ਨੀਦਰਲੈਂਡ ਦੇ ਪ੍ਰਧਾਨ ਮੰਤਰੀ ਸ਼੍ਰੀ ਡਿੱਕ ਸ਼ੂਫ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਫੋਨ ‘ਤੇ ਬਾਤ ਕੀਤੀ

December 18th, 06:51 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ, ਮਾਣਯੋਗ ਸ਼੍ਰੀ ਡਿੱਕ ਸ਼ੂਫ ਦੇ ਨਾਲ ਟੈਲੀਫੋਨ ‘ਤੇ ਬਾਤਚੀਤ ਕੀਤੀ।

ਪ੍ਰਧਾਨ ਮੰਤਰੀ 11 ਦਸੰਬਰ ਨੂੰ ਸਮਾਰਟ ਇੰਡੀਆ ਹੈਕਾਥੌਨ 2024 ਦੇ ਪ੍ਰਤੀਭਾਗੀਆਂ ਨਾਲ ਗੱਲਬਾਤ ਕਰਨਗੇ

December 09th, 07:38 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 11 ਦਸੰਬਰ 2024 ਨੂੰ ਸ਼ਾਮ ਲਗਭਗ 4:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸਮਾਰਟ ਇੰਡੀਆ ਹੈਕਾਥੌਨ 2024 ਦੇ ਗ੍ਰੈਂਡ ਫਿਨਾਲੇ ਵਿੱਚ ਹਿੱਸਾ ਲੈਣ ਵਾਲੇ ਯੰਗ ਇਨੋਵੇਟਰਸ ਦੇ ਨਾਲ ਗੱਲਬਾਤ ਕਰਨਗੇ। ਇਸ ਗ੍ਰੈਂਡ ਫਿਨਾਲੇ ਵਿੱਚ 1300 ਤੋਂ ਅਧਿਕ ਵਿਦਿਆਰਥੀਆਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਸ ਅਵਸਰ ’ਤੇ ਪ੍ਰਧਾਨ ਮੰਤਰੀ ਇਕੱਠ ਨੂੰ ਵੀ ਸੰਬੋਧਨ ਕਰਨਗੇ।

PM reviews preparedness for heat wave related situation

April 11th, 09:19 pm

Prime Minister Shri Narendra Modi chaired a meeting to review preparedness for the ensuing heat wave season.

PM Modi attends India Today Conclave 2024

March 16th, 08:00 pm

Addressing the India Today Conclave, PM Modi said that he works on deadlines than headlines. He added that reforms are being undertaken to enable India become the 3rd largest economy in the world. He said that 'Ease of Living' has been our priority and we are ensuring various initiatives to empower the common man.

ਪ੍ਰਧਾਨ ਮੰਤਰੀ 16 ਫਰਵਰੀ ਨੂੰ ‘ਵਿਕਸਿਤ ਭਾਰਤ ਵਿਕਸਿਤ ਰਾਜਸਥਾਨ’ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ

February 15th, 03:07 pm

ਪ੍ਰਧਾਨ ਮੰਤਰੀ ਜਲ ਜੀਵਨ ਮਿਸ਼ਨ (Jal Jeevan Mission) ਦੇ ਤਹਿਤ ਪ੍ਰੋਜੈਕਟਾਂ ਸਹਿਤ ਲਗਭਗ 2400 ਕਰੋੜ ਰੁਪਏ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਜਿਨ੍ਹਾਂ ਦਾ ਉਦੇਸ਼ ਰਾਜਸਥਾਨ ਵਿੱਚ ਸਵੱਛ ਪੇਅਜਲ (clean drinking water) ਪ੍ਰਦਾਨ ਕਰਨ ਦੇ ਲਈ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਬਣਾਉਣਾ ਹੈ। ਇਹ ਪ੍ਰੋਜੈਕਟ ਦੇਸ਼ ਭਰ ਵਿੱਚ ਵਿਅਕਤੀਗਤ ਘਰੇਲੂ ਨਲ ਕਨੈਕਸ਼ਨ (inpidual household tap connections) ਦੇ ਜ਼ਰੀਏ ਸਵੱਛ ਪੇਅਜਲ ਪ੍ਰਦਾਨ ਕਰਨ ਦੇ ਪ੍ਰਧਾਨ ਮੰਤਰੀ ਦੇ ਸਮਰਪਣ ਨੂੰ ਦਿਖਾਉਂਦੇ ਹਨ।

ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਝਾਬੁਆ ਵਿੱਚ ਲਗਭਗ 7300 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ

February 11th, 07:35 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਦੇ ਝਾਬੁਆ ਵਿੱਚ ਲਗਭਗ 7300 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ। ਅੱਜ ਦੇ ਇਨ੍ਹਾਂ ਵਿਕਾਸ ਪ੍ਰੋਜੈਕਟਾਂ ਨਾਲ ਖੇਤਰ ਦੀ ਮੱਹਤਵਪੂਰਨ ਕਬਾਇਲੀ ਜਨਤਾ ਨੂੰ ਲਾਭ ਹੋਵੇਗਾ, ਵਾਟਰ ਸਪਲਾਈ ਅਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਮਜ਼ਬੂਤ ਹੋਵੇਗੀ, ਨਾਲ ਹੀ ਮੱਧ ਪ੍ਰਦੇਸ਼ ਵਿੱਚ ਸੜਕ, ਰੇਲ, ਬਿਜਲੀ ਅਤੇ ਸਿੱਖਿਆ ਖੇਤਰਾਂ ਨੂੰ ਭੀ ਹੁਲਾਰਾ ਮਿਲੇਗਾ। ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਤੌਰ ‘ਤੇ ਪਿਛੜੀਆਂ ਜਨਜਾਤੀਆਂ ਦੀਆਂ ਲਗਭਗ 2 ਲੱਖ ਮਹਿਲਾ ਲਾਭਾਰਥੀਆਂ ਨੂੰ ਆਹਾਰ ਅਨੁਦਾਨ (AaharAnudan) ਯੋਜਨਾ ਦੇ ਤਹਿਤ ਮਾਸਿਕ ਕਿਸ਼ਤ ਵੰਡੀ। ਇਸ ਦੇ ਇਲਾਵਾ ਸ਼੍ਰੀ ਮੋਦੀ ਨੇ ਸਵਾਮਿਤਵ ਯੋਜਨਾ (SVAMITVA Scheme) ਦੇ ਲਾਭਾਰਥੀਆਂ ਨੂੰ 1.75 ਲੱਖ ਅਧਿਕਾਰ ਅਭਿਲੇਖ (Adhikar Abhilekh) (ਅਧਿਕਾਰਾਂ ਦਾ ਰਿਕਾਰਡ) ਵੰਡੇ ਅਤੇ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ (Pradhan MantriAdarsh Gram Yojana) ਦੇ ਤਹਿਤ 559 ਪਿੰਡਾਂ ਦੇ ਲਈ 55.9 ਕਰੋੜ ਰੁਪਏ ਟ੍ਰਾਂਸਫਰ ਕੀਤੇ।

ਸ਼੍ਰੀ ਖੋਡਲਧਾਮ ਟ੍ਰਸਟ-ਕੈਂਸਰ ਹਸਪਤਾਲ ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ

January 21st, 12:00 pm

ਅੱਜ ਦੇ ਇਸ ਵਿਸ਼ੇਸ਼ ਅਵਸਰ ‘ਤੇ ਖੋਡਲਧਾਮ ਦੀ ਪਾਵਨ ਭੂਮੀ ਅਤੇ ਮਾਂ ਖੋਡਲ ਦੇ ਭਗਤਾਂ ਨਾਲ ਜੁੜਨਾ, ਮੇਰੇ ਲਈ ਬੜੇ ਸੁਭਾਗ ਦੀ ਬਾਤ ਹੈ। ਜਨ ਕਲਿਆਣ ਅਤੇ ਸੇਵਾ ਦੇ ਖੇਤਰ ਵਿੱਚ ਸ਼੍ਰੀ ਖੋਡਲਧਾਮ ਟ੍ਰਸਟ ਨੇ ਅੱਜ ਇੱਕ ਹੋਰ ਅਹਿਮ ਕਦਮ ਵਧਾਇਆ ਹੈ। ਅੱਜ ਤੋਂ ਅਮਰੇਲੀ ਵਿੱਚ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ ਦਾ ਕੰਮ ਸ਼ੁਰੂ ਹੋ ਰਿਹਾ ਹੈ। ਅਗਲੇ ਕੁਝ ਸਪਤਾਹ ਵਿੱਚ ਸ਼੍ਰੀ ਖੋਡਲਧਾਮ ਟ੍ਰਸਟ-ਕਾਗਵਡ ਦੀ ਸਥਾਪਨਾ ਦੇ 14 ਵਰ੍ਹੇ ਭੀ ਪੂਰੇ ਹੋ ਰਹੇ ਹਨ। ਆਪ ਸਭ ਨੂੰ ਇਨ੍ਹਾਂ ਆਯੋਜਨਾਂ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।

ਪ੍ਰਧਾਨ ਮੰਤਰੀ ਨੇ ਸ਼੍ਰੀ ਖੋਡਲਧਾਮ (ShriKhodaldham) ਟ੍ਰਸਟ-ਕੈਂਸਰ ਹਸਪਤਾਲ ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਨੂੰ ਵੀਡੀਓ ਸੰਦੇਸ਼ ਦੇ ਜ਼ਰੀਏ ਸੰਬੋਧਨ ਕੀਤਾ

January 21st, 11:45 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਖੋਡਲਧਾਮ ਟ੍ਰਸਟ-ਕੈਂਸਰ ਹਸਤਪਾਲ (ShriKhodaldham Trust-Cancer Hospital) ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਨੂੰ ਵੀਡੀਓ ਸੰਦੇਸ਼ ਦੇ ਜ਼ਰੀਏ ਸੰਬੋਧਨ ਕੀਤਾ।

ਪ੍ਰਧਾਨ ਮੰਤਰੀ 28 ਅਤੇ 29 ਦਸੰਬਰ ਨੂੰ ਦਿੱਲੀ ਵਿੱਚ ਮੁੱਖ ਸਕੱਤਰਾਂ ਦੇ ਤੀਸਰੀ ਨੈਸ਼ਨਲ ਕਾਨਫਰੰਸ ਦੀ ਪ੍ਰਧਾਨਗੀ ਕਰਨਗੇ

December 26th, 10:58 pm

ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ 29 ਅਤੇ 29 ਦਸੰਬਰ 2023 ਨੂੰ ਦਿੱਲੀ ਵਿੱਚ ਮੁੱਖ ਸਕੱਤਰਾਂ ਦੀ ਤੀਸਰੀ ਨੈਸ਼ਨਲ ਕਾਨਫਰੰਸ ਦੀ ਪ੍ਰਧਾਨਗੀ ਕਰਨਗੇ। ਇਹ ਇਸ ਤਰ੍ਹਾਂ ਦੀ ਤੀਸਰੀ ਕਾਨਫਰੰਸ ਹੈ, ਪਹਿਲੀ ਜੂਨ 2022 ਵਿੱਚ ਧਰਮਸ਼ਾਲਾ ਵਿੱਚ ਅਤੇ ਦੂਸਰੀ ਜਨਵਰੀ 2023 ਵਿੱਚ ਦਿੱਲੀ ਵਿੱਚ ਆਯੋਜਿਤ ਕੀਤੀ ਗਈ ਸੀ।

ਗੁਜਰਾਤ ਦੇ ਮੇਹਸਾਣਾ ਵਿੱਚ ਵਿਭਿੰਨ ਵਿਕਾਸ ਪਹਿਲਕਦਮੀਆਂ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

October 30th, 09:11 pm

ਕਿਵੇਂ ਹੈ ਆਪਣਾ ਖਾਖਰਿਯਾ ਟੱਪਾ, ਪਹਿਲਾਂ ਤਾਂ ਮੈਂ ਗੁਜਰਾਤ ਦੇ ਮੁੱਖ ਮੰਤਰੀ ਜੀ ਦਾ ਅਤੇ ਸਰਕਾਰ ਦਾ ਆਭਾਰੀ ਹਾਂ ਕਿ ਮੈਨੂੰ ਤੁਹਾਡੇ ਦਰਮਿਆਨ ਆ ਕੇ ਦਰਸ਼ਨ ਕਰਨ ਦਾ ਇੱਥੇ ਮੌਕਾ ਮਿਲਿਆ ਹੈ। ਸਕੂਲ ਸਮੇਂ ਦੇ ਕਿੰਨੇ ਮਿੱਤਰਾਂ ਦੇ ਚੇਹਰੇ ਦਿਖ ਰਹੇ ਸਨ ਮੈਨੂੰ, ਮੇਰੇ ਲਈ ਇਹ ਸੁਭਾਗ ਦਾ ਪਲ ਸੀ। ਆਪ ਸਭ ਦੇ ਨੇੜੇ ਆ ਕੇ ਆਪ ਸਭ ਦੇ ਦਰਸ਼ਨ ਕਰਨਾ, ਘਰ ਆਂਗਨ ਵਿੱਚ ਆਉਣ ‘ਤੇ ਪੁਰਾਣੀਆਂ ਸਾਰੀਆਂ ਯਾਦਾਂ ਵੀ ਤਰੋਤਾਜ਼ਾ ਹੋ ਜਾਂਦੀਆਂ ਹਨ, ਜਿਸ ਧਰਤੀ ਅਤੇ ਜਿਨ੍ਹਾਂ ਲੋਕਾਂ ਨੇ ਮੈਨੂੰ ਬਣਾਇਆ ਹੈ, ਉਸ ਦਾ ਰਿਣ ਸਵੀਕਾਰ ਕਰਨ ਦਾ ਜਦੋਂ ਮੈਨੂੰ ਮੌਕਾ ਮਿਲਦਾ ਹੈ, ਮਨ ਨੂੰ ਸੰਤੋਸ਼ ਮਿਲਦਾ ਹੈ। ਇਸ ਲਈ ਇੱਕ ਪ੍ਰਕਾਰ ਨਾਲ ਅੱਜ ਇਹ ਮੇਰੀ ਮੁਲਾਕਾਤ ਰਿਣ ਸਵੀਕਾਰ ਕਰਨ ਦਾ ਮੇਰੇ ਲਈ ਅਵਸਰ ਹੈ। ਅੱਜ 30 ਅਕਤੂਬਰ ਅਤੇ ਕੱਲ੍ਹ 31 ਅਕਤੂਬਰ, ਇਹ ਦੋਨੋਂ ਦਿਨ ਸਾਡੇ ਸਭ ਦੇ ਲਈ ਬਹੁਤ ਹੀ ਪ੍ਰੇਰਕ ਦਿਨ ਹਨ, ਅੱਜ ਆਜ਼ਾਦੀ ਦੀ ਜੰਗ ਵਿੱਚ ਆਦਿਵਾਸੀਆਂ ਨੂੰ ਜਿਨ੍ਹਾਂ ਨੇ ਅਗਵਾਈ ਕੀਤੀ ਅਤੇ ਅੰਗ੍ਰੇਜਾਂ ਦੇ ਦੰਦ ਖੱਟੇ ਕੀਤੇ ਸਨ, ਅਜਿਹੇ ਗੋਵਿੰਦ ਗੁਰੂ ਜੀ ਦੀ ਪੁਣਯਤਿਥੀ ਹੈ। ਅਤੇ ਕੱਲ੍ਹ ਸਰਦਾਰ ਵਲੱਭ ਭਾਈ ਪਟੇਲ ਦੀ ਜਨਮ ਜਯੰਤੀ ਹੈ। ਸਾਡੀ ਪੀੜ੍ਹੀ ਨੇ ਦੁਨੀਆ ਦੀ ਸਭ ਤੋਂ ਵੱਡੀ ਪ੍ਰਤਿਮਾ ਸਟੈਚਿਊ ਆਵ੍ ਯੂਨਿਟੀ ਸਰਦਾਰ ਸਾਹਬ ਨੂੰ ਸਹੀ ਅਰਥ ਵਿੱਚ ਬਹੁਤ ਹੀ ਉਚਾਈ ਵਾਲੀ ਸ਼ਰਧਾ ਅਸੀਂ ਵਿਅਕਤ ਕੀਤੀ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਜਦੋਂ ਸਰਦਾਰ ਸਾਹਬ ਦੀ ਮੂਰਤੀ ਦੇਖੇਗੀ ਤਦ ਉਨ੍ਹਾਂ ਦਾ ਸਿਰ ਝੁਕੇਗਾ ਨਹੀਂ, ਉਨ੍ਹਾਂ ਦਾ ਸਿਰ ਉੱਪਰ ਹੀ ਹੋਵੇਗਾ। ਸਰਦਾਰ ਸਾਹਬ ਦੇ ਚਰਣਾਂ ਵਿੱਚ ਖੜਾ ਹੋਇਆ ਇੱਕ-ਇੱਕ ਵਿਅਕਤੀ ਸਿਰ ਉੱਪਰ ਕਰੇਗਾ, ਸਿਰ ਝੁਕਾਏਗਾ ਨਹੀਂ ਅਜਿਹਾ ਕੰਮ ਉੱਥੇ ਹੋਇਆ ਹੈ। ਗੁਰੂ ਗੋਵਿੰਦ ਜੀ ਦਾ ਪੂਰਾ ਜੀਵਨ ਮਾਂ ਭਾਰਤੀ ਦੀ ਆਜ਼ਾਦੀ ਦੇ ਲਈ ਸੰਘਰਸ਼ ਵਿੱਚ ਅਤੇ ਆਦਿਵਾਸੀ ਸਮਾਜ ਦੀ ਸੇਵਾ ਵਿੱਚ, ਸੇਵਾ ਅਤੇ ਰਾਸ਼ਟਰ ਭਗਤੀ ਇੰਨੀ ਤੇਜ਼ ਸੀ ਕਿ ਬਲੀਦਾਨੀਆਂ ਦੀ ਪਰੰਪਰਾ ਖੜੀ ਕਰ ਦਿੱਤੀ ਸੀ। ਅਤੇ ਖੁਦ ਬਲੀਦਾਨੀਆਂ ਦੇ ਪ੍ਰਤੀਕ ਬਣ ਗਏ, ਮੈਨੂੰ ਆਨੰਦ ਹੈ ਕਿ ਮੇਰੀ ਸਰਕਾਰ ਨੇ ਪਿਛਲੇ ਵਰ੍ਹਿਆਂ ਵਿੱਚ ਗੁਰੂ ਗੋਵਿੰਦ ਜੀ ਦੀ ਯਾਦ ਵਿੱਚ ਮਾਨਗੜ੍ਹ ਧਾਮ ਜੋ ਮੱਧ ਪ੍ਰਦੇਸ਼- ਗੁਜਰਾਤ ਦੇ ਆਦਿਵਾਸੀ ਪੱਟੇ ਦੇ ਖੇਤਰ ਵਿੱਚ ਹੈ, ਉਸ ਨੂੰ ਰਾਸ਼ਟਰੀ ਪੱਧਰ ‘ਤੇ ਸਥਾਪਿਤ ਕਰਕੇ ਉਸ ਨੂੰ ਬਹੁਤ ਵੱਡੇ ਅਵਸਰ ਦੇ ਰੂਪ ਵਿੱਚ ਮਨਾਉਂਦੇ ਹਨ।

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਮਹਿਸਾਣਾ ਵਿੱਚ ਲਗਭਗ 5800 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ

October 30th, 04:06 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਮਹਿਸਾਣਾ ਵਿੱਚ ਲਗਭਗ 5800 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਵਿੱਚ ਰੇਲ, ਸੜਕ, ਪੀਣ ਯੋਗ ਪਾਣੀ ਅਤੇ ਸਿੰਚਾਈ ਵਰਗੇ ਕਈ ਸੈਕਟਰ ਸ਼ਾਮਲ ਹਨ।

ਭਾਰਤ ਦੇ ਨਾਗਪੱਟੀਨਮ ਅਤੇ ਸ੍ਰੀ ਲੰਕਾ ਦੇ ਕਾਂਕੇਸਨਥੁਰਈ ਦੇ ਦਰਮਿਆਨ ਫੈਰੀ ਸੇਵਾਵਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

October 14th, 08:15 am

ਇਸ ਮਹੱਤਵਪੂਰਨ ਅਵਸਰ ‘ਤੇ ਤੁਹਾਡੇ ਨਾਲ ਜੁੜਨਾ ਮੇਰਾ ਸੁਭਾਗ ਹੈ। ਅਸੀਂ ਭਾਰਤ ਅਤੇ ਸ੍ਰੀ ਲੰਕਾ ਦੇ ਦਰਮਿਆਨ ਡਿਪਲੋਮੈਟਿਕ ਅਤੇ ਅਰਥਿਕ ਸਬੰਧਾਂ ਵਿੱਚ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਕਰ ਰਹੇ ਹਾਂ। ਨਾਗਪੱਟੀਨਮ ਅਤੇ ਕਾਂਕੇਸਨਥੁਰਈ ਦੇ ਦਰਮਿਆਨ (between Nagapattinam and Kankesanthurai) ਫੈਰੀ ਸਰਵਿਸ ਦਾ ਲਾਂਚ (ਦੀ ਸ਼ੁਰੂਆਤ) (launch of a ferry service) ਸਾਡੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ।

ਭਾਰਤ ਦੇ ਨਾਗਪੱਟੀਨਮ ਅਤੇ ਸ੍ਰੀ ਲੰਕਾ ਦੇ ਕਾਂਕੇਸਨਥੁਰਈ ਦੇ ਦਰਮਿਆਨ ਫੈਰੀ ਸੇਵਾਵਾਂ (ferry services) ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਨੇ ਸੰਬੋਧਨ ਕੀਤਾ

October 14th, 08:05 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਜ਼ਰੀਏ ਭਾਰਤ ਦੇ ਨਾਗਪੱਟੀਨਮ (Nagapattinam, India) ਅਤੇ ਸ੍ਰੀ ਲੰਕਾ ਦੇ ਕਾਂਕੇਸਨਥੁਰਈ (Kankesanthurai, Sri Lanka) ਦੇ ਦਰਮਿਆਨ ਫੈਰੀ ਸੇਵਾਵਾਂ ਦੀ ਸ਼ੁਰੂਆਤ (launch of ferry services) ਦੇ ਅਵਸਰ ‘ਤੇ ਸੰਬੋਧਨ ਕੀਤਾ।

ਪ੍ਰਧਾਨ ਮੰਤਰੀ 12 ਅਕਤੂਬਰ ਨੂੰ ਉੱਤਰਾਖੰਡ ਦਾ ਦੌਰਾ ਕਰਨਗੇ

October 10th, 08:12 pm

ਪ੍ਰਧਾਨ ਮੰਤਰੀ ਸਵੇਰੇ ਕਰੀਬ 8.30 ਵਜੇ ਪਿਥੌਰਾਗੜ੍ਹ ਜ਼ਿਲ੍ਹੇ ਦੇ ਜੋਲਿੰਗਕੌਂਗ (Jollingkong in Pithoragarh) ਪਹੁੰਚਣਗੇ, ਜਿੱਥੇ ਉਹ ਪਾਰਵਤੀ ਕੁੰਡ ਵਿੱਚ ਪੂਜਾ ਅਤੇ ਦਰਸ਼ਨ ਕਰਨਗੇ। ਪ੍ਰਧਾਨ ਮੰਤਰੀ ਇਸ ਸਥਾਨ ‘ਤੇ ਪਵਿੱਤਰ ਆਦਿ-ਕੈਲਾਸ਼ (holy Adi-Kailash) ਤੋਂ ਅਸ਼ੀਰਵਾਦ ਦੀ ਕਾਮਨਾ ਭੀ ਕਰਨਗੇ। ਇਹ ਖੇਤਰ ਆਪਣੇ ਅਧਿਆਤਮਿਕ ਮਹੱਤਵ ਅਤੇ ਕੁਦਰਤੀ ਸੁੰਦਰਤਾ ਦੇ ਲਈ ਪ੍ਰਸਿੱਧ ਹੈ।

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਝਾਂਸੀ ਵਿੱਚ ਜਲ ਸੰਭਾਲ਼ ਅਤੇ ਭੂਜਲ ਪੱਧਰ ਵਧਾਉਣ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ

September 05th, 10:09 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਝਾਂਸੀ, ਉੱਤਰ ਪ੍ਰਦੇਸ਼ ਵਿੱਚ ਜਨ ਭਾਗੀਦਾਰੀ ਦੇ ਜ਼ਰੀਏ ਜਲ ਸੰਭਾਲ਼ ਅਤੇ ਭੂਜਲ ਪੱਧਰ ਵਧਾਉਣ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ ਹੈ । ਸ਼੍ਰੀ ਮੋਦੀ ਨੇ ਇਸ ਨੇਕ ਕਾਰਜ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਵਧਾਈਆਂ ਭੀ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਪਿਛਲੇ 4 ਵਰ੍ਹਿਆਂ ਵਿੱਚ ਟੈਪ ਵਾਟਰ ਕਨੈਕਸ਼ਨਾਂ ਦੀ ਸੰਖਿਆ 3 ਕਰੋੜ ਤੋਂ 13 ਕਰੋੜ ਤੱਕ ਪਹੁੰਚਣ ਦੀ ਸ਼ਲਾਘਾ ਕੀਤੀ

September 05th, 09:58 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਿਰਫ਼ 4 ਵਰ੍ਹਿਆਂ ਵਿੱਚ ਟੈਪ ਵਾਟਰ ਕਨੈਕਸ਼ਨਾਂ ਦੀ ਸੰਖਿਆ 3 ਕਰੋੜ ਤੋਂ 13 ਕਰੋੜ ਦੇ ਅੰਕੜੇ ਨੂੰ ਪਾਰ ਕਰਨ ਦੇ ਲਈ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਲ ਜੀਵਨ ਮਿਸ਼ਨ ਲੋਕਾਂ ਨੂੰ ਸਵੱਛ ਪਾਣੀ ਉਪਲਬਧ ਕਰਵਾਉਣ ਅਤੇ ਈਜ਼ ਆਵ੍ ਲਾਈਫ ਅਤੇ ਜਨ ਸਿਹਤ ਨੂੰ ਵਧਾਉਣ ਦੇ ਲਈ ਮੀਲ ਦਾ ਪੱਥਰ ਸਾਬਤ ਹੋ ਰਿਹਾ ਹੈ।

ਨਵੀਂ ਦਿੱਲੀ ਵਿੱਚ ਬੀ20 ਸਮਿਟ ਇੰਡੀਆ 2023 ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਦਾ ਮੂਲ-ਪਾਠ

August 27th, 03:56 pm

ਆਪ (ਤੁਸੀਂ) ਸਾਰੇ ਬਿਜ਼ਨਸ ਲੀਡਰਸ ਇੱਕ ਐਸੇ ਸਮੇਂ ਵਿੱਚ ਭਾਰਤ ਆਏ ਹੋ, ਜਦੋਂ ਸਾਡੇ ਪੂਰੇ ਦੇਸ਼ ਵਿੱਚ ਸੈਲੀਬ੍ਰੇਸ਼ਨ ਦਾ ਮਾਹੌਲ ਹੈ। ਭਾਰਤ ਵਿੱਚ ਹਰ ਸਾਲ ਆਉਣ ਵਾਲਾ ਲੰਬਾ ਫੈਸਟੀਵਲ ਸੀਜ਼ਨ, ਇੱਕ ਤਰ੍ਹਾਂ ਨਾਲ prepone ਹੋ ਗਿਆ ਹੈ। ਇਹ ਫੈਸਟੀਵਲ ਸੀਜ਼ਨ ਐਸਾ ਹੁੰਦਾ ਹੈ, ਜਦੋਂ ਸਾਡੀ ਸੋਸਾਇਟੀ ਭੀ ਸੈਲੀਬ੍ਰੇਟ ਕਰਦੀ ਹੈ ਅਤੇ ਸਾਡਾ ਬਿਜ਼ਨਸ ਭੀ ਸੈਲੀਬ੍ਰੇਟ ਕਰਦਾ ਹੈ। ਅਤੇ ਇਸ ਵਾਰ ਇਹ 23 ਅਗਸਤ ਤੋਂ ਹੀ ਸ਼ੁਰੂ ਹੋ ਗਿਆ ਹੈ। ਅਤੇ ਇਹ ਸੈਲੀਬ੍ਰੇਸ਼ਨ ਹੈ ਚੰਦਰਮਾ ’ਤੇ ਚੰਦਰਯਾਨ ਦੇ ਪਹੁੰਚਣ ਦਾ।

ਪ੍ਰਧਾਨ ਮੰਤਰੀ ਨੇ ਬੀ-20 ਸਮਿਟ ਇੰਡੀਆ 2023 ਨੂੰ ਸੰਬੋਧਨ ਕੀਤਾ

August 27th, 12:01 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਬੀ-20 ਸਮਿਟ ਇੰਡੀਆ 2023 ਨੂੰ ਸੰਬੋਧਨ ਕੀਤਾ। ਬੀ-20 ਸਮਿਟ ਇੰਡੀਆ ਵਿਸ਼ਵ ਭਰ ਦੇ ਨੀਤੀ ਨਿਰਮਾਤਾਵਾਂ, ਬਿਜ਼ਨਸ ਲੀਡਰਾਂ ਅਤੇ ਮਾਹਿਰਾਂ ਨੂੰ ਬੀ-20 ਇੰਡੀਆ ਕਮਿਊਨੀਕ (Communique) ‘ਤੇ ਵਿਚਾਰ-ਵਟਾਂਦਰਾ ਅਤੇ ਚਰਚਾ ਕਰਨ ਦੇ ਲਈ ਇਕਜੁੱਟ ਕਰਦਾ ਹੈ। ਬੀ-20 ਭਾਰਤ ਕਮਿਊਨੀਕ ਵਿੱਚ ਜੀ-20 ਨੂੰ ਪੇਸ਼ ਕਰਨ ਦੇ ਲਈ 54 ਸਿਫ਼ਾਰਸ਼ਾਂ ਅਤੇ 172 ਨੀਤੀਗਤ ਕਾਰਵਾਈਆਂ ਸ਼ਾਮਲ ਹਨ।

ਰਾਜਕੋਟ, ਗੁਜਰਾਤ ਦੇ ਰਾਜਕੋਟ, ਵਿੱਚ ਵਿੰਭਿੰਨ ਵਿਕਾਸਤਮਕ ਕਾਰਜਾਂ ਦੇ ਉਦਘਾਟਨ ਦੇ ਅਵਸਰ ’ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

July 27th, 04:00 pm

ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ, ਮੰਤਰੀ-ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਜਯੋਤਿਰਾਦਿੱਤਯ ਸਿੰਧੀਆ ਜੀ, ਸਾਬਕਾ ਮੁੱਖ ਮੰਤਰੀ ਭਾਈ ਵਿਜੈ ਰੂਪਾਣੀ ਜੀ, ਸੀ ਆਰ ਪਾਟੀਲ ਜੀ।

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਰਾਜਕੋਟ ਵਿੱਚ ਰਾਜਕੋਟ ਅੰਤਰਰਾਸ਼ਟਰੀ ਹਵਾਈ ਅੱਡਾ ਰਾਸ਼ਟਰ ਨੂੰ ਸਮਰਪਿਤ ਕੀਤਾ

July 27th, 03:43 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਰਾਜਕੋਟ ਵਿੱਚ ਰਾਜਕੋਟ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ 860 ਕਰੋੜ ਰੁਪਏ ਤੋਂ ਅਧਿਕ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ। ਇਨ੍ਹਾਂ ਪ੍ਰੋਜੈਕਟਾਂ ਵਿੱਚ ਸੌਨੀ ਯੋਜਨਾ (Sauni Yojana) ਲਿੰਕ 3 ਪੈਕੇਜ 8 ਅਤੇ 9 ਦਵਾਰਕਾ ਗ੍ਰਾਮੀਣ ਜਲ ਸਪਲਾਈ ਅਤੇ ਸਵੱਛਤਾ (ਆਰਡਬਲਿਊਐੱਸਐੱਸ) ਦਾ ਅੱਪਗ੍ਰੇਡੇਸ਼ਨ; ਉਪਰਕੋਟ ਕਿਲੇ ਦੀ ਸੰਭਾਲ਼, ਪੁਨਰਸਥਾਪਨਾ ਅਤੇ ਵਿਕਾਸ, ਪੜਾਅ I ਅਤੇ II; ਵਾਟਰ ਟ੍ਰੀਟਮੈਂਟ ਪਲਾਂਟ, ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਫਲਾਈਓਵਰ ਬ੍ਰਿਜ ਦਾ ਨਿਰਮਾਣ ਆਦਿ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਉਦਘਾਟਨ ਕੀਤੇ ਗਏ ਨਵੇਂ ਰਾਜਕੋਟ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ ਭਵਨ ਦਾ ਨਿਰੀਖਣ ਕੀਤਾ।