ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਮੇਹਸਾਣਾ ਵਿੱਚ ਵਲੀਨਾਥ ਮਹਾਦੇਵ ਮੰਦਿਰ ਵਿੱਚ ਪੂਜਾ-ਅਰਚਨਾ ਕੀਤੀ ਅਤੇ ਦਰਸ਼ਨ ਕੀਤੇ
February 22nd, 07:48 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਮੇਹਸਾਣਾ ਵਿੱਚ ਵਲੀਨਾਥ ਮਹਾਦੇਵ ਮੰਦਿਰ ਵਿੱਚ ਪੂਜਾ-ਅਰਚਨਾ ਕੀਤੀ ਅਤੇ ਦਰਸ਼ਨ ਕੀਤੇ।ਪ੍ਰਧਾਨ ਮੰਤਰੀ 22 ਅਤੇ 23 ਫਰਵਰੀ ਨੂੰ ਗੁਜਰਾਤ ਅਤੇ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ
February 21st, 11:41 am
ਪ੍ਰਧਾਨ ਮੰਤਰੀ 22 ਫਰਵਰੀ ਨੂੰ ਸਵੇਰੇ ਕਰੀਬ 10:45 ਵਜੇ ਅਹਿਮਦਾਬਾਦ ਵਿੱਚ ਗੁਜਰਾਤ ਸਹਿਕਾਰੀ ਦੁੱਧ ਮਾਰਕੀਟਿੰਗ ਮਹਾਸੰਘ ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਹਿੱਸਾ ਲੈਣਗੇ। ਦੁਪਹਿਰ ਕਰੀਬ 12:45 ਵਜੇ ਪ੍ਰਧਾਨ ਮੰਤਰੀ ਮੇਹਸਾਣਾ ਪਹੁੰਚਣਗੇ ਅਤੇ ਵਲੀਨਾਥ ਮਹਾਦੇਵ ਮੰਦਿਰ ਵਿੱਚ ਪੂਜਾ ਤੇ ਦਰਸ਼ਨ ਕਰਨਗੇ। ਦੁਪਹਿਰ ਲਗਭਗ 1 ਵਜੇ, ਪ੍ਰਧਾਨ ਮੰਤਰੀ ਤਾਰਭ, ਮੇਹਸਾਣਾ ਵਿੱਚ ਇੱਕ ਜਨਤਕ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ ਅਤੇ 13,500 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਲਗਭਗ 4:15 ਵਜੇ ਪ੍ਰਧਾਨ ਮੰਤਰੀ ਨਵਸਾਰੀ ਪਹੁੰਚਣਗੇ, ਜਿੱਥੇ ਉਹ ਲਗਭਗ 47,000 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕਰਨਗੇ, ਨੀਂਹ ਪੱਥਰ ਰੱਖਣਗੇ ਅਤੇ ਕਾਰਜ ਸ਼ੁਰੂ ਕਰਨਗੇ। ਸ਼ਾਮ ਲਗਭਗ 6:15 ਵਜੇ, ਪ੍ਰਧਾਨ ਮੰਤਰੀ ਕਾਕਰਾਪਾਰ ਪਰਮਾਣੂ ਊਰਜਾ ਸਟੇਸ਼ਨ ਦਾ ਦੌਰਾ ਕਰਨਗੇ ਅਤੇ ਰਾਸ਼ਟਰ ਨੂੰ ਦੋ ਨਵੇਂ ਪ੍ਰੈਸ਼ਰਾਈਜ਼ਡ ਹੈਵੀ ਵਾਟਰ ਰਿਐਕਟਰ (ਪੀਐੱਚਡਬਲਿਊਆਰ) ਸਮਰਪਿਤ ਕਰਨਗੇ।