ਲੋਕਾਂ ਨੇ 'ਮਨ ਕੀ ਬਾਤ' ਦੇ ਲਈ ਜੋ ਪਿਆਰ ਦਿਖਾਇਆ ਹੈ ਉਹ ਅਭੂਤਪੂਰਵ ਹੈ: ਪ੍ਰਧਾਨ ਮੰਤਰੀ ਮੋਦੀ
May 28th, 11:30 am
ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ! ‘ਮਨ ਕੀ ਬਾਤ’ ਵਿੱਚ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਵਾਰੀ ‘ਮਨ ਕੀ ਬਾਤ’ ਦਾ ਇਹ ਐਪੀਸੋਡ ਦੂਸਰੀ ਸੈਂਚਰੀ ਦੀ ਸ਼ੁਰੂਆਤ ਹੈ। ਪਿਛਲੇ ਮਹੀਨੇ ਅਸੀਂ ਸਾਰਿਆਂ ਨੇ ਇਸ ਦੀ ਸਪੈਸ਼ਲ ਸੈਂਚਰੀ ਨੂੰ ਸੈਲੀਬ੍ਰੇਟ ਕੀਤਾ ਹੈ। ਤੁਹਾਡੀ ਭਾਗੀਦਾਰੀ ਹੀ ਇਸ ਪ੍ਰੋਗਰਾਮ ਦੀ ਸਭ ਤੋਂ ਵੱਡੀ ਤਾਕਤ ਹੈ। 100ਵੇਂ ਐਪੀਸੋਡ ਦੇ ਪ੍ਰਸਾਰਣ ਦੇ ਸਮੇਂ ਇੱਕ ਤਰ੍ਹਾਂ ਨਾਲ ਪੂਰਾ ਦੇਸ਼ ਇੱਕ ਸੂਤਰ ਵਿੱਚ ਬੰਨ੍ਹਿਆ ਗਿਆ ਸੀ। ਸਾਡੇ ਸਫਾਈ ਕਰਮੀ ਭੈਣ-ਭਰਾ ਹੋਣ ਜਾਂ ਫਿਰ ਵੱਖ-ਵੱਖ ਖੇਤਰਾਂ ਦੇ ਦਿੱਗਜ, ‘ਮਨ ਕੀ ਬਾਤ’ ਨੇ ਸਾਰਿਆਂ ਨੂੰ ਇਕੱਠਾ ਕਰਨ ਦਾ ਕੰਮ ਕੀਤਾ ਹੈ। ਤੁਸੀਂ ਸਾਰਿਆਂ ਨੇ ਜੋ ਆਪਣਾਪਨ ਅਤੇ ਪਿਆਰ ‘ਮਨ ਕੀ ਬਾਤ’ ਦੇ ਲਈ ਵਿਖਾਇਆ ਹੈ, ਉਹ ਅਨੋਖਾ ਹੈ, ਭਾਵੁਕ ਕਰ ਦੇਣ ਵਾਲਾ ਹੈ। ਜਦੋਂ ‘ਮਨ ਕੀ ਬਾਤ’ ਦਾ ਪ੍ਰਸਾਰਣ ਹੋਇਆ ਤਾਂ ਉਸ ਸਮੇਂ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਟਾਈਮ ਜ਼ੋਨ ’ਚ, ਕਿਤੇ ਸ਼ਾਮ ਹੋ ਰਹੀ ਸੀ ਤਾ ਕਿਤੇ ਦੇਰ ਰਾਤ ਸੀ, ਇਸ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕਾਂ ਨੇ 100ਵੇਂ ਐਪੀਸੋਡ ਨੂੰ ਸੁਣਨ ਦੇ ਲਈ ਸਮਾਂ ਕੱਢਿਆ। ਮੈਂ ਹਜ਼ਾਰਾਂ ਮੀਲ ਦੂਰ ਨਿਊਜ਼ੀਲੈਂਡ ਦਾ ਉਹ ਵੀਡੀਓ ਵੀ ਦੇਖਿਆ, ਜਿਸ ਵਿੱਚ 100 ਸਾਲ ਦੀ ਇੱਕ ਮਾਤਾ ਜੀ ਆਪਣਾ ਅਸ਼ੀਰਵਾਦ ਦੇ ਰਹੇ ਸਨ। ‘ਮਨ ਕੀ ਬਾਤ’ ਬਾਰੇ ਦੇਸ਼-ਵਿਦੇਸ਼ ਦੇ ਲੋਕਾਂ ਨੇ ਆਪਣੇ ਵਿਚਾਰ ਰੱਖੇ ਹਨ। ਬਹੁਤ ਸਾਰੇ ਲੋਕਾਂ ਨੇ ਉਸਾਰੂ ਵਿਸ਼ਲੇਸ਼ਣ ਵੀ ਕੀਤਾ ਹੈ। ਲੋਕਾਂ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਹੈ ਕਿ ‘ਮਨ ਕੀ ਬਾਤ’ ਵਿੱਚ ਦੇਸ਼ ਅਤੇ ਦੇਸ਼ਵਾਸੀਆਂ ਦੀਆਂ ਪ੍ਰਾਪਤੀਆਂ ਦੀ ਹੀ ਚਰਚਾ ਹੁੰਦੀ ਹੈ। ਮੈਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਇਸ ਅਸ਼ੀਰਵਾਦ ਦੇ ਲਈ ਪੂਰੇ ਆਦਰ ਦੇ ਨਾਲ ਧੰਨਵਾਦ ਦਿੰਦਾ ਹਾਂ।ਨਵੀਂ ਦਿੱਲੀ ਵਿੱਚ ਕਰਤਵਯ ਪਥ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
September 08th, 10:41 pm
ਅੱਜ ਦੇ ਇਸ ਇਤਿਹਾਸਿਕ ਪ੍ਰੋਗਰਾਮ 'ਤੇ ਪੂਰੇ ਦੇਸ਼ ਦੀ ਦ੍ਰਿਸ਼ਟੀ ਹੈ, ਸਾਰੇ ਦੇਸ਼ਵਾਸੀ ਇਸ ਸਮੇਂ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਹਨ। ਮੈਂ ਇਸ ਇਤਿਹਾਸਿਕ ਖਿਣ ਦੇ ਸਾਖੀ ਬਣ ਰਹੇ ਸਾਰੇ ਦੇਸ਼ਵਾਸੀਆਂ ਦਾ ਹਿਰਦੇ ਤੋਂ ਸੁਆਗਤ ਕਰਦਾ ਹਾਂ, ਅਭਿਨੰਦਨ ਕਰਦਾ ਹਾਂ। ਇਸ ਇਤਿਹਾਸਿਕ ਖਿਣ ਵਿੱਚ ਮੇਰੇ ਨਾਲ ਮੰਤਰੀ ਮੰਡਲ ਦੇ ਮੇਰੇ ਸਾਥੀ ਸ਼੍ਰੀ ਹਰਦੀਪ ਪੁਰੀ ਜੀ, ਸ਼੍ਰੀ ਜੀ ਕਿਸ਼ਨ ਰੈੱਡੀ ਜੀ, ਸ਼੍ਰੀ ਅਰਜੁਨਰਾਮ ਮੇਘਵਾਲ ਜੀ, ਸ਼੍ਰੀਮਤੀ ਮੀਨਾਕਸ਼ੀ ਲੇਖੀ ਜੀ, ਸ਼੍ਰੀ ਕੌਸ਼ਲ ਕਿਸ਼ੋਰ ਜੀ, ਅੱਜ ਮੇਰੇ ਨਾਲ ਮੰਚ ’ਤੇ ਵੀ ਉਪਸਥਿਤ ਹਨ। ਦੇਸ਼ ਦੇ ਅਨੇਕ ਗਣਮਾਨਯ ਅਤਿਥੀ ਗਣ(ਪਤਵੰਤੇ), ਉਹ ਵੀ ਅੱਜ ਇੱਥੇ ਉਪਸਥਿਤ ਹਨ।PM inaugurates 'Kartavya Path' and unveils the statue of Netaji Subhas Chandra Bose at India Gate
September 08th, 07:00 pm
PM Modi inaugurated Kartavya Path and unveiled the statue of Netaji Subhas Chandra Bose. Kingsway i.e. Rajpath, the symbol of colonialism, has become a matter of history from today and has been erased forever. Today a new history has been created in the form of Kartavya Path, he said.ਸਾਨੂੰ ਪਾਣੀ ਬਚਾਉਣ ਦੇ ਲਈ ਹਰ ਸੰਭਵ ਪ੍ਰਯਤਨ ਕਰਨਾ ਚਾਹੀਦਾ ਹੈ: ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ
March 27th, 11:00 am
ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ। ਪਿਛਲੇ ਹਫ਼ਤੇ ਅਸੀਂ ਇੱਕ ਅਜਿਹੀ ਪ੍ਰਾਪਤੀ ਹਾਸਲ ਕੀਤੀ, ਜਿਸ ਨੇ ਸਾਨੂੰ ਮਾਣ ਨਾਲ ਭਰ ਦਿੱਤਾ। ਤੁਸੀਂ ਸੁਣਿਆ ਹੋਵੇਗਾ ਕਿ ਭਾਰਤ ਨੇ ਪਿਛਲੇ ਹਫ਼ਤੇ 400 ਬਿਲੀਅਨ ਡਾਲਰ ਯਾਨੀ 30 ਲੱਖ ਕਰੋੜ ਰੁਪਏ ਦੇ ਨਿਰਯਾਤ ਦਾ ਟੀਚਾ (export ਦਾ target) ਹਾਸਲ ਕੀਤਾ ਹੈ। ਪਹਿਲੀ ਵਾਰੀ ਸੁਣਨ ਵਿੱਚ ਲਗਦਾ ਹੈ ਕਿ ਇਹ ਅਰਥਵਿਵਸਥਾ ਨਾਲ ਜੁੜੀ ਗੱਲ ਹੈ, ਲੇਕਿਨ ਇਹ ਅਰਥਵਿਵਸਥਾ ਤੋਂ ਵੀ ਜ਼ਿਆਦਾ ਭਾਰਤ ਦੀ ਸਮਰੱਥਾ, ਭਾਰਤ ਦੇ potential ਨਾਲ ਜੁੜੀ ਗੱਲ ਹੈ। ਇੱਕ ਵੇਲੇ ਭਾਰਤ ਤੋਂ ਨਿਰਯਾਤ ਦਾ ਅੰਕੜਾ ਕਦੇ 100 ਬਿਲੀਅਨ, ਕਦੇ 150 ਬਿਲੀਅਨ, ਕਦੇ 200 ਬਿਲੀਅਨ ਤੱਕ ਹੋਇਆ ਕਰਦਾ ਸੀ ਪਰ ਅੱਜ ਭਾਰਤ 400 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ। ਇਸ ਦਾ ਇਹ ਮਤਲਬ ਹੈ ਕਿ ਦੁਨੀਆ ਭਰ ਵਿੱਚ ਭਾਰਤ ’ਚ ਬਣੀਆਂ ਚੀਜ਼ਾਂ ਦੀ ਡਿਮਾਂਡ ਵਧ ਰਹੀ ਹੈ, ਦੂਸਰਾ ਮਤਲਬ ਇਹ ਕਿ ਭਾਰਤ ਦੀ ਸਪਲਾਈ ਚੇਨ ਦਿਨੋਂ-ਦਿਨ ਹੋਰ ਮਜ਼ਬੂਤ ਹੋ ਰਹੀ ਹੈ ਅਤੇ ਇਸ ਦਾ ਇੱਕ ਬਹੁਤ ਵੱਡਾ ਸੰਦੇਸ਼ ਵੀ ਹੈ। ਦੇਸ਼ ਵਿਸ਼ਾਲ ਕਦਮ ਉਦੋਂ ਚੁੱਕਦਾ ਹੈ, ਜਦੋਂ ਸੁਪਨਿਆਂ ਤੋਂ ਵੱਡੇ ਸੰਕਲਪ ਹੁੰਦੇ ਹਨ, ਜਦੋਂ ਸੰਕਲਪਾਂ ਦੇ ਲਈ ਦਿਨ-ਰਾਤ ਇਮਾਨਦਾਰੀ ਨਾਲ ਕੋਸ਼ਿਸ਼ ਹੁੰਦੀ ਹੈ ਤਾਂ ਉਹ ਸੰਕਲਪ ਸਿੱਧ ਵੀ ਹੁੰਦੇ ਹਨ ਅਤੇ ਤੁਸੀਂ ਵੇਖੋ, ਕਿਸੇ ਵਿਅਕਤੀ ਦੇ ਜੀਵਨ ਵਿੱਚ ਵੀ ਤਾਂ ਅਜਿਹਾ ਹੀ ਹੁੰਦਾ ਹੈ। ਜਦੋਂ ਕਿਸੇ ਦੇ ਸੰਕਲਪ, ਉਸ ਦੇ ਯਤਨ, ਉਸ ਦੇ ਸੁਪਨਿਆਂ ਤੋਂ ਵੀ ਵੱਡੇ ਹੋ ਜਾਂਦੇ ਹਨ ਤਾਂ ਸਫ਼ਲਤਾ ਓਹਦੇ ਕੋਲ ਖ਼ੁਦ ਚਲ ਕੇ ਆਉਂਦੀ ਹੈ।ਵਿਕਟੋਰੀਆ ਮੈਮੋਰੀਅਲ ਹਾਲ, ਕੋਲਕਾਤਾ ਵਿਖੇ ‘ਬਿਪਲੋਬੀ ਭਾਰਤ ਗੈਲਰੀ’ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 23rd, 06:05 pm
ਪੱਛਮ ਬੰਗਾਲ ਦੇ ਗਵਰਨਰ ਸ਼੍ਰੀਮਾਨ ਜਗਦੀਪ ਧਨਖੜ ਜੀ, ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਕਿਸ਼ਨ ਰੈੱਡੀ ਜੀ, ਵਿਕਟੋਰੀਆ ਮੈਮੋਰੀਅਲ ਹਾਲ ਨਾਲ ਜੁੜੇ ਸਾਰੇ ਮਹਾਨੁਭਾਵ, ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰਸ, ਕਲਾ ਅਤੇ ਸੰਸਕ੍ਰਿਤੀ ਜਗਤ ਦੇ ਦਿੱਗਜ, ਦੇਵੀਓ ਅਤੇ ਸੱਜਣੋਂ!ਪ੍ਰਧਾਨ ਮੰਤਰੀ ਨੇ ਸ਼ਹੀਦ ਦਿਵਸ 'ਤੇ ਵਿਕਟੋਰੀਆ ਮੈਮੋਰੀਅਲ ਹਾਲ, ਕੋਲਕਾਤਾ ਵਿਖੇ ਬਿਪਲੋਬੀ ਭਾਰਤ ਗੈਲਰੀ ਦਾ ਉਦਘਾਟਨ ਕੀਤਾ
March 23rd, 06:00 pm
ਸ਼ਹੀਦ ਦਿਵਸ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਕਟੋਰੀਆ ਮੈਮੋਰੀਅਲ ਹਾਲ ਵਿਖੇ ਬਿਪਲੋਬੀ ਭਾਰਤ ਗੈਲਰੀ ਦਾ ਉਦਘਾਟਨ ਕੀਤਾ। ਪੱਛਮ ਬੰਗਾਲ ਦੇ ਰਾਜਪਾਲ ਸ਼੍ਰੀ ਜਗਦੀਪ ਧਨਖੜ ਅਤੇ ਕੇਂਦਰੀ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਇਸ ਮੌਕੇ ਹਾਜ਼ਰ ਸਨ।ਪ੍ਰਧਾਨ ਮੰਤਰੀ ਸ਼ਹੀਦ ਦਿਵਸ ‘ਤੇ ਕੋਲਕਾਤਾ ਦੇ ਵਿਕਟੋਰੀਆ ਮੈਮੋਰੀਅਲ ਹਾਲ ਵਿੱਚ ਬਿਪਲੋਬੀ ਭਾਰਤ ਗੈਲਰੀ ਦਾ ਉਦਘਾਟਨ ਕਰਨਗੇ
March 22nd, 11:45 am
ਸ਼ਹੀਦ ਦਿਵਸ ਦੇ ਅਵਸਰ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੋਲਕਾਤਾ ਦੇ ਵਿਕਟੋਰੀਆ ਮੈਮੋਰੀਅਲ ਹਾਲ ਸਥਿਤ ਬਿਪਲੋਬੀ ਭਾਰਤ ਗੈਲਰੀ ਦਾ 23 ਮਾਰਚ ਨੂੰ ਸ਼ਾਮ ਨੂੰ 6 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਸਮਾਗਮ ਦੇ ਦੌਰਾਨ ਇਕੱਠ ਨੂੰ ਸੰਬੋਧਨ ਵੀ ਕਰਨਗੇ।The positive changes taking place in India today would make Netaji Subhas Bose extremely proud: PM
January 23rd, 11:01 pm
The Prime Minister, Shri Narendra Modi today recalled Netaji Subhas Bose’s statement that we should have a goal and strength that can inspire us to govern boldly with courage. In Aatamnirbhar Bharat today, we have that goal and strength.PM to visit Assam and West Bengal on 23rd January
January 21st, 02:01 pm
Prime Minister Shri Narendra Modi will visit Kolkata to address the ‘Parakram Divas’ celebrations on 23rd January, 2021, to commemorate the 125th birth anniversary year of Netaji Subhas Chandra Bose.We want to make India a hub of heritage tourism: PM Modi
January 11th, 05:31 pm
PM Modi today visited the Old Currency Building in Kolkata. Addressing a gathering there, PM Modi emphasized on heritage tourism across the country. He said that five iconic museums of the country will be made of international standards. The PM also recalled the invaluable contributions made by Rabindranath Tagore, Subhas Chandra Bose, Swami Vivekananda and several other greats.PM Modi attends a programme at Old Currency Building in Kolkata
January 11th, 05:30 pm
PM Modi today visited the Old Currency Building in Kolkata. Addressing a gathering there, PM Modi emphasized on heritage tourism across the country. He said that five iconic museums of the country will be made of international standards. The PM also recalled the invaluable contributions made by Rabindranath Tagore, Subhas Chandra Bose, Swami Vivekananda and several other greats.