸ; ਜਲਵਾਯੂ ਟਿਕਾਊ ਖੇਤੀਬਾੜੀ; ਕਾਰਬਨ ਪੱਧਰ ਵਿੱਚ ਕਮੀ ਅਤੇ ਉਸ ਦਾ ਉਪਯੋਗ; ਸਮੁੰਦਰੀ ਅਤੇ ਪੁਲਾੜ ਰਿਸਰਚ।