ਪ੍ਰਧਾਨ ਮੰਤਰੀ ਨੇ 10ਵੇਂ ਵਾਇਬ੍ਰੈਂਟ ਗੁਜਰਾਤ ਸਮਿਟ 2024 ਦੇ ਮੌਕੇ ‘ਤੇ ਚੈੱਕ ਗਣਰਾਜ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
January 10th, 07:09 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਫਿਯਾਲਾ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਵਿਸ਼ੇਸ਼ ਤੌਰ ‘ਤੇ ਗਿਆਨ, ਟੈਕਨੋਲੋਜੀ ਅਤੇ ਵਿਗਿਆਨਿਕ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਦੇ ਤਰੀਕਿਆਂ ‘ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਚੈੱਕ ਕੰਪਨੀਆਂ ਨੇ ਮੇਕ ਇਨ ਇੰਡੀਆ ਪਹਿਲ ਦੇ ਤਹਿਤ ਰੱਖਿਆ, ਰੇਲਵੇ ਅਤੇ ਹਵਾਬਾਜ਼ੀ ਖੇਤਰਾਂ ਵਿੱਚ ਭਾਰਤੀ ਨਿਰਮਾਤਾਵਾਂ ਦੇ ਨਾਲ ਸਾਂਝੇਦਾਰੀ ਕੀਤੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਮਹੱਤਵ ਦਿੱਤਾ ਕਿ ਭਾਰਤ ਦੀ ਗ੍ਰੋਥ ਸਟੋਰੀ ਅਤੇ ਚੈੱਕ ਗਣਰਾਜ ਦਾ ਮਜ਼ਬੂਤ ਉਦਯੋਗਿਕ ਅਧਾਰ ਮਿਲ ਕੇ ਇਨ੍ਹਾਂ ਨੂੰ ਗਲੋਬਲ ਸਪਲਾਈ ਚੇਨ ਦੇ ਲਿਹਾਜ ਨਾਲ ਦੋ ਆਦਰਸ਼ ਭਾਗੀਦਾਰ ਬਣਾਉਂਦੇ ਹਨ।ਵਾਇਬ੍ਰੈਂਟ ਗੁਜਰਾਤ ਸਮਿਟ, ਆਰਥਿਕ ਵਿਕਾਸ, ਸੁਧਾਰਾਂ ‘ਤੇ ਦ੍ਰਿਸ਼ਟੀਕੋਣ ਸਾਂਝਾ ਕਰਨ ਅਤੇ ਭਾਰਤ ਦੀ ਵਿਕਾਸ ਯਾਤਰਾ ਨੂੰ ਮਜ਼ਬੂਤ ਬਣਾਉਣ ਦਾ ਮਹਾਨ ਮੰਚ: ਪ੍ਰਧਾਨ ਮੰਤਰੀ
January 10th, 06:18 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੇ ਵਾਇਬ੍ਰੈਂਟ ਗੁਜਰਾਤ ਸਮਿਟ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਹਨ ।ਵਾਇਬ੍ਰੈਂਟ ਗੁਜਰਾਤ ਗਲੋਬਲ ਸਮਿਟ ਦੇ 10ਵੇਂ ਸੰਸਕਰਣ ਵਿੱਚ ਆਲਮੀ ਕਾਰੋਬਾਰੀ ਨੇਤਾਵਾਂ ਨੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੀ ਸ਼ਲਾਘਾ ਕੀਤੀ
January 10th, 12:28 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗਾਂਧੀਨਗਰ ਦੇ ਮਹਾਤਮਾ ਮੰਦਿਰ, ਵਾਇਬ੍ਰੈਂਟ ਗੁਜਰਾਤ ਗਲੋਬਲ ਸਮਿਟ 2024 ਦੇ 10ਵੇਂ ਸੰਸਕਰਣ ਦਾ ਉਦਘਾਟਨ ਕੀਤਾ। ਇਸ ਸਾਲ ਦੇ ਸਮਿਟ ਦਾ ਥੀਮ 'ਗੇਟਵੇਅ ਟੂ ਦ ਫਿਊਚਰ' ਹੈ ਅਤੇ ਇਸ ਵਿੱਚ 34 ਭਾਈਵਾਲ ਦੇਸ਼ਾਂ ਅਤੇ 16 ਭਾਈਵਾਲ ਸੰਸਥਾਵਾਂ ਦੀ ਭਾਗੀਦਾਰੀ ਹੈ। ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲੇ ਦੁਆਰਾ ਉੱਤਰ-ਪੂਰਬ ਖੇਤਰਾਂ ਵਿੱਚ ਨਿਵੇਸ਼ ਦੇ ਅਵਸਰਾਂ ਨੂੰ ਪ੍ਰਦਰਸ਼ਿਤ ਕਰਨ ਲਈ ਸੰਮੇਲਨ ਨੂੰ ਇੱਕ ਪਲੈਟਫਾਰਮ ਦੇ ਰੂਪ ਵਿੱਚ ਵੀ ਉਪਯੋਗ ਕੀਤਾ ਜਾ ਰਿਹਾ ਹੈ।ਗਾਂਧੀਨਗਰ, ਗੁਜਰਾਤ ਵਿੱਚ ਵਾਇਬ੍ਰੈਂਟ ਗੁਜਰਾਤ ਸਮਿਟ 2024 ਦੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
January 10th, 10:30 am
His Excellency Mr. Filipe Nyusi, President of Mozambique, His Excellency Mr. Ramos-Horta, President of President of Timor-Leste, His Excellency Mr. Petr Fiala, Prime Minister of Czech Republic, ਗੁਜਰਾਤ ਦੇ ਗਵਰਨਰ ਅਚਾਰੀਆ ਦੇਵਵ੍ਰਤ ਜੀ, ਇੱਥੋਂ ਦੇ ਲੋਕਪ੍ਰਿਯ ਮੁੱਖ ਮੰਤਰੀ ਭੂਪੇਂਦਰ ਭਾਈ ਪਟੇਲ, ਦੇਸ਼-ਵਿਦੇਸ਼ ਤੋਂ ਆਏ ਹੋਏ ਸਾਰੇ ਵਿਸ਼ੇਸ਼ ਮਹਿਮਾਨ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋ !ਪ੍ਰਧਾਨ ਮੰਤਰੀ ਨੇ ਵਾਇਬ੍ਰੈਂਟ ਗੁਜਰਾਤ ਗਲੋਬਲ ਸਮਿਟ ਦੇ 10ਵੇਂ ਐਡੀਸ਼ਨ ਦਾ ਉਦਘਾਟਨ ਕੀਤਾ
January 10th, 09:40 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗਾਂਧੀਨਗਰ ਦੇ ਮਹਾਤਮਾ ਮੰਦਿਰ ਵਿੱਚ ਵਾਇਬ੍ਰੈਂਟ ਗੁਜਰਾਤ ਗਲੋਬਲ ਸਮਿਟ 2024 ਦੇ 10ਵੇਂ ਐਡੀਸ਼ਨ ਦਾ ਉਦਘਾਟਨ ਕੀਤਾ। ਇਸ ਸਾਲ ਦੇ ਸਮਿਟ ਦਾ ਵਿਸ਼ਾ ‘ਭਵਿੱਖ ਦਾ ਪ੍ਰਵੇਸ਼ ਦੁਆਰ’ ਹੈ ਅਤੇ ਇਸ ਵਿੱਚ 34 ਭਾਗੀਦਾਰ ਦੇਸ਼ਾਂ ਅਤੇ 16 ਭਾਗੀਦਾਰ ਸੰਗਠਨਾਂ ਦੀ ਭਾਗੀਦਾਰੀ ਸ਼ਾਮਲ ਹੈ। ਸਮਿਟ ਦਾ ਉਪਯੋਗ ਉੱਤਰ-ਪੂਰਬ ਖੇਤਰ ਵਿਕਾਸ ਮੰਤਰਾਲੇ ਦੁਆਰਾ ਉੱਤਰ-ਪੂਰਬ ਖੇਤਰ ਵਿੱਚ ਨਿਵੇਸ਼ ਦੇ ਅਵਸਰਾਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਪਲੈਟਫਾਰਮ ਦੇ ਰੂਪ ਵਿੱਚ ਵੀ ਕੀਤਾ ਜਾ ਰਿਹਾ ਹੈ।PM Modi meets CEOs of global firms in Gandhinagar, Gujarat
January 09th, 04:30 pm
Prime Minister Narendra Modi met CEOs of various global organisations and institutes in Gandhinagar, Gujarat. These included Sultan Ahmed Bin Sulayem of DP World, Mr. Sanjay Mehrotra of Micron Technology, Professor Iain Martin of Deakin University, Mr. Keith Svendsen of A.P. Moller – Maersk and Mr. Toshihiro Suzuki of Suzuki Motor Corp.ਪ੍ਰਧਾਨ ਮੰਤਰੀ ਨੇ 10ਵੇਂ ਵਾਇਬ੍ਰੈਂਟ ਗੁਜਰਾਤ ਗਲੋਬਲ ਸਮਿਟ 2024 ਦੌਰਾਨ ਮੋਜ਼ਾਮਬਿਕ ਗਣਰਾਜ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
January 09th, 02:03 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨੌਂ ਜਨਵਰੀ, 2024 ਨੂੰ ਗਾਂਧੀਨਗਰ ਵਿੱਚ ਮੋਜ਼ਾਮਬਿਕ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਫਿਲਿਪ ਜੈਸਿੰਟੋ ਨਿਯੂਸੀ ਨਾਲ ਮੁਲਾਕਾਤ ਕੀਤੀ।ਪ੍ਰਧਾਨ ਮੰਤਰੀ ਦੀ ਤਿਮੋਰ-ਲੇਸਤੇ ਦੇ ਰਾਸ਼ਟਰਪਤੀ ਨਾਲ ਮੁਲਾਕਾਤ
January 09th, 11:16 am
ਤਿਮੋਰ-ਲੇਸਤੇ ਦੇ ਰਾਸ਼ਟਰਪਤੀ ਮਹਾਮਹਿਮ ਡਾ. ਜੋਸ ਰਾਮੋਸ ਹੋਰਟਾ ਗਾਂਧੀਨਗਰ ਵਿੱਚ 10ਵੇਂ ਵਾਇਬ੍ਰੈਂਟ ਗੁਜਰਾਤ ਗਲੋਬਲ ਸਮਿਟ ਵਿੱਚ ਹਿੱਸਾ ਲੈਣ ਲਈ 8-10 ਜਨਵਰੀ 2024 ਤੱਕ ਭਾਰਤ ਦੀ ਯਾਤਰਾ ‘ਤੇ ਹਨ।ਪ੍ਰਧਾਨ ਮੰਤਰੀ 8 ਤੋਂ 10 ਜਨਵਰੀ ਤੱਕ ਗੁਜਰਾਤ ਦੇ ਦੌਰੇ ‘ਤੇ ਰਹਿਣਗੇ
January 07th, 03:11 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 8 ਤੋਂ 10 ਜਨਵਰੀ 2023 ਤੱਕ ਗੁਜਰਾਤ ਦੇ ਦੋ ਦਿਨਾਂ ਦੌਰੇ ‘ਤੇ ਰਹਿਣਗੇ। 09 ਜਨਵਰੀ ਨੂੰ ਸਵੇਰੇ ਲਗਭਗ 9:30 ਵਜੇ ਪ੍ਰਧਾਨ ਮੰਤਰੀ ਗਾਂਧੀਨਗਰ ਦੇ ਮਹਾਤਮਾ ਮੰਦਿਰ ਪਹੁੰਚਣਗੇ, ਜਿੱਥੇ ਉਹ ਗਲੋਬਲ ਲੀਡਰਾਂ ਦੇ ਨਾਲ ਦੁੱਵਲੀ ਮੀਟਿੰਗ ਕਰਨਗੇ। ਉਸ ਤੋਂ ਬਾਅਦ ਉਹ ਟੌਪ ਗਲੋਬਲ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਨਗੇ। ਦੁਪਹਿਰ ਲਗਭਗ ਤਿੰਨ ਵਜੇ ਉਹ ਵਾਇਬ੍ਰੈਂਟ ਗੁਜਰਾਤ ਗਲੋਬਲ ਟ੍ਰੇਡ ਸ਼ੋਅ ਦਾ ਉਦਘਾਟਨ ਕਰਨਗੇ।ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇਨਫਿਨਿਟੀ ਫੋਰਮ ਦੇ ਦੂਸਰੇ ਐਡੀਸ਼ਨ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 09th, 11:09 am
ਨਮਸਕਾਰ, ਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ, ਰਾਜ ਸਰਕਾਰ ਦੇ ਮੰਤਰੀ, IFSCA ਦੇ ਚੇਅਰਮੈਨ ਕੇ ਰਾਜਰਮਨ ਜੀ, ਦੁਨੀਆ ਦੇ ਸਨਮਾਨਿਤ financial institutions ਅਤੇ ਵਿਭਿੰਨ ਸੰਸਥਾਵਾਂ ਦੇ leaders, ਦੇਵੀਓ ਅਤੇ ਸੱਜਣੋਂ,ਪ੍ਰਧਾਨ ਮੰਤਰੀ ਨੇ ਇਨਫਿਨਿਟੀ ਫੋਰਮ 2.0 (Infinity Forum 2.0) ਨੂੰ ਸੰਬੋਧਨ ਕੀਤਾ
December 09th, 10:40 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਫਿਨਟੈੱਕ(FinTech) ਨਾਲ ਸਬੰਧਿਤ ਗਲੋਬਲ ਥੌਟ ਲੀਡਰਸ਼ਿਪ ਪਲੈਟਫਾਰਮ-ਇਨਫਿਨਿਟੀ ਫੋਰਮ ਦੇ ਦੂਸਰੇ ਐਡੀਸ਼ਨ ਨੂੰ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੰਬੋਧਨ ਕੀਤਾ। ਇਨਫਿਨਿਟੀ ਫੋਰਮ ਦਾ ਦੂਸਰਾ ਐਡੀਸ਼ਨ ਵਾਇਬ੍ਰੈਂਟ ਗੁਜਰਾਤ ਗਲੋਬਲ ਸਮਿਟ 2024 ਦੇ ਪਹਿਲਾਂ ਦੇ ਪ੍ਰੋਗਰਾਮ ਦੇ ਰੂਪ ਵਿੱਚ ਭਾਰਤ ਸਰਕਾਰ ਦੀ ਸਰਪ੍ਰਸਤੀ ਵਿੱਚ ਇੰਟਰਨੈਸ਼ਨਲ ਫਾਇਨੈਂਸ਼ਿਅਲ ਸਰਵਿਸਿਜ਼ ਸੈਂਟਰਸ ਅਥਾਰਿਟੀ (ਆਈਐੱਫਐੱਸਸੀਓ) ਅਤੇ ਗਿਫਟ ਸਿਟੀ ਦੁਆਰਾ ਸੰਯੁਕਤ ਤੌਰ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਇਨਫਿਨਿਟੀ ਫੋਰਮ ਦੇ ਦੂਸਰੇ ਐਡੀਸ਼ਨ ਦਾ ਥੀਮ ‘ਗਿਫਟ-ਆਈਐੱਫਐੱਸਸੀ : ਨਰਵ ਸੈਂਟਰ ਫੌਰ ਨਿਊ ਏਜ ਗਲੋਬਲ ਫਾਇਨੈਂਸ਼ਿਅਲ ਸਰਵਿਸਿਜ਼’(‘GIFT-IFSC: Nerve Centre for New Age Global Financial Services’) ਹੈ।ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਦੇ 20 ਸਾਲਾਂ ਦੇ ਜਸ਼ਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
September 27th, 11:00 am
20 ਸਾਲ ਪਹਿਲਾਂ ਅਸੀਂ ਇੱਕ ਛੋਟਾ-ਜਿਹਾ ਬੀਜ ਬੋਇਆ ਸੀ। ਅੱਜ ਉਹ ਇੰਨਾ ਵਿਸ਼ਾਲ ਅਤੇ ਵੱਡਾ ਵਾਈਬ੍ਰੈਂਟ ਬਰਗਦ ਦਾ ਰੁੱਖ ਬਣ ਗਿਆ ਹੈ। Vibrant Gujarat Summit ਦੇ 20 ਸਾਲ ਪੂਰੇ ਹੋਣ ‘ਤੇ ਅੱਜ ਤੁਹਾਡੇ ਵਿੱਚ ਆ ਕੇ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ। ਮੈਨੂੰ ਯਾਦ ਹੈ, ਵਰ੍ਹਿਆਂ ਪਹਿਲਾਂ ਮੈਂ ਇੱਕ ਵਾਰ ਕਿਹਾ ਸੀ Vibrant Gujarat ਇਹ ਸਿਰਫ branding ਦਾ ਆਯੋਜਨ ਭਰ ਨਹੀਂ ਹੈ, ਬਲਕਿ ਇਸ ਤੋਂ ਵਧ ਕੇ bonding ਦਾ ਆਯੋਜਨ ਹੈ। ਦੁਨੀਆ ਦੇ ਲਈ ਇਹ ਸਫਲ summit ਇੱਕ brand ਹੋ ਸਕਦੀ ਹੈ, ਲੇਕਿਨ ਮੇਰੇ ਲਈ ਇਹ ਇੱਕ ਮਜ਼ਬੂਤ bond ਦਾ ਪ੍ਰਤੀਕ ਹੈ। ਇਹ ਉਹ bond ਹੈ ਜੋ ਮੇਰੇ ਅਤੇ ਗੁਜਰਾਤ ਦੇ 7 ਕਰੋੜ ਨਾਗਰਿਕਾਂ ਨਾਲ, ਉਨ੍ਹਾਂ ਦੀ ਸਮਰੱਥਾ ਨਾਲ ਜੁੜਿਆ ਹੈ। ਇਹ ਉਹ bond ਹੈ, ਜੋ ਮੇਰੇ ਲਈ ਉਨ੍ਹਾਂ ਦੇ ਅਸੀਮ ਸਨੇਹ ‘ਤੇ ਅਧਾਰਿਤ ਹੈ।ਪ੍ਰਧਾਨ ਮੰਤਰੀ ਨੇ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਦੇ 20 ਸਾਲ ਪੂਰੇ ਹੋਣ ਦੇ ਮੌਕੇ ‘ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ
September 27th, 10:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਹਿਮਦਾਬਾਦ ਵਿੱਚ ਸਾਇੰਸ ਸਿਟੀ ਵਿਖੇ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਦੇ 20 ਸਾਲ ਪੂਰੇ ਹੋਣ ਦੇ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਦੀ ਸ਼ੁਰੂਆਤ 20 ਸਾਲ ਪਹਿਲਾਂ 28 ਸਤੰਬਰ 2003 ਨੂੰ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਵਿੱਚ ਕੀਤੀ ਗਈ ਸੀ। ਸਮੇਂ ਦੇ ਨਾਲ, ਇਹ ਭਾਰਤ ਵਿੱਚ ਪ੍ਰਮੁੱਖ ਵਪਾਰਕ ਸੰਮੇਲਨਾਂ ਵਿੱਚੋਂ ਇੱਕ ਹੋਣ ਦਾ ਦਰਜਾ ਪ੍ਰਾਪਤ ਕਰਦੇ ਹੋਏ, ਸੱਚਮੁੱਚ ਇੱਕ ਗਲੋਬਲ ਈਵੈਂਟ ਵਜੋਂ ਵਿਕਸਿਤ ਹੋਇਆ ਹੈ।