ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 1 ਨਵੰਬਰ 2021 ਨੂੰ ਗਲਾਸਗੋ ਵਿੱਚ ਸੀਓਪੀ 26 ਵਰਲਡ ਲੀਡਰਸ ਸਮਿਟ ਦੇ ਅਵਸਰ ‘ਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਬੋਰਿਸ ਜਾਨਸਨ ਐੱਮਪੀ ਨਾਲ ਮੁਲਾਕਾਤ ਕੀਤੀ ।
2. ਪ੍ਰਧਾਨ ਮੰਤਰੀ ਨੇ ਸੀਓਪੀ26 ਦੇ ਸਫ਼ਲਤਾਪੂਰਵਕ ਆਯੋਜਨ ਅਤੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਅਤੇ ਇਸ ਦੇ ਲਈ ਵਿਸ਼ਵ ਪੱਧਰ ‘ਤੇ ਕਾਰਵਾਈ ਕਰਨ ਵਿੱਚ ਵਿਅਕਤੀਗਤ ਅਗਵਾਈ ਦੇ ਲਈ ਪ੍ਰਧਾਨ ਮੰਤਰੀ ਜਾਨਸਨ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਆਈਐੱਸਏ ਅਤੇ ਸੀਡੀਆਰਆਈ ਦੇ ਤਹਿਤ ਸੰਯੁਕਤ ਪਹਿਲ ਸਹਿਤ ਜਲਵਾਯੂ ਵਿੱਤ, ਟੈਕਨੋਲੋਜੀ , ਇਨੋਵੇਸ਼ਨ ਅਤੇ ਅਨੁਕੂਲਨ ਹਰਿਤ ਹਾਈਡ੍ਰੋਜਨ , ਅਖੁੱਟ ਅਤੇ ਸਵੱਛ ਟੈਕਨੋਲੋਜੀਆਂ ‘ਤੇ ਬ੍ਰਿਟੇਨ ਦੇ ਨਾਲ ਮਿਲ ਕੇ ਕਾਰਜ ਕਰਨ ਦੀ ਭਾਰਤ ਦੀ ਪ੍ਰਤੀਬੱਧਤਾ ਨੂੰ ਵੀ ਦੁਹਰਾਇਆ ।
3. ਦੋਹਾਂ ਪ੍ਰਧਾਨ ਮੰਤਰੀਆਂ ਨੇ ਵਿਸ਼ੇਸ਼ ਤੌਰ ‘ਤੇ ਵਪਾਰ ਅਤੇ ਅਰਥਵਿਵਸਥਾ, ਲੋਕਾਂ ਦੇ ਦਰਮਿਆਨ ਆਪਸੀ ਸੰਪਰਕ, ਸਿਹਤ , ਰੱਖਿਆ ਅਤੇ ਸੁਰੱਖਿਆ ਜਿਹੇ ਖੇਤਰਾਂ ਵਿੱਚ ਰੋਡਮੈਪ 2030 ਪ੍ਰਾਥਮਿਕਤਾਵਾਂ ਦੇ ਲਾਗੂਕਰਨ ਦੀ ਸਮੀਖਿਆ ਕੀਤੀ । ਉਨ੍ਹਾਂ ਨੇ ਐੱਫਟੀਏ ਵਾਰਤਾ ਸ਼ੁਰੂ ਕਰਨ ਦੀ ਦਿਸ਼ਾ ਵਿੱਚ ਉਠਾਏ ਗਏ ਕਦਮਾਂ ਸਹਿਤ ਸੰਵਰਧਿਤ ਵਪਾਰ ਭਾਗੀਦਾਰੀ ਦੀ ਦਿਸ਼ਾ ਵਿੱਚ ਹੋਈ ਪ੍ਰਗਤੀ ‘ਤੇ ਤਸੱਲੀ ਪ੍ਰਗਟਾਈ ।
4. ਦੋਹਾਂ ਨੇਤਾਵਾਂ ਨੇ ਅਫ਼ਗਾਨਿਸਤਾਨ, ਆਤੰਕਵਾਦ , ਹਿੰਦ-ਪ੍ਰਸ਼ਾਂਤ , ਸਪਲਾਈ ਚੇਨ ਵਿੱਚ ਲਚੀਲਾਪਣ ਅਤੇ ਕੋਵਿਡ ਦੇ ਬਾਅਦ ਵਿਸ਼ਵ ਆਰਥਿਕ ਸੁਧਾਰ ਸਹਿਤ ਖੇਤਰੀ ਅਤੇ ਆਲਮੀ ਚੁਣੌਤੀਆਂ ‘ਤੇ ਵੀ ਚਰਚਾ ਕੀਤੀ ।
5. ਪ੍ਰਧਾਨ ਮੰਤਰੀ ਨੇ ਜਲਦੀ ਹੀ ਭਾਰਤ ਵਿੱਚ ਪ੍ਰਧਾਨ ਮੰਤਰੀ ਜਾਨਸਨ ਦਾ ਸੁਆਗਤ ਕਰਨ ਦੀ ਇੱਛਾ ਵੀ ਦੁਹਰਾਈ ।