ਭਾਰਤ ਏਆਈ ਵਿੱਚ ਮੋਹਰੀ ਬਣਨ ਦੇ ਲਈ ਵਚਨਬੱਧ ਹੈ: ਪ੍ਰਧਾਨ ਮੰਤਰੀ

January 04th, 02:42 pm

ਭਾਰਤੀ ਉੱਦਮੀ, ਸ਼੍ਰੀ ਵਿਸ਼ਾਲ ਸਿੱਕਾ ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਸ਼੍ਰੀ ਮੋਦੀ ਨੇ ਇਸ ਮੁਲਾਕਾਤ ਨੂੰ ਇੱਕ ਗਿਆਨਵਰਧਕ ਗੱਲਬਾਤ ਦੱਸਿਆ ਅਤੇ ਕਿਹਾ ਕਿ ਭਾਰਤ ਇਨੋਵੇਸ਼ਨ ਅਤੇ ਨੌਜਵਾਨਾਂ ਦੇ ਲਈ ਅਵਸਰ ਪੈਦਾ ਕਰਨ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਏਆਈ ਵਿੱਚ ਮੋਹਰੀ ਬਣਨ ਦੇ ਲਈ ਵਚਨਬੱਧ ਹੈ। ਦੋਨਾਂ ਨੇ ਏਆਈ ਅਤੇ ਭਾਰਤ ‘ਤੇ ਇਸ ਦੇ ਪ੍ਰਭਾਵ ਅਤੇ ਭਵਿੱਖ ਦੇ ਲਈ ਕਈ ਜ਼ਰੂਰੀ ਕੰਮਾਂ ‘ਤੇ ਵਿਸਤ੍ਰਿਤ ਅਤੇ ਵਿਆਪਕ ਚਰਚਾ ਕੀਤੀ।