ਦੀਪਾ ਮਲਿਕ ਸਮੇਤ ਹੋਰ ਖਿਡਾਰੀਆਂ ਨੂੰ ਰਾਸ਼ਟਰਪਤੀ ਭਵਨ ਵਿਖੇ ਸੁਤੰਤਰਤਾ ਦਿਵਸ 'ਤੇ ਵਿਸ਼ੇਸ਼ ਸੱਦਾ ਦਿੱਤਾ ਗਿਆ ਸੀ। ਜਦੋਂ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਨਾਲ ਗੱਲ ਕਰਨ ਲਈ ਆਏ ਤਾਂ ਐਥਲੀਟ, ਉਨ੍ਹਾਂ ਦਾ ਅਭਿਵਾਦਨ ਕਰਨ ਦੇ ਲਈ ਇੰਨੇ ਉਤਸ਼ਾਹਿਤ ਸਨ ਕਿ ਉਹ ਵ੍ਹੀਲਚੇਅਰ 'ਤੇ ਬੈਠੀ ਦੀਪਾ ਮਲਿਕ ਦੇ ਉੱਪਰ ਲਗਭਗ ਚੜ੍ਹ ਗਏ। ਇਹ ਦੇਖ ਕੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਦੀਪਾ ਦਾ ਧਿਆਨ ਰੱਖਣ ਦੀ ਤਾਕੀਦ ਕੀਤੀ ਕਿਉਂਕਿ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਦੀਆਂ ਕਈ ਸਰਜਰੀਆਂ ਹੋਈਆਂ ਸਨ।
ਇਸ ਪ੍ਰਸੰਗ ਦਾ ਜ਼ਿਕਰ ਕਰਦੇ ਹੋਏ, ਦੀਪਾ ਮਲਿਕ ਨੇ ਕਿਹਾ ਕਿ ਉਨ੍ਹਾਂ ਦੇ ਲਈ ਪ੍ਰਧਾਨ ਮੰਤਰੀ ਮੋਦੀ ਦੀ ਚਿੰਤਾ, ਉਨ੍ਹਾਂ ਦੇ ਦਿਲ ਨੂੰ ਛੂਹ ਗਈ ਅਤੇ ਉਨ੍ਹਾਂ ਨੂੰ ਖੁਸ਼ੀ ਹੋਈ। ਦੀਪਾ ਨੇ ਘਟਨਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਕਿਸ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਨੇ ਹੋਰ ਐਥਲੀਟਾਂ ਨੂੰ ਉਨ੍ਹਾਂ 'ਤੇ ਡਿੱਗਣ ਤੋਂ ਰੋਕਿਆ ਅਤੇ ਖ਼ੁਦ ਉਨ੍ਹਾਂ ਦੇ ਸਿਰ ਪਿੱਛੇ ਹੱਥ ਰੱਖਿਆ ਸੀ।
ਦੀਪਾ ਨੇ ਕਿਹਾ, "ਲੋਕਾਂ ਨੇ ਮੇਰੇ ਉੱਪਰੋਂ ਉਨ੍ਹਾਂ ਦੇ ਪਾਸ ਪਹੁੰਚਣ ਦੀ ਕੋਸ਼ਿਸ਼ ਕੀਤੀ। ਫਿਰ ਜਲਦੀ ਹੀ ਮੋਦੀ ਜੀ ਨੇ ਮੇਰੇ ਸਿਰ ਦੇ ਪਿੱਛੇ ਆਪਣਾ ਹੱਥ ਰੱਖਿਆ ਅਤੇ ਮੇਰੀ ਰੱਖਿਆ ਕੀਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਲੋਕਾਂ ਨੂੰ ਦੱਸਿਆ ਕਿ ਮੇਰੀ ਪਿੱਠ ਦੀਆਂ ਕਈ ਸਰਜਰੀਆਂ ਹੋਈਆਂ ਹਨ। ਉਨ੍ਹਾਂ ਨੇ ਐਥਲੀਟਾਂ ਨੂੰ ਮੈਨੂੰ ਨੁਕਸਾਨ ਨਾ ਪਹੁੰਚਾਉਣ ਦੀ ਤਾਕੀਦ ਕੀਤੀ। ਮੈਨੂੰ ਬਹੁਤ ਖੁਸ਼ੀ ਹੋਈ ਕਿ ਪ੍ਰਧਾਨ ਮੰਤਰੀ ਨੇ ਮੇਰੀ ਰੀੜ੍ਹ ਦੀ ਹੱਡੀ ਦੀ ਸੱਟ ਬਾਰੇ ਚਿੰਤਾ ਕੀਤੀ ਅਤੇ ਮੇਰੀ ਰੱਖਿਆ ਕੀਤੀ।
I’ve had the privilege of interacting with Hon. PM @narendramodi ji many a times. One interaction that I will never forget was when Modiji himself wheeled my wheelchair to the stage! Watch this story and more more here: https://t.co/GildVTP7Oy@PMOIndia @BJP4India
— Deepa Malik (@DeepaAthlete) March 27, 2022