ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ, ਆਪਣੀ ਆਗਾਮੀ ਆਸਟ੍ਰੀਆ ਦੀ ਸਰਕਾਰੀ ਯਾਤਰਾ ਦੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ 40 ਵਰ੍ਹੇ ਵਿੱਚ ਇਹ ਆਸਟ੍ਰੀਆ ਦੀ ਪਹਿਲੀ ਯਾਤਰਾ ਹੈ। ਆਸਟ੍ਰੀਆ ਦੇ ਚਾਂਸਲਰ ਨੇ ਕਿਹਾ, “ਇਹ ਯਾਤਰਾ ਇੱਕ ਵਿਸ਼ੇਸ਼ ਸਨਮਾਨ ਹੈ ਕਿਉਂਕਿ ਇਹ ਚਾਲ੍ਹੀ ਵਰ੍ਹਿਆਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਯਾਤਰਾ ਹੈ, ਅਤੇ ਇਹ ਇੱਕ ਮਹੱਤਵਪੂਰਨ ਉਪਲਬਧੀ ਹੈ ਕਿਉਂਕਿ ਅਸੀਂ ਭਾਰਤ ਦੇ ਨਾਲ ਡਿਪਲੋਮੈਟਿਕ ਰਿਲੇਸ਼ਨਜ਼ ਦੇ 75 ਵਰ੍ਹੇ ਪੂਰੇ ਹੋਣ ਦਾ ਉਤਸਵ ਮਨਾ ਰਹੇ ਹਾਂ।”
ਸ਼੍ਰੀ ਮੋਦੀ ਨੇ ਆਪਣੇ ਉੱਤਰ ਵਿੱਚ ਕਿਹਾ ਕਿ ਉਹ ਇਸ ਇਤਿਹਾਸਿਕ ਮੌਕੇ ‘ਤੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਸਹਿਯੋਗ ਦੇ ਨਵੇਂ ਮਾਰਗਾਂ ‘ਤੇ ਅੱਗੇ ਵਧਣ ਦੇ ਲਈ ਚਰਚਾ ਨੂੰ ਲੈ ਕੇ ਆਸ਼ਾਵੰਦ ਹਾਂ।
ਸ਼੍ਰੀ ਮੋਦੀ ਨੇ ਚਾਂਸਲਰ ਨੈਹਮਰ (Nehammer) ਦੀ ਪੋਸਟ ਦਾ ਉੱਤਰ ਦਿੰਦੇ ਹੋਏ ਐਕਸ ‘ਤੇ ਲਿਖਿਆ:
“ਧੰਨਵਾਦ, ਚਾਂਸਲਰ ਕਾਰਲ ਨੈਹਮਰ (Chancellor @karlnehammer), ਇਸ ਇਤਿਹਾਸਿਕ ਮੌਕੇ ਨੂੰ ਚਿੰਨ੍ਹਿਤ ਕਰਨ ਦੇ ਲਈ ਆਸਟ੍ਰੀਆ ਦਾ ਦੌਰਾ ਕਰਨਾ ਅਸਲ ਵਿੱਚ ਸਨਮਾਨ ਵਾਲੀ ਗੱਲ ਹੈ। ਮੈਂ ਦੋਵਾਂ ਦੇਸ਼ਾਂ ਦੇ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਬਣਾਉਣ ਅਤੇ ਸਹਿਯੋਗ ਦੇ ਲਈ ਮਾਰਗ ਤਲਾਸ਼ਣ ਦੇ ਲਈ ਹੋਣ ਵਾਲੀਆਂ ਆਪਣੀਆਂ ਚਰਚਾਵਾਂ ਦਾ ਉਡੀਕ ਕਰ ਰਿਹਾ ਹਾਂ। ਲੋਕਤੰਤਰ, ਸੁਤੰਤਰਤਾ ਅਤੇ ਵਿਧੀਗਤ ਸ਼ਾਸਨ ਦੀਆਂ ਸਾਂਝੀਆਂ ਕਦਰਾਂ ਕੀਮਤਾਂ ਉਹ ਅਧਾਰ ਹਨ ਜਿਸ ‘ਤੇ ਅਸੀਂ ਇੱਕ ਹੋਰ ਨਜਦੀਕੀ ਸਾਂਝੇਦਾਰੀ ਦਾ ਮਾਰਗ ਪੱਧਰਾ ਕਰਾਂਗੇ।”
Thank you, Chancellor @karlnehammer. It is indeed an honour to visit Austria to mark this historic occasion. I look forward to our discussions on strengthening the bonds between our nations and exploring new avenues of cooperation. The shared values of democracy, freedom and rule… https://t.co/VBT4XA21Ui
— Narendra Modi (@narendramodi) July 7, 2024