ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਸਟ੍ਰੇਲਿਆਈ ਸੰਸਦ ਦੁਆਰਾ ਭਾਰਤ ਦੇ ਨਾਲ ਮੁਕਤ ਵਪਾਰ ਸਮਝੌਤੇ ਨੂੰ ਮਨਜ਼ੂਰੀ ਦਿੱਤੇ ਜਾਣ ’ਤੇ ਆਸਟ੍ਰੇਲਿਆਈ ਦੇ ਪ੍ਰਧਾਨ ਮੰਤਰੀ, ਸ਼੍ਰੀ ਐਂਥਨੀ ਅਲਬਾਨੀਜ ਦਾ ਧੰਨਵਾਦ ਕੀਤਾ।
ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ (ਈਸੀਟੀਏ) ਦਾ ਸਾਡੇ ਕਾਰੋਬਾਰੀ ਭਾਈਚਾਰਿਆਂ ਦੁਆਰਾ ਭਰਪੂਰ ਸੁਆਗਤ ਕੀਤਾ ਜਾਵੇਗਾ ਅਤੇ ਇਹ ਭਾਰਤ-ਆਸਟ੍ਰੇਲਿਆਈ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰੇਗਾ।
ਆਸਟ੍ਰੇਲਿਆਈ ਪ੍ਰਧਾਨ ਮੰਤਰੀ, ਐਂਥਨੀ ਅਲਬਾਨੀਜ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਧੰਨਵਾਦ ਪ੍ਰਧਾਨ ਮੰਤਰੀ @AlboMP! ਭਾਰਤ-ਆਸਟ੍ਰੇਲੀਆ ਈਸੀਟੀਏ ਦੇ ਲਾਗੂ ਹੋਣ ਦਾ ਸਾਡੇ ਕਾਰੋਬਾਰੀ ਭਾਈਚਾਰਿਆਂ ਦੁਆਰਾ ਭਰਪੂਰ ਸੁਆਗਤ ਕੀਤਾ ਜਾਵੇਗਾ। ਇਹ ਭਾਰਤ-ਆਸਟ੍ਰੇਲੀਆ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰੇਗਾ।”
Thank you PM @AlboMP! The entry into force of IndAus ECTA will be greatly welcomed by our business communities, and will further strengthen the India-Australia Comprehensive Strategic Partnership. https://t.co/7gdaFNKTOw
— Narendra Modi (@narendramodi) November 22, 2022