ਭਾਰਤੀ ਜਨਤਾ ਪਾਰਟੀ ਭਾਰਤ ਦੀ ਸਭ ਤੋਂ ਬੜੀ ਰਾਜਨੀਤਕ ਪਾਰਟੀ ਹੈ ਅਤੇ ਪੂਰੇ ਦੇਸ਼ ਵਿੱਚ ਇਸ ਦੀ ਸਰਗਰਮ ਮੌਜੂਦਗੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ, ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੇ ਸਮਾਵੇਸ਼ੀ ਅਤੇ ਵਿਕਾਸ-ਮੁਖੀ ਸ਼ਾਸਨ ਦੇ ਯੁਗ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਕਿਸਾਨ, ਗ਼ਰੀਬ, ਹਾਸ਼ੀਏ 'ਤੇ ਪਏ ਲੋਕਾਂ, ਨੌਜਵਾਨਾਂ, ਮਹਿਲਾਵਾਂ ਅਤੇ ਨਵ-ਮੱਧ ਵਰਗ ਦੀਆਂ ਆਕਾਂਖਿਆਵਾਂ ਨੂੰ ਪੂਰਾ ਕੀਤਾ ਗਿਆ।
2024 ਦੀਆਂ ਆਮ ਚੋਣਾਂ ਵਿੱਚ ਭਾਜਪਾ ਨੇ ਤੀਸਰੀ ਵਾਰ ਰਿਕਾਰਡ ਬਹੁਮਤ ਹਾਸਲ ਕੀਤਾ। ਸ਼੍ਰੀ ਮੋਦੀ ਨੇ ਲਗਾਤਾਰ ਤੀਸਰੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਆਰਥਿਕ ਸੁਧਾਰਾਂ, ਡਿਜੀਟਲ ਇਨਫ੍ਰਾਸਟ੍ਰਕਚਰ ਅਤੇ ਕਲਿਆਣਕਾਰੀ ਪ੍ਰੋਗਰਾਮਾਂ 'ਤੇ ਪਾਰਟੀ ਦੇ ਫੋਕਸ ਨੇ ਇਸ ਦੀ ਸਫ਼ਲਤਾ ਵਿੱਚ ਯੋਗਦਾਨ ਦਿੱਤਾ।
ਸ਼੍ਰੀ ਨਰੇਂਦਰ ਮੋਦੀ 2024 ਵਿੱਚ ਰਾਸ਼ਟਰਪਤੀ ਭਵਨ ਵਿੱਚ ਪ੍ਰਧਾਨ ਮੰਤਰੀ ਪਦ ਦੀ ਸਹੁੰ ਚੁੱਕਦੇ ਹੋਏ
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ 2019 ਅਤੇ 2014 ਵਿੱਚ ਪ੍ਰਧਾਨ ਮੰਤਰੀ ਪਦ ਦੀ ਸਹੁੰ ਚੁੱਕੀ ਸੀ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਤਿੰਨ ਦਹਾਕਿਆਂ ਵਿੱਚ ਆਪਣੇ ਦਮ 'ਤੇ ਬਹੁਮਤ ਹਾਸਲ ਕਰਨ ਵਾਲੀ ਪਹਿਲੀ ਪਾਰਟੀ ਬਣੀ ਸੀ। ਇਹ ਉਪਲਬਧੀ ਹਾਸਲ ਕਰਨ ਵਾਲੀ ਇਹ ਪਹਿਲੀ ਗ਼ੈਰ-ਕਾਂਗਰਸੀ ਪਾਰਟੀ ਵੀ ਹੈ।
ਸ਼੍ਰੀ ਨਰੇਂਦਰ ਮੋਦੀ 2014 ਵਿੱਚ ਰਾਸ਼ਟਰਪਤੀ ਭਵਨ ਵਿੱਚ ਪ੍ਰਧਾਨ ਮੰਤਰੀ ਪਦ ਦੀ ਸਹੁੰ ਚੁੱਕਦੇ ਹੋਏ
ਭਾਜਪਾ ਦਾ ਇਤਿਹਾਸ ਬਹੁਤ ਪੁਰਾਣਾ ਹੈ, 1980 ਦੇ ਦਹਾਕੇ ਵਿੱਚ, ਜਦੋਂ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੀ ਪ੍ਰਧਾਨਗੀ ਵਿੱਚ ਪਾਰਟੀ ਦਾ ਜਨਮ ਹੋਇਆ ਸੀ। ਭਾਜਪਾ ਦੀ ਪੂਰਵਵਰਤੀ ਪਾਰਟੀ, ਭਾਰਤੀ ਜਨਸੰਘ, 1950, 60 ਅਤੇ 70 ਦੇ ਦਹਾਕੇ ਵਿੱਚ ਭਾਰਤੀ ਰਾਜਨੀਤੀ ਵਿੱਚ ਸਰਗਰਮ ਸੀ, ਅਤੇ ਇਸ ਦੇ ਨੇਤਾ ਸ਼੍ਰੀ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਆਜ਼ਾਦ ਭਾਰਤ ਦੇ ਪਹਿਲੇ ਮੰਤਰੀ ਮੰਡਲ ਵਿੱਚ ਕੰਮ ਕੀਤਾ ਸੀ। ਜਨ ਸੰਘ 1977 ਤੋਂ 1979 ਤੱਕ ਸ਼੍ਰੀ ਮੋਰਾਰਜੀ ਦੇਸਾਈ ਦੀ ਅਗਵਾਈ ਵਾਲੀ ਜਨਤਾ ਪਾਰਟੀ ਸਰਕਾਰ ਦਾ ਅਭਿੰਨ ਅੰਗ ਸੀ। ਇਹ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਗ਼ੈਰ-ਕਾਂਗਰਸੀ ਸਰਕਾਰ ਸੀ।
ਨਵੀਂ ਦਿੱਲੀ ਵਿੱਚ ਭਾਜਪਾ ਦੀ ਇੱਕ ਬੈਠਕ ਵਿੱਚ ਸ਼੍ਰੀ ਐੱਲ.ਕੇ. ਆਡਵਾਣੀ, ਸ਼੍ਰੀ ਅਟਲ ਬਿਹਾਰੀ ਵਾਜਪੇਈ ਅਤੇ ਸ਼੍ਰੀ ਮੁਰਲੀ ਮਨੋਹਰ ਜੋਸ਼ੀ
ਭਾਜਪਾ ਇੱਕ ਸਸ਼ਕਤ, ਆਤਮਨਿਰਭਰ, ਸਮਾਵੇਸ਼ੀ ਅਤੇ ਸਮ੍ਰਿੱਧੀ ਭਾਰਤ ਬਣਾਉਣ ਦੇ ਲਈ ਪ੍ਰਤੀਬੱਧ ਹੈ, ਜੋ ਸਾਡੀ ਪ੍ਰਾਚੀਨ ਸੰਸਕ੍ਰਿਤੀ ਅਤੇ ਲੋਕਾਚਾਰ ਤੋਂ ਪ੍ਰੇਰਣਾ ਲੈਂਦਾ ਹੈ। ਪਾਰਟੀ ਪੰਡਿਤ ਦੀਨ ਦਿਆਲ ਉਪਾਧਿਆਇ ਦੁਆਰਾ ਦਰਸਾਏ ਗਏ 'ਇੰਟੀਗਰਲ ਹਿਊਮੈਨਿਜ਼ਮ' ਦੇ ਫਲਸਫੇ ਤੋਂ ਗਹਿਰਾਈ ਨਾਲ ਪ੍ਰੇਰਿਤ ਹੈ। ਭਾਜਪਾ ਨੂੰ ਭਾਰਤੀ ਸਮਾਜ ਦੇ ਹਰ ਵਰਗ, ਖਾਸ ਕਰਕੇ ਭਾਰਤ ਦੇ ਨੌਜਵਾਨਾਂ ਤੋਂ ਸਮਰਥਨ ਮਿਲਣਾ ਜਾਰੀ ਹੈ।
ਮੁਕਾਬਲਤਨ ਥੋੜ੍ਹੇ ਸਮੇਂ ਵਿੱਚ ਹੀ ਭਾਜਪਾ ਭਾਰਤੀ ਰਾਜਨੀਤਕ ਵਿਵਸਥਾ ਵਿੱਚ ਇੱਕ ਮਹੱਤਵਪੂਰਨ ਤਾਕਤ ਬਣ ਗਈ। 1989 ਵਿੱਚ (ਆਪਣੀ ਸਥਾਪਨਾ ਤੋਂ 9 ਸਾਲ ਬਾਅਦ), ਲੋਕ ਸਭਾ ਵਿੱਚ ਪਾਰਟੀ ਦੀਆਂ ਸੀਟਾਂ ਦੀ ਸੰਖਿਆ 2 (1984 ਵਿੱਚ) ਤੋਂ ਵਧ ਕੇ 86 ਹੋ ਗਈ। ਭਾਜਪਾ ਕਾਂਗਰਸ ਵਿਰੋਧੀ ਅੰਦੋਲਨ ਦੇ ਕੇਂਦਰ ਵਿੱਚ ਸੀ, ਜਿਸ ਦੇ ਕਾਰਨ ਨੈਸ਼ਨਲ ਫਰੰਟ ਦਾ ਨਿਰਮਾਣ ਹੋਇਆ, ਜਿਸ ਨੇ 1989-1990 ਤੱਕ ਭਾਰਤ 'ਤੇ ਸ਼ਾਸਨ ਕੀਤਾ। 1990 ਦੇ ਦਹਾਕੇ ਵਿੱਚ ਭਾਜਪਾ ਦਾ ਉਦੈ ਜਾਰੀ ਰਿਹਾ, ਕਿਉਂਕਿ 1990 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਕਈ ਰਾਜਾਂ ਵਿੱਚ ਸਰਕਾਰਾਂ ਬਣਾਈਆਂ। 1991 ਵਿੱਚ, ਇਹ ਲੋਕ ਸਭਾ ਵਿੱਚ ਮੁੱਖ ਵਿਰੋਧੀ ਪਾਰਟੀ ਬਣ ਗਈ, ਜੋ ਇੱਕ ਮੁਕਾਬਲਤਨ ਯੁਵਾ ਪਾਰਟੀ ਦੇ ਲਈ ਇੱਕ ਜ਼ਿਕਰਯੋਗ ਉਪਲਬਧੀ ਸੀ।
ਨਵੀਂ ਦਿੱਲੀ ਵਿੱਚ ਪਾਰਟੀ ਦੀ ਇੱਕ ਬੈਠਕ ਦੇ ਦੌਰਾਨ ਭਾਜਪਾ ਨੇਤਾ
1996 ਦੀਆਂ ਗਰਮੀਆਂ ਵਿੱਚ, ਸ਼੍ਰੀ ਅਟਲ ਬਿਹਾਰੀ ਵਾਜਪੇਈ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਰੂਪ ‘ਚ ਸਹੁੰ ਚੁੱਕੀ, ਜੋ ਪੂਰੀ ਤਰ੍ਹਾਂ ਗ਼ੈਰ-ਕਾਂਗਰਸੀ ਪਿਛੋਕੜ ਵਾਲੇ ਪਹਿਲੇ ਪ੍ਰਧਾਨ ਮੰਤਰੀ ਸਨ। 1998 ਅਤੇ 1999 ਦੀਆਂ ਚੋਣਾਂ ਵਿੱਚ ਭਾਜਪਾ ਨੂੰ ਲੋਕਾਂ ਦਾ ਜਨਾਦੇਸ਼ ਮਿਲਿਆ, ਜਿਸ ਦੇ ਤਹਿਤ ਸ਼੍ਰੀ ਵਾਜਪੇਈ ਦੀ ਅਗਵਾਈ ਵਿੱਚ 1998-2004 ਤੱਕ ਛੇ ਸਾਲ ਤੱਕ ਦੇਸ਼ ਉੱਤੇ ਸ਼ਾਸਨ ਕੀਤਾ ਗਿਆ। ਸ਼੍ਰੀ ਵਾਜਪੇਈ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੂੰ ਅੱਜ ਵੀ ਉਸ ਦੀਆਂ ਵਿਕਾਸ ਸਬੰਧੀ ਪਹਿਲਾਂ ਦੇ ਲਈ ਯਾਦ ਕੀਤਾ ਜਾਂਦਾ ਹੈ, ਜਿਸ ਨੇ ਭਾਰਤ ਨੂੰ ਪ੍ਰਗਤੀ ਦੀਆਂ ਨਵੀਆਂ ਉਚਾਈਆਂ 'ਤੇ ਪਹੁੰਚਾਇਆ।
ਸ਼੍ਰੀ ਅਟਲ ਬਿਹਾਰੀ ਵਾਜਪੇਈ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਪਦ ਦੀ ਸਹੁੰ ਚੁੱਕਦੇ ਹੋਏ
ਸ਼੍ਰੀ ਨਰੇਂਦਰ ਮੋਦੀ ਨੇ 1987 ਵਿੱਚ ਮੁੱਖ ਧਾਰਾ ਦੀ ਰਾਜਨੀਤੀ ਵਿੱਚ ਕਦਮ ਰੱਖਿਆ ਅਤੇ ਇੱਕ ਸਾਲ ਵਿੱਚ ਹੀ ਗੁਜਰਾਤ ਭਾਜਪਾ ਦੇ ਜਨਰਲ ਸਕੱਤਰ ਬਣ ਗਏ। 1987 ਦੀ ਨਿਆਂ ਯਾਤਰਾ ਅਤੇ 1989 ਦੀ ਲੋਕ ਸ਼ਕਤੀ ਯਾਤਰਾ ਦੇ ਪਿੱਛੇ ਉਨ੍ਹਾਂ ਦਾ ਸੰਗਠਨਾਤਮਕ ਕੌਸ਼ਲ ਹੀ ਸੀ। ਇਨ੍ਹਾਂ ਪ੍ਰਯਾਸਾਂ ਨੇ ਗੁਜਰਾਤ ਵਿੱਚ ਭਾਜਪਾ ਨੂੰ ਸੱਤਾ ਵਿੱਚ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ, ਪਹਿਲਾਂ 1990 ਵਿੱਚ ਸੀਮਿਤ ਸਮੇਂ ਦੇ ਲਈ ਅਤੇ ਫਿਰ 1995 ਤੋਂ ਅੱਜ ਤੱਕ। ਸ਼੍ਰੀ ਮੋਦੀ 1995 ਵਿੱਚ ਭਾਜਪਾ ਦੇ ਰਾਸ਼ਟਰੀ ਸਕੱਤਰ ਬਣੇ ਅਤੇ 1998 ਵਿੱਚ ਉਨ੍ਹਾਂ ਨੂੰ ਜਨਰਲ ਸਕੱਤਰ (ਸੰਗਠਨ) ਦੀ ਜ਼ਿੰਮੇਦਾਰੀ ਦਿੱਤੀ ਗਈ, ਜੋ ਪਾਰਟੀ ਸੰਗਠਨ ਵਿੱਚ ਇੱਕ ਮਹੱਤਵਪੂਰਨ ਪਦ ਹੈ। ਤਿੰਨ ਸਾਲ ਬਾਅਦ, 2001 ਵਿੱਚ, ਪਾਰਟੀ ਨੇ ਉਨ੍ਹਾਂ ਨੂੰ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ‘ਚ ਚਾਰਜ ਸੰਭਾਲਣ ਦੀ ਜ਼ਿੰਮੇਦਾਰੀ ਸੌਂਪੀ। ਉਹ 2002, 2007 ਅਤੇ 2012 ਵਿੱਚ ਫਿਰ ਤੋਂ ਮੁੱਖ ਮੰਤਰੀ ਚੁਣੇ ਗਏ।
ਭਾਜਪਾ ਬਾਰੇ ਹੋਰ ਜਾਣੋ, ਪਾਰਟੀ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ
ਭਾਰਤੀ ਜਨਤਾ ਪਾਰਟੀ ਦਾ ਟਵਿੱਟਰ ਪੇਜ
ਸ਼੍ਰੀ ਲਾਲ ਕ੍ਰਿਸ਼ਨ ਆਡਵਾਣੀ ਜੀ ਦੀ ਵੈੱਬਸਾਈਟ
ਭਾਜਪਾ ਦੇ ਮੁੱਖ ਮੰਤਰੀ
ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਦਾ ਟਵਿੱਟਰ ਪੇਜ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ, ਯੋਗੀ ਆਦਿੱਤਿਆਨਾਥ ਦਾ ਟਵਿੱਟਰ ਅਕਾਊਂਟ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ, ਯੋਗੀ ਆਦਿੱਤਿਆਨਾਥ ਦੀ ਵੈੱਬਸਾਈਟ
ਮਣੀਪੁਰ ਦੇ ਮੁੱਖ ਮੰਤਰੀ, ਐੱਨ. ਬੀਰੇਨ ਸਿੰਘ ਦੀ ਵੈੱਬਸਾਈਟr
ਗੋਆ ਦੇ ਮੁੱਖ ਮੰਤਰੀ, ਸ਼੍ਰੀ ਪ੍ਰਮੋਦ ਸਾਵੰਤ ਦਾ ਟਵਿੱਟਰ ਪੇਜ
ਅਸਾਮ ਦੇ ਮੁੱਖ ਮੰਤਰੀ, ਸ਼੍ਰੀ ਹਿਮੰਤ ਬਿਸਵਾ ਸਰਮਾ ਦਾ ਟਵਿੱਟਰ ਅਕਾਊਂਟ
ਉੱਤਰਾਖੰਡ ਦੇ ਮੁੱਖ ਮੰਤਰੀ, ਪੁਸ਼ਕਰ ਸਿੰਘ ਧਾਮੀ ਦਾ ਟਵਿੱਟਰ ਅਕਾਊਂਟ
ਗੁਜਰਾਤ ਦੇ ਮੁੱਖ ਮੰਤਰੀ, ਭੂਪੇਂਦਰ ਪਟੇਲ ਦੀ ਵੈੱਬਸਾਈਟ
ਤ੍ਰਿਪੁਰਾ ਦੇ ਮੁੱਖ ਮੰਤਰੀ, ਮਾਨਿਕ ਸਾਹਾ ਦਾ ਟਵਿੱਟਰ ਅਕਾਊਂਟ
ਛੱਤੀਸਗੜ੍ਹ ਦੇ ਮੁੱਖ ਮੰਤਰੀ, ਵਿਸ਼ਨੂੰ ਦੇਵ ਸਾਏ ਦਾ ਟਵਿੱਟਰ ਪੇਜ
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ, ਡਾ. ਮੋਹਨ ਯਾਦਵ ਦਾ ਟਵਿੱਟਰ ਪੇਜ
ਰਾਜਸਥਾਨ ਦੇ ਮੁੱਖ ਮੰਤਰੀ, ਭਜਨ ਲਾਲ ਸ਼ਰਮਾ ਦਾ ਟਵਿੱਟਰ ਪੇਜ