ਵੱਲਾਲਾਰ (Vallalar) ਦੇ ਨਾਮ ਨਾਲ ਭੀ ਜਾਣੇ ਜਾਂਦੇ ਸ਼੍ਰੀ ਰਾਮਲਿੰਗ ਸਵਾਮੀ ਦੀ 200ਵੀਂ ਜਯੰਤੀ (ਜਨਮ ਵਰ੍ਹੇਗੰਢ) ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

October 05th, 02:00 pm

ਵਣੱਕਮ!(Vanakkam!) ਵੱਲਾਲਾਰ (Vallalar) ਦੇ ਨਾਮ ਨਾਲ ਮਕਬੂਲ ਮਹਾਨ ਸ਼੍ਰੀ ਰਾਮਲਿੰਗ ਸਵਾਮੀ ਜੀ ਦੀ 200ਵੀਂ ਜਯੰਤੀ (ਜਨਮ ਵਰ੍ਹੇਗੰਢ) ਦੇ ਅਵਸਰ ‘ਤੇ ਇਸ ਕਾਰਜਕ੍ਰਮ ਨੂੰ ਸੰਬੋਧਿਤ ਕਰਨਾ ਸਨਮਾਨ ਦੀ ਬਾਤ ਹੈ। ਇਹ ਹੋਰ ਭੀ ਖਾਸ ਹੈ ਕਿ ਇਹ ਕਾਰਜਕ੍ਰਮ ਵਡਾਲੁਰ(Vadalur) ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਵੱਲਾਲਾਰ (Vallalar) ਨਾਲ ਨਿਕਟਤਾ ਨਾਲ ਜੁੜਿਆ ਹੋਇਆ ਸਥਾਨ ਹੈ। ਵੱਲਾਲਾਰ ਸਾਡੇ ਸਭ ਤੋਂ ਸਨਮਾਨਿਤ ਸੰਤਾਂ ਵਿੱਚੋਂ ਇੱਕ ਹਨ। ਉਹ 19ਵੀਂ ਸਦੀ ਵਿੱਚ ਇਸ ਧਰਤੀ ‘ਤੇ ਆਏ, ਲੇਕਿਨ ਉਨ੍ਹਾਂ ਦੀ ਅਧਿਆਤਮਿਕ ਅੰਤਰਦ੍ਰਿਸ਼ਟੀ ਅੱਜ ਭੀ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ। ਉਨ੍ਹਾਂ ਦਾ ਪ੍ਰਭਾਵ ਆਲਮੀ ਹੈ। ਉਨ੍ਹਾਂ ਦੇ ਵਿਚਾਰਾਂ ਅਤੇ ਆਦਰਸ਼ਾਂ ‘ਤੇ ਕਈ ਸੰਗਠਨ ਕੰਮ ਕਰ ਰਹੇ ਹਨ।

ਪ੍ਰਧਾਨ ਮੰਤਰੀ ਨੇ ਵੱਲਾਲਾਰ (Vallalar) ਦੇ ਨਾਮ ਨਾਲ ਭੀ ਜਾਣੇ ਜਾਂਦੇ ਸ਼੍ਰੀ ਰਾਮਲਿੰਗ ਸਵਾਮੀ ਦੀ 200ਵੀਂ ਜਯੰਤੀ (ਜਨਮ ਵਰ੍ਹੇਗੰਢ) ਦੇ ਅਵਸਰ ‘ਤੇ ਸੰਬੋਧਨ ਕੀਤਾ “ਵੱਲਾਲਾਰ ਦਾ ਪ੍ਰਭਾਵ ਆਲਮੀ ਹੈ”

October 05th, 01:30 pm

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੱਲਾਲਾਰ ਨਾਲ ਨਿਕਟਤਾ ਨਾਲ ਜੁੜੇ ਸਥਾਨ ਵਡਾਲੂਰ (Vadalur) ਵਿੱਚ ਕਾਰਜਕ੍ਰਮ ਆਯੋਜਿਤ ਕਰਨ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਵੱਲਾਲਾਰ 19ਵੀਂ ਸਦੀ ਦੇ ਭਾਰਤ ਵਿੱਚ ਰਹਿਣ ਵਾਲੇ ਸਭ ਤੋਂ ਪ੍ਰਤਿਸ਼ਠਿਤ ਸੰਤਾਂ ਵਿੱਚੋਂ ਇੱਕ ਸਨ ਅਤੇ ਉਨ੍ਹਾਂ ਦੀਆਂ ਅਧਿਆਤਮਿਕ ਸਿੱਖਿਆਵਾਂ ਅੱਜ ਭੀ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੀਆਂ ਹਨ। ਸ਼੍ਰੀ ਮੋਦੀ ਨੇ ਕਿਹਾ, “ਵੱਲਾਲਾਰ ਦਾ ਪ੍ਰਭਾਵ ਆਲਮੀ ਹੈ” ਅਤੇ ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਕਈ ਸੰਗਠਨ ਉਨ੍ਹਾਂ ਦੇ ਵਿਚਾਰਾਂ ਅਤੇ ਆਦਰਸ਼ਾਂ ‘ਤੇ ਅੱਜ ਚਲ ਰਹੇ ਹਨ।