ਅਮਰੀਕਾ ਨੇ ਭਾਰਤ ਨੂੰ 297 ਪ੍ਰਾਚੀਨ ਕਲਾਕ੍ਰਿਤੀਆਂ (antiquities) ਵਾਪਸ ਕੀਤੀਆਂ
September 22nd, 12:11 pm
ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਦੇ ਪ੍ਰਸ਼ਾਸਨਿਕ ਨਿਯੰਤਰਣ ਵਿੱਚ ਕਾਰਜਸ਼ੀਲ ਭਾਰਤੀ ਪੁਰਾਤੱਤਵ ਸਰਵੇਖਣ ਅਤੇ ਅਮਰੀਕੀ ਵਿਦੇਸ਼ ਵਿਭਾਗ ਦੇ ਬਿਊਰੋ ਆਫ ਐਜੂਕੇਸ਼ਨਲ ਐਂਡ ਕਲਚਰਲ ਨੇ ਦੋਵਾਂ ਦੇਸ਼ਾਂ ਦਰਮਿਆਨ ਗਹਿਰੇ ਦੁਵੱਲੇ ਸਬੰਧਾਂ ਨੂੰ ਬਣਾਏ ਰੱਖਣ ਅਤੇ ਬਿਹਤਰ ਸੱਭਿਆਚਾਰਕ ਸਮਝ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਜੁਲਾਈ, 2024 ਵਿੱਚ ਇੱਕ ਸੱਭਿਆਚਾਰਕ ਸੰਪਦਾ ਸਮਝੌਤੇ ‘ਤੇ ਹਸਤਾਖਰ ਕੀਤੇ ਸਨ। ਇਸ ਦਾ ਲਕਸ਼ ਸੱਭਿਆਚਾਰਕ ਵਿਰਾਸਤ ਦੀ ਰਕਸ਼ਾ ਲਈ ਸਹਿਯੋਗ ਨੂੰ ਵਧਾਉਣ ਦੇ ਉਦੇਸ਼ ਨਾਲ ਰਾਸ਼ਟਰਪਤੀ ਬਾਇਡਨ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇੰਦਰ ਮੋਦੀ ਦੁਆਰਾ ਵਿਅਕਤ ਕੀਤੀਆਂ ਗਈਆਂ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨਾ ਹੈ, ਜਿਵੇਂ ਕਿ ਜੂਨ 2023 ਵਿੱਚ ਉਨ੍ਹਾਂ ਦੀ ਬੈਠਕ ਦੇ ਬਾਅਦ ਜਾਰੀ ਸੰਯੁਕਤ ਸੰਬੋਧਨ ਵਿੱਚ ਝਲਕਦਾ ਹੈ।Fact Sheet: 2024 Quad Leaders’ Summit
September 22nd, 12:06 pm
President Biden hosted the fourth Quad Leaders’ Summit with leaders from Australia, Japan, and India in Wilmington, Delaware. The Quad continues to be a global force for good, delivering projects across the Indo-Pacific to address pandemics, natural disasters, maritime security, infrastructure, technology, and climate change. The leaders announced new initiatives to deepen cooperation and ensure long-term impact, with commitments to secure robust funding and promote interparliamentary exchanges. Quad Commerce and Industry ministers are set to meet for the first time in the coming months.ਫੈਕਟ ਸ਼ੀਟ: ਕੁਆਡ ਦੇਸ਼ਾਂ ਨੇ ਇੰਡੋ-ਪੈਸੀਫਿਕ ਖੇਤਰ ਵਿੱਚ ਕੈਂਸਰ ਦੇ ਬੋਝ ਨੂੰ ਘਟਾਉਣ ਲਈ ਕੈਂਸਰ ਮੂਨਸ਼ੌਟ ਪਹਿਲ ਦੀ ਸ਼ੁਰੂਆਤ ਕੀਤੀ
September 22nd, 12:03 pm
ਅੱਜ, ਯੂਨਾਈਟਿਡ ਸਟੇਟਸ, ਆਸਟ੍ਰੇਲੀਆ, ਭਾਰਤ ਅਤੇ ਜਾਪਾਨ ਇੰਡੋ-ਪੈਸੀਫਿਕ ਖੇਤਰ ਵਿੱਚ ਕੈਂਸਰ ਨੂੰ ਖ਼ਤਮ ਕਰਨ ਵਿੱਚ ਮਦਦ ਕਰਨ ਲਈ ਇੱਕ ਮਹੱਤਵਪੂਰਨ ਯਤਨ ਸ਼ੁਰੂ ਕਰ ਰਹੇ ਹਨ, ਜਿਸਦੀ ਸ਼ੁਰੂਆਤ ਸਰਵਾਈਕਲ ਕੈਂਸਰ ਤੋਂ ਹੋ ਰਹੀ ਹੈ, ਜੋ ਕਾਫੀ ਹੱਦ ਤੱਕ ਰੋਕਥਾਮਯੋਗ ਰੋਗ ਹੈ, ਜੋ ਕਿ ਇਸ ਖੇਤਰ ਵਿੱਚ ਇੱਕ ਵੱਡਾ ਸਿਹਤ ਸੰਕਟ ਬਣ ਰਿਹਾ ਹੈ, ਅਤੇ ਕੈਂਸਰ ਦੀਆਂ ਹੋਰ ਕਿਸਮਾਂ ਨਾਲ ਨਜਿੱਠਣ ਲਈ ਵੀ ਆਧਾਰ ਤਿਆਰ ਕੀਤਾ ਜਾ ਰਿਹਾ ਹੈ। ਇਹ ਪਹਿਲ ਕੁਆਡ ਲੀਡਰਸ ਸੰਮੇਲਨ ਵਿੱਚ ਕੀਤੀਆਂ ਘੋਸ਼ਣਾਵਾਂ ਦੇ ਇੱਕ ਵਿਸ਼ਾਲ ਸਮੂਹ ਦਾ ਹਿੱਸਾ ਹੈ।ਜੁਆਇੰਟ ਫੈਕਟ ਸ਼ੀਟ – ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਵਿਆਪਕ ਅਤੇ ਆਲਮੀ ਰਣਨੀਤਕ ਸਾਂਝੇਦਾਰੀ ਦਾ ਵਿਸਤਾਰ ਜਾਰੀ ਰੱਖਣਗੇ
September 22nd, 12:00 pm
ਅੱਜ, ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਜੋਸੇਫ ਆਰ. ਬਾਇਡਨ ਅਤੇ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੁਸਟੀ ਕੀਤੀ ਕਿ 21ਵੀਂ ਸਦੀ ਦੀ ਨਿਰਣਾਇਕ ਸਾਂਝੇਦਾਰੀ, ਯੂ.ਐੱਸ. ਭਾਰਤ ਵਿਆਪਕ ਆਲਮੀ ਅਤੇ ਰਣਨੀਤਕ ਸਾਂਝੇਦਾਰੀ, ਨਿਰਣਾਇਕ ਤੌਰ ‘ਤੇ ਇੱਕ ਮਹੱਤਵਅਕਾਂਖੀ ਏਜੰਡਾ ਪੂਰਾ ਕਰ ਰਹੀ ਹੈ ਜੋ ਆਲਮੀ ਹਿਤ ਦੇ ਲਈ ਹੈ। ਦੋਵੇਂ ਨੇਤਾਵਾਂ ਨੇ ਉਸ ਇਤਿਹਾਸਿਕ ਸਮੇਂ ‘ਤੇ ਵਿਚਾਰ ਕੀਤਾ ਜਦੋਂ ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਦੇ ਮੱਧ ਵਿਸ਼ਵਾਸ ਅਤੇ ਸਹਿਯੋਗ ਦੇ ਬੇਮਿਸਾਲ ਪੱਧਰ ‘ਤੇ ਸੀ। ਦੋਵੇਂ ਨੇਤਾਵਾਂ ਨੇ ਪੁਸ਼ਟੀ ਕੀਤੀ ਕਿ ਯੂ.ਐੱਸ-ਭਾਰਤ ਸਾਂਝੇਦਾਰੀ ਨੂੰ ਲੋਕਤੰਤਰ, ਸੁਤੰਤਰਤਾ, ਕਾਨੂੰਨ ਦੇ ਸ਼ਾਸਨ, ਮਾਨਵਅਧਿਕਾਰਾਂ, ਬਹੁਲਵਾਦ ਅਤੇ ਸਾਰਿਆਂ ਲਈ ਬਰਾਬਰ ਅਵਸਰਾਂ ਨੂੰ ਕਾਇਮ ਰੱਖਣ ਵਿੱਚ ਪ੍ਰਯਾਸ ਕਰਨਾ ਚਾਹੀਦਾ ਹੈ ਕਿਉਂਕਿ ਦੇਸ਼ ਵੱਧ ਸੰਪੂਰਨ ਸੰਘ ਬਣਨ ਅਤੇ ਸਮਾਨ ਟੀਚਿਆਂ ਨੂੰ ਪੂਰਾ ਕਰਨ ਦਾ ਪ੍ਰਯਾਸ ਕਰਦੇ ਹਨ।ਵਿਲਮਿੰਗਟਨ ਘੋਸ਼ਣਾ ਪੱਤਰ, ਆਸਟ੍ਰੇਲੀਆ, ਭਾਰਤ, ਜਪਾਨ ਅਤੇ ਸੰਯੁਕਤ ਰਾਜ ਅਮਰੀਕਾ ਦੇ ਰਾਜ ਨੇਤਾਵਾਂ ਦਾ ਸੰਯੁਕਤ ਬਿਆਨ
September 22nd, 11:51 am
ਅੱਜ, ਅਸੀਂ-ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼, ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਜਪਾਨ ਦੇ ਪ੍ਰਧਾਨ ਮੰਤਰੀ ਕਿਸ਼ਿਦਾ ਫੂਮਿਓ ਅਤੇ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪੀਤ ਜੋਸੇਫ ਆਰ. ਬਾਈਡੇਨ, ਜੂਨੀਅਰ-ਵਿਲਮਿੰਗਟਨ, ਡੇਲਾਵੇਅਰ ਵਿੱਚ ਰਾਸ਼ਟਰਪਤੀ ਬਾਈਡੇਨ ਦੁਆਰਾ ਆਯੋਜਿਤ ਚੌਥੇ ਵਿਅਕਤੀਗਤ ਕੁਆਡ ਲੀਡਰਜ਼ ਸਮਿਟ ਵਿੱਚ ਹਿੱਸਾ ਲਿਆ।ਸੁਰੱਖਿਅਤ ਅਤੇ ਸੰਭਾਲ ਆਲਮੀ ਸਵੱਛ ਊਰਜਾ ਸਪਲਾਈ ਚੇਨਾਂ ਬਣਾਉਣ ਦੇ ਲਈ ਅਮਰੀਕੀ-ਭਾਰਤ ਪਹਿਲ ਦਾ ਰੋਡਮੈਪ
September 22nd, 11:44 am
ਅਮਰੀਕਾ ਅਤੇ ਭਾਰਤ ਸਾਂਝਾ ਰਾਸ਼ਟਰੀ ਅਤੇ ਆਰਥਿਕ ਸੁਰੱਖਿਆ ਦੇ ਮੁੱਦਿਆਂ ‘ਤੇ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਸਥਾਈ ਤੌਰ ‘ਤੇ ਪ੍ਰਤੀਬੱਧ ਹਨ। ਸਾਡੇ ਆਰਥਿਕ ਵਿਕਾਸ ਏਜੰਡੇ ਦੇ ਇੱਕ ਮਹੱਤਵਪੂਰਨ ਪਹਿਲੂ ਦੇ ਰੂਪ ਵਿੱਚ, ਅਸੀਂ ਸਵੱਛ ਊਰਜਾ ਪਰਿਵਰਤਨ ਦੇ ਲਾਭਾਂ ਨੂੰ ਪ੍ਰਾਪਤ ਕਰਨ ਦੇ ਲਈ ਮਿਲ ਕੇ ਕੰਮ ਕਰਨ ਦੇ ਲਈ ਪ੍ਰਤੀਬੱਧ ਹਾਂ, ਜਿਸ ਵਿੱਚ ਸਾਡੀ ਆਬਾਦੀ ਦੇ ਲਈ ਉੱਚ ਗੁਣਵੱਤਾ ਵਾਲੇ ਰੋਜ਼ਗਾਰ ਦੇ ਅਵਸਰਾਂ ਦਾ ਸਿਰਜਣ, ਆਲਮੀ ਪੱਧਰ ‘ਤੇ ਸਵੱਛ ਊਰਜਾ ਦੀ ਸੁਵਿਧਾ ਵਿੱਚ ਤੇਜ਼ੀ ਅਤੇ ਜਲਵਾਯੂ ਸਬੰਧੀ ਆਲਮੀ ਲਕਸ਼ਾਂ ਦੀ ਪ੍ਰਾਪਤੀ ਸ਼ਾਮਲ ਹੈ।ਪ੍ਰਧਾਨ ਮੰਤਰੀ ਮੋਦੀ ਨਿਊਯਾਰਕ ਪਹੁੰਚੇ
September 22nd, 11:19 am
ਡੇਲਾਵੇਅਰ ਵਿੱਚ ਕਵਾਡ ਲੀਡਰਸ ਸਮਿਟ ਦੇ ਸਫ਼ਲ ਸਮਾਪਨ ਦੇ ਬਾਅਦ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਿਊਯਾਰਕ ਪਹੁੰਚੇ। ਪ੍ਰਧਾਨ ਮੰਤਰੀ, ਇੱਥੇ ਕਮਿਊਨਿਟੀ ਪ੍ਰੋਗਰਾਮ ਅਤੇ ‘ਸਮਿਟ ਆਵ੍ ਦ ਫਿਊਚਰ’ ਸਹਿਤ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ।ਅਮਰੀਕਾ ਦੀ ਯਾਤਰਾ ‘ਤੇ ਨਿਕਲਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਬਿਆਨ
September 21st, 04:15 am
ਅੱਜ, ਮੈਂ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦੇ ਵੱਲੋਂ ਹੋਮਟਾਊਨ ਵਿਲਮਿੰਗਟਨ ਵਿੱਚ ਆਯੋਜਿਤ ਕੁਆਡ ਸਮਿਟ ਵਿੱਚ ਹਿੱਸਾ ਲੈਣ ਅਤੇ ਨਿਊ ਯੌਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਸਮਿਟ ਆਫ ਦ ਫਿਊਚਰ ਨੂੰ ਸੰਬੋਧਨ ਕਰਨ ਦੇ ਲਈ ਅਮਰੀਕਾ ਦੀ ਤਿੰਨ ਦਿਨਾਂ ਯਾਤਰਾ ‘ਤੇ ਜਾ ਰਿਹਾ ਹਾਂ।ਫਸਟ ਇੰਟਰਨੈਸ਼ਨਲ ਸੋਲਰ ਫੈਸਟੀਵਲ ਦੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੰਦੇਸ਼ ਦਾ ਮੂਲ-ਪਾਠ
September 05th, 11:00 am
ਸਨਮਾਨਿਤ (ਸਤਿਕਾਰਯੋਗ) ਪਤਵੰਤੇ ਸੱਜਣੋ (Respected dignitaries), ਵਿਸ਼ਿਸ਼ਟ ਮਹਿਮਾਨੋ ਅਤੇ ਮੇਰੇ ਪਿਆਰੇ ਮਿੱਤਰੋ, ਆਪ ਸਭ ਨੂੰ ਮੇਰਾ ਹਾਰਦਿਕ ਅਭਿਵਾਦਨ। ਮੈਨੂੰ ਇਸ ਫਸਟ ਇੰਟਰਨੈਸ਼ਨਲ ਸੋਲਰ ਫੈਸਟੀਵਲ ਵਿੱਚ ਆਪ ਸਭ ਦਾ ਸੁਆਗਤ ਕਰਦੇ ਹੋਏ ਅਤਿਅੰਤ ਪ੍ਰਸੰਨਤਾ ਹੋ ਰਹੀ ਹੈ। ਮੈਂ ਇਸ ਅਨੂਠੀ ਪਹਿਲ ਦੇ ਲਈ ਅੰਤਰਰਾਸ਼ਟਰੀ ਸੌਰ ਗਠਬੰਧਨ (International Solar Alliance) ਨੂੰ ਵਧਾਈ ਦਿੰਦਾ ਹਾਂ।ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਸ਼ਟਰਪਤੀ ਬਾਇਡੇਨ ਨਾਲ ਗੱਲ ਕੀਤੀ
August 26th, 10:03 pm
ਪ੍ਰਧਾਨ ਮੰਤਰੀ ਨੇ ਭਾਰਤ-ਅਮਰੀਕਾ ਵਿਆਪਕ ਗਲੋਬਲ ਰਣਨੀਤਕ ਸਾਂਝੇਦਾਰੀ ਦੇ ਪ੍ਰਤੀ ਰਾਸ਼ਟਰਪਤੀ ਬਾਇਡੇਨ ਦੀ ਪ੍ਰਤੀਬੱਧਤਾ ਦੀ ਸ਼ਲਾਘਾ ਕੀਤੀ। ਇਹ ਸਾਂਝੇਦਾਰੀ ਲੋਕਤੰਤਰ, ਕਾਨੂੰਨ ਦਾ ਸ਼ਾਸਨ ਅਤੇ ਲੋਕਾਂ ਦੇ ਦਰਮਿਆਨ ਮਜ਼ਬੂਤ ਸਬੰਧਾਂ ਦੀਆਂ ਸਾਝੀਆਂ ਕੀਮਤਾਂ ‘ਤੇ ਅਧਾਰਿਤ ਹੈ।ਪ੍ਰਧਾਨ ਮੰਤਰੀ ਨੇ ਡੋਨਲਡ ਟ੍ਰੰਪ ‘ਤੇ ਹਮਲੇ ਦੀ ਕੜੀ ਨਿੰਦਾ ਕੀਤੀ
July 14th, 09:15 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ, ਡੋਨਲਡ ਟ੍ਰੰਪ ‘ਤੇ ਹੋਏ ਹਮਲੇ ਦੀ ਕੜੀ ਨਿੰਦਾ ਕੀਤੀ।ਪ੍ਰਧਾਨ ਮੰਤਰੀ ਨਵੀਂ ਦਿੱਲੀ ਵਿੱਚ ਆਪਣੇ ਆਵਾਸ ’ਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ, ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਦੇ ਨਾਲ ਤਿੰਨ ਦੁਵੱਲੀਆਂ ਬੈਠਕਾਂ ਕਰਨਗੇ
September 08th, 01:40 pm
ਇੱਕ ਐਕਸ (X) ਪੋਸਟ ਵਿੱਚ, ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੱਸਿਆ ਕਿ ਇਹ ਅੱਜ ਸ਼ਾਮ ਨਵੀਂ ਦਿੱਲੀ ਵਿੱਚ ਆਪਣੇ ਆਵਾਸ ’ਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ, ਪ੍ਰਵਿੰਦ ਕੁਮਾਰ ਜਗਨਨਾਥ, ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ, ਸ਼ੇਖ ਹਸੀਨਾ ਅਤੇ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ , ਜੋਅ ਬਾਇਡਨ ਦੇ ਨਾਲ ਤਿੰਨ ਦੁਵੱਲੀਆਂ ਬੈਠਕਾਂ ਕਰਨਗੇ।ਪ੍ਰਧਾਨ ਮੰਤਰੀ ਨੇ ਸੰਯੁਕਤ ਰਾਜ ਅਮਰੀਕਾ ਵਿੱਚ ਪ੍ਰਮੁੱਖ ਪੇਸ਼ੇਵਰਾਂ ਨਾਲ ਗੱਲਬਾਤ ਕੀਤੀ
June 24th, 07:28 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 23 ਜੂਨ, 2023 ਨੂੰ ਵਾਸ਼ਿੰਗਟਨ ਡੀ.ਸੀ. ਦੇ ਜੌਨ ਐੱਫ. ਕੈਨੇਡੀ ਸੈਂਟਰ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਪੇਸ਼ੇਵਰਾਂ ਦੇ ਇੱਕ ਇਕੱਠ ਨੂੰ ਸੰਬੋਧਿਤ ਕੀਤਾ।ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਦੇ ਨਾਲ ਦੁਵੱਲੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਦੇ ਸ਼ੁਰੂਆਤੀ ਬਿਆਨ ਦਾ ਮੂਲ-ਪਾਠ
June 23rd, 07:56 pm
ਮੈਂ ਤੁਹਾਡਾ ਹਿਰਦੇ ਤੋਂ ਬਹੁਤ ਬਹੁਤ ਆਭਾਰ ਵਿਅਕਤ ਕਰਦਾ ਹਾਂ ਅਤੇ ਜਿੱਲ ਬਾਈਡਨ ਦਾ ਵੀ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ। ਜਿਸ ਪ੍ਰਕਾਰ ਨਾਲ ਤੁਸੀਂ ਗਰਮਜੋਸ਼ੀ ਨਾਲ ਮੇਰਾ ਅਤੇ ਸਾਡੇ ਡੈਲੀਗੇਸ਼ਨ ਦਾ ਸੁਆਗਤ ਕੀਤਾ ਅਤੇ ਖਾਸ ਤੌਰ ‘ਤੇ ਮੈਂ ਤੁਹਾਡਾ ਆਭਾਰ ਵਿਅਕਤ ਕਰਦਾ ਹਾਂ। ਅੱਜ ਤੁਸੀਂ ਆਪਣੇ ਵ੍ਹਾਈਟ ਹਾਉਸ ਦੇ ਦਵਾਰ ਭਾਰਤੀ ਭਾਈਚਾਰੇ ਦੇ ਲਈ ਖੋਲ੍ਹ ਦਿੱਤੇ ਅਤੇ ਹਜ਼ਾਰਾਂ ਦੀ ਤਾਦਾਤ ਵਿੱਚ ਭਾਰਤੀ ਭਾਈਚਾਰੇ ਅਮਰੀਕਾ-ਭਾਰਤ ਦੀ ਭਾਵੀ ਰਣਨੀਤੀ ਦਾ ਗਵਾਹ ਬਣਨ ਦੇ ਲਈ ਅੱਜ ਸਾਡੇ ਦਰਮਿਆਨ ਮੌਜੂਦ ਸਨ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਅਮਰੀਕੀ ਕਾਂਗਰਸ ਦੇ ਸੰਯੁਕਤ ਸੈਸ਼ਨ ਵਿੱਚ ਸੰਬੋਧਨ
June 23rd, 07:17 am
ਅਮਰੀਕੀ ਕਾਂਗਰਸ ਨੂੰ ਸੰਬੋਧਨ ਕਰਨਾ ਹਮੇਸ਼ਾ ਇੱਕ ਬੜਾ ਸਨਮਾਨ ਹੁੰਦਾ ਹੈ। ਅਜਿਹਾ ਅਵਸਰ ਦੋ ਵਾਰ ਪ੍ਰਾਪਤ ਕਰਨਾ ਇੱਕ ਅਸਾਧਾਰਣ ਵਿਸ਼ੇਸ਼ ਅਧਿਕਾਰ ਹੈ। ਇਸ ਸਨਮਾਨ ਦੇ ਲਈ ਭਾਰਤ ਦੀ 1.4 ਅਰਬ ਜਨਤਾ ਦੇ ਵੱਲੋਂ ਹਾਰਦਿਕ ਆਭਾਰ ਵਿਅਕਤ ਕਰਦਾ ਹਾਂ। ਮੈਂ ਦੇਖ ਰਿਹਾ ਹਾਂ ਕਿ ਤੁਹਾਡੇ ਵਿੱਚੋਂ ਲਗਭਗ ਅੱਧੇ ਲੋਕ 2016 ਵਿੱਚ ਇੱਥੇ ਸਨ। ਮੈਂ ਪੁਰਾਣੇ ਮਿੱਤਰਾਂ ਦੇ ਤੌਰ ‘ਤੇ ਤੁਹਾਡੇ ਉਤਸ਼ਾਹਪੂਰਣ ਭਾਵ ਨੂੰ ਮਹਿਸੂਸ ਕਰਦਾ ਹਾਂ। ਬਾਕੀ ਸਾਰਿਆਂ ਦੇ ਦਰਮਿਆਨ ਵੀ ਮੈਂ ਇੱਕ ਨਵੀਂ ਮਿਤੱਰਤਾ ਦਾ ਉਤਸ਼ਾਹ ਮਹਿਸੂਸ ਕਰ ਸਕਦਾ ਹਾਂ। ਮੈਨੂੰ ਸਿਨੇਟਰ ਹੈਰੀ ਰੀਡ (Senator Harry Reid), ਸਿਨੇਟਰ ਜੌਨ ਮੈੱਕੇਨ (Senator John McCain), ਸਿਨੇਟਰ ਓਰਿਨ ਹੈਚ (Senator Orrin Hatch), ਅਲਿਜ੍ਹਾ ਕਮਿੰਗਸ (Elijah Cummings), ਐਲਸੀ ਹੈਸਟਿੰਗਸ (Alcee Hastings) ਅਤੇ ਹੋਰ ਲੋਕ ਯਾਦ ਹਨ, ਜਿਨ੍ਹਾਂ ਨਾਲ ਮੇਰੀ 2016 ਵਿੱਚ ਇੱਥੇ ਮੁਲਾਕਾਤ ਹੋਈ ਸੀ, ਪਰ ਦੁੱਖ ਦੀ ਗੱਲ ਹੈ ਕਿ ਹੁਣ ਉਹ ਸਾਡੇ ਨਾਲ ਨਹੀਂ ਹਨ।ਪ੍ਰਧਾਨ ਮੰਤਰੀ ਦਾ ਅਮਰੀਕੀ ਕਾਂਗਰਸ ਦੀ ਸੰਯੁਕਤ ਬੈਠਕ (ਜੁਆਇੰਟ ਸਿਟਿੰਗ) ਨੂੰ ਸੰਬੋਧਨ
June 23rd, 07:00 am
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੇ ਸੰਯੁਕਤ ਰਾਜ ਅਮਰੀਕਾ ਦੇ ਹਾਊਸ ਆਵ੍ ਰਿਪ੍ਰੈਜੈਂਟੇਟਿਵਸ ਦੇ ਸਪੀਕਰ ਮਹਾਮਹਿਮ ਸ਼੍ਰੀ ਕੇਵਿਨ ਮੈਕਕਾਰਥੀ; ਸੀਨੇਟ ਵਿੱਚ ਬਹੁਮਤ ਦੇ ਨੇਤਾ ਮਹਾਮਹਿਮ ਸ਼੍ਰੀ ਚਾਰਲਸ ਸ਼ੂਮਰ; ਸੀਨੇਟ ਵਿੱਚ ਰਿਪਬਲਿਕਨ ਪਾਰਟੀ ਦੇ ਨੇਤਾ ਮਹਾਮਹਿਮ ਸ਼੍ਰੀ ਮਿਚ ਮੈਕਕੋਨੇਲ ਅਤੇ ਸਦਨ ਵਿੱਚ ਡੈਮੋਕਰੇਟਿਕ ਪਾਰਟੀ ਦੇ ਨੇਤਾ ਮਹਾਮਹਿਮ ਸ਼੍ਰੀ ਹਕੀਮ ਜੈਫਰੀਜ ਦੇ ਸੱਦੇ ’ਤੇ 22 ਜੂਨ 2023 ਨੂੰ ਸੰਯੁਕਤ ਰਾਜ ਅਮਰੀਕਾ ਦੀ ਕਾਂਗਰਸ ਦੀ ਸੰਯੁਕਤ ਬੈਠਕ (ਜੁਆਇੰਟ ਸਿਟਿੰਗ) ਨੂੰ ਸੰਬੋਧਨ ਕੀਤਾ।ਪ੍ਰਧਾਨ ਮੰਤਰੀ ਦੀ ਅਮਰੀਕਾ ਦੇ ਰਾਸ਼ਟਰਪਤੀ ਨਾਲ ਮੁਲਾਕਾਤ
June 23rd, 12:51 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਸੰਯੁਕਤ ਰਾਜ ਅਮਰੀਕਾ ਦੇ ਸਰਕਾਰੀ ਦੌਰੇ ’ਤੇ ਹਨ। ਉਨ੍ਹਾਂ ਨੇ ਅੱਜ ਸਵੇਰੇ ਵ੍ਹਾਈਟ ਹਾਊਸ ਦਾ ਦੌਰਾ ਕੀਤਾ, ਜਿੱਥੇ ਮਹਾਮਹਿਮ ਸ਼੍ਰੀ ਜੋਸੇਫ ਬਾਇਡਨ ਅਤੇ ਪ੍ਰਥਮ ਮਹਿਲਾ ਡਾ. ਜਿਲ ਬਾਇਡਨ ਨੇ ਉਨ੍ਹਾਂ ਦਾ ਰਸਮੀ ਸੁਆਗਤ ਕੀਤਾ। ਇਸ ਅਵਸਰ ’ਤੇ ਪ੍ਰਧਾਨ ਮੰਤਰੀ ਦੇ ਸੁਆਗਤ ਲਈ ਹਜ਼ਾਰਾਂ ਭਾਰਤੀ-ਅਮਰੀਕੀ ਵੀ ਮੌਜੂਦ ਸਨ।ਯੂਐੱਸਏ ਦੇ ਰਾਸ਼ਟਰਪਤੀ ਦੇ ਨਾਲ ਸੰਯੁਕਤ ਪ੍ਰੈੱਸ ਬ੍ਰੀਫਿੰਗ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ
June 22nd, 11:19 pm
ਸਾਡੇ ਸਾਰੇ ਸਾਂਝੇ ਪ੍ਰਯਤਨਾਂ ਦਾ ਮੂਲ-ਮੰਤਰ ਹੈ, ਲੋਕਤੰਤਰ ਅਤੇ ਲੋਕਤਾਂਤਰਿਕ ਕਦਰਾਂ-ਕੀਮਤਾਂ ਤੇ ਵਿਵਸਥਾਵਾਂ ਨੂੰ ਸਸ਼ਕਤ ਕਰਨਾ। ਵਿਸ਼ਵ ਦੇ ਦੋ ਸਭ ਤੋਂ ਬੜੇ ਲੋਕਤੰਤਰ - ਭਾਰਤ ਅਤੇ ਅਮਰੀਕਾ – ਮਿਲ ਕੇ ਵਿਸ਼ਵ ਸ਼ਾਂਤੀ, ਸਥਿਰਤਾ, ਸਮ੍ਰਿੱਧੀ ਵਿੱਚ ਮਹੱਤਵਪੂਰਨ ਸਹਿਯੋਗ ਦੇ ਸਕਦੇ ਹਨ। ਮੈਨੂੰ ਵਿਸ਼ਵਾਸ ਹੈ ਕਿ ਇਨ੍ਹਾਂ ਕਦਰਾਂ-ਕੀਮਤਾਂ ਦੇ ਅਧਾਰ ‘ਤੇ ਅਸੀਂ ਦੋਨਾਂ ਦੇਸ਼ਾਂ ਦੇ ਲੋਕਾਂ ਦੀ ਹੀ ਨਹੀਂ, ਬਲਕਿ ਪੂਰੇ ਵਿਸ਼ਵ ਦੀਆਂ ਉਪੇਖਿਆਂ ਅਤੇ ਆਕਾਂਖਿਆਵਾਂ ਨੂੰ ਪੂਰਾ ਕਰ ਸਕਾਂਗੇ।ਪ੍ਰਧਾਨ ਮੰਤਰੀ ਨੇ ਸੰਯੁਕਤ ਰਾਜ ਅਮਰੀਕਾ ਦੀ ਕਾਂਗਰਸ ਦੀ ਸੰਯੁਕਤ ਮੀਟਿੰਗ ਨੂੰ ਸੰਬੋਧਨ ਕਰਨ ਦਾ ਸੱਦਾ ਸਵੀਕਾਰ ਕੀਤਾ
June 06th, 09:45 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸੰਯੁਕਤ ਰਾਜ ਅਮਰੀਕਾ ਦੀ ਕਾਂਗਰਸ ਦੀ ਸੰਯੁਕਤ ਮੀਟਿੰਗ ਨੂੰ ਸੰਬੋਧਨ ਕਰਨ ਦੇ ਸਦਨ ਦੇ ਸਪੀਕਰ ਕੇਵਿਨ ਮੈਕਕਾਰਥੀ ਦੇ ਸੱਦੇ ਨੂੰ ਸਵੀਕਾਰ ਕਰ ਕੇ ਸਨਮਾਨਿਤ ਮਹਿਸੂਸ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਸਾਂਝੇ ਲੋਕਤੰਤਰੀ ਮੁੱਲਾਂ, ਦੋਵਾਂ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਮਜ਼ਬੂਤ ਆਪਸੀ ਸਬੰਧਾਂ ਅਤੇ ਗਲੋਬਲ ਸ਼ਾਂਤੀ ਅਤੇ ਸਮ੍ਰਿੱਧੀ ਦੇ ਪ੍ਰਤੀ ਅਟੂਟ ਪ੍ਰਤੀਬੱਧਤਾ ਦੀ ਨੀਂਹ ’ਤੇ ਬਣੀ ਭਾਰਤ ਅਤੇ ਅਮਰੀਕਾ ਦੇ ਵਿੱਚ ਵਿਆਪਕ ਗਲੋਬਲ ਰਣਨੀਤਿਕ ਸਾਂਝੇਦਾਰੀ ’ਤੇ ਮਾਣ ਵਿਅਕਤ ਕੀਤਾ।ਪ੍ਰਧਾਨ ਮੰਤਰੀ ਨੇ ਸਿਡਨੀ ਵਿੱਚ ਅਗਲੇ ਕਵਾਡ ਸਮਿਟ ਦੀ ਮੇਜ਼ਬਾਨੀ ਦੇ ਲਈ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸ਼੍ਰੀ ਐਂਥਨੀ ਅਲਬਾਨੀਸ (Anthony Albanese) ਦਾ ਧੰਨਵਾਦ ਕੀਤਾ
April 26th, 06:46 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਸਟ੍ਰੇਲੀਆ ਦੇ ਸਿਡਨੀ ਵਿੱਚ ਅਗਲੇ ਕਵਾਡ ਸਮਿਟ ਦੀ ਮੇਜ਼ਬਾਨੀ ਦੇ ਲਈ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ, ਸ਼੍ਰੀ ਐਂਥਨੀ ਅਲਬਾਨੀਸ ਦਾ ਧੰਨਵਾਦ ਕੀਤਾ।