ਪ੍ਰਧਾਨ ਮੰਤਰੀ 22 ਅਤੇ 23 ਫਰਵਰੀ ਨੂੰ ਗੁਜਰਾਤ ਅਤੇ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ

February 21st, 11:41 am

ਪ੍ਰਧਾਨ ਮੰਤਰੀ 22 ਫਰਵਰੀ ਨੂੰ ਸਵੇਰੇ ਕਰੀਬ 10:45 ਵਜੇ ਅਹਿਮਦਾਬਾਦ ਵਿੱਚ ਗੁਜਰਾਤ ਸਹਿਕਾਰੀ ਦੁੱਧ ਮਾਰਕੀਟਿੰਗ ਮਹਾਸੰਘ ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਹਿੱਸਾ ਲੈਣਗੇ। ਦੁਪਹਿਰ ਕਰੀਬ 12:45 ਵਜੇ ਪ੍ਰਧਾਨ ਮੰਤਰੀ ਮੇਹਸਾਣਾ ਪਹੁੰਚਣਗੇ ਅਤੇ ਵਲੀਨਾਥ ਮਹਾਦੇਵ ਮੰਦਿਰ ਵਿੱਚ ਪੂਜਾ ਤੇ ਦਰਸ਼ਨ ਕਰਨਗੇ। ਦੁਪਹਿਰ ਲਗਭਗ 1 ਵਜੇ, ਪ੍ਰਧਾਨ ਮੰਤਰੀ ਤਾਰਭ, ਮੇਹਸਾਣਾ ਵਿੱਚ ਇੱਕ ਜਨਤਕ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ ਅਤੇ 13,500 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਲਗਭਗ 4:15 ਵਜੇ ਪ੍ਰਧਾਨ ਮੰਤਰੀ ਨਵਸਾਰੀ ਪਹੁੰਚਣਗੇ, ਜਿੱਥੇ ਉਹ ਲਗਭਗ 47,000 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕਰਨਗੇ, ਨੀਂਹ ਪੱਥਰ ਰੱਖਣਗੇ ਅਤੇ ਕਾਰਜ ਸ਼ੁਰੂ ਕਰਨਗੇ। ਸ਼ਾਮ ਲਗਭਗ 6:15 ਵਜੇ, ਪ੍ਰਧਾਨ ਮੰਤਰੀ ਕਾਕਰਾਪਾਰ ਪਰਮਾਣੂ ਊਰਜਾ ਸਟੇਸ਼ਨ ਦਾ ਦੌਰਾ ਕਰਨਗੇ ਅਤੇ ਰਾਸ਼ਟਰ ਨੂੰ ਦੋ ਨਵੇਂ ਪ੍ਰੈਸ਼ਰਾਈਜ਼ਡ ਹੈਵੀ ਵਾਟਰ ਰਿਐਕਟਰ (ਪੀਐੱਚਡਬਲਿਊਆਰ) ਸਮਰਪਿਤ ਕਰਨਗੇ।

ਸਿਲਵਾਸਾ ਵਿੱਚ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਧਰ , ਉਦਘਾਟਨ ਅਤੇ ਲੋਕਅਰਪਣ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬਧਨ ਦਾ ਮੂਲ-ਪਾਠ

April 25th, 04:50 pm

ਮੰਚ ‘ਤੇ ਵਿਰਾਜਮਾਨ ਸ਼੍ਰੀਮਾਨ ਪ੍ਰਫੁੱਲ ਪਟੇਲ, ਸਾਂਸਦ ਸ਼੍ਰੀ ਵਿਨੋਦ ਸੋਨਕਰ, ਸਾਂਸਦ ਭੈਣ ਕਲਾਬੇਨ, ਜ਼ਿਲ੍ਹਾ ਪਰਿਸ਼ਦ ਦੀ ਪ੍ਰਧਾਨ ਨਿਸ਼ਾ ਭਵਰ ਜੀ, ਭਾਈ ਰਾਕੇਸ਼ ਸਿੰਘ ਚੌਹਾਨ ਜੀ, ਮੈਡੀਕਲ ਜਗਤ ਦੇ ਸਾਥੀਓ, ਹੋਰ ਮਹਾਨੁਭਾਵ ਅਤੇ ਵਿਸ਼ਾਲ ਸੰਖਿਆ ਵਿੱਚ ਪਹੁੰਚੇ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ! ਕੇਸ ਛੋ ਮਜਾ, ਸੁਖ ਮਾ, ਸੰਤੋਸ਼ ਮਾ, ਆਨੰਦ ਮਾ, ਪ੍ਰਗਤੀ ਮਾ, ਵਿਕਾਸ ਮਾ.... ਵਾਹ। (केम छो मजा, सुख मा, संतोष मा, आनंद मा, प्रगति मा, विकास मा...वाह।)

ਪ੍ਰਧਾਨ ਮੰਤਰੀ ਨੇ ਸਿਲਵਾਸਾ, ਦਾਦਰ ਅਤੇ ਨਾਗਰ ਹਵੇਲੀ ਵਿੱਚ 4850 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ

April 25th, 04:49 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿਲਵਾਸਾ, ਦਾਦਰ ਅਤੇ ਨਾਗਰ ਹਵੇਲੀ ਵਿੱਚ 4850 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਸਿਲਵਾਸਾ ਵਿੱਚ ਨਮੋ ਮੈਡੀਕਲ ਐਜੂਕੇਸ਼ਨ ਅਤੇ ਰਿਸਰਚ ਇੰਸਟੀਟਿਊਟ ਨੂੰ ਰਾਸ਼ਟਰ ਨੂੰ ਸਪਰਿਤ ਕਰਨਾ ਅਤੇ ਦਮਨ ਵਿੱਚ ਸਰਕਾਰੀ ਸਕੂਲਾਂ, ਸਰਕਾਰੀ ਇੰਜੀਨੀਅਰਿੰਗ ਕਾਲਜ, ਵੱਖ-ਵੱਖ ਸੜਕਾਂ ਦੇ ਸੁੰਦਰੀਕਰਣ, ਮਜ਼ਬੂਤੀਕਰਣ ਅਤੇ ਚੌੜਾਕਰਣ, ਮੱਛੀ ਬਜ਼ਾਰ ਅਤੇ ਸ਼ੋਪਿੰਗ ਸੈਂਟਰ ਅਤੇ ਜਲ ਸਪਲਾਈ ਯੋਜਨਾ ਆਦਿ ਦਾ ਵਿਸਤਾਰ ਜਿਹੇ 96 ਪ੍ਰੋਜੈਕਟਾਂ ਦਾ ਨਹੀਂ ਪੱਥਰ ਰੱਖਣਾ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਾ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਦਿਉ ਅਤੇ ਸਿਲਵਾਸਾ ਤੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀਐੱਮਏਵਾਈ) ਸ਼ਹਿਰੀ ਦੇ ਲਾਭਾਰਥੀਆਂ ਨੂੰ ਘਰ ਦੀਆਂ ਚਾਬੀਆਂ ਵੀ ਸੌਂਪੀਆਂ।

ਪ੍ਰਧਾਨ ਮੰਤਰੀ 19-20 ਅਕਤੂਬਰ ਨੂੰ ਗੁਜਰਾਤ ਦਾ ਦੌਰਾ ਕਰਨਗੇ

October 18th, 11:25 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 19-20 ਅਕਤੂਬਰ ਨੂੰ ਗੁਜਰਾਤ ਦਾ ਦੌਰਾ ਕਰਨਗੇ ਅਤੇ ਤਕਰੀਬਨ 15,670 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

PM to lay Foundation Stone for Manipur Water Supply Project on 23rd July 2020

July 22nd, 11:43 am

PM Modi will lay the foundation stone for Manipur Water Supply Project on 23rd July via video conferencing. Manipur Water Supply Project is an important component of efforts of the State government to achieve the goal of 'Har Ghar Jal' by 2024. The project outlay is about ₹3054.58 crores with a loan component funded by New Development Bank.