ਕਰਨਾਟਕ ਦੇ ਯਾਦਗੀਰ ਜ਼ਿਲ੍ਹੇ ਦੇ ਕੋਡੇਕਲ ਵਿੱਚ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਅਤੇ ਸਮਰਪਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
January 19th, 12:11 pm
ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰਚੰਦ ਗਹਿਲੋਤ ਜੀ, ਮੁੱਖ ਮੰਤਰੀ ਸ਼੍ਰੀ ਬਾਸਵਰਾਜ ਬੋਮਈ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀ ਭਗਵੰਤ ਖੁਬਾ ਜੀ, ਕਰਨਾਟਕ ਸਰਕਾਰ ਦੇ ਮੰਤਰੀਗਣ, ਸਾਂਸਦ ਤੇ ਵਿਧਾਇਕ ਗਣ, ਅਤੇ ਵਿਸ਼ਾਲ ਸੰਖਿਆ ਵਿੱਚ ਸਾਨੂੰ ਅਸ਼ੀਰਵਾਦ ਦੇਣ ਦੇ ਲਈ ਆਏ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ!ਪ੍ਰਧਾਨ ਮੰਤਰੀ ਨੇ ਕਰਨਾਟਕ ਦੇ ਕੋਡੇਕਲ ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ
January 19th, 12:10 pm
ਪ੍ਰਧਾਨ ਮੰਤਰੀ ਨੇ ਅੱਜ ਕਰਨਾਟਕ ਦੇ ਯਾਦਗੀਰ ਦੇ ਕੋਡੇਕਲ ਵਿੱਚ ਸਿੰਚਾਈ, ਪੀਣਯੋਗ ਪਾਣੀ ਅਤੇ ਇੱਕ ਰਾਸ਼ਟਰੀ ਰਾਜਮਾਰਗ ਵਿਕਾਸ ਪ੍ਰੋਜੈਕਟ ਨਾਲ ਸਬੰਧਿਤ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਜਲ ਜੀਵਨ ਮਿਸ਼ਨ ਦੇ ਤਹਿਤ ਯਾਦਗੀਰ ਬਹੁ-ਗ੍ਰਾਮ ਪੀਣਯੋਗ ਜਲ ਸਪਲਾਈ ਸਕੀਮ ਦਾ ਨੀਂਹ ਪੱਥਰ ਅਤੇ ਸੂਰਤ - ਚੇਨਈ ਐਕਸਪ੍ਰੈੱਸਵੇਅ ਐੱਨਐੱਚ-150ਸੀ ਦੇ 65.5 ਕਿਲੋਮੀਟਰ ਸੈਕਸ਼ਨ (ਬਦਾਦਲ ਤੋਂ ਮਰਾਦਗੀ ਐੱਸ ਅੰਦੋਲਾ ਤੱਕ) ਦਾ ਨੀਂਹ ਪੱਥਰ ਅਤੇ ਨਾਰਾਇਣਪੁਰ ਲੈਫਟ ਬੈਂਕ ਨਹਿਰ - ਐਕਸਟੈਂਸ਼ਨ ਨਵੀਨੀਕਰਣ ਅਤੇ ਆਧੁਨਿਕੀਕਰਣ ਪ੍ਰੋਜੈਕਟ (ਐੱਨਐੱਲਬੀਸੀ-ਈਆਰਐੱਮ) ਦਾ ਉਦਘਾਟਨ ਸ਼ਾਮਲ ਹੈ।