ਵਰਲਡ ਫੂਡ ਇੰਡੀਆ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ ਪਾਠ

September 19th, 12:30 pm

ਵਰਲਡ ਫੂਡ ਇੰਡੀਆ 2024 ਦੇ ਆਯੋਜਨ ਬਾਰੇ ਜਾਣ ਕੇ ਖੁਸ਼ੀ ਹੋਈ। ਦੁਨੀਆ ਦੇ ਵਿਭਿੰਨ ਹਿੱਸਿਆਂ ਤੋਂ ਸਾਰੇ ਪ੍ਰਤੀਭਾਗੀਆਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ।

ਭਾਰਤ ਮੰਡਪਮ ਵਿੱਚ ਵਰਲਡ ਫੂਡ ਇੰਡੀਆ 2023 ਦੇ ਉਦਘਾਟਨ ’ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

November 03rd, 11:00 am

ਪ੍ਰੋਗਰਾਮ ਵਿੱਚ ਉਪਸਥਿਤ ਕੇਂਦਰੀ ਕੈਬਨਿਟ ਵਿੱਚ ਮੇਰੇ ਸਹਿਯੋਗੀ ਸ਼੍ਰੀ ਪੀਯੂਸ਼ ਗੋਇਲ ਜੀ, ਗਿਰੀਰਾਜ ਸਿੰਘ ਜੀ, ਪਸ਼ੁਪਤੀ ਪਾਰਸ ਜੀ, ਪੁਰਸ਼ੋਤਮ ਰੁਪਾਲਾ ਜੀ, ਪ੍ਰਹਲਾਦ ਸਿੰਘ ਪਟੇਲ ਜੀ, ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਤੋਂ ਆਏ ਸਾਰੇ ਮਹਿਮਾਨ, ਰਾਜਾਂ ਤੋਂ ਆਏ ਮੰਤਰੀਗਣ, ਉਦਯੋਗਜਗਤ ਅਤੇ startup world ਦੇ ਸਾਰੇ ਸਾਥੀਓ, ਦੇਸ਼ ਭਰ ਤੋਂ ਜੁੜੇ ਸਾਡੇ ਕਿਸਾਨ ਭਾਈ ਅਤੇ ਭੈਣ, ਦੇਵੀਓ ਅਤੇ ਸੱਜਣੋਂ, ਤੁਹਾਡਾ ਸਭ ਦਾ World Food India Global Conference ਵਿੱਚ ਸੁਆਗਤ ਹੈ, ਤੁਹਾਡਾ ਸਭ ਦਾ ਅਭਿਨੰਦਨ ਹੈ। ਹੁਣ ਮੈਂ technology pavilion ਨੂੰ ਦੇਖ ਕੇ ਇੱਥੇ ਆਇਆ ਹਾਂ। ਜਿਸ ਤਰ੍ਹਾਂ ਇੱਥੇ technology pavilion, startup pavilion ਅਤੇ food street ਜਿਹੀਆਂ ਵਿਵਸਥਾਵਾਂ ਕੀਤੀਆਂ ਗਈਆਂ ਹਨ, ਉਹ ਅਦਭੁਤ ਹੈ। Taste ਅਤੇ technology ਦਾ ਇਹ fusion ਇੱਕ ਨਵੇਂ future ਨੂੰ ਜਨਮ ਦੇਵੇਗਾ, ਇੱਕ ਨਵੀਂ economy ਨੂੰ ਗਤੀ ਪ੍ਰਦਾਨ ਕਰੇਗਾ। ਅੱਜ ਦੀ ਬਦਲਦੀ ਹੋਈ ਦੁਨੀਆ ਵਿੱਚ 21ਵੀਂ ਸਦੀ ਦੀ ਸਭ ਤੋਂ ਪ੍ਰਮੁੱਖ ਚੁਣੌਤੀਆਂ ਵਿੱਚੋਂ ਇੱਕ food security ਵੀ ਹੈ। ਇਸ ਲਈ World Food India ਦਾ ਇਹ ਆਯੋਜਨ ਹੋਰ ਵੀ ਅਹਿਮ ਹੋ ਗਿਆ ਹੈ।

ਪ੍ਰਧਾਨ ਮੰਤਰੀ ਨੇ ਵਰਲਡ ਫੂਡ ਇੰਡੀਆ 2023 ਦਾ ਉਦਘਾਟਨ ਕੀਤਾ

November 03rd, 10:14 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਸਥਿਤ ਭਾਰਤ ਮੰਡਪਮ ਵਿੱਚ ਮੈਗਾ ਫੂਡ ਈਵੈਂਟ ‘ਵਰਲਡ ਫੂਡ ਇੰਡੀਆ 2023’ ਦੇ ਦੂਸਰੇ ਐਡੀਸ਼ਨ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਸਵੈ ਸਹਾਇਤਾ ਸਮੂਹਾਂ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਲੱਖ ਤੋਂ ਅਧਿਕ ਸਵੈ ਸਹਾਇਤਾ ਸਮੂਹ ਮੈਂਬਰਾਂ ਨੂੰ ਬੀਜ ਦੇ ਲਈ ਆਰਥਿਕ ਸਹਾਇਤਾ ਦੀ ਵੀ ਵੰਡ ਕੀਤੀ। ਇਸ ਅਵਸਰ ‘ਤੇ ਸ਼੍ਰੀ ਮੋਦੀ ਨੇ ਪ੍ਰਦਰਸ਼ਨੀ ਦਾ ਵੀ ਅਵਲੋਕਨ ਕੀਤਾ। ਇਸ ਪ੍ਰੋਗਰਾਮ ਦਾ ਉਦੇਸ਼ ਭਾਰਤ ਨੂੰ ‘ਫੂਡ ਬਾਸਕੇਟ ਆਵ੍ ਵਰਲਡ’ ਦੇ ਰੂਪ ਵਿੱਚ ਪ੍ਰਦਰਸ਼ਿਤ ਕਰਨਾ ਅਤੇ 2023 ਨੂੰ ਅੰਤਰਰਾਸ਼ਟਰੀ ਬਾਜਰਾ ਵਰ੍ਹੇ ਦੇ ਰੂਪ ਵਿੱਚ ਮਨਾਉਣਾ ਹੈ।

ਪ੍ਰਧਾਨ ਮੰਤਰੀ 3 ਨਵੰਬਰ ਨੂੰ ਵਰਲਡ ਫੂਡ ਇੰਡੀਆ 2023 ਦਾ ਉਦਘਾਟਨ ਕਰਨਗੇ

November 02nd, 06:41 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 3 ਨਵੰਬਰ ਨੂੰ ਸਵੇਰੇ 10 ਵਜੇ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਬਣੇ ਭਾਰਤ ਮੰਡਪਮ ਵਿੱਚ ਇੱਕ ਵੱਡੇ ਫੂਡ ਈਵੈਂਟ ‘ਵਰਲਡ ਫੂਡ ਇੰਡੀਆ 2023’ ਦੇ ਦੂਸਰੇ ਐਡੀਸ਼ਨ ਦਾ ਉਦਘਾਟਨ ਕਰਨਗੇ।