ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਬੰਗਲੁਰੂ ਮੈਸੂਰੂ ਐਕਸਪ੍ਰੈੱਸਵੇਅ ਕਰਨਾਟਕ ਦੇ ਵਿਕਾਸ ਵਿੱਚ ਯੋਗਦਾਨ ਦੇਵੇਗਾ।
ਸ਼੍ਰੀ ਮੋਦੀ ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਇੱਕ ਟਵੀਟ ਥ੍ਰੈੱਡ ਦਾ ਜਵਾਬ ਦੇ ਰਹੇ ਸਨ, ਜਿਸ ਵਿੱਚ ਕੇਂਦਰੀ ਮੰਤਰੀ ਨੇ ਦੱਸਿਆ ਕਿ ਬੰਗਲੁਰੂ ਮੈਸੂਰੂ ਐਕਸਪ੍ਰੈੱਸਵੇਅ ਪ੍ਰੋਜੈਕਟ ਦਾ ਉਦੇਸ਼ ਸ਼੍ਰੀਰੰਗਪਟਨਾ, ਕੂਰਗ, ਊਟੀ ਅਤੇ ਕੇਰਲ ਜਿਹੇ ਖੇਤਰਾਂ ਤੱਕ ਪਹੁੰਚ ਨੂੰ ਬਿਹਤਰ ਕਰਦੇ ਹੋਏ ਉਨ੍ਹਾਂ ਦੀ ਟੂਰਿਜ਼ਮ ਸਮਰੱਥਾ ਨੂੰ ਹੁਲਾਰਾ ਦੇਣਾ ਹੈ।
ਕੇਂਦਰੀ ਮੰਤਰੀ ਨੇ ਇਹ ਵੀ ਦੱਸਿਆ ਕਿ ਉਪਰੋਕਤ ਪ੍ਰੋਜੈਕਟ ਵਿੱਚ ਰਾਸ਼ਟਰੀ ਰਾਜਮਾਰਗ-275 ਦਾ ਇੱਕ ਹਿੱਸਾ ਸ਼ਾਮਲ ਹੈ। ਇਸ ਪ੍ਰੋਜੈਕਟ ਵਿੱਚ ਚਾਰ ਰੇਲ ਓਵਰਬ੍ਰਿੱਜ, ਨੌਂ ਮਹੱਤਵਪੂਰਨ ਪੁਲ਼, 40 ਛੋਟੇ ਪੁਲ਼ ਅਤੇ 89 ਅੰਡਰਪਾਸਾਂ ਅਤੇ ਓਵਰਪਾਸਾਂ ਦਾ ਵਿਕਾਸ ਵੀ ਸ਼ਾਮਲ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਕਨੈਕਟੀਵਿਟੀ ਦਾ ਇੱਕ ਮਹੱਤਵਪੂਰਨ ਪ੍ਰੋਜੈਕਟ ਜੋ ਕਰਨਾਟਕ ਦੇ ਵਿਕਾਸ ਵਿੱਚ ਯੋਗਦਾਨ ਕਰੇਗਾ।
An important connectivity project which will contribute to Karnataka’s growth trajectory. https://t.co/9sci1sVSCB
— Narendra Modi (@narendramodi) March 10, 2023