ਪ੍ਰਧਾਨ ਮੰਤਰੀ 16 ਦਸੰਬਰ ਨੂੰ ਐਗਰੋ ਐਂਡ ਫੂਡ ਪ੍ਰੋਸੈੱਸਿੰਗ ਬਾਰੇ ਨੈਸ਼ਨਲ ਸਮਿਟ ਦੇ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਨਗੇ

December 14th, 04:48 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16 ਦਸੰਬਰ, 2021 ਨੂੰ ਸਵੇਰੇ 11 ਵਜੇ ਆਣੰਦ (ਗੁਜਰਾਤ) ਵਿੱਚ ਐਗਰੋ ਐਂਡ ਫੂਡ ਪ੍ਰੋਸੈੱਸਿੰਗ ਬਾਰੇ ਨੈਸ਼ਨਲ ਸਮਿਟ ਦੇ ਸਮਾਪਨ ਸੈਸ਼ਨ ਦੌਰਾਨ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਕਿਸਾਨਾਂ ਨੂੰ ਸੰਬੋਧਨ ਕਰਨਗੇ। ਇਸ ਸਮਿਟ ਵਿੱਚ ਨੈਚੁਰਲ ਫਾਰਮਿੰਗ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਕਿਸਾਨਾਂ ਨੂੰ ਨੈਚੁਰਲ ਫਾਰਮਿੰਗ ਦੇ ਤਰੀਕਿਆਂ ਨੂੰ ਅਪਣਾਉਣ ਦੇ ਲਾਭਾਂ ਬਾਰੇ ਸਾਰੀ ਲੋੜੀਂਦੀ ਜਾਣਕਾਰੀ ਉਪਲਬਧ ਕਰਵਾਈ ਜਾਵੇਗੀ।

ਗੁਜਰਾਤ ਵਿੱਚ ਮਾਂ ਉਮਿਯਾ ਧਾਮ ਵਿਕਾਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦਾ ਭਾਸ਼ਣ

December 13th, 06:49 pm

ਮੈਨੂੰ ਨਿਜੀ ਤੌਰ ’ਤੇ ਆਉਣਾ ਚਾਹੀਦਾ ਸੀ। ਜੇ ਮੈਂ ਖ਼ੁਦ ਆ ਸਕਣ ਦੇ ਯੋਗ ਹੁੰਦਾ, ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਮਿਲ ਸਕਦਾ ਸੀ। ਭਾਵੇਂ ਸਮੇਂ ਦੀ ਘਾਟ ਅਤੇ ਅੱਜ ਵਰਤੀ ਜਾ ਰਹੀ ਟੈਕਨੋਲੋਜੀ ਕਾਰਨ, ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਂ ਇਸ ਸ਼ੁਭ ਸਮਾਗਮ ਵਿੱਚ ਸ਼ਾਮਲ ਹੋਇਆ। ਮੇਰਾ ਮੰਨਣਾ ਹੈ ਕਿ – ਬ੍ਰਹਦ ਸੇਵਾ ਮੰਦਿਰ ਪ੍ਰੋਜੈਕਟ – ਦਾ ਇਹ ਕੰਮ ਕਈ ਤਰੀਕਿਆਂ ਨਾਲ ਅਹਿਮ ਹੈ, ਜੋ ਸਭਨਾਂ ਦੀਆਂ ਕੋਸ਼ਿਸ਼ਾਂ ਨਾਲ ਕੀਤੀ ਜਾ ਰਹੀ ਹੈ।