ਸ਼ਾਸਨ ਦੇ ਲਈ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ, ਏਆਈ ਅਤੇ ਡੇਟਾ ‘ਤੇ ਐਲਾਨ- ਜੀ20 ਤਿੱਕੜੀ (ਟ੍ਰੌਇਕਾ-Troika) (ਭਾਰਤ, ਬ੍ਰਾਜ਼ੀਲ ਅਤੇ ਦੱਖਣ ਅਫਰੀਕਾ) ਦੀ ਸੰਯੁਕਤ ਵਿਗਿਅਪਤੀ (ਜੁਆਇੰਟ ਕਮਿਊਨੀਕ-Joint Communiqué), ਜਿਸ ਨੂੰ ਕਈ ਜੀ20 ਦੇਸ਼ਾਂ , ਸੱਦੇ ਹੋਏ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦਾ ਸਮਰਥਨ ਪ੍ਰਾਪਤ ਹੈ

November 20th, 07:52 am

ਗਲੋਬਲ ਵਾਧਾ ਦਰ ਹੁਣ 3 ਪ੍ਰਤੀਸ਼ਤ ਤੋਂ ਕੁਝ ਅਧਿਕ ਹੈ, ਜੋ ਸਦੀ ਦੀ ਸ਼ੁਰੂਆਤ ਦੇ ਬਾਅਦ ਤੋਂ ਸਭ ਤੋਂ ਘੱਟ ਹੈ, ਜਦਕਿ ਮਹਾਮਾਰੀ ਤੱਕ ਔਸਤਨ ਲਗਭਗ 4 ਪ੍ਰਤੀਸ਼ਤ ਦਾ ਵਾਧਾ ਹੋਇਆ ਸੀ। ਨਾਲ ਹੀ, ਟੈਕਨੋਲੋਜੀ ਬਹੁਤ ਤੇਜ਼ ਗਤੀ ਨਾਲ ਅੱਗੇ ਵਧ ਰਹੀ ਹੈ, ਅਤੇ ਜੇਕਰ ਇਸ ਦਾ ਉਚਿਤ ਤਰੀਕੇ ਨਾਲ ਉਪਯੋਗ ਕੀਤਾ ਜਾਵੇ, ਤਾਂ ਇਹ ਸਾਨੂੰ ਵਿਕਾਸ ਨੂੰ ਵਧਾਉਣ, ਅਸਮਾਨਤਾ ਨੂੰ ਘੱਟ ਕਰਨ ਅਤੇ ਵਿਕਾਸ ਟਿਕਾਊ ਵਿਕਾਸ ਲਕਸ਼ਾਂ (ਐੱਸਡੀਜੀਜ਼-SDGs) ਨੂੰ ਪ੍ਰਾਪਤ ਕਰਨ ਦੇ ਰਾਹ ਵਿੱਚ ਆ ਰਹੀਆਂ ਰੁਕਾਵਟਾ ਨੂੰ ਦੂਰ ਕਰਨ ਦੀ ਦਿਸ਼ਾ ਵਿੱਚ ਇੱਕ ਬੜਾ ਕਦਮ ਉਠਾਉਣ ਦਾ ਇਤਿਹਾਸਿਕ ਅਵਸਰ ਪ੍ਰਦਾਨ ਕਰੇਗੀ।