ਪੱਛਮ ਬੰਗਾਲ ਦੇ ਕੋਲਕਾਤਾ ਵਿਖੇ ਜੀ-20 ਭ੍ਰਿਸ਼ਟਾਚਾਰ ਵਿਰੋਧੀ ਮੰਤਰੀ ਪੱਧਰੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ
August 12th, 10:21 am
ਮੈਂ ਪਹਿਲੀ ਜੀ-20 ਭ੍ਰਿਸ਼ਟਾਚਾਰ-ਵਿਰੋਧੀ ਮੰਤਰੀ ਪੱਧਰੀ ਮੀਟਿੰਗ ਵਿੱਚ ਆਪ ਸਭ ਦਾ ਹਾਰਦਿਕ ਸੁਆਗਤ ਕਰਦਾ ਹਾਂ। ਅਸੀਂ ਨੋਬੇਲ ਪੁਰਸਕਾਰ ਜੇਤੂ ਗੁਰੂਦੇਵ ਰਵਿੰਦ੍ਰਨਾਥ ਟੈਗੋਰ ਦੇ ਸ਼ਹਿਰ ਕੋਲਕਾਤਾ ਵਿੱਚ ਮਿਲ ਰਹੇ ਹਨ। ਆਪਣੇ ਲੇਖਨ ਵਿੱਚ ਉਨ੍ਹਾਂ ਨੇ ਲੋਭ ਤੋਂ ਬਚਣ ਦੇ ਲਈ ਸਤਰਕ ਕੀਤਾ ਸੀ ਕਿਉਂਕਿ ਇਹ ਸਾਨੂੰ ਸੱਚ ਦਾ ਅਨੁਭਵ ਕਰਨ ਤੋਂ ਰੋਕਦਾ ਹੈ। ਪ੍ਰਾਚੀਨ ਭਾਰਤੀ ਉਪਨਿਸ਼ਦਾਂ ਨੇ ਵੀ ‘ਮਾਂ ਗ੍ਰਿਧਾ’ ਦੀ ਕਾਮਨਾ ਕੀਤੀ ਸੀ, ਜਿਸ ਦਾ ਮਤਲਬ ਹੈ – ‘ਕਿਸੇ ਪ੍ਰਕਾਰ ਦਾ ਲਾਭ ਨਾ ਹੋਵੇ।’ਪ੍ਰਧਾਨ ਮੰਤਰੀ ਨੇ ਜੀ20 ਭ੍ਰਿਸ਼ਟਾਚਾਰ-ਵਿਰੋਦੀ ਮੰਤਰੀ ਪੱਧਰੀ ਮੀਟਿੰਗ ਨੂੰ ਸੰਬੋਧਨ ਕੀਤਾ
August 12th, 09:00 am
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਨੋਬੇਲ ਪੁਰਸਕਾਰ ਜੇਤੂ ਗੁਰੂਦੇਵ ਰਵਿੰਦ੍ਰਨਾਥ ਟੈਗੋਰ ਦੇ ਸ਼ਹਿਰ, ਕੋਲਕਾਤਾ ਵਿੱਚ ਗਣਮਾਣ ਵਿਅਕਤੀਆਂ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਜੀ20 ਭ੍ਰਿਸ਼ਟਾਚਾਰ-ਵਿਰੋਧੀ ਮੰਤਰੀ ਪੱਧਰੀ ਮੀਟਿੰਗ ਵਾਸਤਵਿਕ ਤਰੀਕੇ ਨਾਲ ਹੋ ਰਹੀ ਹੈ। ਟੈਗੋਰ ਦੇ ਲੇਖਨ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਲਾਲਚ ਦੇ ਪ੍ਰਤੀ ਆਗਾਹ ਕੀਤਾ ਕਿਉਂਕਿ ਇਹ ਸਾਨੂੰ ਸੱਚਾਈ ਦਾ ਅਨੁਭਵ ਕਰਨ ਤੋਂ ਰੋਕਦਾ ਹੈ। ਉਨ੍ਹਾਂ ਨੇ ਪ੍ਰਾਚੀਨ ਭਾਰਤੀ ਉਪਨਿਸ਼ਦਾਂ ਦਾ ਵੀ ਜ਼ਿਕਰ ਕੀਤਾ, ਜੋ ‘ਮਾ ਗ੍ਰਿਧਾ’ ਦਾ ਸੰਦੇਸ਼ ਦਿੰਦੇ ਹਨ, ਜਿਸ ਦਾ ਅਰਥ ‘ਕੋਈ ਲਾਲਚ ਨਾ ਹੋਵੇ’ ਹੈ।