ਭਾਰਤ ਟੇਕਸ 2024, ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
February 26th, 11:10 am
ਖਾਸ ਇਸ ਲਈ ਕਿਉਂਕਿ ਇਹ ਇੱਕ ਸਾਥ ਭਾਰਤ ਦੇ ਸਭ ਤੋਂ ਵੱਡੇ ਦੋ Exhibition ਸੈਂਟਰਸ, ਭਾਰਤ ਮੰਡਪਮ ਅਤੇ ਯਸੋਭੂਮੀ, ਇੱਕ ਸਾਥ ਦੋਨਾਂ ਵਿੱਚ ਹੋ ਰਿਹਾ ਹੈ। ਅੱਜ 3 ਹਜ਼ਾਰ ਤੋਂ ਜ਼ਿਆਦਾ Exhibitors...100 ਦੇਸ਼ਾਂ ਦੇ ਕਰੀਬ 3 ਹਜ਼ਾਰ ਖਰੀਦਾਰ...40 ਹਜ਼ਾਰ ਤੋਂ ਜ਼ਿਆਦਾ Trade Visitors...ਇੱਕ ਸਾਥ ਇਸ ਆਯੋਜਨ ਨਾਲ ਜੁੜੇ ਹਨ। ਇਹ ਆਯੋਜਨ, ਟੈਕਸਟਾਈਲ ਈਕੋਸਿਸਟਮ ਦੇ ਸਾਰੇ ਸਾਥੀਆਂ ਅਤੇ ਪੂਰੀ ਵੈਲਿਯੂ ਚੇਨ ਦੇ ਲਈ ਉਨ੍ਹਾਂ ਲੋਕਾਂ ਨੂੰ ਇੱਕ ਸਾਥ ਮਿਲਣ ਦਾ ਪਲੈਟਫਾਰਮ ਦੇ ਰਿਹਾ ਹੈ।ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਭਾਰਤ ਟੈਕਸ 2024 ਦਾ ਉਦਘਾਟਨ ਕੀਤਾ
February 26th, 10:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਭਾਰਤ ਟੈਕਸ 2024 ਦਾ ਉਦਘਾਟਨ ਕੀਤਾ, ਜੋ ਦੇਸ਼ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਸਭ ਤੋਂ ਵੱਡੇ ਗਲੋਬਲ ਟੈਕਸਟਾਈਲ ਸਮਾਗਮਾਂ ਵਿੱਚੋਂ ਇੱਕ ਹੈ। ਪ੍ਰਧਾਨ ਮੰਤਰੀ ਨੇ ਇਸ ਮੌਕੇ 'ਤੇ ਲਗਾਈ ਗਈ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ।ਹਿਮਾਚਲ ਪ੍ਰਦੇਸ਼ ਦੇ ਲੇਪਚਾ ਵਿੱਚ ਸੁਰੱਖਿਆ ਬਲਾਂ ਦੇ ਨਾਲ ਦੀਵਾਲੀ ਮਨਾਉਣ ਦੇ ਮੌਕੇ ‘ਤੇ ਦਿੱਤੇ ਹੋਏ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
November 12th, 03:00 pm
ਮਾਂ ਭਾਰਤੀ ਦੇ ਜੈਘੋਸ਼ ਦੀ ਇਹ ਗੂੰਜ, ਭਾਰਤੀ ਸੈਨਾਵਾਂ ਅਤੇ ਸੁਰੱਖਿਆ ਬਲਾਂ ਦੇ ਪਰਾਕ੍ਰਮ ਦਾ ਇਹ ਉਦਘੋਸ਼, ਇਤਿਹਾਸਿਕ ਧਰਤੀ, ਅਤੇ ਦੀਵਾਲੀ ਦਾ ਇਹ ਪਵਿੱਤਰ ਤਿਉਹਾਰ। ਇਹ ਅਦਭੁਤ ਸੰਯੋਗ ਹੈ, ਇਹ ਅਦਭੁਤ ਮਿਲਾਪ ਹੈ। ਸੰਤੋਖ ਅਤੇ ਆਨੰਦ ਨਾਲ ਭਰ ਦੇਣ ਵਾਲਾ ਇਹ ਪਲ ਮੇਰੇ ਲਈ ਵੀ, ਤੁਹਾਡੇ ਲਈ ਵੀ ਅਤੇ ਦੇਸ਼ਵਾਸੀਆਂ ਦੇ ਲਈ ਵੀ ਦੀਵਾਲੀ ਵਿੱਚ ਨਵਾਂ ਪ੍ਰਕਾਸ਼ ਪਹੁੰਚਾਏਗਾ, ਅਜਿਹਾ ਮੇਰਾ ਵਿਸ਼ਵਾਸ ਹੈ। ਮੈਂ ਤੁਹਾਨੂੰ ਸਾਰਿਆਂ ਨੂੰ, ਸਾਰੇ ਦੇਸ਼ਵਾਸੀਆਂ ਨੂੰ ਸੀਮਾ ਪਾਰ ਤੋਂ, ਆਖਿਰੀ ਪਿੰਡ ਤੋਂ ਜਿਸ ਨੂੰ ਮੈਂ ਹੁਣ ਪਹਿਲਾਂ ਪਿੰਡ ਕਹਿੰਦਾ ਹਾਂ, ਉੱਥੇ ਤੈਨਾਤ ਸਾਡੇ ਸੁਰੱਖਿਆ ਬਲ ਦੇ ਸਾਥੀਆਂ ਦੇ ਨਾਲ ਜਦੋਂ ਦੀਵਾਲੀ ਮਨਾ ਰਿਹਾ ਹਾਂ, ਤਾਂ ਸਾਰੇ ਦੇਸ਼ਵਾਸੀਆਂ ਨੂੰ ਦੀਵਾਲੀ ਦੀ ਇਹ ਵਧਾਈ ਵੀ ਬਹੁਤ ਸਪੈਸ਼ਲ ਹੋ ਜਾਂਦੀ ਹੈ। ਦੇਸ਼ਵਾਸੀਆਂ ਨੂੰ ਮੇਰੀ ਬਹੁਤ-ਬਹੁਤ ਵਧਾਈ, ਦੀਵਾਲੀ ਦੀਆਂ ਸ਼ੁਭਕਾਮਨਾਵਾਂ।ਪ੍ਰਧਾਨ ਮੰਤਰੀ ਨੇ ਹਿਮਾਚਲ ਪ੍ਰਦੇਸ਼ ਦੇ ਲੇਪਚਾ ਵਿੱਚ ਬਹਾਦਰ ਜਵਾਨਾਂ ਨਾਲ ਦੀਵਾਲੀ ਮਨਾਈ
November 12th, 02:31 pm
ਆਪਣੇ ਤਜ਼ਰਬੇ ਨੂੰ ਬਿਆਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਤਿਉਹਾਰ ਉੱਥੇ ਹੁੰਦਾ ਹੈ ਜਿੱਥੇ ਪਰਿਵਾਰ ਹੁੰਦਾ ਹੈ ਅਤੇ ਸਰਹੱਦ ਦੀ ਸੁਰੱਖਿਆ ਲਈ ਤਿਉਹਾਰ ਵਾਲੇ ਦਿਨ ਪਰਿਵਾਰ ਤੋਂ ਦੂਰ ਰਹਿਣ ਦੀ ਸਥਿਤੀ ਨੂੰ ਡਿਊਟੀ ਪ੍ਰਤੀ ਸਮਰਪਣ ਦਾ ਸਿਖਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ 140 ਕਰੋੜ ਭਾਰਤੀਆਂ ਨੂੰ ਆਪਣਾ ਪਰਿਵਾਰ ਸਮਝਣ ਦੀ ਭਾਵਨਾ ਸੁਰੱਖਿਆ ਕਰਮੀਆਂ ਨੂੰ ਮਕਸਦ ਦੀ ਭਾਵਨਾ ਦਿੰਦੀ ਹੈ। ਉਨ੍ਹਾਂ ਕਿਹਾ “ਦੇਸ਼ ਇਸ ਲਈ ਤੁਹਾਡਾ ਆਭਾਰੀ ਅਤੇ ਰਿਣੀ ਹੈ। ਇਸੇ ਲਈ ਹਰ ਘਰ ਵਿੱਚ ਤੁਹਾਡੀ ਸੁਰੱਖਿਆ ਲਈ ਇੱਕ 'ਦੀਆ' ਜਗਾਇਆ ਜਾਂਦਾ ਹੈ।” ਉਨ੍ਹਾਂ ਅੱਗੇ ਕਿਹਾ “ਜਿੱਥੇ ਜਵਾਨ ਤੈਨਾਤ ਹਨ, ਉਹ ਜਗ੍ਹਾ ਮੇਰੇ ਲਈ ਕਿਸੇ ਮੰਦਿਰ ਤੋਂ ਘੱਟ ਨਹੀਂ ਹੈ। ਜਿੱਥੇ ਵੀ ਤੁਸੀਂ ਹੋ, ਉਥੇ ਹੀ ਮੇਰਾ ਤਿਉਹਾਰ ਹੈ। ਇਹ ਸ਼ਾਇਦ 30-35 ਸਾਲਾਂ ਤੋਂ ਇਵੇਂ ਹੀ ਚੱਲ ਰਿਹਾ ਹੈ।”ਨਵੀਂ ਦਿੱਲੀ ਵਿੱਚ ਆਯੋਜਿਤ 9ਵੇਂ G20 ਪਾਰਲੀਆਮੈਂਟਰੀ (ਸੰਸਦੀ) ਸਪੀਕਰਸ ਸਮਿਟ ਦੇ ਉਦਘਾਟਨ ਦੇ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
October 13th, 11:22 am
ਜੀ-20 Parliamentary Speakers Summit ਵਿੱਚ, ਮੈਂ ਆਪ ਸਭ ਦਾ 140 ਕਰੋੜ ਭਾਰਤਵਾਸੀਆਂ ਦੀ ਤਰਫ਼ੋਂ ਹਾਰਦਿਕ ਸੁਆਗਤ ਕਰਦਾ ਹਾਂ। ਇਹ ਸਮਿਟ, ਇੱਕ ਪ੍ਰਕਾਰ ਨਾਲ ਦੁਨੀਆ ਭਰ ਦੀਆਂ ਅਲੱਗ-ਅਲੱਗ Parliamentary practices ਦਾ ਮੁਹਾਕੁੰਭ ਹੈ। ਆਪ ਸਭੀ (ਤੁਸੀਂ ਸਾਰੇ) ਡੈਲੀਗੇਟਸ, ਅਲੱਗ-ਅਲੱਗ ਪਾਰਲੀਆਮੈਂਟਸ ਦੀ ਕਾਰਜਸ਼ੈਲੀ ਦੇ ਅਨੁਭਵੀ ਹੋ। ਤੁਹਾਡਾ (ਆਪਕਾ) ਇਤਨੇ ਸਮ੍ਰਿੱਧ ਲੋਕਤ੍ਰਾਂਤਿਕ ਅਨੁਭਵਾਂ ਦੇ ਨਾਲ ਭਾਰਤ ਆਉਣਾ, ਸਾਡੇ ਸਭ ਦੇ ਲਈ ਬਹੁਤ ਸੁਖਦ ਹੈ।ਪ੍ਰਧਾਨ ਮੰਤਰੀ ਨੇ 9ਵੇਂ ਜੀ20 ਪਾਰਲੀਆਮੈਂਟਰੀ ਸਪੀਕਰਸ ਸਮਿਟ (ਪੀ20) ਦਾ ਉਦਘਾਟਨ ਕੀਤਾ
October 13th, 11:06 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਯਸ਼ੋਭੂਮੀ ਵਿਖੇ 9ਵੇਂ ਜੀ20 ਪਾਰਲੀਆਮੈਂਟਰੀ ਸਪੀਕਰਸ ਸਮਿਟ (ਪੀ20) ਦਾ ਉਦਘਾਟਨ ਕੀਤਾ। ਇਸ ਸਮਿਟ ਦੀ ਮੇਜ਼ਬਾਨੀ ਭਾਰਤ ਦੀ ਸੰਸਦ ਦੁਆਰਾ 'ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ ਲਈ ਸੰਸਦ' ਦੇ ਥੀਮ ਦੇ ਨਾਲ ਭਾਰਤ ਦੇ ਜੀ20 ਪ੍ਰੈਜ਼ੀਡੈਂਸੀ ਦੇ ਵਿਆਪਕ ਢਾਂਚੇ ਦੇ ਤਹਿਤ ਕੀਤੀ ਜਾ ਰਹੀ ਹੈ।ਪ੍ਰਧਾਨ ਮੰਤਰੀ 13 ਅਕਤੂਬਰ ਨੂੰ 9ਵੇਂ ਜੀ20 ਪਾਰਲੀਆਮੈਂਟਰੀ ਸਪੀਕਰਸ ਸਮਿਟ (ਪੀ20) ਦਾ ਉਦਘਾਟਨ ਕਰਨਗੇ
October 12th, 11:23 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 13 ਅਕਤੂਬਰ 2023 ਨੂੰ ਸਵੇਰੇ ਲਗਭਗ 11 ਵਜੇ ਨਵੀਂ ਦਿੱਲੀ ਸਥਿਤ ਯਸ਼ੋਭੂਮੀ ਵਿੱਚ 9ਵੇਂ ਜੀ20 ਪਾਰਲੀਆਮੈਂਟਰੀ ਸਪੀਕਰਸ ਸਮਿਟ (ਪੀ20) ਦਾ ਉਦਘਾਟਨ ਕਰਨਗੇ। ਇਸ ਸਮਿਟ ਦੀ ਮੇਜ਼ਬਾਨੀ ਜੀ20 ਦੀ ਭਾਰਤ ਦੀ ਪ੍ਰੈਜ਼ੀਡੈਂਸੀ ਦੇ ਵਿਸਤ੍ਰਿਤ ਫ੍ਰੇਮਵਰਕ ਦੇ ਤਹਿਤ ਭਾਰਤ ਦੀ ਸੰਸਦ ਦੁਆਰਾ ਕੀਤੀ ਜਾ ਰਹੀ ਹੈ।ਜੀ20 ਯੂਨੀਵਰਸਿਟੀ ਕਨੈਕਟ ਫਾਈਨਲ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
September 26th, 04:12 pm
ਦੇਸ਼ ਦੇ ਅਲੱਗ-ਅਲੱਗ ਯੂਨੀਵਰਸਿਟੀਜ਼ ਦੇ ਵਾਈਸ ਚਾਂਸਲਰਸ, ਪ੍ਰੋਫੈਸਰਸ, ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿਧੀਗਣ ਅਤੇ ਮੇਰੇ ਯੁਵਾ ਸਾਥੀਓ ! ਅੱਜ ਜਿੰਨ੍ਹੇ ਲੋਕ ਇਹ ਭਾਰਤ ਮੰਡਪਮ ਵਿੱਚ ਹਨ, ਉਸ ਤੋਂ ਕਿਤੇ ਜ਼ਿਆਦਾ ਸਾਡੇ ਨਾਲ Online ਜੁੜੇ ਹੋਏ ਹਨ। ਮੈਂ ਸਾਰੀਆਂ ਦਾ ਜੀ-20 ਯੂਨੀਵਰਸਿਟੀ ਕਨੈਕਟ, ਇਸ ਪ੍ਰੋਗਰਾਮ ਵਿੱਚ ਸੁਆਗਤ ਕਰਦਾ ਹਾਂ, ਅਤੇ ਆਪ ਸਭ ਨੌਜਵਾਨਾਂ ਦਾ ਅਭਿਨੰਦਨ ਕਰਦਾ ਹਾਂ।ਪ੍ਰਧਾਨ ਮੰਤਰੀ ਨੇ ਜੀ20 ਯੂਨੀਵਰਸਿਟੀ ਕਨੈਕਟ ਫਿਨਾਲੇ ਨੂੰ ਸੰਬੋਧਨ ਕੀਤਾ
September 26th, 04:11 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਮੰਡਪਮ ਵਿਖੇ ਜੀ20 ਯੂਨੀਵਰਸਿਟੀ ਕਨੈਕਟ ਫਿਨਾਲੇ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਜੀ20 ਯੂਨੀਵਰਸਿਟੀ ਕਨੈਕਟ ਪਹਿਲਕਦਮੀ ਭਾਰਤ ਦੇ ਨੌਜਵਾਨਾਂ ਵਿੱਚ ਭਾਰਤ ਦੇ ਜੀ20 ਪ੍ਰਧਾਨਗੀ ਬਾਰੇ ਸਮਝ ਬਣਾਉਣ ਅਤੇ ਵੱਖ-ਵੱਖ ਜੀ20 ਸਮਾਗਮਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਵਧਾਉਣ ਦੇ ਉਦੇਸ਼ ਨਾਲ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨੇ ਇਸ ਮੌਕੇ 'ਤੇ 4 ਪ੍ਰਕਾਸ਼ਨ ਵੀ ਜਾਰੀ ਕੀਤੇ, ਜਿਨ੍ਹਾਂ ਵਿੱਚ ਜੀ20 ਭਾਰਤ ਪ੍ਰਧਾਨਗੀ ਦੀ ਮਹਾਨ ਸਫਲਤਾ: ਦੂਰਅੰਦੇਸ਼ੀ ਲੀਡਰਸ਼ਿਪ, ਸਮਾਵੇਸ਼ੀ ਪਹੁੰਚ; ਭਾਰਤ ਦੀ ਜੀ20 ਪ੍ਰਧਾਨਗੀ: ਵਸੁਧੈਵ ਕੁਟੁੰਬਕਮ; ਜੀ20 ਯੂਨੀਵਰਸਿਟੀ ਕਨੈਕਟ ਪ੍ਰੋਗਰਾਮ ਦਾ ਸੰਗ੍ਰਹਿ; ਅਤੇ ਜੀ20 ਵਿਖੇ ਭਾਰਤੀ ਸੰਸਕ੍ਰਿਤੀ ਦਾ ਪ੍ਰਦਰਸ਼ਨ ਸ਼ਾਮਲ ਹਨ।ਸੰਸਦ ਦੇ ਵਿਸ਼ੇਸ਼ ਸੈਸ਼ਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
September 18th, 11:52 am
ਮਾਣਯੋਗ ਸਪੀਕਰ ਜੀ, ਦੇਸ਼ ਦੀ 75 ਵਰ੍ਹਿਆਂ ਦੀ ਸੰਸਦੀ ਯਾਤਰਾ, ਉਸ ਨੂੰ ਇੱਕ ਵਾਰ ਮੁੜ-ਯਾਦ ਕਰਨ ਦੇ ਲਈ ਅਤੇ ਨਵੇਂ ਸਦਨ ਵਿੱਚ ਜਾਣ ਤੋਂ ਪਹਿਲਾਂ ਉਨ੍ਹਾਂ ਪ੍ਰੇਰਕ ਪਲਾਂ ਨੂੰ ਇਤਿਹਾਸ ਦੀ ਮਹੱਤਵਪੂਰਨ ਘੜੀ ਨੂੰ ਯਾਦ ਕਰਦੇ ਹੋਏ ਅੱਗੇ ਵਧਣ ਦਾ ਇਹ ਅਵਸਰ.... ਅਸੀਂ ਸਾਰੇ ਇਸ ਇਤਿਹਾਸਿਕ ਭਵਨ ਤੋਂ ਵਿਦਾ ਲੈ ਰਹੇ ਹਾਂ। ਆਜ਼ਾਦੀ ਤੋਂ ਪਹਿਲੇ ਇਹ ਸਦਨ Imperial Legislative Council ਦਾ ਸਥਾਨ ਹੋਇਆ ਕਰਦਾ ਸੀ। ਆਜ਼ਾਦੀ ਦੇ ਬਾਅਦ ਇਹ ਸੰਸਦ ਭਵਨ ਦੇ ਰੂਪ ਵਿੱਚ ਇਸ ਨੂੰ ਪਹਿਚਾਣ ਮਿਲੀ। ਇਹ ਸਹੀ ਹੈ ਕਿ ਇਸ ਇਮਰਾਤ ਦੇ ਨਿਰਮਾਣ ਕਰਨ ਦਾ ਫੈਸਲਾ ਵਿਦੇਸ਼ੀ ਸਾਂਸਦਾਂ ਸੀ, ਲੇਕਿਨ ਇਹ ਗੱਲ ਅਸੀਂ ਕਦੇ ਨਹੀਂ ਭੁੱਲ ਸਕਦੇ ਹਾਂ ਅਤੇ ਅਸੀਂ ਮਾਣ ਨਾਲ ਕਹਿ ਸਕਦੇ ਹਾਂ, ਇਸ ਭਵਨ ਦੇ ਨਿਰਮਾਣ ਵਿੱਚ ਪਸੀਨਾ ਮੇਰੇ ਦੇਸ਼ਵਾਸੀਆਂ ਦਾ ਲਗਿਆ ਸੀ, ਮਿਹਨਤ ਮੇਰੇ ਦੇਸ਼ਵਾਸੀਆਂ ਦੀ ਲਗੀ ਸੀ, ਅਤੇ ਪੈਸੇ ਵੀ ਮੇਰੇ ਦੇਸ਼ ਦੇ ਲੋਕਾਂ ਦੇ ਲਗੇ ਸਨ।ਪ੍ਰਧਾਨ ਮੰਤਰੀ ਨੇ ਲੋਕ ਸਭਾ ਵਿੱਚ ਸੰਸਦ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕੀਤਾ
September 18th, 11:10 am
ਸਦਨ ਨੂੰ ਸੰਬੋਧਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਅੱਜ ਉਦਘਾਟਨ ਕੀਤੀ ਗਈ ਨਵੀਂ ਇਮਾਰਤ ਵਿੱਚ ਕਾਰਵਾਈ ਨੂੰ ਤਬਦੀਲ ਕਰਨ ਤੋਂ ਪਹਿਲਾਂ ਭਾਰਤ ਦੇ 75 ਵਰ੍ਹਿਆਂ ਦੀ ਸੰਸਦੀ ਯਾਤਰਾ ਨੂੰ ਯਾਦ ਕਰਨ ਅਤੇ ਯਾਦ ਦਿਵਾਉਣ ਦਾ ਮੌਕਾ ਹੈ। ਪੁਰਾਣੇ ਸੰਸਦ ਭਵਨ ਬਾਰੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਇਹ ਇਮਾਰਤ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਇੰਪੀਰੀਅਲ ਲੈਜਿਸਲੇਟਿਵ ਕੌਂਸਲ ਵਜੋਂ ਕੰਮ ਕਰਦੀ ਸੀ ਅਤੇ ਆਜ਼ਾਦੀ ਤੋਂ ਬਾਅਦ ਭਾਰਤ ਦੀ ਸੰਸਦ ਵਜੋਂ ਪਹਿਚਾਣ ਪ੍ਰਾਪਤ ਹੋਈ। ਉਨ੍ਹਾਂ ਕਿਹਾ ਕਿ ਭਾਵੇਂ ਇਸ ਇਮਾਰਤ ਨੂੰ ਬਣਾਉਣ ਦਾ ਫੈਸਲਾ ਵਿਦੇਸ਼ੀ ਸ਼ਾਸਕਾਂ ਨੇ ਲਿਆ ਸੀ, ਪਰ ਇਹ ਭਾਰਤੀਆਂ ਦੁਆਰਾ ਕੀਤੀ ਗਈ ਸਖ਼ਤ ਮਿਹਨਤ, ਲਗਨ ਅਤੇ ਪੈਸਾ ਸੀ ਜੋ ਇਸ ਦੇ ਵਿਕਾਸ ਵਿੱਚ ਲਗਿਆ। ਸ਼੍ਰੀ ਮੋਦੀ ਨੇ ਕਿਹਾ, 75 ਵਰ੍ਹਿਆਂ ਦੀ ਯਾਤਰਾ ਵਿੱਚ, ਇਸ ਸਦਨ ਨੇ ਸਰਵੋਤਮ ਪਰੰਪਰਾਵਾਂ ਅਤੇ ਰਵਾਇਤਾਂ ਦੀ ਸਿਰਜਣਾ ਕੀਤੀ ਹੈ, ਜਿਸ ਵਿੱਚ ਸਭ ਨੇ ਯੋਗਦਾਨ ਪਾਇਆ ਹੈ ਅਤੇ ਸਭ ਨੇ ਦੇਖਿਆ ਹੈ। ਉਨ੍ਹਾਂ ਕਿਹਾ “ਅਸੀਂ ਭਾਵੇਂ ਨਵੀਂ ਇਮਾਰਤ ਵਿੱਚ ਸ਼ਿਫਟ ਹੋ ਰਹੇ ਹਾਂ ਪਰ ਇਹ ਇਮਾਰਤ ਆਉਣ ਵਾਲੀ ਪੀੜ੍ਹੀ ਨੂੰ ਪ੍ਰੇਰਿਤ ਕਰਦੀ ਰਹੇਗੀ। ਕਿਉਂਕਿ ਇਹ ਭਾਰਤੀ ਲੋਕਤੰਤਰ ਦੀ ਯਾਤਰਾ ਦਾ ਇੱਕ ਸੁਨਹਿਰੀ ਅਧਿਆਏ ਹੈ।”ਸੰਸਦ ਦੇ ਵਿਸ਼ੇਸ਼ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਬਿਆਨ ਦਾ ਮੂਲ-ਪਾਠ
September 18th, 10:15 am
Moon Mission ਦੀ ਸਫ਼ਲਤਾ, ਚੰਦਰਯਾਨ-3 ਸਾਡਾ ਤਿਰੰਗਾ ਲਹਿਰਾ ਰਿਹਾ ਹੈ। ਸ਼ਿਵਸ਼ਕਤੀ ਪੁਆਇੰਟ ਨਵੀਂ ਪ੍ਰੇਰਣਾ ਦਾ ਕੇਂਦਰ ਬਣਿਆ ਹੈ, ਤਿਰੰਗਾ ਪੁਆਇੰਟ ਸਾਨੂੰ ਮਾਣ ਨਾਲ ਭਰ ਰਿਹਾ ਹੈ। ਪੂਰੇ ਵਿਸ਼ਵ ਵਿੱਚ ਜਦੋਂ ਇਸ ਪ੍ਰਕਾਰ ਦੀ ਉਪਲਬਧੀ ਹੁੰਦੀ ਹੈ ਤਾਂ ਉਸ ਨੂੰ ਆਧੁਨਿਕਤਾ ਨਾਲ, ਵਿਗਿਆਨ ਨਾਲ, ਟੈਕਨੋਲੋਜੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਅਤੇ ਜਦੋਂ ਇਹ ਸਮਰੱਥਾ ਵਿਸ਼ਵ ਦੇ ਸਾਹਮਣੇ ਆਉਂਦਾr ਹੈ ਤਾਂ ਭਾਰਤ ਦੇ ਲਈ ਅਨੇਕ ਸੰਭਾਵਨਾ, ਅਨੇਕ ਅਵਸਰ ਸਾਡੇ ਦਰਵਾਜੇ ’ਤੇ ਆ ਕੇ ਖੜ੍ਹੇ ਹੋ ਜਾਂਦੇ ਹਨ। G-20 ਦੀ ਬੇਮਿਸਾਲ ਸਫ਼ਲਤਾ 60 ਤੋਂ ਅਧਿਕ ਸਥਾਨਾਂ ’ਤੇ ਵਿਸ਼ਵ ਭਰ ਦੇ ਨੇਤਾਵਾਂ ਦਾ ਸੁਆਗਤ, ਮੰਥਨ ਅਤੇ true spirit ਵਿੱਚ federal structure ਦਾ ਇੱਕ ਜੀਵੰਤ ਅਨੁਭਵ ਭਾਰਤ ਦੀ ਵਿਵਿਧਤਾ, ਭਾਰਤ ਦੀ ਵਿਸ਼ੇਸ਼ਤਾ, G-20 ਆਪਣੇਪਨ ਵਿੱਚ ਸਾਡੀ ਵਿਵਿਧਤਾ ਦਾ ਸੈਲੀਬ੍ਰੇਸ਼ਨ ਬਣ ਗਿਆ। ਅਤੇ G-20 ਵਿੱਚ ਭਾਰਤ ਇਸ ਗੱਲ ਦੇ ਲਈ ਹਮੇਸ਼ਾ ਮਾਣ ਕਰੇਗਾ ਕਿ ਗੋਲਬਲ ਸਾਊਥ ਦੀ ਅਸੀਂ ਆਵਾਜ਼ ਬਣੀਏ। ਅਫ਼ਰੀਕਨ ਯੂਨੀਅਨ ਨੂੰ ਸਥਾਈ ਮੈਂਬਰਸ਼ਿਪ ਅਤੇ G-20 ਵਿੱਚ ਸਰਬਸੰਮਤੀ ਨਾਲ ਡਿਕਲੇਰੇਸ਼ਨ। ਇਹ ਸਾਰੀਆਂ ਗੱਲਾਂ ਭਾਰਤ ਦੇ ਉੱਜਵਲ ਭਵਿੱਖ ਦੇ ਸੰਕੇਤ ਦੇ ਰਹੀਆਂ ਹਨ।ਯਸ਼ੋਭੂਮੀ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਅਤੇ ਪੀਐੱਮ ਵਿਸ਼ਵਕਰਮਾ ਯੋਜਨਾ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
September 17th, 06:08 pm
ਅੱਜ ਭਗਵਾਨ ਵਿਸ਼ਵਕਰਮਾ ਦੀ ਜਯੰਤੀ ਹੈ। ਇਹ ਦਿਨ ਸਾਡੇ ਪਾਰੰਪਰਿਕ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਸਮਰਪਿਤ ਹੈ। ਮੈਂ ਸਮੁੱਚੇ ਦੇਸ਼ਵਾਸੀਆਂ ਨੂੰ ਵਿਸ਼ਵਕਰਮਾ ਜਯੰਤੀ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਅੱਜ ਦੇ ਦਿਨ ਮੈਨੂੰ ਦੇਸ਼ ਭਰ ਦੇ ਲੱਖਾਂ ਵਿਸ਼ਵਕਰਮਾ ਸਾਥੀਆਂ ਨਾਲ ਜੁੜਣ ਦਾ ਅਵਸਰ ਮਿਲਿਆ ਹੈ। ਹੁਣ ਤੋਂ ਕੁਝ ਦੇਰ ਪਹਿਲਾਂ ਮੇਰੀਆਂ ਅਨੇਕਾਂ ਵਿਸ਼ਵਕਰਮਾ ਭਾਈ-ਭੈਣਾਂ ਨਾਲ ਗੱਲ ਵੀ ਹੋਈ ਹੈ। ਅਤੇ ਮੈਨੂੰ ਇੱਥੇ ਆਉਣ ਵਿੱਚ ਵਿਲੰਬ ਵੀ ਇਸ ਲਈ ਹੋਇਆ ਕਿ ਮੈਂ ਉਨ੍ਹਾਂ ਨਾਲ ਗੱਲਾਂ ਕਰਨ ਵਿੱਚ ਲਗ ਗਿਆ ਅਤੇ ਨਿੱਚੇ ਜੋ ਐਗਜ਼ੀਬਿਸ਼ਨ ਬਣਿਆ ਹੈ ਉਹ ਵੀ ਇੰਨਾ ਸ਼ਾਨਦਾਰ ਹੈ ਕਿ ਨਿਕਲਣ ਦਾ ਮਨ ਨਹੀਂ ਕਰਦਾ ਸੀ ਅਤੇ ਮੇਰੀ ਆਪ ਸਭ ਨੂੰ ਤਾਕੀਦ ਹੈ ਕਿ ਤੁਸੀਂ ਜ਼ਰੂਰ ਇਸ ਨੂੰ ਦੇਖੋ। ਅਤੇ ਮੈਨੂੰ ਦੱਸਿਆ ਗਿਆ ਹੈ ਕਿ ਹੁਣ 2-3 ਦਿਨ ਹੋਰ ਚਲਣ ਵਾਲਾ ਹੈ, ਤਾਂ ਖਾਸ ਤੌਰ ‘ਤੇ ਦਿੱਲੀਵਾਸੀਆਂ ਨੂੰ ਮੈਂ ਜ਼ਰੂਰ ਕਹਾਂਗਾ ਕਿ ਉਹ ਜ਼ਰੂਰ ਦੇਖਣ।ਰਧਾਨ ਮੰਤਰੀ ਨੇ ਦਵਾਰਕਾ ਸੈਕਟਰ 21 ਤੋਂ ‘ਯਸ਼ੋਭੂਮੀ ਦਵਾਰਕਾ ਸੈਕਟਰ 25’ ਸਟੇਸ਼ਨ ਤੱਕ ਏਅਰਪੋਰਟ ਮੈਟਰੋ ਐਕਸਪ੍ਰੈੱਸ ਲਾਈਨ ਦੇ ਵਿਸਤਾਰ ਦਾ ਉਦਘਾਟਨ ਕੀਤਾ
September 17th, 05:01 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਯਸ਼ੋਭੂਮੀ ਦਵਾਰਕਾ ਸੈਕਟਰ 25 ਵਿੱਚ, ਦਵਾਰਕਾ ਸੈਕਟਰ 21 ਤੋਂ ‘ਯਸ਼ੋਭੂਮੀ ਦਵਾਰਕਾ ਸੈਕਟਰ 25’ ਸਟੇਸ਼ਨ ਤੱਕ ਏਅਰਪੋਰਟ ਮੈਟਰੋ ਐਕਸਪ੍ਰੈੱਸ ਲਾਈਨ ਦੇ ਵਿਸਤਾਰ ਦਾ ਉਦਘਾਟਨ ਕੀਤਾ। ਨਵੇਂ ਮੈਟਰੋ ਸਟੇਸ਼ਨ ਵਿੱਚ ਤਿੰਨ ਸਬਵੇ ਹੋਣਗੇ – ਸਟੇਸ਼ਨ ਨੂੰ ਪ੍ਰਦਰਸ਼ਨੀ ਹਾਲ, ਕਨਵੈਨਸ਼ਨ ਸੈਂਟਰ ਅਤੇ ਸੈਂਟ੍ਰਲ ਏਰਿਨਾ ਨਾਲ ਜੋੜਣ ਵਾਲਾ 735 ਮੀਟਰ ਲੰਬਾ ਸਬਵੇ; ਦਵਾਰਕਾ ਐਕਸਪ੍ਰੈੱਸਵੇਅ ਵਿੱਚ ਪ੍ਰਵੇਸ਼/ਨਿਕਾਸ ਨੂੰ ਜੋੜਣ ਵਾਲਾ ਦੂਸਰਾ ਸਬਵੇ; ਜਦੋਂਕਿ ਤੀਸਰਾ ਸਬਵੇ ਮੈਟਰੋ ਸਟੇਸ਼ਨ ਨੂੰ ‘ਯਸ਼ੋਭੂਮੀ’ ਦੇ ਭਾਵੀ ਪ੍ਰਦਰਸ਼ਨੀ ਹਾਲ ਦੇ ਫੇਅਰ ਨਾਲ ਜੋੜਦਾ ਹੈ।ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਅਤੇ ਐਕਸਪੋ ਸੈਂਟਰ - ‘ਯਸ਼ੋਭੂਮੀ’ ਦਾ ਪਹਿਲਾ ਫੇਜ਼ ਰਾਸ਼ਟਰ ਨੂੰ ਸਮਰਪਿਤ ਕੀਤਾ
September 17th, 12:15 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਦਵਾਰਕਾ ਵਿੱਚ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਅਤੇ ਐਕਸਪੋ ਸੈਂਟਰ - ‘ਯਸ਼ੋਭੂਮੀ’ ਦਾ ਪਹਿਲਾ ਫੇਜ਼ ਰਾਸ਼ਟਰ ਨੂੰ ਸਮਰਪਿਤ ਕੀਤਾ। 'ਯਸ਼ੋਭੂਮੀ' ਵਿੱਚ ਇੱਕ ਵਿਸ਼ਾਲ ਕਨਵੈਨਸ਼ਨ ਸੈਂਟਰ, ਕਈ ਪ੍ਰਦਰਸ਼ਨੀ ਹਾਲ ਅਤੇ ਹੋਰ ਸੁਵਿਧਾਵਾਂ ਹਨ। ਉਨ੍ਹਾਂ ਨੇ ਵਿਸ਼ਵਕਰਮਾ ਜਯੰਤੀ ਦੇ ਅਵਸਰ 'ਤੇ ਪਰੰਪਰਾਗਤ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੇ ਲਈ 'ਪੀਐੱਮ ਵਿਸ਼ਵਕਰਮਾ ਯੋਜਨਾ' ਵੀ ਲਾਂਚ ਕੀਤੀ। ਪ੍ਰਧਾਨ ਮੰਤਰੀ ਨੇ ਪੀਐੱਮ ਵਿਸ਼ਵਕਰਮਾ ਲੋਗੋ, ਟੈਗਲਾਈਨ ਅਤੇ ਪੋਰਟਲ ਵੀ ਲਾਂਚ ਕੀਤਾ। ਉਨ੍ਹਾਂ ਨੇ ਇਸ ਅਵਸਰ ’ਤੇ ਇੱਕ ਕਸਟਮਾਈਜ਼ਡ ਸਟੈਂਪ ਸ਼ੀਟ, ਇੱਕ ਟੂਲ ਕਿਟ, ਈ-ਬੁੱਕਲੇਟ ਅਤੇ ਵੀਡੀਓ ਵੀ ਜਾਰੀ ਕੀਤੀ। ਪ੍ਰਧਾਨ ਮੰਤਰੀ ਨੇ 18 ਲਾਭਾਰਥੀਆਂ ਨੂੰ ਵਿਸ਼ਵਕਰਮਾ ਸਰਟੀਫਿਕੇਟ ਪ੍ਰਦਾਨ ਕੀਤੇ।ਪ੍ਰਧਾਨ ਮੰਤਰੀ 17 ਸਤੰਬਰ ਨੂੰ ਨਵੀਂ ਦਿੱਲੀ ਦੇ ਦਵਾਰਕਾ ਵਿੱਚ ‘ਯਸ਼ੋਭੂਮੀ’ (Yashobhoomi) ਕਹੇ ਜਾਣ ਵਾਲੇ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਐਕਸਪੋ ਸੈਂਟਰ ਦਾ ਫੇਜ਼ 1 ਰਾਸ਼ਟਰ ਨੂੰ ਸਮਰਪਿਤ ਕਰਨਗੇ
September 15th, 04:37 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17 ਸਤੰਬਰ 2023 ਨੂੰ ਸਵੇਰੇ 11 ਵਜੇ ਨਵੀਂ ਦਿੱਲੀ ਦੇ ਦਵਾਰਕਾ ਵਿੱਚ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਐਂਡ ਐਕਸਪੋ ਸੈਂਟਰ (ਆਈਆਈਸੀਸੀ)( India International Convention and Expo Centre (IICC)) ਦਾ ਫੇਜ਼ 1, ਜਿਸ ਨੂੰ ‘ਯਸ਼ੋਭੂਮੀ’ (‘Yashobhoomi’) ਕਿਹਾ ਜਾਂਦਾ ਹੈ, ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਦਵਾਰਕਾ ਸੈਕਟਰ 21 ਤੋਂ ਨਵੇਂ ਮੈਟਰੋ ਸਟੇਸ਼ਨ ‘ਯਸ਼ੋਭੂਮੀ ਦਵਾਰਕਾ ਸੈਕਟਰ 25’ (‘Yashobhoomi Dwarka Sector 25’) ਤੱਕ ਦਿੱਲੀ ਏਅਰਪੋਰਟ ਮੈਟਰੋ ਐਕਸਪ੍ਰੈੱਸ ਲਾਈਨ ਦੇ ਵਿਸਤਾਰ ਦਾ ਭੀ ਉਦਘਾਟਨ ਕਰਨਗੇ।