ਪ੍ਰਧਾਨ ਮੰਤਰੀ ਨੇ ਆਂਧਰ ਪ੍ਰਦੇਸ਼ ਦੇ ਪੁੱਟਪਰਥੀ ਦੇ ਲੇਪਾਕਸ਼ੀ ਗ੍ਰਾਮ ਸਥਿਤ ਵੀਰਭੱਦਰ ਮੰਦਿਰ ਵਿੱਚ ਦਰਸ਼ਨ ਕੀਤੇ ਅਤੇ ਪੂਜਾ ਕੀਤੀ
January 16th, 06:13 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਂਧਰ ਪ੍ਰਦੇਸ਼ ਦੇ ਪੁੱਟਪਰਥੀ ਦੇ ਲੇਪਾਕਸ਼ੀ ਗ੍ਰਾਮ ਸਥਿਤ ਵੀਰਭੱਦਰ ਮੰਦਿਰ ਵਿੱਚ ਦਰਸ਼ਨ ਕੀਤੇ ਅਤੇ ਪੂਜਾ ਕੀਤੀ। ਸ਼੍ਰੀ ਮੋਦੀ ਨੇ ਤੇਲੁਗੁ ਵਿੱਚ ਰੰਗਨਾਥ ਰਾਮਾਇਣ ਦੇ ਛੰਦ ਸੁਣੇ ਅਤੇ ਆਂਧਰ ਪ੍ਰਦੇਸ਼ ਦੀ ਪਰੰਪਰਾਗਤ ਛਾਇਆ ਕਠਪੁਤਲੀ ਕਲਾ ਜਿਸ ਨੂੰ ਥੋਲੂ ਬੋੱਮਾਲਤਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਦੇ ਮਾਧਿਅਮ ਨਾਲ ਪ੍ਰਸਤੁਤ ਜਟਾਯੁ ਦੀ ਕਹਾਣੀ ਦੇਖੀ।