ਤੂਤੀਕੋਰਿਨ ਅੰਤਰਰਾਸ਼ਟਰੀ ਕੰਟੇਨਰ ਟਰਮੀਨਲ ਦੇ ਉਦਘਾਟਨ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
September 16th, 02:00 pm
ਅੱਜ ਵਿਕਸਿਤ ਭਾਰਤ ਦੀ ਯਾਤਰਾ ਦਾ ਇੱਕ ਅਹਿਮ ਪੜਾਅ ਹੈ। ਇਹ ਨਵਾਂ ਤੁਤੂਕੁਕੱਡੀ ਇੰਟਰਨੈਸ਼ਨਲ ਕੰਟੇਨਰ ਟਰਮੀਨਲ ਭਾਰਤ ਦੇ ਮਰੀਨ ਇਨਫ੍ਰਾਸਟ੍ਰਕਚਰ ਦਾ ਨਵਾਂ ਸਿਤਾਰਾ ਹੈ। ਇਸ ਨਵੇਂ ਟਰਮੀਨਲ ਤੋਂ V.O.ਚਿੰਤਬਰ ਨਾਰ ਪੋਰਟ ਦੀ ਸਮਰੱਥਾ ਵਿੱਚ ਵੀ ਵਿਸਤਾਰ ਹੋਵੇਗਾ। Fourteen ਮੀਟਰ ਤੋਂ ਜ਼ਿਆਦਾ deep draft...Three Hundred ਤੋਂ ਜ਼ਿਆਦਾ ਮੀਟਰ ਬਰਥ ਵਾਲਾ ਨਵਾਂ ਟਰਮੀਨਲ..... ਇਸ ਪੋਰਟ ਦੀ capacity ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਵੇਗਾ। ਇਸ ਨਾਲ V.O.C ਪੋਰਟ ‘ਤੇ logistics costs ਵਿੱਚ ਕਮੀ ਆਵੇਗੀ ਅਤੇ ਭਾਰਤ ਦੇ foreign exchange ਦੀ ਵੀ ਬਚਤ ਹੋਵੇਗੀ। ਮੈਂ ਇਸ ਦੇ ਲਈ ਤੁਹਾਨੂੰ ਸਭ ਨੂੰ, ਤਮਿਲ ਨਾਡੂ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਮਿਲ ਨਾਡੂ ਦੇ ਤੂਤੀਕੋਰਿਨ ਅੰਤਰਰਾਸ਼ਟਰੀ ਕੰਟੇਨਰ ਟਰਮੀਨਲ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕੀਤਾ
September 16th, 01:52 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਮਾਧਿਅਮ ਨਾਲ ਤੂਤੀਕੋਰਿਨ ਅੰਤਰਰਾਸ਼ਟਰੀ ਕੰਟੇਨਰ ਟਰਮੀਨਲ ਦੇ ਉਦਘਾਟਨ ਨੂੰ ਸੰਬੋਧਨ ਕੀਤਾ। ਇਸ ਅਵਸਰ ‘ਤੇ ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਨ ਭਾਰਤ ਦੇ ਵਿਕਸਿਤ ਰਾਸ਼ਟਰ ਬਣਨ ਦੀ ਯਾਤਰਾ ਦਾ ਇੱਕ ਅਹਿਮ ਪੜਾਅ ਹੈ। ਉਨ੍ਹਾਂ ਨੇ ਨਵੇਂ ਤੂਤੀਕੋਰਿਨ ਅੰਤਰਰਾਸ਼ਟਰੀ ਕੰਟੇਨਰ ਟਰਮੀਨਲ ਨੂੰ ‘ਭਾਰਤ ਦੇ ਸਮੁੰਦਰੀ ਬੁਨਿਆਦੀ ਢਾਂਚੇ ਦੀ ਇੱਕ ਨਵੀਂ ਉਪਲਬਧੀ’ ਦੱਸਿਆ। ਵੀ. ਓ. ਚਿਦੰਬਰਨਾਰ ਬੰਦਰਗਾਹ ਦੇ ਵਿਸਤਾਰ ਵਿੱਚ ਤੂਤੀਕੋਰਿਨ ਅੰਤਰਰਾਸ਼ਟਰੀ ਕੰਟੇਨਰ ਟਰਮੀਨਲ ਦੀ ਭੂਮਿਕਾ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ 14 ਮੀਟਰ ਤੋਂ ਵੱਧ ਡੂੰਘੇ ਡ੍ਰਾਫਟ ਅਤੇ 300 ਮੀਟਰ ਤੋਂ ਅਧਿਕ ਲੰਬੇ ਬਰਥ ਦੇ ਨਾਲ, ਇਹ ਟਰਮੀਨਲ ਵੀ. ਓ. ਸੀ. ਬੰਦਰਗਾਹ ਦੀ ਸਮਰੱਥਾ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ।