ਪੀਐੱਮ-ਸੂਰਜ ਪੋਰਟਲ(PM-SURAJ Portal) ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

March 13th, 04:30 pm

ਸਮਾਜਿਕ ਨਿਆਂ ਮੰਤਰੀ ਸ਼੍ਰੀਮਾਨ ਵੀਰੇਂਦਰ ਕੁਮਾਰ ਜੀ, ਦੇਸ਼ ਦੇ ਕੋਣੇ-ਕੋਣੇ ਤੋਂ ਜੁੜੇ ਸਰਕਾਰ ਦੀਆਂ ਵਿਭਿੰਨ ਯੋਜਨਾਵਾਂ ਦੇ ਲਾਭਾਰਥੀ, ਸਾਡੇ ਸਫਾਈ-ਕਰਮਚਾਰੀ, ਭਾਈ-ਭੈਣ, ਹੋਰ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ, ਅੱਜ ਇਸ ਕਾਰਜਕ੍ਰਮ ਵਿੱਚ ਦੇਸ਼ ਦੇ ਕਰੀਬ 470 ਜ਼ਿਲ੍ਹਿਆਂ ਦੇ ਲਗਭਗ 3 ਲੱਖ ਲੋਕ ਸਿੱਧੇ ਜੁੜੇ ਹੋਏ ਹਨ। ਮੈਂ ਸਭ ਦਾ ਅਭਿਨੰਦਨ ਕਰਦਾ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੰਚਿਤ ਵਰਗਾਂ ਨੂੰ ਕ੍ਰੈਡਿਟ ਸਪੋਰਟ ਦੇ ਲਈ ਰਾਸ਼ਟਰਵਿਆਪੀ ਜਨਸੰਪਰਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ

March 13th, 04:00 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੇਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵੰਚਿਤ ਵਰਗਾਂ ਨੂੰ ਕ੍ਰੈਡਿਟ ਸਪੋਰਟ ਦੇ ਲਈ ਰਾਸ਼ਟਰ-ਵਿਆਪੀ ਜਨਸੰਪਰਕ ਨੂੰ ਮਾਰਕ ਕਰਨ ਵਾਲੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਸ਼੍ਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਸਮਾਜਿਕ ਉੱਥਾਨ ਏਵੰ ਰੋਜ਼ਗਾਰ ਅਧਾਰਿਤ ਜਨ ਕਲਿਆਣ (ਪੀਐੱਮ-ਸੂਰਜ) ਰਾਸ਼ਟਰੀ ਪੋਰਟਲ ਦੀ ਸ਼ੁਰੂਆਤ ਕੀਤੀ ਅਤੇ ਦੇਸ਼ ਦੇ ਵੰਚਿਤ ਵਰਗਾਂ ਦੇ ਇੱਕ ਲੱਖ ਉੱਦਮੀਆਂ ਨੂੰ ਕ੍ਰੈਡਿਟ ਸਪੋਰਟ ਸਵੀਕ੍ਰਿਤ ਕੀਤੀ। ਉਨ੍ਹਾਂ ਨੇ ਅਨੁਸੂਚਿਤ ਜਾਤੀ, ਪਿਛੜਾ ਵਰਗ ਅਤੇ ਸਵੱਛਤਾ ਵਰਕਰਾਂ ਸਹਿਤ ਵੰਚਿਤ ਸਮੂਹਾਂ ਦੇ ਵਿਭਿੰਨ ਸਰਕਾਰੀ ਯੋਜਨਾਵਾਂ ਦੇ ਲਾਭਾਰਥੀਆਂ ਨਾਲ ਭੀ ਗੱਲਬਾਤ ਕੀਤੀ।