ਅਰੁਣਾਚਲ ਪ੍ਰਦੇਸ਼ ਵਿੱਚ ਵਿਕਸਿਤ ਭਾਰਤ-ਵਿਕਸਿਤ ਨੌਰਥ ਈਸਟ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

March 09th, 11:09 am

ਅਰੁਣਾਚਲ ਪ੍ਰਦੇਸ਼, ਮਣੀਪੁਰ, ਮੇਘਾਲਿਆ, ਨਾਗਾਲੈਂਡ, ਸਿੱਕਿਮ ਅਤੇ ਤ੍ਰਿਪੁਰਾ ਦੇ ਰਾਜਪਾਲ ਮਹੋਦਯ ਅਤੇ ਮੁੱਖ ਮੰਤਰੀ ਗਣ, ਕੇਂਦਰੀ ਕੈਬਨਿਟ ਦੇ ਮੇਰੇ ਸਾਥੀ, ਰਾਜਾਂ ਦੇ ਮੰਤਰੀਗਣ, ਸਾਂਸਦ ਸਾਥੀ, ਸਾਰੇ ਵਿਧਾਇਕ ਗਣ, ਹੋਰ ਸਾਰੇ ਜਨਪ੍ਰਤੀਨਿਧੀ ਅਤੇ ਇਨ੍ਹਾਂ ਸਾਰੇ ਰਾਜਾਂ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!

ਪ੍ਰਧਾਨ ਮੰਤਰੀ ਨੇ ਅਰੁਣਾਚਲ ਪ੍ਰਦੇਸ਼ ਦੇ ਈਟਾਨਗਰ ਵਿੱਚ ਵਿਕਸਿਤ ਭਾਰਤ ਵਿਕਸਿਤ ਉੱਤਰ-ਪੂਰਬ ਪ੍ਰੋਗਰਾਮ (Viksit Bharat Viksit North East Program ) ਨੂੰ ਸੰਬੋਧਨ ਕੀਤਾ

March 09th, 10:46 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਰੁਣਾਚਲ ਪ੍ਰਦੇਸ਼ ਦੇ ਈਟਾਨਗਰ ਵਿੱਚ ਵਿਕਸਿਤ ਭਾਰਤ-ਵਿਕਸਿਤ ਉੱਤਰ-ਪੂਰਬ ਪ੍ਰੋਗਰਾਮ (Viksit Bharat Viksit North East Program) ਨੂੰ ਸੰਬੋਧਨ ਕੀਤਾ। ਸ਼੍ਰੀ ਮੋਦੀ ਨੇ ਮਣੀਪੁਰ, ਮੇਘਾਲਿਆ, ਨਾਗਾਲੈਂਡ, ਸਿੱਕਿਮ, ਤ੍ਰਿਪੁਰਾ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਲਗਭਗ 55,600 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਸੇਲਾ ਸੁਰੰਗ ਨੂੰ ਭੀ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਲਗਭਗ 10,000 ਕਰੋੜ ਰੁਪਏ ਦੀ ਉੱਨਤੀ ਸਕੀਮ (UNNATI scheme) ਲਾਂਚ ਕੀਤੀ। ਅੱਜ ਦੇ ਵਿਕਾਸ ਪ੍ਰੋਜੈਕਟਾਂ ਵਿੱਚ ਰੇਲ, ਸੜਕ, ਸਿਹਤ, ਆਵਾਸ, ਸਿੱਖਿਆ, ਸੀਮਾ ‘ਤੇ ਢਾਂਚਾਗਤ ਵਿਕਾਸ, ਆਈਟੀ, ਬਿਜਲੀ, ਤੇਲ ਤੇ ਗੈਸ ਜਿਹੇ ਹੋਰ ਖੇਤਰ ਸ਼ਾਮਲ ਹਨ।