ਪ੍ਰਧਾਨ ਮੰਤਰੀ ਦੀ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਦੇ ਨਾਲ ਮੀਟਿੰਗ

December 01st, 07:55 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੀਓਪੀ(COP)-28 ਸਮਿਟ ਦੀ ਸਫ਼ਲਤਾਪੂਰਵਕ ਮੇਜ਼ਬਾਨੀ ਦੇ ਲਈ ਮਹਾਮਹਿਮ ਸ਼ੇਖ ਮੋਹੰਮਦ ਬਿਨ ਜ਼ਾਯਦ (His Highness Sheikh Mohamed bin Zayed) ਨੂੰ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੀਓਪੀ(COP)-28 ਵਿੱਚ ਗ੍ਰੀਨ ਕਲਾਇਮੇਟ ਪ੍ਰੋਗਰਾਮ (GCP-ਜੀਸੀਪੀ) ‘ਤੇ ਉੱਚ ਪੱਧਰੀ ਆਯੋਜਨ ਦੀ ਸਹਿ-ਮੇਜ਼ਬਾਨੀ ਦੇ ਲਈ ਭੀ ਰਾਸ਼ਟਰਪਤੀ ਮਹਾਮਹਿਮ ਸ਼ੇਖ ਮੋਹੰਮਦ ਬਿਨ ਜ਼ਾਯਦ ਅਲ ਨਾਹਯਾਨ ਦਾ ਧੰਨਵਾਦ ਕੀਤਾ।