ਮੱਧ ਪ੍ਰਦੇਸ਼ ਦੇ ਚਿਤ੍ਰਕੂਟ ਵਿੱਚ ਤੁਲਸੀ ਪੀਠ ਪ੍ਰੋਗਰਾਮ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
October 27th, 03:55 pm
ਮੈਂ ਚਿਤ੍ਰਕੂਟ ਦੀ ਪਰਮ ਪਾਵਨ ਭੂਮੀ ਨੂੰ ਮੁੜ-ਪ੍ਰਣਾਮ ਕਰਦਾ ਹਾਂ। ਮੇਰਾ ਸੁਭਾਗ ਹੈ, ਅੱਜ ਪੂਰੇ ਦਿਨ ਮੈਨੂੰ ਅਲੱਗ-ਅਲੱਗ ਮੰਦਿਰਾਂ ਵਿੱਚ ਪ੍ਰਭੂ ਸ਼੍ਰੀਰਾਮ ਦੇ ਦਰਸ਼ਨ ਦਾ ਅਵਸਰ ਮਿਲਿਆ, ਅਤੇ ਸੰਤਾਂ ਦਾ ਅਸ਼ੀਰਵਾਦ ਵੀ ਮਿਲਿਆ ਹੈ। ਖਾਸ ਤੌਰ ‘ਤੇ ਜਗਦਗੁਰੂ ਰਾਮਭਦ੍ਰਾਚਾਰਯ ਜੀ ਦਾ ਜੋ ਸਨੇਹ ਮੈਨੂੰ ਮਿਲਦਾ ਹੈ, ਉਹ ਅਭੀਭੂਤ ਕਰ ਦਿੰਦਾ ਹੈ। ਸਾਰੇ ਸਤਿਕਾਰਯੋਗ ਸੰਤਗਣ, ਮੈਨੂੰ ਖੁਸ਼ੀ ਹੈ ਕਿ ਅੱਜ ਇਸ ਪਵਿੱਤਰ ਸਥਾਨ ‘ਤੇ ਮੈਨੂੰ ਜਗਦਗੁਰੂ ਜੀ ਦੀਆਂ ਪੁਸਤਕਾਂ ਦੇ ਵਿਮੋਚਨ ਦਾ ਅਵਸਰ ਵੀ ਮਿਲਿਆ ਹੈ। ਅਸ਼ਟਾਧਯਾਯੀ ਭਾਸ਼ਯ, ਰਾਮਾਨੰਦਾਚਾਰਯ ਚਰਿਤਮ, ਅਤੇ ਭਗਵਾਨ ਕ੍ਰਿਸ਼ਣ ਦੀ ਰਾਸ਼ਟਰਲੀਲਾ, ਇਹ ਸਾਰੇ ਗ੍ਰੰਥ ਭਾਰਤ ਦੀ ਮਹਾਨ ਗਿਆਨ ਪਰੰਪਰਾ ਨੂੰ ਹੋਰ ਸਮ੍ਰਿੱਧ ਕਰਨਗੇ। ਮੈਂ ਇਨ੍ਹਾਂ ਪੁਸਤਕਾਂ ਨੂੰ ਜਗਦਗੁਰੂ ਜੀ ਦੇ ਅਸ਼ੀਰਵਾਦ ਦਾ ਇੱਕ ਹੋਰ ਸਰੂਪ ਮੰਨਦਾ ਹਾਂ। ਆਪ ਸਭ ਨੂੰ ਮੈਂ ਇਨ੍ਹਾਂ ਪੁਸਤਕਾਂ ਦੇ ਵਿਮੋਚਨ ‘ਤੇ ਵਧਾਈ ਦਿੰਦਾ ਹਾਂ।PM addresses programme at Tulsi Peeth in Chitrakoot, Madhya Pradesh
October 27th, 03:53 pm
PM Modi visited Tulsi Peeth in Chitrakoot and performed pooja and darshan at Kanch Mandir. Addressing the gathering, the Prime Minister expressed gratitude for performing puja and darshan of Shri Ram in multiple shrines and being blessed by saints, especially Jagadguru Rambhadracharya. He also mentioned releasing the three books namely ‘Ashtadhyayi Bhashya’, ‘Rambhadracharya Charitam’ and ‘Bhagwan Shri Krishna ki Rashtraleela’ and said that it will further strengthen the knowledge traditions of India. “I consider these books as a form of Jagadguru’s blessings”, he emphasized.