ਰੱਖਿਆ ਮੰਤਰਾਲੇ ਨੇ ਭਾਰਤੀ ਫੌਜ ਲਈ ਬਿਹਤਰ ਆਕਾਸ਼ ਹਥਿਆਰ ਪ੍ਰਣਾਲੀ ਅਤੇ 12 ਵੈਪਨ ਲੋਕੇਟਿੰਗ ਰਾਡਾਰ ਸਵਾਤੀ (ਮੈਦਾਨੀ) ਲਈ 9,100 ਕਰੋੜ ਰੁਪਏ ਤੋਂ ਵੱਧ ਦੇ ਇਕਰਾਰਨਾਮੇ 'ਤੇ ਦਸਤਖਤ ਕੀਤੇਰਕਸ਼ਾ ਮੰਤਰੀ ਦੇ ਦਫਤਰ ਨੇ ਇੱਕ ਟਵੀਟ ਵਿੱਚ ਦੱਸਿਆ ਕਿ ਰੱਖਿਆ ਮੰਤਰਾਲੇ ਨੇ 30 ਮਾਰਚ, 2023 ਨੂੰ ਭਾਰਤੀ ਫੌਜ ਲਈ 9,100 ਕਰੋੜ ਰੁਪਏ ਦੀ ਸਮੁੱਚੀ ਲਾਗਤ ਨਾਲ ਬਿਹਤਰ ਆਕਾਸ਼ ਹਥਿਆਰ ਪ੍ਰਣਾਲੀ ਅਤੇ 12 ਵੈਪਨ ਲੋਕੇਟਿੰਗ ਰਾਡਾਰ, ਡਬਲਿਊਐੱਲਆਰ ਸਵਾਤੀ (ਪਲੇਨ) ਦੀ ਖਰੀਦ ਲਈ ਇਕਰਾਰਨਾਮੇ 'ਤੇ ਦਸਤਖਤ ਕੀਤੇ ਹਨ। ਆਰਐੱਮਓ ਇੰਡੀਆ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ; "ਇੱਕ ਸਵਾਗਤਯੋਗ ਪ੍ਰਗਤੀ, ਜੋ ਸਵੈ-ਨਿਰਭਰਤਾ ਨੂੰ ਹੁਲਾਰਾ ਦੇਵੇਗੀ ਅਤੇ ਖਾਸ ਤੌਰ 'ਤੇ ਐੱਮਐੱਸਐੱਮਈ ਸੈਕਟਰ ਦੀ ਮਦਦ ਕਰੇਗੀ।"

March 31st, 09:14 am