ਹਿਮਾਚਲ ਪ੍ਰਦੇਸ਼ ਦੇ ਲੇਪਚਾ ਵਿੱਚ ਸੁਰੱਖਿਆ ਬਲਾਂ ਦੇ ਨਾਲ ਦੀਵਾਲੀ ਮਨਾਉਣ ਦੇ ਮੌਕੇ ‘ਤੇ ਦਿੱਤੇ ਹੋਏ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

November 12th, 03:00 pm

ਮਾਂ ਭਾਰਤੀ ਦੇ ਜੈਘੋਸ਼ ਦੀ ਇਹ ਗੂੰਜ, ਭਾਰਤੀ ਸੈਨਾਵਾਂ ਅਤੇ ਸੁਰੱਖਿਆ ਬਲਾਂ ਦੇ ਪਰਾਕ੍ਰਮ ਦਾ ਇਹ ਉਦਘੋਸ਼, ਇਤਿਹਾਸਿਕ ਧਰਤੀ, ਅਤੇ ਦੀਵਾਲੀ ਦਾ ਇਹ ਪਵਿੱਤਰ ਤਿਉਹਾਰ। ਇਹ ਅਦਭੁਤ ਸੰਯੋਗ ਹੈ, ਇਹ ਅਦਭੁਤ ਮਿਲਾਪ ਹੈ। ਸੰਤੋਖ ਅਤੇ ਆਨੰਦ ਨਾਲ ਭਰ ਦੇਣ ਵਾਲਾ ਇਹ ਪਲ ਮੇਰੇ ਲਈ ਵੀ, ਤੁਹਾਡੇ ਲਈ ਵੀ ਅਤੇ ਦੇਸ਼ਵਾਸੀਆਂ ਦੇ ਲਈ ਵੀ ਦੀਵਾਲੀ ਵਿੱਚ ਨਵਾਂ ਪ੍ਰਕਾਸ਼ ਪਹੁੰਚਾਏਗਾ, ਅਜਿਹਾ ਮੇਰਾ ਵਿਸ਼ਵਾਸ ਹੈ। ਮੈਂ ਤੁਹਾਨੂੰ ਸਾਰਿਆਂ ਨੂੰ, ਸਾਰੇ ਦੇਸ਼ਵਾਸੀਆਂ ਨੂੰ ਸੀਮਾ ਪਾਰ ਤੋਂ, ਆਖਿਰੀ ਪਿੰਡ ਤੋਂ ਜਿਸ ਨੂੰ ਮੈਂ ਹੁਣ ਪਹਿਲਾਂ ਪਿੰਡ ਕਹਿੰਦਾ ਹਾਂ, ਉੱਥੇ ਤੈਨਾਤ ਸਾਡੇ ਸੁਰੱਖਿਆ ਬਲ ਦੇ ਸਾਥੀਆਂ ਦੇ ਨਾਲ ਜਦੋਂ ਦੀਵਾਲੀ ਮਨਾ ਰਿਹਾ ਹਾਂ, ਤਾਂ ਸਾਰੇ ਦੇਸ਼ਵਾਸੀਆਂ ਨੂੰ ਦੀਵਾਲੀ ਦੀ ਇਹ ਵਧਾਈ ਵੀ ਬਹੁਤ ਸਪੈਸ਼ਲ ਹੋ ਜਾਂਦੀ ਹੈ। ਦੇਸ਼ਵਾਸੀਆਂ ਨੂੰ ਮੇਰੀ ਬਹੁਤ-ਬਹੁਤ ਵਧਾਈ, ਦੀਵਾਲੀ ਦੀਆਂ ਸ਼ੁਭਕਾਮਨਾਵਾਂ।

ਪ੍ਰਧਾਨ ਮੰਤਰੀ ਨੇ ਹਿਮਾਚਲ ਪ੍ਰਦੇਸ਼ ਦੇ ਲੇਪਚਾ ਵਿੱਚ ਬਹਾਦਰ ਜਵਾਨਾਂ ਨਾਲ ਦੀਵਾਲੀ ਮਨਾਈ

November 12th, 02:31 pm

ਆਪਣੇ ਤਜ਼ਰਬੇ ਨੂੰ ਬਿਆਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਤਿਉਹਾਰ ਉੱਥੇ ਹੁੰਦਾ ਹੈ ਜਿੱਥੇ ਪਰਿਵਾਰ ਹੁੰਦਾ ਹੈ ਅਤੇ ਸਰਹੱਦ ਦੀ ਸੁਰੱਖਿਆ ਲਈ ਤਿਉਹਾਰ ਵਾਲੇ ਦਿਨ ਪਰਿਵਾਰ ਤੋਂ ਦੂਰ ਰਹਿਣ ਦੀ ਸਥਿਤੀ ਨੂੰ ਡਿਊਟੀ ਪ੍ਰਤੀ ਸਮਰਪਣ ਦਾ ਸਿਖਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ 140 ਕਰੋੜ ਭਾਰਤੀਆਂ ਨੂੰ ਆਪਣਾ ਪਰਿਵਾਰ ਸਮਝਣ ਦੀ ਭਾਵਨਾ ਸੁਰੱਖਿਆ ਕਰਮੀਆਂ ਨੂੰ ਮਕਸਦ ਦੀ ਭਾਵਨਾ ਦਿੰਦੀ ਹੈ। ਉਨ੍ਹਾਂ ਕਿਹਾ “ਦੇਸ਼ ਇਸ ਲਈ ਤੁਹਾਡਾ ਆਭਾਰੀ ਅਤੇ ਰਿਣੀ ਹੈ। ਇਸੇ ਲਈ ਹਰ ਘਰ ਵਿੱਚ ਤੁਹਾਡੀ ਸੁਰੱਖਿਆ ਲਈ ਇੱਕ 'ਦੀਆ' ਜਗਾਇਆ ਜਾਂਦਾ ਹੈ।” ਉਨ੍ਹਾਂ ਅੱਗੇ ਕਿਹਾ “ਜਿੱਥੇ ਜਵਾਨ ਤੈਨਾਤ ਹਨ, ਉਹ ਜਗ੍ਹਾ ਮੇਰੇ ਲਈ ਕਿਸੇ ਮੰਦਿਰ ਤੋਂ ਘੱਟ ਨਹੀਂ ਹੈ। ਜਿੱਥੇ ਵੀ ਤੁਸੀਂ ਹੋ, ਉਥੇ ਹੀ ਮੇਰਾ ਤਿਉਹਾਰ ਹੈ। ਇਹ ਸ਼ਾਇਦ 30-35 ਸਾਲਾਂ ਤੋਂ ਇਵੇਂ ਹੀ ਚੱਲ ਰਿਹਾ ਹੈ।”

ਪ੍ਰਧਾਨ ਮੰਤਰੀ ਦੀ ਤੁਰਕੀ (ਤੁਰਕੀਏ) ਗਣਰਾਜ ਦੇ ਰਾਸ਼ਟਰਪਤੀ ਨਾਲ ਮੁਲਾਕਾਤ

September 10th, 05:23 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 10 ਸਤੰਬਰ 2023 ਨੂੰ, ਨਵੀਂ ਦਿੱਲੀ ਵਿੱਚ ਜੀ20 ਸਮਿਟ ਦੇ ਮੌਕੇ ‘ਤੇ, ਤੁਰਕੀ (ਤੁਰਕੀਏ) ਗਣਰਾਜ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਰੇਸਿਪ ਤੈੱਯਪ ਅਰਦੋਗਨ (H.E. Mr Recep Tayyip Erdoğan) ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨੇ ਰੇਸਿਪ ਤੈੱਯਪ ਅਰਦੋਗਨ ਨੂੰ ਦੁਬਾਰਾ ਤੁਰਕੀ (ਤੁਰਕੀਏ) ਦੇ ਰਾਸ਼ਟਰਪਤੀ ਚੁਣੇ ਜਾਣ ’ਤੇ ਵਧਾਈਆਂ ਦਿੱਤੀਆਂ

May 29th, 09:30 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰੇਸਿਪ ਤੈੱਯਪ ਅਰਦੋਗਨ ਨੂੰ ਦੁਬਾਰਾ ਤੁਰਕੀ (ਤੁਰਕੀਏ) ਦੇ ਰਾਸ਼ਟਰਪਤੀ ਚੁਣੇ ’ਤੇ ਵਧਾਈਆਂ ਦਿੱਤੀਆਂ ਹਨ।

ਆਸਟ੍ਰੇਲੀਆ ਦੇ ਸਿਡਨੀ ਵਿੱਚ ਕਮਿਊਨਿਟੀ ਪ੍ਰੋਗਰਾਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

May 23rd, 08:54 pm

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਤੇ ਮੇਰੇ ਪ੍ਰਿਯ ਮਿੱਤਰ, His Excellency, ਐਂਥੋਨੀ ਅਲਬਨੀਜ, ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ, His Excellency ਸਕੌਟ ਮੌਰਿਸਨ, ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਕ੍ਰਿਸ ਮਿਨਸ, Foreign Minister ਪੇਨੀ ਵੋਂਗ, Communication Minister ਮਿਸ਼ੇਲ ਰੋਲੈਂਡ, Energy Minister ਕ੍ਰਿਸ ਬੋਵੇਨ, Leader of Opposition ਪੀਟਰ ਡਟਨ, Assistant Foreign Minister ਟਿਮ ਵਾਟਸ, ਨਿਊ ਸਾਊਥ ਵੇਲਸ ਦੇ ਉਪਸਥਿਤ ਮੰਤਰੀ ਮੰਡਲ ਦੇ ਸਾਰੇ ਆਦਰਯੋਗ ਮੈਂਬਰ, ਪੈਰਾਮਾਟਾ ਤੋਂ ਸੰਸਦ ਮੈਂਬਰ ਡਾ. ਐਂਡਰਿਊ ਚਾਰਲਟਨ, ਇੱਥੇ ਉਪਸਥਿਤ ਆਸਟ੍ਰੇਲੀਆ ਦੇ ਸਾਰੇ ਸੰਸਦ ਮੈਂਬਰ, ਮੇਅਰ, ਡਿਪਟੀ ਮੇਅਰ, ਕਾਉਂਸਿਲਰਸ ਅਤੇ ਆਸਟ੍ਰੇਲੀਆ ਵਿੱਚ ਰਹਿ ਰਹੇ ਪ੍ਰਵਾਸੀ ਭਾਰਤੀ ਜੋ ਅੱਜ ਇਤਨੀ ਵਿਸ਼ਾਲ ਸੰਖਿਆ ਵਿੱਚ ਉਪਸਥਿਤ ਹੋਏ ਹਨ, ਆਪ ਸਭ ਨੂੰ ਮੇਰਾ ਨਮਸਕਾਰ!

ਪ੍ਰਧਾਨ ਮੰਤਰੀ ਦੀ ਆਸਟ੍ਰੇਲੀਆ ਦੇ ਸਿਡਨੀ ਵਿੱਚ ਭਾਰਤੀ ਸਮੁਦਾਇ ਦੇ ਨਾਲ ਗੱਲਬਾਤ

May 23rd, 01:30 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਐਂਥਨੀ ਅਲਬਾਨੀਜ਼ ਦੇ ਨਾਲ 23 ਮਈ 2023 ਨੂੰ ਸਿਡਨੀ ਵਿੱਚ ਕੁਡੋਸ ਬੈਂਕ ਏਰਿਨਾ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਦੀ ਇੱਕ ਵੱਡੀ ਸਭਾ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ।

ਦਿੱਲੀ ਵਿੱਚ ਗਲੋਬਲ ਬੁੱਧੀਸਟ ਸਮਿਟ ਸਮੇਂ ਪ੍ਰਧਾਨ ਮੰਤਰੀ ਦੇ ਉਦਘਾਟਨੀ ਸੰਬੋਧਨ ਦਾ ਮੂਲ-ਪਾਠ

April 20th, 10:45 am

ਪ੍ਰੋਗਰਾਮ ਵਿੱਚ ਮੌਜੂਦ ਕੇਂਦਰੀ ਮੰਤਰੀ ਮੰਡਲ ਦੇ ਮੈਂਬਰ ਸ਼੍ਰੀਮਾਨ ਕਿਰਨ ਰਿਜੀਜੂ ਜੀ, ਜੀ ਕਿਸ਼ਨ ਰੇੱਡੀ ਜੀ, ਅਰਜੁਨ ਰਾਮ ਮੇਘਵਾਲ ਜੀ, ਮੀਨਾਕਸ਼ੀ ਲੇਖੀ ਜੀ, International Buddhist Confederation ਦੇ ਸੈਕ੍ਰੇਟਰੀ ਜਨਰਲ, ਦੇਸ਼-ਵਿਦੇਸ਼ ਤੋਂ ਇੱਥੇ ਆਏ ਹੋਏ ਅਤੇ ਸਾਡੇ ਨਾਲ ਜੁੜੇ ਹੋਏ ਸਾਰੇ ਪੂਜਯ ਭਿਕਸ਼ੁ ਗਣ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!

ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਆਲਮੀ ਬੁੱਧ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ

April 20th, 10:30 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਹੋਟਲ ਅਸ਼ੋਕ ਵਿੱਚ ਆਲਮੀ ਬੁੱਧ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਫੋਟੋ ਪ੍ਰਦਰਸ਼ਨੀ ਵਿੱਚੋਂ ਲੰਘ ਕੇ ਬੁੱਧ ਦੀ ਪ੍ਰਤਿਮਾ 'ਤੇ ਫੁੱਲ ਭੇਟ ਕੀਤੇ। ਉਨ੍ਹਾਂ ਉੱਨੀ ਉੱਘੇ ਭਿਕਸ਼ੂਆਂ ਨੂੰ ਭਿਕਸ਼ੂ ਬਸਤਰ (ਚਿਵਰ ਦਾਨ) ਵੀ ਭੇਟ ਕੀਤੇ।

ਵੀਡੀਓ ਸੰਦੇਸ਼ ਜ਼ਰੀਏ ਆਪਦਾ ਲਚਕੀਲੇਪਣ ਬੁਨਿਆਦੀ ਢਾਂਚੇ ਬਾਰੇ ਅੰਤਰਰਾਸ਼ਟਰੀ ਕਾਨਫਰੰਸ ਸਮੇਂ ਪ੍ਰਧਾਨ ਮੰਤਰੀ ਦੀਆਂ ਟਿਪਣੀਆਂ ਦਾ ਮੂਲ-ਪਾਠ

April 04th, 09:46 am

ਸਾਰਿਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਭਾਰਤ ਵਿੱਚ ਤੁਹਾਡਾ ਸੁਆਗਤ ਹੈ! ਸਭ ਤੋਂ ਪਹਿਲਾਂ, ਮੈਂ ਆਪਦਾ ਲਚਕੀਲੇਪਣ ਬੁਨਿਆਦੀ ਢਾਂਚੇ ਲਈ ਗਠਜੋੜ ਨੂੰ ਵਧਾਈ ਦੇਣਾ ਚਾਹਾਂਗਾ। ਆਪਦਾ ਲਚਕੀਲੇਪਣ ਬੁਨਿਆਦੀ ਢਾਂਚੇ, ਆਈਸੀਡੀਆਰਆਈ-2023 'ਤੇ ਅੰਤਰਰਾਸ਼ਟਰੀ ਕਾਨਫਰੰਸ ਦੇ 5ਵੇਂ ਸੰਸਕਰਣ ਦਾ ਮੌਕਾ ਸੱਚਮੁੱਚ ਖਾਸ ਹੈ।

ਪ੍ਰਧਾਨ ਮੰਤਰੀ ਨੇ 5ਵੇਂ ਅੰਤਰਰਾਸ਼ਟਰੀ ਆਪਦਾ ਲਚੀਲਾਪਨ ਇਨਫ੍ਰਾਸਟ੍ਰਕਚਰ ਕਾਨਫਰੰਸ ਨੂੰ ਸੰਬੋਧਿਤ ਕੀਤਾ

April 04th, 09:45 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਵੀਡੀਓ ਸੰਦੇਸ਼ ਦੇ ਮਾਧਿਅਮ ਨਾਲ 5ਵੇਂ ਅੰਤਰਰਾਸ਼ਟਰੀ ਆਪਦਾ ਲਚਕੀਲਾ ਬੁਨਿਆਦੀ ਢਾਂਚਾ (ਆਈਸੀਡੀਆਰਆਈ) ਕਾਨਫਰੰਸ 2023 ਨੂੰ ਸੰਬੋਧਿਤ ਕੀਤਾ।

ਐੱਨਪੀਡੀਆਰਆਰ ਅਤੇ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ-2023 ਦੀ ਤੀਸਰੀ ਬੈਠਕ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

March 10th, 09:43 pm

ਸਭ ਤੋਂ ਪਹਿਲਾਂ ਮੈਂ Disaster resilience ਅਤੇ disaster management ਨਾਲ ਜੁੜੇ ਸਾਰੇ ਸਾਥੀਆਂ ਨੂੰ ਵਧਾਈ ਦਿੰਦਾ ਹਾਂ। ਕਿਉਂਕਿ ਕੰਮ ਐਸਾ ਹੈ ਕਿ ਤੁਸੀਂ ਕਈ ਵਾਰ ਆਪਣੀ ਜਾਨ ਜ਼ੋਖਿਮ ਵਿੱਚ ਪਾ ਕੇ ਹੋਰਾਂ ਦੀ ਜ਼ਿੰਦਗੀ ਬਚਾਉਣ ਦੇ ਲਈ ਬਹੁਤ ਹੀ ਸ਼ਾਨਦਾਰ ਕੰਮ ਕਰਦੇ ਹੋ। ਹਾਲ ਹੀ ਵਿੱਚ ਤੁਰਕੀ ਅਤੇ ਸੀਰੀਆ ਵਿੱਚ ਭਾਰਤੀ ਦਲ ਦੇ ਪ੍ਰਯਾਸਾਂ ਦੀ ਪੂਰੀ ਦੁਨੀਆ ਨੇ ਸ਼ਲਾਘਾ ਕੀਤੀ ਹੈ ਅਤੇ ਇਹ ਬਾਤ ਹਰ ਭਾਰਤੀ ਦੇ ਲਈ ਗੌਰਵ ਦਾ ਵਿਸ਼ਾ ਹੈ।

ਪ੍ਰਧਾਨ ਮੰਤਰੀ ਨੇ ਨੈਸ਼ਨਲ ਪਲੈਟਫਾਰਮ ਫੌਰ ਡਿਜ਼ਾਸਟਰ ਰਿਸਕ ਰਿਡਕਸ਼ਨ ਦੇ ਤੀਸਰੇ ਸੈਸ਼ਨ ਦਾ ਉਦਘਾਟਨ ਕੀਤਾ

March 10th, 04:40 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਨੈਸ਼ਨਲ ਪਲੈਟਫਾਰਮ ਫੌਰ ਡਿਜ਼ਾਸਟਰ ਰਿਸਕ ਰਿਡਕਸ਼ਨ (ਐੱਨਪੀਡੀਆਰਆਰ) ਦੇ ਤੀਸਰੇ ਸੈਸ਼ਨ ਦਾ ਉਦਘਾਟਨ ਕੀਤਾ। ਇਸ ਮੰਚ ਦੇ ਤੀਸਰੇ ਸੈਸ਼ਨ ਦਾ ਮੁੱਖ ਥੀਮ ‘ਬਦਲਦੀ ਜਲਵਾਯੂ ਵਿੱਚ ਸਥਾਨਕ ਪੱਧਰ ‘ਤੇ ਮਜ਼ਬੂਤੀ ਸੁਨਿਸ਼ਚਿਤ ਕਰਨਾ’ ਹੈ।

ਤੁਰਕੀ ਅਤੇ ਸੀਰੀਆ ਵਿੱਚ ‘ਅਪਰੇਸ਼ਨ ਦੋਸਤ’ ਵਿੱਚ ਸ਼ਾਮਿਲ ਐੱਨਡੀਆਰਐੱਫ ਕਰਮਚਾਰੀਆਂ ਦੇ ਨਾਲ ਪ੍ਰਧਾਨ ਮੰਤਰੀ ਦੀ ਸੰਵਾਦ ਦਾ ਮੂਲ-ਪਾਠ

February 20th, 06:20 pm

ਤੁਸੀਂ ਮਾਨਵਤਾ ਦੇ ਲਈ ਇੱਕ ਬਹੁਤ ਬੜਾ ਕੰਮ ਕਰਕੇ ਪਰਤੇ ਹੋ। ਅਪਰੇਸ਼ਨ ਦੋਸਤ ਨਾਲ ਜੁੜੀ ਪੂਰੀ ਟੀਮ, NDRF ਹੋਵੇ, ਆਰਮੀ ਹੋਵੇ, ਏਅਰਫੋਰਸ ਹੋਵੇ ਜਾਂ ਸਾਡੀਆਂ ਦੂਸਰੀਆਂ ਸੇਵਾਵਾਂ ਦੇ ਸਾਥੀ ਹੋਣ, ਸਭ ਨੇ ਬਹੁਤ ਹੀ ਬਿਹਤਰੀਨ ਕੰਮ ਕੀਤਾ ਹੈ ਅਤੇ ਇੱਥੇ ਤੱਕ ਕਿ ਸਾਡੇ ਬੇਜ਼ੁਬਾਨ ਦੋਸਤਾਂ, Dog squads ਦੇ ਮੈਂਬਰਾਂ ਨੇ ਵੀ ਅਦਭੁਤ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਹੈ। ਤੁਹਾਡੇ ਸਭ ‘ਤੇ ਦੇਸ਼ ਨੂੰ ਬਹੁਤ ਗਰਵ(ਮਾਣ) ਹੈ।

ਪ੍ਰਧਾਨ ਮੰਤਰੀ ਨੇ ਤੁਰਕੀ ਅਤੇ ਸੀਰੀਆ ਵਿੱਚ ‘ਅਪਰੇਸ਼ਨ ਦੋਸਤ’ ਵਿੱਚ ਸ਼ਾਮਲ ਐੱਨਡੀਆਰਐੱਫ ਕਰਮੀਆਂ ਦੇ ਨਾਲ ਗੱਲਬਾਤ ਕੀਤੀ

February 20th, 06:00 pm

ਪ੍ਰਧਾਨ ਮੰਤਰੀ ਨੇ ਅੱਜ ਭੁਚਾਲ ਪ੍ਰਭਾਵਿਤ ਤੁਰਕੀ ਅਤੇ ਸੀਰੀਆ ਵਿੱਚ ‘ਅਪਰੇਸ਼ਨ ਦੋਸਤ’ ਵਿੱਚ ਸ਼ਾਮਲ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੇ ਕਰਮਚਾਰੀ ਨਾਲ ਗੱਲਬਾਤ ਕੀਤੀ।

ਭਾਰਤ ਤੁਰਕੀ ਦੇ ਲੋਕਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ: ਪ੍ਰਧਾਨ ਮੰਤਰੀ

February 10th, 08:11 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ‘ਆਪਰੇਸ਼ਨ ਦੋਸਤ’ ਦੇ ਤਹਿਤ ਅਧਿਕ ਤੋਂ ਅਧਿਕ ਲੋਕਾਂ ਦੀ ਜਾਨ ਬਚਾਉਣ ਦਾ ਪ੍ਰਯਾਸ ਕਰਦਾ ਰਹੇਗਾ।

ਅੱਜ ਤੁਰਕੀ ਵਿੱਚ ਭੁਚਾਲ ਨਾਲ ਨਜਿੱਠਣ ਦੇ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੇ ਪ੍ਰਧਾਨ ਮੰਤਰੀ ਦੇ ਨਿਰਦੇਸ਼ ਦੀ ਰੋਸ਼ਨੀ ਵਿੱਚ, ਪ੍ਰਧਾਨ ਮੰਤਰੀ ਦਫ਼ਤਰ ਵਿੱਚ ਤਤਕਾਲ ਰਾਹਤ ਉਪਾਵਾਂ ’ਤੇ ਚਰਚਾ ਦੇ ਲਈ ਬੈਠਕ ਹੋਈ

February 06th, 02:34 pm

ਅੱਜ ਤੁਰਕੀ ਵਿੱਚ ਆਏ ਭੁਚਾਲ ਨਾਲ ਨਜਿੱਠਣ ਦੇ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਨਿਰਦੇਸ਼ ਦੇ ਰੋਸ਼ਨੀ ਵਿੱਚ, ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਡਾ. ਪੀ. ਕੇ. ਮਿਸ਼ਰਾ ਨੇ ਤਤਕਾਲ ਰਾਹਤ ਉਪਾਵਾਂ ’ਤੇ ਚਰਚਾ ਕਰਨ ਦੇ ਲਈ ਸਾਊਥ ਬਲਾਕ ਵਿੱਚ ਬੈਠਕ ਕੀਤੀ। ਇਹ ਫ਼ੈਸਲਾ ਕੀਤਾ ਗਿਆ ਕਿ ਤੁਰਕੀ ਗਣਰਾਜ ਦੀ ਸਰਕਾਰ ਦੇ ਤਾਲਮੇਲ ਨਾਲ, ਰਾਹਤ ਸਮੱਗਰੀ ਦੇ ਨਾਲ ਐੱਨਡੀਆਰਐੱਫ ਦੀਆਂ ਖੋਜ ਅਤੇ ਬਚਾਅ ਟੀਮਾਂ ਅਤੇ ਮੈਡੀਕਲ ਟੀਮਾਂ ਨੂੰ ਤੁਰੰਤ ਭੇਜਿਆ ਜਾਵੇਗਾ।

ਪ੍ਰਧਾਨ ਮੰਤਰੀ ਨੇ ਤੁਰਕੀ ਵਿੱਚ ਭੁਚਾਲ ਨਾਲ ਹੋਏ ਜਾਨੀ ਨੁਕਸਾਨ ’ਤੇ ਸੋਗ ਵਿਅਕਤ ਕੀਤਾ

February 06th, 12:00 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਤੁਰਕੀ ਵਿੱਚ ਭੁਚਾਲ ਦੇ ਕਾਰਨ ਹੋਏ ਜਾਨੀ ਨੁਕਸਾਨ ਅਤੇ ਜਾਇਦਾਦ ਨੂੰ ਹੋਣ ਵਾਲੇ ਨੁਕਸਾਨ ’ਤੇ ਗਹਿਰਾ ਦੁਖ ਵਿਅਕਤ ਕੀਤਾ ਹੈ।

ਬੰਗਲੁਰੂ, ਕਰਨਾਟਕ ਵਿੱਚ ਇੰਡੀਆ ਐਨਰਜੀ ਵੀਕ 2023 ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

February 06th, 11:50 am

ਇਸ ਸਮੇਂ ਤੁਰਕੀ ਵਿੱਚ ਆਏ ਵਿਨਾਸ਼ਕਾਰੀ ਭੁਚਾਲ ’ਤੇ ਸਾਡੇ ਸਾਰਿਆਂ ਦੀ ਦ੍ਰਿਸ਼ਟੀ ਲਗੀ ਹੋਈ ਹੈ। ਬਹੁਤ ਸਾਰੇ ਲੋਕਾਂ ਦੀ ਦੁਖਦ (ਦੁਖਦਾਈ) ਮੌਤ ਅਤੇ ਬਹੁਤ ਨੁਕਸਾਨ ਦੀਆਂ ਖ਼ਬਰਾਂ ਹਨ। ਤੁਰਕੀ ਦੇ ਆਸ-ਪਾਸ ਦੇ ਦੇਸ਼ਾਂ ਵਿੱਚ ਵੀ ਨੁਕਸਾਨ ਦੀ ਆਸ਼ੰਕਾ (ਖਦਸ਼ਾ) ਹੈ। ਭਾਰਤ ਦੇ 140 ਕਰੋੜ ਲੋਕਾਂ ਦੀਆਂ ਸੰਵੇਦਨਾਵਾਂ, ਸਾਰੇ ਭੁਚਾਲ ਪੀੜਿਤਾਂ ਦੇ ਨਾਲ ਹਨ। ਭਾਰਤ ਭੁਚਾਲ ਪੀੜਿਤਾਂ ਦੀ ਹਰ ਸੰਭਵ ਮਦਦ ਦੇ ਲਈ ਤਤਪਰ ਹੈ।

ਪ੍ਰਧਾਨ ਮੰਤਰੀ ਨੇ ਬੰਗਲੁਰੂ ਵਿੱਚ ਇੰਡੀਆ ਐਨਰਜੀ ਵੀਕ 2023 ਦਾ ਉਦਘਾਟਨ ਕੀਤਾ

February 06th, 11:46 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੰਗਲੁਰੂ ਵਿੱਚ ਇੰਡੀਆ ਐਨਰਜੀ ਵੀਕ (ਆਈਈਡਬਲਿਊ) 2023 ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਇੰਡੀਅਨ ਆਇਲ ਦੀ ‘ਅਨਬੋਟਲਡ’ ਪਹਿਲ ਤਹਿਤ ਵਰਦੀਆਂ ਲਾਂਚ ਕੀਤੀਆਂ। ਇਹ ਯੂਨੀਫਾਰਮਾਂ ਰੀਸਾਈਕਲ ਕੀਤੀਆਂ ਪੀਈਟੀ ਬੋਤਲਾਂ ਦੀਆਂ ਬਣੀਆਂ ਹਨ। ਉਨ੍ਹਾਂ ਇੰਡੀਅਨ ਆਇਲ ਦੇ ਇਨਡੋਰ ਸੋਲਰ ਕੁਕਿੰਗ ਸਿਸਟਮ ਦੇ ਦੋਹਰੇ ਕੁੱਕਟੌਪ ਮਾਡਲ ਨੂੰ ਵੀ ਲਾਂਚ ਕੀਤਾ ਅਤੇ ਇਸ ਦੇ ਵਪਾਰਕ ਰੋਲ-ਆਊਟ ਨੂੰ ਹਰੀ ਝੰਡੀ ਦਿਖਾਈ।

PM's telephonic conversation with President of Turkey

March 11th, 09:26 pm

H. E. Mr. Recep Tayyip Erdogan, President of the Republic of Turkey, called Prime Minister Narendra Modi over telephone today.