ਸਵੱਛਤਾ ਹੀ ਸੇਵਾ 2024 ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
October 02nd, 10:15 am
ਅੱਜ 2 ਅਕਤੂਬਰ ਦੇ ਦਿਨ, ਮੈਂ ਕਰਤੱਵਬੋਧ ਨਾਲ ਵੀ ਭਰਿਆ ਹੋਇਆ ਹੈ। ਅਤੇ ਉਨਾ ਹੀ ਭਾਵੁਕ ਵੀ ਹਾਂ। ਅੱਜ ਸਵੱਛ ਭਾਰਤ ਮਿਸ਼ਨ ਨੂੰ, ਉਸ ਦੀ ਯਾਤਰਾ ਨੂੰ 10 ਸਾਲ ਦੇ ਮੁਕਾਮ ‘ਤੇ ਅਸੀਂ ਪਹੁੰਚਾ ਚੁੱਕੇ ਹਾਂ। ਸਵੱਛ ਭਾਰਤ ਮਿਸ਼ਨ ਦੀ ਇਹ ਯਾਤਰਾ, ਕਰੋੜਾਂ ਭਾਰਤੀਆਂ ਦੀ ਅਟੁੱਟ ਪ੍ਰਤੀਬੱਧਤਾ ਦਾ ਪ੍ਰਤੀਕ ਹੈ। ਬੀਤੇ 10 ਸਾਲਾਂ ਵਿੱਚ ਕੋਟਿ-ਕੋਟਿ ਭਾਰਤੀਆਂ ਨੇ ਇਸ ਮਿਸ਼ਨ ਨੂੰ ਅਪਣਾਇਆ ਹੈ, ਆਪਣਾ ਮਿਸ਼ਨ ਬਣਾਇਆ ਹੈ, ਇਸ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ ਹੈ। ਮੇਰੇ ਅੱਜ ਦੇ 10 ਸਾਲ ਦੀ ਇਸ ਯਾਤਰਾ ਦੇ ਪੜਾਵ ‘ਤੇ ਮੈਂ ਹਰ ਦੇਸ਼ਵਾਸੀ, ਸਾਡੇ ਸਫਾਈ ਮਿੱਤਰ, ਸਾਡੇ ਧਰਮਗੁਰੂ, ਸਾਡੇ ਖਿਡਾਰੀ, ਸਾਡੇ ਸੈਲਿਬ੍ਰਿਟੀ, NGOs, ਮੀਡੀਆ ਦੇ ਸਾਥੀ... ਸਾਰਿਆਂ ਦੀ ਸਰਾਹਨਾ ਕਰਦਾ ਹਾਂ,, ਭੂਰੀ-ਭੂਰੀ ਪ੍ਰਸ਼ੰਸਾ ਕਰਦਾ ਹਾਂ। ਆਪ ਸਭ ਨੇ ਮਿਲ ਕੇ ਸਵੱਛ ਭਾਰਤ ਨੂੰ ਇਤਨਾ ਵੱਡਾ ਜਨ-ਅੰਦੋਲਨ ਬਣਾ ਦਿੱਤਾ। ਮੈਂ ਰਾਸ਼ਟਰਪਤੀ ਜੀ, ਉਪ ਰਾਸ਼ਟਰਪਤੀ ਜੀ, ਸਾਬਕਾ ਰਾਸ਼ਟਰਪਤੀ ਜੀ, ਸਾਬਕਾ ਉਪ ਰਾਸ਼ਟਰਪਤੀ ਜੀ, ਉਨ੍ਹਾਂ ਨੇ ਵੀ ਸਵੱਛਤਾ ਦੀ ਹੀ ਸੇਵਾ ਇਸ ਪ੍ਰੋਗਰਾਮ ਵਿੱਚ ਸ਼੍ਰਮਦਾਨ ਕੀਤਾ, ਦੇਸ਼ ਨੂੰ ਬਹੁਤ ਵੱਡੀ ਪ੍ਰੇਰਣਾ ਦਿੱਤੀ। ਅੱਜ ਮੈਂ ਰਾਸ਼ਟਰਪਤੀ, ਉਪ ਰਾਸ਼ਟਰਪਤੀ ਮਹੋਦਯ ਦਾ ਵੀ ਹਿਰਦੈ ਤੋਂ ਅਭਿਨੰਦਨ ਕਰਦਾ ਹਾਂ, ਧੰਨਵਾਦ ਕਰਦਾ ਹਾਂ। ਅੱਜ ਦੇਸ਼ ਭਰ ਵਿੱਚ ਸਵੱਛਤਾ ਨਾਲ ਜੁੜੇ ਪ੍ਰੋਗਰਾਮ ਹੋ ਰਹੇ ਹਨ। ਲੋਕ ਆਪਣੇ ਪਿੰਡਾਂ ਨੂੰ, ਸ਼ਹਿਰਾਂ ਨੂੰ, ਮੁਹੱਲਿਆਂ ਨੂੰ ਚੌਲ ਹੋਣ, ਫਲੈਟਸ ਹੋਣ, ਸੋਸਾਇਟੀ ਹੋਵੇ, ਖੁਦ ਆਗ੍ਰਹਿ ਨਾਲ ਸਾਫ ਸਫਾਈ ਕਰ ਰਹੇ ਹਨ। ਕਈ ਰਾਜਾਂ ਦੇ ਮੁੱਖ ਮੰਤਰੀ, ਮੰਤਰੀਗਣ ਅਤੇ ਦੂਸਰੇ ਜਨ ਪ੍ਰਤੀਨਿਧੀ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣੇ, ਇਸ ਪ੍ਰੋਗਰਾਮ ਦੀ ਅਗਵਾਈ ਕੀਤੀ। ਬੀਤੇ ਪਖਵਾੜੇ ਵਿੱਚ, ਮੈਂ ਇਸੇ ਪਖਵਾੜੇ ਦੀ ਗੱਲ ਕਰਦਾ ਹਾਂ, ਦੇਸ਼ ਭਰ ਵਿੱਚ ਕਰੋੜਾਂ ਲੋਕਾਂ ਨੇ ਸਵੱਛਤਾ ਹੀ ਸੇਵਾ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਹੈ। ਮੈਨੂੰ ਜਾਣਕਾਰੀ ਦਿੱਤੀ ਗਈ ਕਿ ਸੇਵਾ ਪਖਵਾੜਾ ਦੇ 15 ਦਿਨਾਂ ਵਿੱਚ, ਦੇਸ਼ ਭਰ ਵਿੱਚ 27 ਲੱਖ ਤੋਂ ਵੱਧ ਪ੍ਰੋਗਰਾਮ ਹੋਏ, ਜਿਨ੍ਹਾਂ ਵਿੱਚ 28 ਕਰੋੜ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਨਿਰੰਤਰ ਪ੍ਰਯਾਸ ਕਰਕੇ ਹੀ ਅਸੀਂ ਆਪਣੇ ਭਾਰਤ ਨੂੰ ਸਵੱਛ ਬਣਾ ਸਕਦੇ ਹਾਂ। ਮੈਂ ਸਾਰਿਆਂ ਦਾ, ਹਰੇਕ ਭਾਰਤੀ ਦਾ ਹਾਰਦਿਕ ਅਭਿਨੰਦਨ ਵਿਅਕਤ ਕਰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਵੱਛ ਭਾਰਤ ਦਿਵਸ 2024 ਵਿੱਚ ਹਿੱਸਾ ਲਿਆ
October 02nd, 10:10 am
ਸਵੱਛਤਾ ਦੇ ਲਈ ਸਭ ਤੋਂ ਮਹੱਤਵਪੂਰਨ ਜਨ ਅੰਦੋਲਨਾਂ ਵਿੱਚੋਂ ਇੱਕ- ਸਵੱਛ ਭਾਰਤ ਮਿਸ਼ਨ ਦੀ ਸ਼ੁਰੂਆਤ ਦੇ 10 ਸਾਲ ਪੂਰੇ ਹੋਣ ਦੇ ਮੌਕੇ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 2 ਅਕਤੂਬਰ ਨੂੰ 155ਵੀਂ ਗਾਂਧੀ ਜਯੰਤੀ ਦੇ ਅਵਸਰ ‘ਤੇ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਆਯੋਜਿਤ ਸਵੱਛ ਭਾਰਤ ਦਿਵਸ 2024 ਪ੍ਰੋਗਰਾਮ ਵਿੱਚ ਹਿੱਸਾ ਲਿਆ। ਸ਼੍ਰੀ ਮੋਦੀ ਨੇ 9600 ਕਰੋੜ ਰੁਪਏ ਤੋਂ ਅਧਿਕ ਦੇ ਵਿਭਿੰਨ ਸਵੱਛਤਾ ਅਤੇ ਸਫ਼ਾਈ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਅਤੇ ਨੀਂਹ ਪੱਥਰ ਰੱਖਿਆ, ਜਿਨ੍ਹਾਂ ਵਿੱਚ ਅਮਰੁਤ ਅਤੇ ਅਮਰੁਤ 2.0 ਰਾਸ਼ਟਰੀ ਸਵੱਛ ਗੰਗਾ ਮਿਸ਼ਨ ਅਤੇ ਗੋਬਰਧਨ ਯੋਜਨਾ ਦੇ ਤਹਿਤ ਵਿਭਿੰਨ ਪ੍ਰੋਜੈਕਟਸ ਵੀ ਸ਼ਾਮਲ ਹਨ। ਸਵੱਛਤਾ ਹੀ ਸੇਵਾ 2024 ਦਾ ਵਿਸ਼ਾ ਹੈ-‘ ਸਵਭਾਵ ਸਵੱਛਤਾ, ਸੰਸਕਾਰ ਸਵੱਛਤਾ’ਪੁਲਾੜ ਖੇਤਰ ਵਿੱਚ ਸੁਧਾਰਾਂ ਨਾਲ ਦੇਸ਼ ਦੇ ਨੌਜਵਾਨਾਂ ਨੂੰ ਲਾਭ ਹੋਇਆ ਹੈ: ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ
August 25th, 11:30 am
ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ‘ਮਨ ਕੀ ਬਾਤ’ ਵਿੱਚ ਇਕ ਵਾਰ ਫਿਰ ਮੇਰੇ ਸਾਰੇ ਪਰਿਵਾਰਜਨਾਂ ਦਾ ਸਵਾਗਤ ਹੈ। ਅੱਜ ਇਕ ਵਾਰ ਫਿਰ ਗੱਲ ਹੋਵੇਗੀ - ਦੇਸ਼ ਦੀਆਂ ਪ੍ਰਾਪਤੀਆਂ ਦੀ, ਦੇਸ਼ ਦੇ ਲੋਕਾਂ ਦੇ ਸਮੂਹਿਕ ਯਤਨਾਂ ਦੀ। 21ਵੀਂ ਸਦੀ ਦੇ ਭਾਰਤ ਵਿੱਚ ਕਿੰਨਾ ਕੁਝ ਅਜਿਹਾ ਹੋ ਰਿਹਾ ਹੈ ਜੋ ਵਿਕਸਿਤ ਭਾਰਤ ਦੀ ਨੀਂਹ ਮਜ਼ਬੂਤ ਕਰ ਰਿਹਾ ਹੈ। ਜਿਵੇਂ ਇਸ 23 ਅਗਸਤ ਨੂੰ ਹੀ ਅਸੀਂ ਸਾਰੇ ਦੇਸ਼ਵਾਸੀਆਂ ਨੇ ਪਹਿਲਾ ਨੈਸ਼ਨਲ ਸਪੇਸ ਡੇ ਮਨਾਇਆ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਰਿਆਂ ਨੇ ਇਸ ਦਿਨ ਨੂੰ ਸੈਲੀਬਰੇਟ ਕੀਤਾ ਹੋਵੇਗਾ। ਇਕ ਵਾਰ ਫਿਰ ਚੰਦਰਯਾਨ-3 ਦੀ ਸਫਲਤਾ ਦਾ ਜਸ਼ਨ ਮਨਾਇਆ ਹੋਵੇਗਾ। ਪਿਛਲੇ ਸਾਲ ਇਸੇ ਦਿਨ ਚੰਦਰਯਾਨ-3 ਨੇ ਚੰਨ ਦੇ ਦੱਖਣੀ ਹਿੱਸੇ ਵਿੱਚ ਸ਼ਿਵਸ਼ਕਤੀ ਪੁਆਇੰਟ ’ਤੇ ਸਫਲਤਾਪੂਰਵਕ ਲੈਂਡਿੰਗ ਕੀਤੀ ਸੀ। ਭਾਰਤ ਇਸ ਮਾਣਮੱਤੀ ਪ੍ਰਾਪਤੀ ਨੂੰ ਹਾਸਿਲ ਕਰਨ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣਿਆ ਹੈ।ਆਸਟ੍ਰੀਆ ਦੇ ਚਾਂਸਲਰ ਦੇ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ
July 10th, 02:45 pm
ਸਭ ਤੋਂ ਪਹਿਲਾਂ ਮੈਂ ਗਰਮਜੋਸ਼ੀ ਭਰੇ ਸੁਆਗਤ ਅਤੇ ਮਹਿਮਾਨ ਨਵਾਜ਼ੀ ਦੇ ਲਈ ਚਾਂਸਲਰ ਨੇਹਮਰ ਦਾ ਆਭਾਰ ਪ੍ਰਗਟ ਕਰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਮੇਰੇ ਤੀਸਰੇ ਕਾਰਜਕਾਲ ਦੀ ਸ਼ੁਰੂਆਤ ਵਿੱਚ ਹੀ ਆਸਟ੍ਰੀਆ ਆਉਣ ਦਾ ਅਵਸਰ ਮਿਲਿਆ। ਮੇਰੀ ਇਹ ਯਾਤਰਾ ਇਤਿਹਾਸਿਕ ਵੀ ਹੈ ਅਤੇ ਵਿਸ਼ੇਸ਼ ਵੀ ਹੈ। 41 ਸਾਲਾਂ ਦੇ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੇ ਆਸਟ੍ਰੀਆ ਦਾ ਦੌਰਾ ਕੀਤਾ ਹੈ। ਇਹ ਵੀ ਸੁਖਦ ਸੰਜੋਗ ਹੈ ਕਿ ਇਹ ਯਾਤਰਾ ਉਸ ਸਮੇਂ ਹੋ ਰਹੀ ਹੈ ਜਦੋਂ ਸਾਡੇ ਆਪਸੀ ਸਬੰਧਾਂ ਦੇ 75 ਵਰ੍ਹੇ ਪੂਰੇ ਹੋਏ ਹਨ।ਵਾਰਾਣਸੀ, ਉੱਤਰ ਪ੍ਰਦੇਸ਼ ਵਿੱਚ ਨੀਂਹ ਪੱਥਰ ਰੱਖਣ, ਉਦਘਾਟਨ, ਰਾਸ਼ਟਰ ਨੂੰ ਵੱਖ-ਵੱਖ ਪ੍ਰੋਜੈਕਟਾਂ ਦੇ ਸਮਰਪਣ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲਪਾਠ
February 23rd, 02:45 pm
ਮੰਚ ‘ਤੇ ਵਿਰਾਜਮਾਨ ਉੱਤਰ ਪ੍ਰਦੇਸ਼ ਸਰਕਾਰ ਦੇ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਮਹੇਂਦਰ ਨਾਥ ਪਾਂਡੇਯ ਜੀ, ਉੱਪ ਮੁੱਖ ਮੰਤਰੀ ਸ਼੍ਰੀਮਾਨ ਬ੍ਰਜੇਸ਼ ਪਾਠਕ ਜੀ, ਬਨਾਸ ਡੇਅਰੀ ਦੇ ਚੇਅਰਮੈਨ ਸ਼ੰਕਰਭਾਈ ਚੌਧਰੀ, ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸ਼੍ਰੀਮਾਨ ਭੂਪੇਂਦਰ ਚੌਧਰੀ ਜੀ, ਰਾਜ ਦੇ ਹੋਰ ਮੰਤਰੀਗਣ, ਜਨਪ੍ਰਤੀਨਿਧੀਗਣ ਅਤੇ ਕਾਸ਼ੀ ਦੇ ਮੇਰੇ ਪਰਿਵਾਰ ਤੋਂ ਆਏ ਭਾਈਓ ਅਤੇ ਭੈਣੋਂ।ਪ੍ਰਧਾਨ ਮੰਤਰੀ ਨੇ ਵਾਰਾਣਸੀ ਵਿੱਚ 13,000 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ
February 23rd, 02:28 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਰਾਣਸੀ ਵਿੱਚ 13,000 ਕਰੋੜ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਵਾਰਾਣਸੀ ਦੇ ਕਰਖੀਯਾਓਂ ਵਿੱਚ ਕਰ ਯੂਪੀਸੀਡਾ ਐਗਰੋ ਪਾਰਕ ਵਿੱਚ ਬਣੇ ਬਨਾਸਕਾਂਠਾ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਸੰਘ ਲਿਮਿਟਿਡ ਦਾ ਮਿਲਕ ਪ੍ਰੋਸੈਸਿੰਗ ਯੂਨਿਟ ਬਨਾਸ ਕਾਸ਼ੀ ਸੰਕੁਲ ਦੇਖਣ ਗਏ ਅਤੇ ਗਾਂ ਲਾਭਾਰਥੀਆਂ ਨਾਲ ਗੱਲਬਤ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਰੋਜ਼ਗਾਰ ਪੱਤਰ ਅਤੇ ਜੀਆਈ-ਆਥੋਰਾਇਜ਼ਡ ਉਪਯੋਗਕਰਤਾ ਪ੍ਰਮਾਣ ਪੱਤਰ ਵੀ ਦਿੱਤੇ। ਅੱਜ ਦੇ ਵਿਕਾਸ ਪ੍ਰੋਜੈਕਟਸ ਰੋਡ, ਰੇਲ, ਐਵੀਏਸ਼ਨ, ਟੂਰਿਜ਼ਮ, ਸਿੱਖਿਆ, ਸਿਹਤ, ਪੇਅਜਲ, ਸ਼ਹਿਰੀ ਵਿਕਾਸ ਅਤੇ ਸਵੱਛਤਾ ਜਿਹੇ ਮਹੱਤਵਪੂਰਨ ਖੇਤਰਾਂ ਦੇ ਹਨ।ਵਿਕਸਿਤ ਭਾਰਤ-ਵਿਕਸਿਤ ਗੋਆ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪਾਠ
February 06th, 02:38 pm
ਗੋਆ ਦੇ ਰਾਜਪਾਲ ਪੀਐੱਸ ਸ਼੍ਰੀਧਰਨ ਪਿੱਲਈ ਜੀ, ਇੱਥੋਂ ਦੇ ਯੁਵਾ ਮੁੱਖ ਮੰਤਰੀ ਪ੍ਰਮੋਦ ਸਾਵੰਤ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀਗਣ, ਹੋਰ ਮਹਾਨੁਭਾਵ, ਅਤੇ ਗੋਆ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ। ਸਮੇਸਤ ਗੋਂਯਕਾਰਾਂਕ, ਮਨਾ-ਕਾਲਝਾ ਸਾਵਨ ਨਮਸਕਾਰ। ਤਮੁਚੋ ਮੋਗ ਅਨੀ ਉਰਬਾ ਪੁੜੋਂਨ, ਮਹਾਕਾ ਗੋਯੰਤ ਯੋਨ ਸਦਾਂਚ ਖੋਸ ਸਤਾ (समेस्त गोंयकारांक, मना-कालझा सावन नमस्कार तुमचो मोग अनी उर्बा पूड़ोंन, म्हाका गोयांत योन सदांच खोस सता) ।ਪ੍ਰਧਾਨ ਮੰਤਰੀ ਨੇ ਗੋਆ ਵਿੱਚ ਵਿਕਸਿਤ ਭਾਰਤ, ਵਿਕਸਿਤ ਗੋਆ 2047 ਪ੍ਰੋਗਰਾਮ ਵਿੱਚ 1330 ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
February 06th, 02:37 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੋਆ ਵਿੱਚ ਵਿਕਸਿਤ ਭਾਰਤ, ਵਿਕਸਿਤ ਗੋਆ 2047 ਪ੍ਰੋਗਰਾਮ ਵਿੱਚ 1330 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਸ਼੍ਰੀ ਮੋਦੀ ਨੇ ਇਸ ਮੌਕੇ 'ਤੇ ਦਿਖਾਈ ਗਈ ਪ੍ਰਦਰਸ਼ਨੀ ਦਾ ਜਾਇਜ਼ਾ ਵੀ ਲਿਆ। ਅੱਜ ਦੇ ਵਿਕਾਸ ਪ੍ਰੋਜੈਕਟਾਂ ਵਿੱਚ ਸਿੱਖਿਆ, ਖੇਡਾਂ, ਵਾਟਰ ਟ੍ਰੀਟਮੈਂਟ, ਵੇਸਟ ਮੈਨੇਜਮੈਂਟ ਅਤੇ ਟੂਰਿਜ਼ਮ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣਾ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਰੋਜ਼ਗਾਰ ਮੇਲੇ ਦੇ ਤਹਿਤ ਵੱਖ-ਵੱਖ ਵਿਭਾਗਾਂ ਵਿੱਚ 1930 ਨਵੇਂ ਸਰਕਾਰੀ ਨਵ ਨਿਯੁਕਤਾਂ ਨੂੰ ਨਿਯੁਕਤੀ ਆਦੇਸ਼ ਵੀ ਪ੍ਰਦਾਨ ਕੀਤੇ ਅਤੇ ਵੱਖ-ਵੱਖ ਭਲਾਈ ਸਕੀਮਾਂ ਦੇ ਲਾਭਾਰਥੀਆਂ ਨੂੰ ਪ੍ਰਵਾਨਗੀ ਪੱਤਰ ਵੀ ਸੌਂਪੇ।ਮਹਾਰਾਸ਼ਟਰ ਦੇ ਪੁਣੇ ਵਿੱਚ ਕਈ ਪ੍ਰੋਜੈਕਟਾਂ ਦੇ ਨੀਂਹ ਪੱਥਰ ਅਤੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 01st, 02:00 pm
ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀਮਾਨ ਰਮੇਸ਼ ਬੈਸ ਜੀ, ਮੁੱਖ ਮੰਤਰੀ ਏਕਨਾਥ ਸ਼ਿੰਦੇ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਗਣ, ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫਡਣਵੀਸ ਜੀ, ਅਜੀਤ ਪਵਾਰ ਜੀ, ਭਾਈ ਦਿਲੀਪ ਜੀ ਹੋਰ ਮੰਤਰੀ ਗਣ, ਸਾਂਸਦ ਅਤੇ ਵਿਧਾਇਕਗਣ, ਭਾਈਓ ਅਤੇ ਭੈਣੋ।ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਪੁਣੇ ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ
August 01st, 01:41 pm
ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਸਤ ਜਸ਼ਨਾਂ ਅਤੇ ਕ੍ਰਾਂਤੀ ਦਾ ਮਹੀਨਾ ਹੈ। ਸੁਤੰਤਰਤਾ ਸੰਗਰਾਮ ਵਿੱਚ ਪੁਣੇ ਸ਼ਹਿਰ ਦੇ ਯੋਗਦਾਨ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸ਼ਹਿਰ ਨੇ ਬਾਲ ਗੰਗਾਧਰ ਤਿਲਕ ਸਮੇਤ ਦੇਸ਼ ਨੂੰ ਬਹੁਤ ਸਾਰੇ ਸੁਤੰਤਰਤਾ ਸੈਨਾਨੀ ਦਿੱਤੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਅੰਨਾ ਭਾਉ ਸਾਠੇ ਦਾ ਜਨਮ ਦਿਨ ਹੈ ਜੋ ਮਹਾਨ ਸਮਾਜ ਸੁਧਾਰਕ ਸਨ ਅਤੇ ਡਾ: ਬਾਬਾ ਸਾਹੇਬ ਅੰਬੇਡਕਰ ਦੇ ਆਦਰਸ਼ਾਂ ਤੋਂ ਪ੍ਰੇਰਿਤ ਸਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅੱਜ ਵੀ ਬਹੁਤ ਸਾਰੇ ਵਿਦਿਆਰਥੀ ਅਤੇ ਸਿੱਖਿਆ ਸ਼ਾਸਤਰੀ ਉਨ੍ਹਾਂ ਦੀਆਂ ਸਾਹਿਤਕ ਰਚਨਾਵਾਂ 'ਤੇ ਖੋਜ ਕਰਦੇ ਹਨ, ਅਤੇ ਉਨ੍ਹਾਂ ਦਾ ਕੰਮ ਅਤੇ ਆਦਰਸ਼ ਹਰੇਕ ਲਈ ਪ੍ਰੇਰਨਾ ਸਰੋਤ ਹਨ।ਪ੍ਰਧਾਨ ਮੰਤਰੀ 1 ਅਗਸਤ ਨੂੰ ਪੁਣੇ ਦਾ ਦੌਰਾ ਕਰਨਗੇ
July 30th, 01:51 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 1 ਅਗਸਤ ਨੂੰ ਮਹਾਰਾਸ਼ਟਰ ਦੇ ਪੁਣੇ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਸਵੇਰੇ ਲਗਭਗ 11 ਵਜੇ ਦਗੜੂਸ਼ੇਠ ਮੰਦਿਰ (Dagdusheth Mandir) ਵਿੱਚ ਦਰਸ਼ਨ ਅਤੇ ਪੂਜਾ-ਅਰਚਨਾ ਕਰਨਗੇ। ਸਵੇਰੇ 11.45 ਵਜੇ, ਉਨ੍ਹਾਂ ਨੂੰ ਲੋਕਮਾਨਯ ਤਿਲਕ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਬਾਅਦ ਦੁਪਹਿਰ 12.45 ਵਜੇ, ਪ੍ਰਧਾਨ ਮੰਤਰੀ ਮੈਟਰੋ ਟ੍ਰੇਨਾਂ ਨੂੰ ਝੰਡੀ ਦਿਖਾ ਕੇ ਰਵਾਨਾ ਕਰਨਗੇ ਅਤੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।ਵਿਸ਼ਵ ਵਾਤਾਵਰਣ ਦਿਵਸ 2023 ਦੇ ਅਵਸਰ ’ਤੇ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ
June 05th, 03:00 pm
ਵਿਸ਼ਵ ਵਾਤਾਵਰਣ ਦਿਵਸ ‘ਤੇ ਤੁਹਾਨੂੰ ਸਭ ਨੂੰ, ਦੇਸ਼ ਅਤੇ ਦੁਨੀਆ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਇਸ ਵਰ੍ਹੇ ਦੇ ਵਾਤਾਵਰਣ ਦਿਵਸ ਦਾ ਥੀਮ-ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤੀ ਦਾ ਅਭਿਯਾਨ ਹੈ। ਅਤੇ ਮੈਨੂੰ ਖੁਸ਼ੀ ਹੈ ਕਿ ਜੋ ਬਾਤ ਵਿਸ਼ਵ ਅੱਜ ਕਰ ਰਿਹਾ ਹੈ, ਉਸ ‘ਤੇ ਭਾਰਤ ਪਿਛਲੇ 4-5 ਸਾਲ ਤੋਂ ਲਗਾਤਾਰ ਕੰਮ ਕਰ ਰਿਹਾ ਹੈ। 2018 ਵਿੱਚ ਹੀ ਭਾਰਤ ਨੇ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤੀ ਦੇ ਲਈ ਦੋ ਪੱਧਰ ‘ਤੇ ਕੰਮ ਸ਼ੁਰੂ ਕਰ ਦਿੱਤਾ ਸੀ। ਅਸੀਂ ਇੱਕ ਤਰਫ਼, ਸਿੰਗਲ ਯੂਜ਼ ਪਲਾਸਟਿਕ ‘ਤੇ ਬੈਨ ਲਗਾਇਆ ਅਤੇ ਦੂਸਰੀ ਤਰਫ਼ Plastic Waste Processing ਨੂੰ ਲਾਜ਼ਮੀ ਕੀਤਾ ਗਿਆ। ਇਸ ਵਜ੍ਹਾ ਨਾਲ ਭਾਰਤ ਵਿੱਚ ਕਰੀਬ 30 ਲੱਖ ਟਨ ਪਲਾਸਟਿਕ ਪੈਕੇਜਿੰਗ ਦੀ ਰੀਸਾਇਕਿਲ ਕੰਪਲਸਰੀ ਹੋਈ ਹੈ। ਇਹ ਭਾਰਤ ਵਿੱਚ ਪੈਦਾ ਹੋਣ ਵਾਲੇ ਕੁੱਲ ਸਲਾਨਾ ਪਲਾਸਟਿਕ ਵੇਸਟ ਦਾ 75 ਪਰਸੈਂਟ ਹੈ। ਅਤੇ ਅੱਜ ਇਸ ਦੇ ਦਾਇਰੇ ਵਿੱਚ ਲਗਭਗ 10 ਹਜ਼ਾਰ ਪ੍ਰੋਡਿਊਸਰਸ, ਇੰਪੋਰਟਰ ਅਤੇ Brand Owners ਆ ਚੁੱਕੇ ਹਨ।ਵਿਸ਼ਵ ਵਾਤਾਵਰਣ ਦਿਵਸ 'ਤੇ ਪ੍ਰਧਾਨ ਮੰਤਰੀ ਨੇ ਵੀਡੀਓ ਸੰਦੇਸ਼ ਰਾਹੀਂ ਬੈਠਕ ਨੂੰ ਸੰਬੋਧਨ ਕੀਤਾ
June 05th, 02:29 pm
ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਵਿਸ਼ਵ ਵਾਤਾਵਰਣ ਦਿਵਸ 'ਤੇ ਦੁਨੀਆ ਦੇ ਹਰ ਦੇਸ਼ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਸਾਲ ਦੇ ਵਾਤਾਵਰਣ ਦਿਵਸ ਦੀ ਥੀਮ - ਸਿੰਗਲ-ਯੂਜ਼ ਪਲਾਸਟਿਕ ਤੋਂ ਛੁਟਕਾਰਾ ਪਾਉਣ ਦੀ ਮੁਹਿੰਮ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਖੁਸ਼ੀ ਪ੍ਰਗਟ ਕੀਤੀ ਕਿ ਭਾਰਤ ਪਿਛਲੇ 4-5 ਸਾਲਾਂ ਤੋਂ ਇਸ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਭਾਰਤ ਨੇ 2018 ਵਿੱਚ ਸਿੰਗਲ-ਯੂਜ਼ ਪਲਾਸਟਿਕ ਤੋਂ ਛੁਟਕਾਰਾ ਪਾਉਣ ਲਈ ਦੋ ਪੱਧਰਾਂ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇੱਕ ਪਾਸੇ, ਅਸੀਂ ਸਿੰਗਲ-ਯੂਜ਼ ਪਲਾਸਟਿਕ 'ਤੇ ਪਾਬੰਦੀ ਲਗਾਈ ਹੈ, ਜਦਕਿ ਦੂਜੇ ਪਾਸੇ ਪਲਾਸਟਿਕ ਵੇਸਟ ਪ੍ਰੋਸੈਸਿੰਗ ਨੂੰ ਲਾਜ਼ਮੀ ਬਣਾਇਆ ਗਿਆ ਹੈ। ਇਸ ਕਾਰਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਲਗਭਗ 30 ਲੱਖ ਟਨ ਪਲਾਸਟਿਕ ਪੈਕਿੰਗ ਦੀ ਲਾਜ਼ਮੀ ਰੀਸਾਈਕਲਿੰਗ ਕੀਤੀ ਗਈ ਹੈ, ਜੋ ਕਿ ਭਾਰਤ ਵਿੱਚ ਪੈਦਾ ਹੋਣ ਵਾਲੀ ਕੁੱਲ ਸਾਲਾਨਾ ਪਲਾਸਟਿਕ ਰਹਿੰਦ-ਖੂੰਹਦ ਦਾ 75 ਪ੍ਰਤੀਸ਼ਤ ਹੈ ਅਤੇ ਅੱਜ ਇਸਦੇ ਘੇਰੇ ਵਿੱਚ ਲਗਭਗ 10 ਹਜ਼ਾਰ ਉਤਪਾਦਕ, ਦਰਾਮਦਕਾਰ ਅਤੇ ਬ੍ਰਾਂਡ ਆਏ ਹਨ।ਪ੍ਰਧਾਨ ਮੰਤਰੀ 12 ਮਈ ਨੂੰ ਗੁਜਰਾਤ ਜਾਣਗੇ
May 11th, 12:50 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਮਈ ਨੂੰ ਗੁਜਰਾਤ ਦਾ ਦੌਰਾ ਕਰਨਗੇ। ਲਗਭਗ 10:30 ਵਜੇ ਸਵੇਰੇ ਪ੍ਰਧਾਨ ਮੰਤਰੀ ਗਾਂਧੀਨਗਰ ਵਿੱਚ ਅਖਿਲ ਭਾਰਤੀਯ ਸ਼ਿਕਸ਼ਾ ਸੰਘ ਅਧਿਵੇਸ਼ਨ ਵਿੱਚ ਸ਼ਾਮਲ ਹੋਣਗੇ। ਉਸ ਦੇ ਬਾਅਦ, ਉਹ 12 ਵਜੇ ਦੁਪਹਿਰ ਨੂੰ ਗਾਂਧੀਨਗਰ ਵਿੱਚ ਲਗਭਗ 4400 ਕਰੋੜ ਰੁਪਏ ਦੀ ਲਾਗਤ ਵਾਲੇ ਵਿਭਿੰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਲਗਭਗ 3 ਵਜੇ ਦੁਪਹਿਰ ਬਾਅਦ ਪ੍ਰਧਾਨ ਮੰਤਰੀ ਗਿਫਟ ਸਿਟੀ ਜਾਣਗੇ।‘ਸ਼ਹਿਰੀ ਯੋਜਨਾਬੰਦੀ, ਵਿਕਾਸ ਅਤੇ ਸਵੱਛਤਾ’ ਵਿਸ਼ੇ ‘ਤੇ ਕੇਂਦਰੀ ਬਜਟ ਦੇ ਬਾਅਦ ਹੋਏ ਵੈਬੀਨਾਰ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 01st, 10:20 am
ਤੁਹਾਡੇ ਸਾਰਿਆਂ ਦਾ ਅਰਬਨ ਡਿਵੈਲਪਮੈਂਟ ਜਿਹੇ ਇਸ ਮਹੱਤਵਪੂਰਨ ਵਿਸ਼ੇ ‘ਤੇ ਬਜਟ ਵੈਬੀਨਾਰ ਵਿੱਚ ਸੁਆਗਤ ਹੈ।ਪ੍ਰਧਾਨ ਮੰਤਰੀ ਨੇ ‘ਸ਼ਹਿਰੀ ਯੋਜਨਾ, ਵਿਕਾਸ ਅਤੇ ਸੈਨੀਟੇਸ਼ਨ’ ‘ਤੇ ਪੋਸਟ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ
March 01st, 10:00 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਯੋਜਨਾਬੰਦੀ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਸ਼ਹਿਰੀ ਵਿਕਾਸ’ ਵਿਸ਼ੇ ‘ਤੇ ਇੱਕ ਪੋਸਟ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ। ਕੇਂਦਰੀ ਬਜਟ 2023 ਵਿੱਚ ਘੋਸ਼ਿਤ ਕੀਤੀਆਂ ਪਹਿਲਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਵਿਚਾਰਾਂ ਅਤੇ ਸੁਝਾਵਾਂ ਦੀ ਮੰਗ ਕਰਨ ਲਈ ਸਰਕਾਰ ਦੁਆਰਾ ਆਯੋਜਿਤ 12 ਪੋਸਟ-ਬਜਟ ਵੈਬੀਨਾਰਾਂ ਦੀ ਲੜੀ ਵਿੱਚੋਂ ਇਹ ਛੇਵਾਂ ਹੈ।ਜਲ ਸੰਭਾਲ਼ ਦੇ ਵਿਸ਼ੇ ‘ਤੇ ਰਾਜਾਂ ਦੇ ਮੰਤਰੀਆਂ ਦੇ ਪਹਿਲੇ ਸਰਬ ਭਾਰਤੀ ਸਲਾਨਾ ਸੰਮੇਲਨ ਸਮੇਂ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ
January 05th, 09:55 am
ਦੇਸ਼ ਦੇ ਜਲ ਮੰਤਰੀਆਂ ਦਾ ਪਹਿਲਾ ਅਖਿਲ ਭਾਰਤੀ ਸੰਮੇਲਨ ਆਪਣੇ ਆਪ ਵਿੱਚ ਬਹੁਤ ਮਹੱਤਵਪੂਰਨ ਹੈ। ਅੱਜ ਭਾਰਤ, Water Security ‘ਤੇ ਅਭੂਤਪੂਰਵ ਕੰਮ ਕਰ ਰਿਹਾ ਹੈ, ਅਭੂਤਪੂਰਵ ਨਿਵੇਸ਼ ਕਰ ਰਿਹਾ ਹੈ। ਸਾਡੀ ਸੰਵਿਧਾਨਿਕ ਵਿਵਸਥਾ ਵਿੱਚ ਪਾਣੀ ਦਾ ਵਿਸ਼ਾ, ਰਾਜਾਂ ਦੇ ਨਿਯੰਤ੍ਰਣ ਵਿੱਚ ਆਉਂਦਾ ਹੈ। ਜਲ ਸੰਭਾਲ਼ ਦੇ ਲਈ ਰਾਜਾਂ ਦੇ ਪ੍ਰਯਾਸ, ਦੇਸ਼ ਦੇ ਸਮੂਹਿਕ ਲਕਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਬਹੁਤ ਸਹਾਇਕ ਹੋਣਗੇ। ਐਸੇ ਵਿੱਚ, ‘ਵਾਟਰ ਵਿਜ਼ਨ at 2047’ ਅਗਲੇ 25 ਵਰ੍ਹਿਆਂ ਦੀ ਅੰਮ੍ਰਿਤ ਯਾਤਰਾ ਦਾ ਇੱਕ ਮਹੱਤਵਪੂਰਨ ਆਯਾਮ ਹੈ।ਪ੍ਰਧਾਨ ਮੰਤਰੀ ਨੇ ਵੀਡੀਓ ਸੰਦੇਸ਼ ਦੇ ਜ਼ਰੀਏ ਜਲ ਸੰਭਾਲ਼ ਦੇ ਵਿਸ਼ੇ ‘ਤੇ ਰਾਜਾਂ ਦੇ ਮੰਤਰੀਆਂ ਦੇ ਪਹਿਲੇ ਸਰਬ ਭਾਰਤੀ ਸਲਾਨਾ ਸੰਮੇਲਨ ਨੂੰ ਸੰਬੋਧਨ ਕੀਤਾ
January 05th, 09:45 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਵੀਡੀਓ ਸੰਦੇਸ਼ ਦੇ ਜ਼ਰੀਏ ਜਲ ਸੰਭਾਲ਼ ਦੇ ਵਿਸ਼ੇ 'ਤੇ ਰਾਜ ਮੰਤਰੀਆਂ ਦੇ ਪਹਿਲੇ ਸਰਬ ਭਾਰਤੀ ਸਲਾਨਾ ਸੰਮੇਲਨ ਨੂੰ ਸੰਬੋਧਨ ਕੀਤਾ। ਸੰਮੇਲਨ ਦਾ ਵਿਸ਼ਾ 'ਵਾਟਰ ਵਿਜ਼ਨ @ 2047' ਹੈ ਅਤੇ ਫੋਰਮ ਦਾ ਉਦੇਸ਼ ਮੁੱਖ ਨੀਤੀ ਨਿਰਮਾਤਾਵਾਂ ਨੂੰ ਟਿਕਾਊ ਵਿਕਾਸ ਅਤੇ ਮਨੁੱਖੀ ਵਿਕਾਸ ਲਈ ਜਲ ਸਰੋਤਾਂ ਦੀ ਵਰਤੋਂ ਕਰਨ ਦੇ ਢੰਗ-ਤਰੀਕਿਆਂ 'ਤੇ ਚਰਚਾ ਕਰਨ ਲਈ ਇੱਕ ਮੰਚ 'ਤੇ ਇਕੱਠੇ ਕਰਨਾ ਹੈ।ਗੁਜਰਾਤ ਦੇ ਏਕਤਾ ਨਗਰ ਵਿੱਚ ਵਾਤਾਵਰਣ ਮੰਤਰੀਆਂ ਦੇ ਰਾਸ਼ਟਰੀ ਸੰਮੇਲਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
September 23rd, 04:26 pm
ਆਪ ਸਾਰਿਆਂ ਦਾ ਇਸ ਰਾਸ਼ਟਰੀ ਸੰਮੇਲਨ ਵਿੱਚ ਅਤੇ ਵਿਸ਼ੇਸ਼ ਕਰਕੇ ਏਕਤਾ ਨਗਰ ਵਿੱਚ ਸੁਆਗਤ ਹੈ, ਅਭਿਨੰਦਨ ਹੈ। ਏਕਤਾ ਨਗਰ ਵਿੱਚ ਇਹ ਰਾਸ਼ਟਰੀ ਕਾਨਫਰੰਸ ਆਪਣੇ ਆਪ ਵਿੱਚ ਮੈਂ ਮਹੱਤਵਪੂਰਨ ਮੰਨਦਾ ਹਾਂ। ਅਗਰ ਅਸੀਂ ਵਣ ਦੀ ਬਾਤ ਕਰੀਏ, ਸਾਡੇ ਆਦਿਵਾਸੀ ਭਾਈ-ਭੈਣਾਂ ਦੀ ਬਾਤ ਕਰੀਏ, ਅਸੀਂ wild life ਦੀ ਬਾਤ ਕਰੀਏ, ਅਸੀਂ ਜਲ ਸੰਭਾਲ਼ ਦੀ ਚਰਚਾ ਕਰੀਏ, ਅਸੀਂ tourism ਦੀ ਬਾਤ ਕਰੀਏ, ਅਸੀਂ ਪ੍ਰਕ੍ਰਿਤੀ ਅਤੇ ਵਾਤਾਵਰਣ ਅਤੇ ਵਿਕਾਸ, ਇੱਕ ਪ੍ਰਕਾਰ ਨਾਲ ਏਕਤਾ ਨਗਰ ਉਸ ਦਾ ਜੋ holistic development ਹੋਇਆ ਹੈ, ਉਹ ਆਪਣੇ ਆਪ ਵਿੱਚ ਇਹ ਸੰਦੇਸ਼ ਦਿੰਦਾ ਹੈ, ਵਿਸ਼ਵਾਸ ਪੈਦਾ ਕਰਦਾ ਹੈ ਕਿ ਵਣ ਅਤੇ ਵਾਤਾਵਰਣ ਦੇ ਖੇਤਰ ਦੇ ਲਈ ਅੱਜ ਏਕਤਾ ਨਗਰ ਇੱਕ ਤੀਰਥ ਖੇਤਰ ਬਣ ਗਿਆ ਹੈ।PM inaugurates the National Conference of Environment Ministers of all States in Ekta Nagar, Gujarat
September 23rd, 09:59 am
PM Modi inaugurated National Conference of Environment Ministers in Ekta Nagar, Gujarat via video conferencing. He said that the role of the Environment Ministry was more as a promoter of the environment rather than as a regulator. He urged the states to own the measures like vehicle scrapping policy and ethanol blending.