ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਇਸ ਕਠਿਨ ਸਮੇਂ ਵਿੱਚ ਅਸੀਂ ਸਾਰੇ ਕੇਰਲ ਦੇ ਲੋਕਾਂ ਦੇ ਨਾਲ ਖੜ੍ਹੇ ਹਾਂ

August 10th, 10:58 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਵਾਯਨਾਡ ਨੂੰ ਸਾਰੀ ਸੰਭਵ ਸਹਾਇਤਾ ਪ੍ਰਦਾਨ ਕਰੇਗੀ। ਐਕਸ (X) ‘ਤੇ ਪੋਸਟ ਕੀਤੀ ਇੱਕ ਸੀਰੀਜ਼ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, “ਵਾਯਨਾਡ ਵਿੱਚ ਜ਼ਮੀਨ ਖਿਸਕਣ ਤੋਂ ਅਸੀਂ ਸਾਰੇ ਦੁਖੀ ਹਾਂ। ਜਦੋਂ ਤੋਂ ਇਹ ਤਰਾਸਦੀ ਸਾਹਮਣੇ ਆਈ ਹੈ, ਮੈਂ ਸਥਿਤੀ ‘ਤੇ ਕਰੀਬ ਤੋਂ ਨਜ਼ਰ ਰੱਖ ਰਿਹਾ ਹਾਂ। ਕੇਂਦਰ ਸਰਕਾਰ ਨੇ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਦੇ ਲਈ ਸਾਰੇ ਸੰਸਾਧਨ ਜੁਟਾਏ ਹਨ। ਅੱਜ ਮੈਂ ਉੱਥੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਹਵਾਈ ਸਰਵੇਖਣ (aerial survey) ਭੀ ਕੀਤਾ।”

ਕੇਰਲ ਦੇ ਵਾਯਨਾਡ ਵਿੱਚ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਦੇ ਬਾਅਦ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

August 10th, 07:40 pm

ਆਦਰਯੋਗ ਮੁੱਖ ਮੰਤਰੀ ਜੀ, ਗਵਰਨਰ ਸ਼੍ਰੀ, ਕੇਂਦਰ ਸਰਕਾਰ ਵਿੱਚ ਮੇਰੇ ਸਾਥੀ ਮੰਤਰੀ ਅਤੇ ਇਸੇ ਧਰਤੀ ਦੀ ਸੰਤਾਨ ਸੁਰੇਸ਼ ਗੋਪੀ ਜੀ! ਜਦੋਂ ਤੋਂ ਮੈਂ ਇਸ ਆਪਦਾ ਦੇ ਵਿਸ਼ੇ ਵਿੱਚ ਸੁਣਿਆ, ਤਦ ਤੋਂ ਮੈਂ ਲਗਾਤਾਰ ਇੱਥੇ ਸੰਪਰਕ ਵਿੱਚ ਰਿਹਾ ਹਾਂ। ਪਲ-ਪਲ ਦੀ ਜਾਣਕਾਰੀ ਭੀ ਲੈਂਦਾ ਰਿਹਾ ਹਾਂ ਅਤੇ ਕੇਂਦਰ ਸਰਕਾਰ ਦੇ ਜਿਤਨੇ ਭੀ ਅੰਗ ਹਨ, ਜੋ ਭੀ ਇਸ ਸਥਿਤੀ ਵਿੱਚ ਮਦਦ ਰੂਪ ਹੋ ਸਕਦੇ ਹਨ, ਉਸ ਨੂੰ ਤੁਰੰਤ ਮੋਬਿਲਾਇਜ਼ ਕਰਨਾ ਅਤੇ ਅਸੀਂ ਸਾਰੇ ਮਿਲ ਕੇ ਇਸ ਭੀਸ਼ਣ (ਭਿਆਨਕ) ਆਪਦਾ ਵਿੱਚ ਸਾਡੇ ਜੋ ਪਰਿਵਾਰਜਨ ਇਸ ਸਮੱਸਿਆ ਵਿੱਚ ਘਿਰੇ ਸਨ, ਉਨ੍ਹਾਂ ਦੀ ਸਹਾਇਤਾ ਕਰਨਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ, ‘ਸਾਡੀਆਂ ਪ੍ਰਾਰਥਨਾਵਾਂ ਵਾਯਨਾਡ ਵਿੱਚ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਲੋਕਾਂ ਦੇ ਨਾਲ ਹਨ, ਕੇਂਦਰ ਸਰਕਾਰ ਰਾਹਤ ਕਾਰਜਾਂ ਵਿੱਚ ਸਹਿਯੋਗ ਦੇ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੰਦੀ ਹੈ’

August 10th, 07:36 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ, ‘ਸਾਡੀਆਂ ਪ੍ਰਾਰਥਨਾਵਾਂ ਵਾਯਨਾਡ ਵਿੱਚ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਲੋਕਾਂ ਦੇ ਨਾਲ ਹਨ, ਅਤੇ ਕੇਂਦਰ ਸਰਕਾਰ ਰਾਹਤ ਕਾਰਜਾਂ ਵਿੱਚ ਸਹਿਯੋਗ ਦੇ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੰਦੀ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਸਭ ਤਰ੍ਹਾਂ ਦੀ ਸਹਾਇਤਾ ਅਤੇ ਰਾਹਤ ਕਾਰਜ ਲਈ ਰਾਜ ਸਰਕਾਰ ਦੇ ਨਾਲ ਖੜ੍ਹੀ ਹੈ। ਪ੍ਰਧਾਨ ਮੰਤਰੀ ਨੇ ਅੱਜ ਕੇਰਲ ਦੇ ਵਾਯਨਾਡ ਵਿੱਚ ਹਵਾਈ ਸਰਵੇਖਣ (aerial survey) ਦੇ ਬਾਅਦ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ (landslide-hit) ਇਲਾਕਿਆਂ ਦਾ ਦੌਰਾ ਕੀਤਾ ਅਤੇ ਨਿਰੀਖਣ ਕੀਤਾ।

ਪ੍ਰਧਾਨ ਮੰਤਰੀ ਨੇ ਕੇਰਲ ਦੇ ਵਾਯਨਾਡ ਦੇ ਕੁਝ ਹਿੱਸਿਆਂ ਵਿੱਚ ਜ਼ਮੀਨ ਖਿਸਕਣ ਕਾਰਨ ਹੋਏ ਜਾਨੀ ਨੁਕਸਾਨ ‘ਤੇ ਸੋਗ ਵਿਅਕਤ ਕੀਤਾ

July 30th, 10:30 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੇਰਲ ਦੇ ਵਾਯਨਾਡ ਦੇ ਕੁਝ ਹਿੱਸਿਆਂ ਵਿੱਚ ਜ਼ਮੀਨ ਖਿਸਕਣ ਕਾਰਨ ਹੋਏ ਜਾਨੀ ਨੁਕਸਾਨ ‘ਤੇ ਗਹਿਰਾ ਦੁਖ ਵਿਅਕਤ ਕੀਤਾ ਹੈ। ਉਨ੍ਹਾਂ ਨੇ ਕੇਰਲ ਦੇ ਮੁੱਖ ਮੰਤਰੀ, ਸ਼੍ਰੀ ਪਿਨਾਰਾਯੀ ਵਿਜਯਨ (Kerala Chief Minister, Shri Pinarayi Vijayan) ਨਾਲ ਭੀ ਗੱਲ ਕੀਤੀ ਹੈ ਅਤੇ ਉੱਥੋਂ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਦੀ ਤਰਫ਼ੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।