ਬਿਮਸਟੇਕ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਸਾਂਝੇ ਤੌਰ ‘ਤੇ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ ਮੰਤਰੀਆਂ ਦੇ ਸਮੂਹ ਦੇ ਨਾਲ ਕਨੈਕਟੀਵਿਟੀ, ਐਨਰਜੀ, ਟ੍ਰੇਡ, ਹੈਲਥ, ਐਗਰੀਕਲਚਰ, ਸਾਇੰਸ, ਸਕਿਉਰਿਟੀ ਅਤੇ ਲੋਕਾਂ ਦੇ ਦਰਮਿਆਨ ਅਦਾਨ-ਪ੍ਰਦਾਨ ਸਹਿਤ ਵਿਭਿੰਨ ਖੇਤਰਾਂ ਵਿੱਚ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ‘ਤੇ ਸਾਰਥਕ ਚਰਚਾ ਕੀਤੀ। ਉਨ੍ਹਾਂ ਨੇ ਆਰਥਿਕ ਅਤੇ ਸਮਾਜਿਕ ਵਿਕਾਸ ਦੇ ਇੰਜਣ ਦੇ ਰੂਪ ਵਿੱਚ ਬਿਮਸਟੇਕ ਦੀ ਭੂਮਿਕਾ ‘ਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਨੇ ਇੱਕ ਸ਼ਾਂਤੀਪੂਰਨ, ਸਮ੍ਰਿੱਧ, ਹਰ ਸਥਿਤੀ ਦੇ ਅਨੁਕੂਲ ਅਤੇ ਸੁਰੱਖਿਅਤ ਬਿਮਸਟੇਕ ਖੇਤਰ ਦੇ ਲਈ ਭਾਰਤ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ ਅਤੇ ਭਾਰਤ ਦੀ ‘ਨੇਬਰਹੁੱਡ ਫਸਟ’ ਅਤੇ ‘ਲੁੱਕ ਈਸਟ’ ਨੀਤੀਆਂ ਦੇ ਨਾਲ-ਨਾਲ ਖੇਤਰ ਵਿੱਚ ਸਾਰਿਆਂ ਲਈ ਸੁਰੱਖਿਆ ਅਤੇ ਵਿਕਾਸ ਦੇ ਸੰਦਰਭ ਵਿੱਚ ਸਾਗਰ ਵਿਜ਼ਨ ਵਿੱਚ ਇਸ ਦੇ ਮਹੱਤਵ ‘ਤੇ ਚਾਨਣਾ ਪਾਇਆ।
ਪ੍ਰਧਾਨ ਮੰਤਰੀ ਨੇ ਸਤੰਬਰ ਵਿੱਚ ਹੋਣ ਵਾਲੇ ਅਗਾਮੀ ਬਿਮਸਟੇਕ ਸਮਿਟ ਦੇ ਲਈ ਥਾਈਲੈਂਡ ਨੂੰ ਭਾਰਤ ਦਾ ਪੂਰਨ ਸਮਰਥਨ ਵਿਅਕਤ ਕੀਤਾ।
Glad to meet BIMSTEC Foreign Ministers. Discussed ways to strengthen regional cooperation, including connectivity, energy, trade, health, agriculture, science, security and people-to-people exchanges. Conveyed full support to Thailand for a successful Summit.@BimstecInDhaka pic.twitter.com/fJ9yvtYyXE
— Narendra Modi (@narendramodi) July 12, 2024