ਪ੍ਰਧਾਨ ਮੰਤਰੀ ਨੇ ਟ੍ਰਾਂਸਫਾਰਮਿੰਗ ਕਲਾਇਮੇਟ ਫਾਇਨੈਂਸ ‘ਤੇ ਸੀਓਪੀ(COP)-28 ਪ੍ਰੈਜ਼ੀਡੈਂਸੀਜ਼ ਸੈਸ਼ਨ ਵਿੱਚ ਭਾਗੀਦਾਰੀ ਕੀਤੀ

December 01st, 08:39 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 1 ਦਸੰਬਰ, 2023 ਨੂੰ ਸੰਯੁਕਤ ਅਰਬ ਅਮੀਰਾਤ ਦੇ ਦੁਬਈ ਵਿੱਚ “ਟ੍ਰਾਂਸਫਾਰਮਿੰਗ ਕਲਾਇਮੇਟ ਫਾਇਨੈਂਸ” ‘ਤੇ ਸੀਓਪੀ(COP)-28 ਪ੍ਰੈਜ਼ੀਡੈਂਸੀਜ਼ ਸੈਸ਼ਨ ਵਿੱਚ ਹਿੱਸਾ ਲਿਆ। ਇਸ ਸਮਾਗਮ ਦਾ ਉਦੇਸ਼ ਵਿਕਾਸਸ਼ੀਲ ਦੇਸ਼ਾਂ ਦੇ ਲਈ ਜਲਵਾਯੂ ਵਿੱਤ ਨੂੰ ਅਧਿਕ ਸੁਲਭ, ਉਪਲਬਧ ਅਤੇ ਕਿਫਾਇਤੀ ਬਣਾਉਣ ‘ਤੇ ਕੇਂਦ੍ਰਿਤ ਸੀ।