Fact Sheet: 2024 Quad Leaders’ Summit
September 22nd, 12:06 pm
President Biden hosted the fourth Quad Leaders’ Summit with leaders from Australia, Japan, and India in Wilmington, Delaware. The Quad continues to be a global force for good, delivering projects across the Indo-Pacific to address pandemics, natural disasters, maritime security, infrastructure, technology, and climate change. The leaders announced new initiatives to deepen cooperation and ensure long-term impact, with commitments to secure robust funding and promote interparliamentary exchanges. Quad Commerce and Industry ministers are set to meet for the first time in the coming months.ਪ੍ਰਧਾਨ ਮੰਤਰੀ ਨੇ ਸੁਸ਼੍ਰੀ ਦੀਪਾਲੀ ਝਾਵੇਰੀ ਅਤੇ ਸ਼੍ਰੀ ਓਟਾ ਨੂੰ ਜਪਾਨ ਦੇ ਜੋਟੋ ਫਾਇਰ ਸਟੇਸ਼ਨ ਦੁਆਰਾ ਸਨਮਾਨਿਤ ਕੀਤੇ ਜਾਣ ‘ਤੇ ਪ੍ਰਸੰਨਤਾ ਵਿਅਕਤ ਕੀਤੀ
April 06th, 09:47 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ ਅਕਤੂਬਰ ਵਿੱਚ ਟੋਕਿਓ ਵਿੱਚ ਆਯੋਜਿਤ ਇੰਡੀਆ ਮਸਤੀ 2022 ਵਿੱਚ ਇੱਕ ਵਿਅਕਤੀ ਨੂੰ ਸੀਪੀਆਰ ਅਤੇ ਏਈਡੀ ਦੇਖ ਕੇ ਉਸ ਦੀ ਜਾਨ ਬਚਾਉਣ ਦੇ ਲਈ ਜਪਾਨ ਵਿੱਚ ਰਹਿਣ ਵਾਲੀ ਭਾਰਤੀ ਮਹਿਲਾ ਸੁਸ਼੍ਰੀ ਦੀਪਾਲੀ ਝਾਵੇਰੀ ਅਤੇ ਸ਼੍ਰੀ ਓਟਾ ਨੂੰ ਜੋਟੋ ਫਾਇਰ ਸਟੇਸ਼ਨ ਦੁਆਰਾ ਸਨਮਾਨਿਤ ਕੀਤੇ ਜਾਣ ‘ਤੇ ਪ੍ਰਸੰਨਤਾ ਵਿਅਕਤ ਕੀਤੀ ਹੈ।Prime Minister attends State Funeral of former Prime Minister of Japan Shinzo Abe
September 27th, 04:34 pm
Prime Minister Narendra Modi attended the State Funeral of former Prime Minister of Japan Shinzo Abe at the Nippon Budokan, Tokyo. The Prime Minister honoured the memory of former PM Abe, who he considered a dear friend and a great champion of India-Japan partnership.ਪ੍ਰਧਾਨ ਮੰਤਰੀ ਦੀ ਜਪਾਨ ਦੇ ਪ੍ਰਧਾਨ ਮੰਤਰੀ ਦੇ ਨਾਲ ਬੈਠਕ
September 27th, 09:54 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਪਾਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਫੁਮੀਓ ਕਿਸ਼ੀਦਾ ਦੇ ਨਾਲ ਦੁਵੱਲੀ ਬੈਠਕ ਕੀਤੀ। ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਅਕਾਲ ਚਲਾਣੇ ’ਤੇ ਗਹਿਰੀ ਸੰਵੇਦਨਾ ਵਿਅਕਤ ਕੀਤੀ। ਪ੍ਰਧਾਨ ਮੰਤਰੀ ਨੇ ਭਾਰਤ-ਜਪਾਨ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਇੱਕ ਸੁਤੰਤਰ, ਖੁੱਲ੍ਹੇ ਅਤੇ ਸਮਾਵੇਸ਼ੀ ਹਿੰਦ-ਪ੍ਰਸ਼ਾਂਤ ਖੇਤਰ ਦੇ ਵਿਜ਼ਨ ਦੀ ਪਰਿਕਲਪਨਾ ਵਿੱਚ ਮਰਹੂਮ ਪ੍ਰਧਾਨ ਮੰਤਰੀ ਆਬੇ ਦੇ ਯੋਗਦਾਨ ਨੂੰ ਰੇਖਾਂਕਿਤ ਕੀਤਾ।ਜਪਾਨ ਦੇ ਟੋਕੀਓ ਪਹੁੰਚੇ ਪ੍ਰਧਾਨ ਮੰਤਰੀ ਮੋਦੀ
September 27th, 03:49 am
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਪਾਨ ਦੇ ਟੋਕੀਓ ਪਹੁੰਚੇ। ਉਹ ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੇ ਅੰਤਿਮ ਸੰਸਕਾਰ ਸਮਾਰੋਹ ਵਿੱਚ ਸ਼ਾਮਲ ਹੋਣਗੇ। ਦੌਰੇ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਪ੍ਰਧਾਨ ਮੰਤਰੀ ਕਿਸ਼ੀਦਾ ਦੇ ਨਾਲ ਦੁਵੱਲੀ ਗੱਲਬਾਤ ਵੀ ਕਰਨਗੇ।ਪ੍ਰਧਾਨ ਮੰਤਰੀ ਅੱਜ ਰਾਤ ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਦੇ ਲਈ ਟੋਕੀਓ ਲਈ ਰਵਾਨਾ ਹੋਣਗੇ
September 26th, 06:04 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅੱਜ ਰਾਤ ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਦੇ ਲਈ ਟੋਕੀਓ, ਜਪਾਨ ਲਈ ਰਵਾਨਾ ਹੋਣਗੇ।ਪ੍ਰਧਾਨ ਮੰਤਰੀ 20 ਜੁਲਾਈ ਨੂੰ ਰਾਸ਼ਟਰਮੰਡਲ ਖੇਡਾਂ 2022 ਲਈ ਜਾਣ ਵਾਲੇ ਭਾਰਤੀ ਦਲ ਨਾਲ ਗੱਲਬਾਤ ਕਰਨਗੇ
July 18th, 05:06 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 20 ਜੁਲਾਈ, 2022 ਨੂੰ ਸਵੇਰੇ 10 ਵਜੇ ਰਾਸ਼ਟਰਮੰਡਲ ਖੇਡਾਂ (ਸੀਡਬਲਿਊਜੀ) 2022 ਵਿੱਚ ਸ਼ਾਮਲ ਹੋਣ ਲਈ ਜਾ ਰਹੇ ਭਾਰਤੀ ਦਲ ਨਾਲ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੱਲਬਾਤ ਕਰਨਗੇ। ਇਸ ਗੱਲਬਾਤ ਵਿੱਚ ਐਥਲੀਟਾਂ ਦੇ ਨਾਲ-ਨਾਲ ਉਨ੍ਹਾਂ ਦੇ ਕੋਚ ਵੀ ਸ਼ਾਮਲ ਹੋਣਗੇ।44ਵੇਂ ਚੈੱਸ ਓਲੰਪਿਆਡ ਦੇ ਲਈ ਟਾਰਚ ਰਿਲੇਅ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
June 19th, 05:01 pm
ਚੈੱਸ ਓਲੰਪਿਆਡ ਦੇ ਇਸ ਅੰਤਰਰਾਸ਼ਟਰੀ ਕਾਰਯਕ੍ਰਮ ਵਿੱਚ ਉਪਸਥਿਤ ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀਗਣ, ਇੰਟਰਨੈਸ਼ਨਲ ਚੈੱਸ ਫੈਡਰੇਸ਼ਨ ਦੇ ਪ੍ਰੈਜੀਡੈਂਟ ਆਰਕੇਡੀ ਡਵੋਰਕੋਵਿਚ, ਆਲ ਇੰਡੀਆ ਚੈੱਸ ਫੈਡਰੇਸ਼ਨਦੇ ਪ੍ਰੈਜੀਡੈਂਟ, ਵਿਭਿੰਨ ਦੇਸ਼ਾਂ ਦੇ Ambassadors, High Commissioners,ਚੈੱਸਅਤੇ ਹੋਰ ਖੇਡਾਂ ਨਾਲ ਜੁੜੀਆਂ ਸੰਸਥਾਵਾਂ ਦੇ ਪ੍ਰਤੀਨਿਧੀਗਣ, ਰਾਜ ਸਰਕਾਰਾਂ ਦੇ ਪ੍ਰਤੀਨਿਧੀਗਣ, ਹੋਰ ਸਾਰੇ ਮਹਾਨੁਭਾਵ, ਚੈੱਸ ਓਲੰਪਿਆਡ ਟੀਮ ਦੇ ਮੈਂਬਰ ਅਤੇ ਚੈੱਸ ਦੇ ਹੋਰ ਖਿਡਾਰੀਗਣ, ਦੇਵੀਓ ਅਤੇ ਸੱਜਣੋ!PM launches historic torch relay for 44th Chess Olympiad
June 19th, 05:00 pm
Prime Minister Modi launched the historic torch relay for the 44th Chess Olympiad at Indira Gandhi Stadium, New Delhi. PM Modi remarked, We are proud that a sport, starting from its birthplace and leaving its mark all over the world, has become a passion for many countries.”ਪ੍ਰਧਾਨ ਮੰਤਰੀ ਨੇ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
May 24th, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 24 ਮਈ 2022 ਨੂੰ ਟੋਕੀਓ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਸ਼੍ਰੀ ਜੋਸਫ ਆਰ ਬਾਇਡਨ ਨਾਲ ਨਿੱਘੀ ਅਤੇ ਲਾਭਕਾਰੀ ਮੁਲਾਕਾਤ ਕੀਤੀ। ਬੈਠਕ ਦੇ ਸਿੱਟੇ ਵਜੋਂ ਠੋਸ ਨਤੀਜੇ ਨਿਕਲੇ ਜੋ ਦੁਵੱਲੀ ਭਾਈਵਾਲੀ ਨੂੰ ਗਹਿਰਾਈ ਅਤੇ ਗਤੀ ਪ੍ਰਦਾਨ ਕਰਨਗੇ।ਭਾਰਤ ਸਰਕਾਰ ਅਤੇ ਸੰਯੁਕਤ ਰਾਜ ਅਮਰੀਕਾ ਦੀ ਸਰਕਾਰ ਦੇ ਦਰਮਿਆਨ ਨਿਵੇਸ਼ ਪ੍ਰੋਤਸਾਹਨ ਸਮਝੌਤਾ
May 23rd, 06:25 pm
ਭਾਰਤ ਸਰਕਾਰ ਅਤੇ ਸੰਯੁਕਤ ਰਾਜ ਅਮਰੀਕਾ ਦੀ ਸਰਕਾਰ ਨੇ ਅੱਜ ਟੋਕੀਓ, ਜਪਾਨ ਵਿਖੇ ਇੱਕ ਨਿਵੇਸ਼ ਪ੍ਰੋਤਸਾਹਨ ਸਮਝੌਤੇ (IIA) 'ਤੇ ਹਸਤਾਖਰ ਕੀਤੇ ਹਨ। ਆਈਆਈਏ 'ਤੇ ਭਾਰਤ ਸਰਕਾਰ ਦੇ ਵਿਦੇਸ਼ ਸਕੱਤਰ ਸ਼੍ਰੀ ਵਿਨੈ ਕਵਾਤਰਾ ਅਤੇ ਯੂ.ਐੱਸ. ਇੰਟਰਨੈਸ਼ਨਲ ਡਿਵੈਲਪਮੈਂਟ ਫਾਇਨਾਂਸ ਕਾਰਪੋਰੇਸ਼ਨ (ਡੀਐੱਫਸੀ) ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਸਕੌਟ ਨਾਥਨ ਨੇ ਹਸਤਾਖਰ ਕੀਤੇ।ਇੰਡੋ-ਪੈਸਿਫਿਕ ਇਕੌਨੋਮਿਕ ਫ੍ਰੇਮਵਰਕ ਦੇ ਐਲਾਨ ਦੇ ਅਵਸਰ ’ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੰਬੋਧਨ
May 23rd, 05:25 pm
ਅੱਜ ਇਸ ਮਹੱਤਵਪੂਰਨ ਸਮਾਰੋਹ ਵਿੱਚ ਆਪ ਸਭ ਦੇ ਨਾਲ ਜੁੜ ਕੇ ਮੈਨੂੰ ਖੁਸ਼ੀ ਹੋ ਰਹੀ ਹੈ। ਇੰਡੋ-ਪੈਸਿਫਿਕ ਇਕੋਨੌਮਿਕ ਫ੍ਰੇਮਵਰਕ ਇਸ ਖੇਤਰ ਨੂੰ ਗਲੋਬਲ ਇਕਨੌਮਿਕ ਗ੍ਰੋਥ ਦਾ ਇੰਜਣ ਬਣਾਉਣ ਦੀ ਸਾਡੀ ਸਮੂਹਿਕ ਇੱਛਾਸ਼ਕਤੀ ਦਾ ਐਲਾਨ ਹੈ। ਇਸ ਮਹੱਤਵਪੂਰਨ ਪਹਿਲ ਦੇ ਲਈ ਮੈਂ ਰਾਸ਼ਟਰਪਤੀ ਬਾਇਡਨ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਇੰਡੋ ਪੈਸਿਫਿਕ ਖੇਤਰ ਵਿੱਚ manufacturing, ਆਰਥਿਕ ਗਤੀਵਿਧੀ, ਆਲਮੀ ਵਪਾਰ ਅਤੇ ਨਿਵੇਸ਼ ਦਾ ਕੇਂਦਰ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇੰਡੋ ਪੈਸਿਫਿਕ ਖੇਤਰ ਦੇ ਟ੍ਰੇਡ ਪ੍ਰਵਾਹਾਂ ਵਿੱਚ ਭਾਰਤ ਸਦੀਆਂ ਤੋਂ ਇੱਕ ਪ੍ਰਮੁੱਖ ਕੇਂਦਰ ਰਿਹਾ ਹੈ। ਇਹ ਜ਼ਿਕਰਯੋਗ ਹੈ ਕਿ ਵਿਸ਼ਵ ਦਾ ਸਭ ਤੋਂ ਪ੍ਰਾਚੀਨ Commercial port ਭਾਰਤ ਵਿੱਚ ਮੇਰੇ home state ਗੁਜਰਾਤ ਦੇ ਲੋਥਲ ਵਿੱਚ ਸੀ । ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਖੇਤਰ ਦੀਆਂ ਆਰਥਿਕ ਚੁਣੌਤੀਆਂ ਦੇ ਲਈ ਸਾਂਝਾ ਸਮਾਧਾਨ ਖੋਜੀਏ, ਰਚਨਾਤਮਕ ਵਿਵਸਥਾਵਾਂ ਬਣਾਈਏ।ਪ੍ਰਧਾਨ ਮੰਤਰੀ ਨੇ ਟੋਕੀਓ ਵਿੱਚ ਬਿਜ਼ਨਸ ਰਾਊਂਡਟੇਬਲ ਮੀਟਿੰਗ ਦੀ ਪ੍ਰਧਾਨਗੀ ਕੀਤੀ
May 23rd, 04:12 pm
ਇਸ ਸਮਾਗਮ ਵਿੱਚ 34 ਜਪਾਨੀ ਕੰਪਨੀਆਂ ਦੇ ਉੱਚ ਅਧਿਕਾਰੀਆਂ ਅਤੇ ਸੀਈਓਜ਼ ਨੇ ਹਿੱਸਾ ਲਿਆ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕੰਪਨੀਆਂ ਦਾ ਭਾਰਤ ਵਿੱਚ ਨਿਵੇਸ਼ ਅਤੇ ਸੰਚਾਲਨ ਹੈ। ਕੰਪਨੀਆਂ ਨੇ ਆਟੋਮੋਬਾਈਲ, ਇਲੈਕਟ੍ਰੌਨਿਕਸ, ਸੈਮੀਕੰਡਕਟਰ, ਸਟੀਲ, ਟੈਕਨੋਲੋਜੀ, ਵਪਾਰ ਅਤੇ ਬੈਂਕਿੰਗ ਅਤੇ ਵਿੱਤ ਸਮੇਤ ਵਿਭਿੰਨ ਖੇਤਰਾਂ ਦੀ ਨੁਮਾਇੰਦਗੀ ਕੀਤੀ। ਭਾਰਤ ਅਤੇ ਜਪਾਨ ਦੀਆਂ ਪ੍ਰਮੁੱਖ ਵਪਾਰਕ ਸੰਸਥਾਵਾਂ ਅਤੇ ਸੰਸਥਾਵਾਂ ਜਿਵੇਂ ਕਿ ਕੀਡਾਨਰੇਨ, ਜਪਾਨ ਐਕਸਟਰਨਲ ਟ੍ਰੇਡ ਔਰਗਨਾਈਜੇਸ਼ਨ (ਜੇਈਟੀਆਰਓ), ਜਪਾਨ ਇੰਟਰਨੈਸ਼ਨਲ ਕੋਆਪਰੇਸ਼ਨ ਏਜੰਸੀ (ਜੇਆਈਸੀਏ), ਜਪਾਨ ਬੈਂਕ ਫੌਰ ਇੰਟਰਨੈਸ਼ਨਲ ਕੋਆਪਰੇਸ਼ਨ (ਜੇਬੀਆਈਸੀ), ਜਪਾਨ-ਇੰਡੀਆ ਬਿਜ਼ਨਸ ਕੰਸਲਟੇਟਿਵ ਕਮੇਟੀ (ਜੇਆਈਬੀਸੀਸੀ) ਅਤੇ ਇਨਵੈਸਟ ਇੰਡੀਆ ਨੇ ਵੀ ਸਮਾਗਮ ਵਿੱਚ ਸ਼ਮੂਲੀਅਤ ਕੀਤੀ।ਪ੍ਰਧਾਨ ਮੰਤਰੀ ਨੇ ਇੰਡੋ-ਪੈਸਿਫਿਕ ਇਕਨੌਮਿਕ ਫਰੇਮਵਰਕ ਫੌਰ ਪ੍ਰੋਸਪੇਰਿਟੀ ਲਾਂਚ ਕਰਨ ਦੇ ਸਮਾਗਮ ਵਿੱਚ ਹਿੱਸਾ ਲਿਆ
May 23rd, 02:19 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਟੋਕੀਓ ਵਿੱਚ ਇੰਡੋ-ਪੈਸਿਫਿਕ ਇਕਨੌਮਿਕ ਫਰੇਮਵਰਕ ਫੌਰ ਪ੍ਰੋਸਪੇਰਿਟੀ (ਆਈਪੀਈਐੱਫ) ਲਾਂਚ ਕਰਨ ਦੇ ਲਈ ਆਯੋਜਿਤ ਇੱਕ ਸਮਾਗਮ ਵਿੱਚ ਹਿੱਸਾ ਲਿਆ। ਇਸ ਸਮਾਗਮ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਮਿਸਟਰ ਜੋਸੇਫ ਆਰ ਬਾਇਡਨ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਮਿਸਟਰ ਫੁਮਿਓ ਕਿਸ਼ਿਦਾ ਅਤੇ ਨਾਲ ਹੀ ਦੂਸਰੇ ਭਾਈਵਾਲ ਦੇਸ਼ਾਂ ਜਿਵੇਂ ਕਿ ਆਸਟ੍ਰੇਲੀਆ, ਬਰੂਨੇਈ, ਇੰਡੋਨੇਸ਼ੀਆ, ਕੋਰੀਆ ਗਣਰਾਜ, ਮਲੇਸ਼ੀਆ, ਨਿਊਜ਼ੀਲੈਂਡ, ਫਿਲੀਪੀਨਜ਼, ਸਿੰਗਾਪੁਰ, ਥਾਈਲੈਂਡ ਅਤੇ ਵੀਅਤਨਾਮ ਦੇ ਨੇਤਾਵਾਂ ਨੇ ਵਰਚੁਅਲ ਮਾਧਿਅਮ ਨਾਲ ਸ਼ਿਰਕਤ ਕੀਤੀ।ਪ੍ਰਧਾਨ ਮੰਤਰੀ ਦੀ ਐੱਨਈਸੀ ਕਾਰਪੋਰੇਸ਼ਨ ਦੇ ਚੇਅਰਮੈਨ, ਡਾ. ਨੋਬੁਹਿਰੋ ਐਂਡੋ ਦੇ ਨਾਲ ਮੀਟਿੰਗ
May 23rd, 12:23 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 23 ਮਈ 2022 ਨੂੰ ਟੋਕੀਓ ਵਿੱਚ ਐੱਨਈਸੀ ਕਾਰਪੋਰੇਸ਼ਨ ਦੇ ਚੇਅਰਮੈਨ ਡਾ. ਨੋਬੁਹਿਰੋ ਐਂਡੋ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਭਾਰਤ ਦੇ ਦੂਰਸੰਚਾਰ ਖੇਤਰ ਵਿੱਚ, ਵਿਸ਼ੇਸ਼ ਤੌਰ ’ਤੇ ਚੇਨਈ-ਅੰਡਮਾਨ ਅਤੇ ਨਿਕੋਬਾਰ ਦੀਪ ਸਮੂਹ (ਸੀਏਐੱਨਆਈ) ਅਤੇ ਕੋਚੀ-ਲਕਸ਼ਦੀਪ ਦੀਪ ਸਮੂਹ (ਕੇਐੱਲਆਈ) ਓਐੱਫਸੀ ਪ੍ਰੋਜੈਕਟਾਂ ਵਿੱਚ ਐੱਨਈਸੀ ਦੀ ਭੂਮਿਕਾ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ (ਪੀਐੱਲਆਈ) ਸਕੀਮ ਦੇ ਤਹਿਤ ਨਿਵੇਸ਼ ਦੇ ਅਵਸਰਾਂ ’ਤੇ ਵੀ ਚਾਨਣਾ ਪਾਇਆ।ਜਪਾਨ ਦੇ ਦੌਰੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਬਿਆਨ
May 22nd, 12:16 pm
ਮੈਂ ਜਪਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਫੁਮਿਓ ਕਿਸ਼ਿਦਾ ਦੇ ਸੱਦੇ ’ਤੇ 23-24 ਮਈ, 2022 ਤੱਕ ਜਪਾਨ ਦੇ ਟੋਕਿਓ ਦਾ ਦੌਰਾ ਕਰਾਂਗਾ।ਛੋਟੀਆਂ ਔਨਲਾਈਨ ਪੇਮੈਂਟਸ ਨਾਲ ਬੜੀ ਡਿਜੀਟਲ ਅਰਥਵਿਵਸਥਾ ਬਣ ਰਹੀ ਹੈ: ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ
April 24th, 11:30 am
ਨਮਸਕਾਰ ਮੇਰੇ ਪਿਆਰੇ ਦੇਸ਼ਵਾਸੀਓ, ਨਵੇਂ ਵਿਸ਼ਿਆਂ ਨਾਲ, ਨਵੀਆਂ ਪ੍ਰੇਰਣਾਦਾਇਕ ਉਦਾਹਰਣਾਂ ਦੇ ਨਾਲ, ਨਵੇਂ ਸੰਦੇਸ਼ਾਂ ਨਾਲ, ਮੈਂ ਇੱਕ ਵਾਰ ਫਿਰ ਤੁਹਾਡੇ ਨਾਲ ‘ਮਨ ਕੀ ਬਾਤ’ ਕਰਨ ਆਇਆ ਹਾਂ। ਕੀ ਤੁਸੀਂ ਜਾਣਦੇ ਹੋ ਕਿ ਮੈਨੂੰ ਇਸ ਵਾਰ ਕਿਸ ਵਿਸ਼ੇ ਬਾਰੇ ਸਭ ਤੋਂ ਵੱਧ ਚਿੱਠੀਆਂ ਅਤੇ ਸੰਦੇਸ਼ ਮਿਲੇ ਹਨ? ਇਹ ਵਿਸ਼ਾ ਅਜਿਹਾ ਹੈ ਜੋ ਇਤਿਹਾਸ, ਵਰਤਮਾਨ ਅਤੇ ਭਵਿੱਖ ਤਿੰਨਾਂ ਨਾਲ ਸਬੰਧਿਤ ਹੈ। ਮੈਂ ਦੇਸ਼ ਨੂੰ ਦਿੱਤੇ ਗਏ ਨਵੇਂ ਪ੍ਰਧਾਨ ਮੰਤਰੀ ਸੰਗ੍ਰਹਾਲਯ ਦੀ ਗੱਲ ਕਰ ਰਿਹਾ ਹਾਂ। ਬਾਬਾ ਸਾਹੇਬ ਅੰਬੇਡਕਰ ਦੀ ਜਯੰਤੀ ’ਤੇ 14 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਸੰਗ੍ਰਹਾਲਯ ਦਾ ਉਦਘਾਟਨ ਕੀਤਾ ਗਿਆ ਹੈ। ਇਸ ਨੂੰ ਦੇਸ਼ ਦੇ ਨਾਗਰਿਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇੱਕ ਸਰੋਤੇ ਹਨ ਸ਼੍ਰੀ ਸਾਰਥਕ ਜੀ। ਸਾਰਥਕ ਜੀ ਗੁਰੂਗ੍ਰਾਮ ਵਿੱਚ ਰਹਿੰਦੇ ਹਨ ਅਤੇ ਉਹ ਪਹਿਲਾ ਮੌਕਾ ਮਿਲਦੇ ਹੀ ਪ੍ਰਧਾਨ ਮੰਤਰੀ ਸੰਗ੍ਰਹਾਲਯ ਨੂੰ ਦੇਖਣ ਆਏ ਹਨ। ਸਾਰਥਕ ਜੀ ਨੇ ਮੈਨੂੰ ਨਮੋ ਐਪ ’ਤੇ ਜੋ ਸੰਦੇਸ਼ ਲਿਖਿਆ ਹੈ, ਉਹ ਬਹੁਤ ਦਿਲਚਸਪ ਹੈ।14ਵਾਂ ਭਾਰਤ-ਜਪਾਨ ਸਲਾਨਾ ਸਮਿਟ (19 ਮਾਰਚ 2022; ਨਵੀਂ ਦਿੱਲੀ)
March 17th, 08:29 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ‘ਤੇ ਜਪਾਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀਮਾਨ ਫੁਮੀਓ ਕਿਸ਼ੀਦਾ 14ਵੇਂ ਭਾਰਤ-ਜਪਾਨ ਸਲਾਨਾ ਸਮਿਟ ਲਈ 19-20 ਮਾਰਚ 2022 ਤੱਕ ਨਵੀਂ ਦਿੱਲੀ ਦਾ ਸਰਕਾਰੀ ਦੌਰਾ ਕਰਨਗੇ। ਇਹ ਸਮਿਟ ਦੋਹਾਂ ਨੇਤਾਵਾਂ ਦੀ ਪਹਿਲੀ ਮੁਲਾਕਾਤ ਹੋਵੇਗੀ। ਪਿਛਲਾ ਭਾਰਤ-ਜਪਾਨ ਸਲਾਨਾ ਸਮਿਟ ਅਕਤੂਬਰ 2018 ਵਿੱਚ ਟੋਕੀਓ ਵਿੱਚ ਹੋਇਆ ਸੀ।PM hosts Indian Paralympic Contingent at his residence
September 09th, 02:41 pm
Prime Minister Narendra Modi hosted the Indian Contingent of Tokyo 2020 Paralympic Games at his residence. The PM had a candid and informal interaction with the entire contingent. He congratulated them for their record breaking historic performance at the Games.Exclusive photos: A memorable interaction with Paralympic champions!
September 09th, 10:00 am
Prime Minister Narendra Modi met the Indian Paralympic champions who participated in the 2020 Tokyo Paralympics and made the country proud on world stage.