ਉੱਤਰ ਪ੍ਰਦੇਸ਼ ਦੇ ਬਸਤੀ ਵਿੱਚ ਦੂਸਰੇ ਸਾਂਸਦ ਖੇਲ ਮਹਾਕੁੰਭ ਦੇ ਉਦਘਾਟਨ ਸਮੇਂ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
January 18th, 04:39 pm
ਯੂਪੀ ਦੇ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਸੰਸਦ ਵਿੱਚ ਮੇਰੇ ਸਾਥੀ ਸਾਡੇ ਯੁਵਾ ਮਿੱਤਰ ਭਾਈ ਹਰੀਸ਼ ਦ੍ਵਿਵੇਦੀ ਜੀ, ਵਿਭਿੰਨ ਖੇਡਾਂ ਦੇ ਖਿਡਾਰੀ, ਰਾਜ ਸਰਕਾਰ ਦੇ ਮੰਤਰੀਗਣ, ਵਿਧਾਇਕਗਣ ਹੋਰ ਸਾਰੇ ਜਨਪ੍ਰਤੀਨਿਧੀ, ਹੋਰ ਸਾਰੇ ਵਰਿਸ਼ਠ ਮਹਾਨੁਭਾਵ ਅਤੇ ਵਿਸ਼ਾਲ ਸੰਖਿਆ ਵਿੱਚ ਮੈਂ ਦੇਖ ਰਿਹਾ ਹਾਂ ਚਾਰੋਂ ਤਰਫ਼ ਨੌਜਵਾਨ ਹੀ ਨੌਜਵਾਨ ਹਨ। ਮੇਰੇ ਪਿਆਰੇ ਭਾਈਓ ਅਤੇ ਭੈਣੋਂ।ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਬਸਤੀ ਜ਼ਿਲ੍ਹੇ ਵਿੱਚ ਸਾਂਸਦ ਖੇਲ ਮਹਾਕੁੰਭ 2022-23 ਦੇ ਦੂਸਰੇ ਪੜਾਅ ਦਾ ਉਦਘਾਟਨ ਕੀਤਾ
January 18th, 01:00 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸਾਂਸਦ ਖੇਲ ਮਹਾਕੁੰਭ 2022-23 ਦੇ ਦੂਸਰੇ ਪੜਾਅ ਦਾ ਉਦਘਾਟਨ ਕੀਤਾ। ਸਾਲ 2021 ਤੋਂ ਬਸਤੀ ਤੋਂ ਸਾਂਸਦ ਸ਼੍ਰੀ ਹਰੀਸ਼ ਦਿਵੇਦੀ ਦੁਆਰਾ ਬਸਤੀ ਜ਼ਿਲੇ ਵਿੱਚ ਸਾਂਸਦ ਖੇਲ ਮਹਾਕੁੰਭ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਖੇਲ ਮਹਾਕੁੰਭ ਵਿੱਚ ਕੁਸ਼ਤੀ, ਕਬੱਡੀ, ਖੋ-ਖੋ, ਬਾਸਕਟਬਾਲ, ਫੁੱਟਬਾਲ, ਹਾਕੀ, ਵਾਲੀਬਾਲ, ਜਿਹੀਆਂ ਇਨਡੋਰ ਅਤੇ ਆਊਟਡੋਰ ਖੇਡਾਂ ਵਿੱਚ ਵੱਖ-ਵੱਖ ਮੁਕਾਬਲਿਆਂ ਦਾ ਆਯੋਜਨ ਕੀਤਾ ਜਾਂਦਾ ਹੈ। ਖੇਲ ਮਹਾਕੁੰਭ ਦੌਰਾਨ ਹੈਂਡਬਾਲ, ਸ਼ਤਰੰਜ, ਕੈਰਮ, ਬੈਡਮਿੰਟਨ, ਟੇਬਲ ਟੈਨਿਸ ਆਦਿ ਤੋਂ ਇਲਾਵਾ ਲੇਖ ਲਿਖਣ, ਪੇਂਟਿੰਗ, ਰੰਗੋਲੀ ਬਣਾਉਣ ਆਦਿ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ।