'Of the Family, By the Family and For the Family...': ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਵੰਸ਼ਵਾਦੀ ਪਾਰਟੀਆਂ ਦੇ ਮੰਤਰ ਦਾ ਪਰਦਾਫਾਸ਼
July 18th, 03:22 pm
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੋਰਟ ਬਲੇਅਰ ਵਿੱਚ ਵੀਰ ਸਾਵਰਕਰ ਇੰਟਰਨੈਸ਼ਨਲ ਏਅਰਪੋਰਟ ਦੀ ਨਿਊ ਟਰਮੀਨਲ ਬਿਲਡਿੰਗ ਦੇ ਉਦਘਾਟਨ ‘ਤੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਭ੍ਰਿਸ਼ਟਾਚਾਰ ਅਤੇ ਲੱਖਾਂ ਕਰੋੜ ਰੁਪਏ ਦੇ ਘੁਟਾਲਿਆਂ 'ਤੇ ਵਿਰੋਧੀ ਧਿਰ 'ਤੇ ਸਵਾਲ ਉਠਾਉਂਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਟਿੱਪਣੀ ਕੀਤੀ, ਵਿਰੋਧੀ ਧਿਰ ਦੇ ਗਠਜੋੜ ਵਿੱਚ ਕੱਦ, ਭ੍ਰਿਸ਼ਟਾਚਾਰ ਦੇ ਲੈਵਲ ਤੋਂ ਤੈਅ ਹੁੰਦਾ ਹੈ, ਜਿਤਨਾ ਬੜਾ ਭ੍ਰਿਸ਼ਟਾਚਾਰ, ਉਤਨਾ ਬੜਾ ਕੱਦ। ਇੱਥੇ, ਭ੍ਰਿਸ਼ਟਾਚਾਰ ਅਤੇ ਅਪਰਾਧਾਂ ਦੇ ਗੰਭੀਰਤਮ ਦੋਸ਼ ਤੋਂ ਘਿਰੇ ਅਤੇ ਅਦਾਲਤਾਂ ਦੁਆਰਾ ਦੋਸ਼ੀ ਸਿੱਧ ਲੋਕਾਂ ਦੀ ਬੜੀ ਆਵਭਗਤ ਹੁੰਦੀ ਹੈ। ”ਘੁਟਾਲਿਆਂ ਅਤੇ ਘਿਨਾਉਣੇ ਅਪਰਾਧਾਂ 'ਤੇ ਵਿਰੋਧੀ ਧਿਰ ਚੁੱਪੀ ਧਾਰਣ ਕਰ ਲੈਂਦੀ ਹੈ: ਪ੍ਰਧਾਨ ਮੰਤਰੀ ਮੋਦੀ
July 18th, 03:17 pm
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੋਰਟ ਬਲੇਅਰ ਵਿੱਚ ਵੀਰ ਸਾਵਰਕਰ ਇੰਟਰਨੈਸ਼ਨਲ ਏਅਰਪੋਰਟ ਦੀ ਨਿਊ ਟਰਮੀਨਲ ਬਿਲਡਿੰਗ ਦੇ ਉਦਘਾਟਨ ‘ਤੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਿਭਿੰਨ ਘੁਟਾਲਿਆਂ ਅਤੇ ਅਪਰਾਧਾਂ ਦੇ ਬਾਵਜੂਦ ਵਿਰੋਧੀ ਧਿਰ ਚੁੱਪ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅਜਿਹੇ ਕਿਸੇ ਵੀ ਮੌਕੇ 'ਤੇ ਵਿਰੋਧੀ ਧਿਰ ਨਿਆਂਸੰਗਤ ਗੱਲ ਕਰਨ ਦੀ ਬਜਾਏ ਇੱਕ-ਦੂਸਰੇ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੰਦਾ ਹੈ। ਪੱਛਮ ਬੰਗਾਲ ਦੀਆਂ ਹਿੰਸਾਗ੍ਰਸਤ ਪੰਚਾਇਤੀ ਚੋਣਾਂ, ਰਾਜਸਥਾਨ ਵਿੱਚ ਮਹਿਲਾਵਾਂ ‘ਤੇ ਹਿੰਸਾ ਤੇ ਸ਼ੋਸ਼ਣ ਅਤੇ ਕਰੋੜਾਂ ਰੁਪਏ ਦਾ ਸ਼ਰਾਬ ਘੁਟਾਲਾ; ਵਿਰੋਧੀ ਧਿਰ ਦੀ ਅਗਵਾਈ ਕਰ ਰਹੇ ਲੋਕਾਂ ਦੇ ਕਾਰਨਾਮਿਆਂ ਦੀ ਸੂਚੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਦੇਸ਼ ਦੀਆਂ ਏਜੰਸੀਆਂ ਇਨ੍ਹਾਂ 'ਤੇ ਕਾਰਵਾਈ ਕਰਦੀਆਂ ਹਨ, ਤਾਂ ਇਹ ਆਪਣੇ ਭ੍ਰਿਸ਼ਟ ਸੁਭਾਅ ਨੂੰ ਪ੍ਰਦਰਸ਼ਿਤ ਕਰਦੇ ਹੋਏ ਉਨ੍ਹਾਂ ਦੇ ਇਰਾਦਿਆਂ 'ਤੇ ਸਵਾਲ ਉਠਾਉਂਦੇ ਹਨ ਅਤੇ ਆਪਣੇ ਖ਼ਿਲਾਫ਼ ਬੇਈਮਾਨੀ ਅਤੇ ਸਾਜ਼ਿਸ਼ ਦਾ ਰੋਣਾ ਸ਼ੁਰੂ ਕਰ ਦਿੰਦੇ ਹਨ।'ਇੱਕ ਚਿਹਰੇ 'ਤੇ ਕਈ ਚਿਹਰੇ ਲਗਾ ਲੈਂਦੇ ਹਨ ਲੋਕ...': ਪ੍ਰਧਾਨ ਮੰਤਰੀ ਮੋਦੀ ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਿਆ
July 18th, 03:13 pm
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੋਰਟ ਬਲੇਅਰ ਵਿੱਚ ਵੀਰ ਸਾਵਰਕਰ ਇੰਟਰਨੈਸ਼ਨਲ ਏਅਰਪੋਰਟ ਦੀ ਨਿਊ ਟਰਮੀਨਲ ਬਿਲਡਿੰਗ ਦੇ ਉਦਘਾਟਨ 'ਤੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇੱਕ ਹਿੰਦੀ ਗੀਤ, 'ਏਕ ਚੇਹਰੇ ਪਰ ਕਈ ਚੇਹਰੇ ਲਗਾ ਲੇਤੇ ਹੈਂ ਲੋਗ' ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਜਦੋਂ ਦੇਸ਼ ਦੀ ਜਨਤਾ, ਵਿਰੋਧੀ ਧਿਰ ਨੂੰ ਕਿਸੇ ਫਰੇਮ ਵਿਚ ਇਕੱਠੇ ਦੇਖਦੀ ਹੈ ਤਾਂ ਉਨ੍ਹਾਂ ਦੇ ਮਨ ਵਿੱਚ ਪਹਿਲਾ ਵਿਚਾਰ ਇਹੀ ਆਉਂਦਾ ਹੈ- ਲੱਖਾਂ-ਕਰੋੜਾਂ ਰੁਪਏ ਦਾ ਭ੍ਰਿਸ਼ਟਾਚਾਰ। ਉਨ੍ਹਾਂ ਨੇ ਅੱਗੇ ਕਿਹਾ ਕਿ ਲੋਕਾਂ ਨੂੰ ਇਹ ਵਿਸ਼ਵਾਸ ਹੋ ਗਿਆ ਹੈ ਕਿ ਵਿਰੋਧੀ ਧਿਰ ਦਾ ਇਹ ਗਠਬੰਧਨ ਕੁਝ ਹੋਰ ਨਹੀਂ ਬਲਕਿ 20 ਲੱਖ ਕਰੋੜ ਰੁਪਏ ਦੇ ਘੁਟਾਲੇ ਦੀ ਗਰੰਟੀ ਹੈ।ਕਾਵਿਕ ਵਿਅੰਗ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਵਿਰੋਧੀ ਧਿਰ ਨੂੰ ਚੁਣੌਤੀ
July 18th, 03:11 pm
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੋਰਟ ਬਲੇਅਰ ਵਿੱਚ ਵੀਰ ਸਾਵਰਕਰ ਇੰਟਰਨੈਸ਼ਨਲ ਏਅਰਪੋਰਟ ਦੀ ਨਿਊ ਟਰਮੀਨਲ ਬਿਲਡਿੰਗ ਦੇ ਉਦਘਾਟਨ ‘ਤੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ। 2024 ਵਿੱਚ ਮੋਦੀ ਸਰਕਾਰ ਦੇ ਲਈ ਭਾਰਤ ਦੇ ਲੋਕਾਂ ਦੇ ਸਮਰਥਨ ਦੀ ਸ਼ਲਾਘਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਭਾਰੀ ਸਮਰਥਨ ਦੇ ਬਾਵਜੂਦ, 26 ਦਲਾਂ ਦਾ ਵਿਰੋਧੀ ਧਿਰ ਦਾ ਗਠਬੰਧਨ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਇਹ ਗਠਬੰਧਨ ਕੇਵਲ ਦੋ ਚੀਜ਼ਾਂ ਦੀ ਗਰੰਟੀ ਹੈ। ਇੱਕ ਤਾਂ ਇਹ ਆਪਣੀ ਦੁਕਾਨ 'ਤੇ ਜਾਤੀਵਾਦ ਦਾ ਜ਼ਹਿਰ ਵੇਚਦੇ ਹਨ ਅਤੇ ਦੂਸਰਾ, ਇਹ ਲੋਕ ਅਸੀਮਿਤ ਭ੍ਰਿਸ਼ਟਾਚਾਰ ਕਰਦੇ ਹਨ।Port Blair’s new terminal building will increase Ease of Travel, Ease of Doing Business and connectivity: PM Modi
July 18th, 11:00 am
PM Modi inaugurated the New Integrated Terminal Building of Veer Savarkar International Airport, Port Blair via video conferencing. The scope of development has been limited to big cities for a long time in India”, the Prime Minister said, as he highlighted that the Apasi and island regions of the country were devoid of development for a long time. He said that in the last 9 years, the present government has not only rectified the mistakes of the governments of the past with utmost sensitivity but also come up with a new system.“ਪੋਰਟ ਬਲੇਅਰ ਦਾ ਨਵਾਂ ਟਰਮੀਨਲ ਭਵਨ ਈਜ਼ ਆਫ ਟ੍ਰੈਵਲ, ਈਜ਼ ਆਫ ਡੂਇੰਗ ਬਿਜ਼ਨਸ ਅਤੇ ਕੁਨੈਕਟੀਵਿਟੀ ਨੂੰ ਵਧਾਏਗਾ”
July 18th, 10:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਪੋਰਟ ਬਲੇਅਰ ਦੇ ਵੀਰ ਸਾਵਰਕਰ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਨਵੀਂ ਏਕੀਕ੍ਰਿਤ ਟਰਮੀਨਲ ਇਮਾਰਤ ਦਾ ਉਦਘਾਟਨ ਕੀਤਾ। ਲਗਭਗ 710 ਕਰੋੜ ਰੁਪਏ ਦੀ ਲਾਗਤ ਨਾਲ, ਨਵੀਂ ਟਰਮੀਨਲ ਇਮਾਰਤ ਸਾਲਾਨਾ ਲਗਭਗ 50 ਲੱਖ ਯਾਤਰੀਆਂ ਨੂੰ ਸੰਭਾਲਣ ਦੇ ਸਮਰੱਥ ਹੈ।ਪ੍ਰਧਾਨ ਮੰਤਰੀ 18 ਜੁਲਾਈ ਨੂੰ ਵੀਰ ਸਾਵਰਕਰ ਅੰਤਰਰਾਸ਼ਟਰੀ ਹਵਾਈ ਅੱਡੇ, ਪੋਰਟ ਬਲੇਅਰ ਦੀ ਨਵੀਂ ਇੰਟੀਗ੍ਰੇਟਿਡ ਟਰਮੀਨਲ ਬਿਲਡਿੰਗ ਦਾ ਉਦਘਾਟਨ ਕਰਨਗੇ
July 17th, 12:15 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 18 ਜੁਲਾਈ ਨੂੰ ਸਵੇਰੇ ਸਾਢੇ 10 ਵਜੇ ਵੀਡੀਓ ਕਾਨਫਰੰਸਿੰਗ ਜ਼ਰੀਏ ਵੀਰ ਸਾਵਰਕਰ ਅੰਤਰਰਾਸ਼ਟਰੀ ਹਵਾਈ ਅੱਡੇ, ਪੋਰਟ ਬਲੇਅਰ ਦੀ ਨਵੀਂ ਇੰਟੀਗ੍ਰੇਟਿਡ ਟਰਮੀਨਲ ਬਿਲਡਿੰਗ ਦਾ ਉਦਘਾਟਨ ਕਰਨਗੇ।