ਇੰਡੀਆ ਮੋਬਾਇਲ ਕਾਂਗਰਸ ਦੇ 7ਵੇਂ ਸੰਸਕਰਣ ਦੇ ਉਦਘਾਟਨ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

October 27th, 10:56 am

India Mobile Congress ਦੇ ਇਸ ਸੱਤਵੇਂ ਐਡੀਸ਼ਨ ਵਿੱਚ ਤੁਹਾਡੇ ਸਭ ਦੇ ਦਰਮਿਆਨ ਆਉਣਾ ਆਪਣੇ ਆਪ ਵਿੱਚ ਇੱਕ ਸੁਖਦ ਅਨੁਭਵ ਹੈ। 21ਵੀਂ ਸਦੀ ਦੀ ਤੇਜ਼ੀ ਨਾਲ ਬਦਲੀ ਹੋਈ ਦੁਨੀਆ ਵਿੱਚ ਇਹ ਆਯੋਜਨ ਕਰੋੜਾਂ ਲੋਕਾਂ ਦਾ ਕਿਸਮਤ ਬਦਲਣ ਦੀ ਸਮੱਰਥਾ ਰੱਖਦਾ ਹੈ। ਇੱਕ ਸਮਾਂ ਸੀ, ਜਦੋਂ ਅਸੀਂ Future ਦੀ ਗੱਲ ਕਰਦੇ ਸਨ, ਤਾਂ ਉਸ ਦਾ ਅਰਥ ਅਗਲਾ ਦਾਹਕਾ, ਇਹ 20-30 ਸਾਲ ਬਾਅਦ ਦਾ ਸਮਾਂ, ਜਾਂ ਫਿਰ ਅਗਲੀ ਸ਼ਤਾਬਦੀ ਹੁੰਦਾ ਸੀ। ਲੇਕਿਨ ਅੱਜ ਹਰ ਦਿਨ ਟੈਕਨੋਲੋਜੀ ਵਿੱਚ ਤੇਜ਼ੀ ਨਾਲ ਹੁੰਦੇ ਪਰਿਵਰਤਨ ਦੇ ਕਾਰਨ ਅਸੀਂ ਕਹਿੰਦੇ ਹਨ ‘the future is here and now’, ਹੁਣ ਕੁਝ ਮਿੰਟ ਪਹਿਲੇ, ਮੈਂ ਇੱਥੇ Exhibition ਵਿੱਚ ਲੱਗੇ ਕੁਝ Stalls ਦੇਖੇ। ਇਸ Exhibition ਵਿੱਚ ਮੈਂ ਉਸੀ Future ਦੀ ਝਲਕ ਦੇਖੀ। ਚਾਹੇ telecom ਹੋਵੇ, technology ਹੋਵੇ ਜਾਂ ਫਿਰ connectivity, ਚਾਹੇ 6G ਹੋਵੇ, AI ਹੋਵੇ, cybersecurity ਹੋਵੇ, semiconductors ਹੋਵੇ,

ਪ੍ਰਧਾਨ ਮੰਤਰੀ ਨੇ ਇੰਡੀਆ ਮੋਬਾਈਲ ਕਾਂਗਰਸ (ਆਈਐੱਮਸੀ) ਦੇ 7ਵੇਂ ਸੰਸਕਰਣ ਦਾ ਉਦਘਾਟਨ ਕੀਤਾ

October 27th, 10:35 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਮੰਡਪਮ ਵਿੱਚ ਇੰਡੀਆ ਮੋਬਾਈਲ ਕਾਂਗਰਸ 2023 ਦੇ 7ਵੇਂ ਸੰਸਕਰਣ ਦਾ ਉਦਘਾਟਨ ਕੀਤਾ। 'ਗਲੋਬਲ ਡਿਜੀਟਲ ਇਨੋਵੇਸ਼ਨ' ਥੀਮ ਦੇ ਨਾਲ 27 ਤੋਂ 29 ਅਕਤੂਬਰ 2023 ਤੱਕ ਆਯੋਜਿਤ ਹੋਣ ਵਾਲੀ ਇੰਡੀਆ ਮੋਬਾਈਲ ਕਾਂਗਰਸ (ਆਈਐੱਮਸੀ), ਏਸ਼ੀਆ ਦਾ ਸਭ ਤੋਂ ਵੱਡਾ ਦੂਰਸੰਚਾਰ, ਮੀਡੀਆ ਅਤੇ ਟੈਕਨੋਲੋਜੀ ਮੰਚ ਹੈ। ਆਈਐੱਮਸੀ 2023 ਦਾ ਉਦੇਸ਼ ਪ੍ਰਮੁੱਖ ਆਧੁਨਿਕ ਟੈਕਨੋਲੋਜੀਆਂ ਦੇ ਵਿਕਾਸਕਰਤਾ, ਨਿਰਮਾਤਾ ਅਤੇ ਨਿਰਯਾਤਕ ਵਜੋਂ ਭਾਰਤ ਦੀ ਸਥਿਤੀ ਨੂੰ ਮਜ਼ਬੂਤ ​​ਕਰਨਾ ਹੈ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੀਆਂ ਵਿੱਦਿਅਕ ਸੰਸਥਾਵਾਂ ਨੂੰ 100 '5ਜੀ ਯੂਜ਼ ਕੇਸ ਲੈਬਜ਼' ਦਾ ਤੋਹਫ਼ਾ ਦਿੱਤਾ।

ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

October 05th, 03:31 pm

ਮਾਂ ਨਰਮਦਾ ਦੀ ਇਸ ਪਵਿੱਤਰ ਭੂਮੀ (पुण्यभूमि) ਨੂੰ ਪ੍ਰਣਾਮ ਕਰਦੇ ਹੋਏ, ਸ਼ਰਧਾਪੂਰਵਕ ਨਮਨ ਕਰਦੇ ਹੋਏ, ਮੈਂ ਅੱਜ ਜਬਲਪੁਰ ਦਾ ਇੱਕ ਨਵਾਂ ਹੀ ਰੂਪ ਦੇਖ ਰਿਹਾ ਹਾਂ। ਮੈਂ ਦੇਖ ਰਿਹਾ ਹਾਂ ਜਬਲਪੁਰ ਵਿੱਚ ਜੋਸ਼ ਹੈ, ਮਹਾਕੌਸ਼ਲ ਵਿੱਚ ਮੰਗਲ ਹੈ, ਉਮੰਗ ਹੈ, ਉਤਸ਼ਾਹ ਹੈ। ਇਹ ਜੋਸ਼, ਇਹ ਉਤਸ਼ਾਹ, ਦਿਖਾਉਂਦਾ ਹੈ ਕਿ ਮਾਹਕੌਸ਼ਲ ਦੇ ਮਨ ਵਿੱਚ ਕੀ ਹੈ। ਇਸੇ ਉਤਸ਼ਾਹ ਦੇ ਦਰਮਿਆਨ ਅੱਜ ਪੂਰਾ ਦੇਸ਼ ਵੀਰਾਂਗਣਾ ਰਾਣੀ ਦੁਰਗਾਵਤੀ ਜੀ ਦੀ 500ਵੀਂ ਜਨਮ ਜਯੰਤੀ ਮਨਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ 12,600 ਕਰੋੜ ਰੁਪਏ ਤੋਂ ਅਧਿਕ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ

October 05th, 03:30 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ 12,600 ਕਰੋੜ ਰੁਪਏ ਤੋਂ ਅਧਿਕ ਦੇ ਰੋਡ, ਰੇਲ, ਗੈਸ ਪਾਇਪਲਾਈਨ, ਆਵਾਸ ਅਤੇ ਸਵੱਛ ਪੇਅਜਲ ਜਿਹੇ ਖੇਤਰਾਂ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਸ਼੍ਰੀ ਮੋਦੀ ਨੇ ਰਾਣੀ ਦੁਰਗਾਵਤੀ ਦੇ 500ਵੇਂ ਜਨਮ ਸ਼ਤਾਬਦੀ ਸਮਾਰੋਹ ਦੇ ਅਨੁਰੂਪ ਜਬਲਪੁਰ ਵਿੱਚ ‘ਵੀਰਾਂਗਣਾ ਰਾਣੀ ਦੁਰਗਾਵਤੀ ਸਮਾਰਕ ਔਰ ਉਦਯਾਨ’(‘Veerangana Rani Durgavati Smarak aur Udyaan’) ਦਾ ਭੂਮੀ ਪੂਜਨ (‘bhoomi poojan’) ਕੀਤਾ। ਇਨ੍ਹਾਂ ਪ੍ਰੋਜੈਕਟਾਂ ਵਿੱਚ ਇੰਦੌਰ ਵਿੱਚ ਲਾਇਟ ਹਾਊਸ ਪ੍ਰੋਜੈਕਟ ਦੇ ਤਹਿਤ ਨਿਰਮਿਤ 1000 ਤੋਂ ਅਧਿਕ ਮਕਾਨਾਂ ਦਾ ਉਦਘਾਟਨ; ਮੰਡਲਾ, ਜਬਲਪੁਰ ਅਤੇ ਡਿੰਡੋਰੀ ਜ਼ਿਲ੍ਹਿਆਂ ਵਿੱਚ ਕਈ ਜਲ ਜੀਵਨ ਮਿਸ਼ਨ(Jal Jeevan Mission) ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਾ; ਸਿਵਨੀ ਜ਼ਿਲ੍ਹੇ ਵਿੱਚ ਜਲ ਜੀਵਨ ਮਿਸ਼ਨ(Jal Jeevan Mission) ਪ੍ਰੋਜੈਕਟ ਦਾ ਲੋਕਅਰਪਣ ਅਤੇ ਨੀਂਹ ਪੱਥਰ ਰੱਖਣਾ; ਮੱਧ ਪ੍ਰਦੇਸ਼ ਵਿੱਚ ਸੜਕ ਬੁਨਿਆਦੀ ਢਾਂਚੇ ਵਿੱਚ ਸੁਧਾਰ ਦੇ ਲਈ 4800 ਕਰੋੜ ਰੁਪਏ ਤੋਂ ਅਧਿਕ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਾ ਅਤੇ ਲੋਕਅਰਪਣ; 1850 ਕਰੋੜ ਰੁਪਏ ਤੋਂ ਅਧਿਕ ਦੇ ਰੇਲ ਪ੍ਰੋਜੈਕਟਾਂ ਦਾ ਲੋਕਅਰਪਣ; ਵਿਜੈਪੁਰ-ਔਰੈਯਾਂ-ਫੂਲਪੁਰ ਪਾਇਪਲਾਈਨ ਪ੍ਰੋਜੈਕਟ(Vijaipur - Auraiyan- Phulpur Pipeline Project) ; ਜਬਲਪੁਰ ਵਿੱਚ ਇੱਕ ਨਵੇਂ ਬੌਟਲਿੰਗ ਪਲਾਂਟ(new bottling plant in Jabalpur) ਦਾ ਨੀਂਹ ਪੱਥਰ; ਅਤੇ, ਮੁੰਬਈ ਨਾਗਪੁਰ ਝਾਰਸੁਗੁੜਾ ਪਾਇਪਲਾਈਨ ਪ੍ਰੋਜੈਕਟ(Mumbai Nagpur Jharsuguda Pipeline Project) ਦੇ ਨਾਗਪੁਰ ਜਬਲਪੁਰ ਸੈਕਸ਼ਨ (317 ਕਿਲੋਮੀਟਰ) ਦਾ ਨੀਂਹ ਪੱਥਰ ਰੱਖਣਾ ਸ਼ਾਮਲ ਹਨ।

ਨਵੇਂ ਸੰਸਦ ਭਵਨ ਵਿੱਚ ਲੋਕ ਸਭਾ ‘ਚ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

September 19th, 01:50 pm

ਅੱਜ ਪ੍ਰਥਮ ਦਿਵਸ ਦੇ ਪ੍ਰਥਮ ਸੈਸ਼ਨ ਵਿੱਚ ਨਵੇਂ ਸਦਨ ਵਿੱਚ ਤੁਸੀਂ ਮੈਨੂੰ ਗੱਲ ਰੱਖਣ ਦੇ ਲਈ ਅਵਸਰ ਦਿੱਤਾ ਹੈ ਇਸ ਲਈ ਮੈਂ ਤੁਹਾਡਾ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ। ਇਸ ਨਵੇਂ ਸੰਸਦ ਭਵਨ ਵਿੱਚ ਮੈਂ ਆਪ ਸਭ ਮਾਣਯੋਗ ਸਾਂਸਦਾਂ ਦਾ ਵੀ ਦਿਲ ਤੋਂ ਸੁਆਗਤ ਕਰਦਾ ਹਾਂ। ਇਹ ਅਵਸਰ ਕਈ ਮਾਇਨਿਆਂ ਵਿੱਚ ਬੇਮਿਸਾਲ ਹੈ। ਆਜ਼ਾਦੀ ਕੇ ਅੰਮ੍ਰਿਤ ਕਾਲ ਦਾ ਇਹ ਉਸ਼ਾਕਾਲ ਹੈ ਅਤੇ ਭਾਰਤ ਅਨੇਕ ਸਿੱਧੀਆਂ ਦੇ ਨਾਲ ਨਵੇਂ ਸੰਕਲਪ ਲੈ ਕੇ, ਨਵੇਂ ਭਵਨ ਵਿੱਚ ਆਪਣਾ ਭਵਿੱਖ ਤੈਅ ਕਰਨ ਦੇ ਲਈ ਅੱਗੇ ਵਧ ਰਿਹਾ ਹੈ। ਵਿਗਿਆਨ ਜਗਤ ਵਿੱਚ ਚੰਦਰਯਾਨ-3 ਦੀ ਗਗਨਚੁੰਬੀ ਸਫਲਤਾ ਹਰ ਦੇਸ਼ਵਾਸੀ ਨੂੰ ਮਾਣ ਨਾਲ ਭਰ ਦਿੰਦੀ ਹੈ। ਭਾਰਤ ਦੀ ਪ੍ਰਧਾਨਗੀ ਵਿੱਚ G-20 ਦਾ ਅਸਧਾਰਨ ਆਯੋਜਨ ਵਿਸ਼ਵ ਵਿੱਚ ਇੱਛੁਕ ਪ੍ਰਭਾਵ ਇਸ ਅਰਥ ਵਿੱਚ ਇਹ ਬੇਮਿਸਾਲ ਉਪਲਬਧੀਆਂ ਹਾਸਲ ਕਰਨ ਵਾਲਾ ਇੱਕ ਅਵਸਰ ਭਾਰਤ ਦੇ ਲਈ ਬਣਿਆ। ਇਸੇ ਆਲੋਕ ਵਿੱਚ ਅੱਜ ਆਧੁਨਿਕ ਭਾਰਤ ਅਤੇ ਸਾਡੇ ਪ੍ਰਾਚੀਨ ਲੋਕਤੰਤਰ ਦਾ ਪ੍ਰਤੀਕ ਨਵੇਂ ਸੰਸਦ ਭਵਨ ਦੀ ਸ਼ੁਰੂਆਤ ਹੋਈ ਹੈ। ਸੁਖਦ ਸੰਯੋਗ ਹੈ ਕਿ ਗਣੇਸ਼ ਚਤੁਰਥੀ ਦਾ ਸ਼ੁਭ ਦਿਨ ਹੈ। ਗਣੇਸ਼ ਜੀ ਸ਼ੁਭਤਾ ਅਤੇ ਸਿੱਧੀ ਦੇ ਦੇਵਤਾ ਹੈ, ਗਣੇਸ਼ ਜੀ ਵਿਵੇਕ ਅਤੇ ਗਿਆਨ ਦੇ ਵੀ ਦੇਵਤਾ ਹਨ। ਇਸ ਪਾਵਨ ਦਿਵਸ ‘ਤੇ ਸਾਡੀ ਇਹ ਸ਼ੁਰੂਆਤ ਸੰਕਲਪ ਸੇ ਸਿੱਧੀ ਦੇ ਵੱਲ ਇੱਕ ਨਵੇਂ ਵਿਸ਼ਵਾਸ ਦੇ ਨਾਲ ਯਾਤਰਾ ਨੂੰ ਸ਼ੁਰੂ ਕਰਨ ਦਾ ਹੈ।

ਪ੍ਰਧਾਨ ਮੰਤਰੀ ਨੇ ਨਵੇਂ ਸੰਸਦ ਭਵਨ ਵਿੱਚ ਲੋਕ ਸਭਾ ਨੂੰ ਸੰਬੋਧਨ ਕੀਤਾ

September 19th, 01:18 pm

ਇਸ ਮੌਕੇ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਹ ਅੰਮ੍ਰਿਤ ਕਾਲ ਦੀ ਸਵੇਰ ਹੈ ਕਿਉਂਕਿ ਭਾਰਤ ਭਵਿੱਖ ਲਈ ਦ੍ਰਿੜ ਇਰਾਦੇ ਨਾਲ ਨਵੇਂ ਸੰਸਦ ਭਵਨ ਵੱਲ ਵਧ ਰਿਹਾ ਹੈ। ਹਾਲ ਹੀ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਗਿਆਨ ਦੇ ਖੇਤਰ ਵਿੱਚ ਚੰਦਰਯਾਨ 3 ਦੀਆਂ ਪ੍ਰਾਪਤੀਆਂ ਅਤੇ ਜੀ20 ਸੰਗਠਨ ਅਤੇ ਗਲੋਬਲ ਪੱਧਰ 'ਤੇ ਇਸ ਦੇ ਪ੍ਰਭਾਵ ਦਾ ਜ਼ਿਕਰ ਕੀਤਾ। ਉਨ੍ਹਾਂ ਟਿੱਪਣੀ ਕੀਤੀ ਕਿ ਭਾਰਤ ਲਈ ਇਹ ਇੱਕ ਵਿਲੱਖਣ ਮੌਕਾ ਹੈ ਅਤੇ ਇਸੇ ਰੋਸ਼ਨੀ ਵਿੱਚ ਅੱਜ ਦੇਸ਼ ਦੀ ਨਵੀਂ ਸੰਸਦ ਭਵਨ ਕਾਰਜਸ਼ੀਲ ਹੋ ਰਹੀ ਹੈ। ਗਣੇਸ਼ ਚਤੁਰਥੀ ਦੇ ਸ਼ੁਭ ਮੌਕੇ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਗਣੇਸ਼ ਸਮ੍ਰਿੱਧੀ, ਸ਼ੁਭ, ਤਰਕ ਅਤੇ ਗਿਆਨ ਦੇ ਦੇਵਤਾ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, ਇਹ ਸੰਕਲਪਾਂ ਨੂੰ ਪੂਰਾ ਕਰਨ ਅਤੇ ਨਵੇਂ ਉਤਸ਼ਾਹ ਅਤੇ ਊਰਜਾ ਨਾਲ ਨਵੀਂ ਯਾਤਰਾ ਸ਼ੁਰੂ ਕਰਨ ਦਾ ਸਮਾਂ ਹੈ। ਗਣੇਸ਼ ਚਤੁਰਥੀ ਅਤੇ ਨਵੀਂ ਸ਼ੁਰੂਆਤ ਦੇ ਮੌਕੇ ਲੋਕਮਾਨਯ ਤਿਲਕ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਤੰਤਰਤਾ ਸੰਗਰਾਮ ਦੌਰਾਨ ਲੋਕਮਾਨਯ ਤਿਲਕ ਨੇ ਗਣੇਸ਼ ਚਤੁਰਥੀ ਨੂੰ ਪੂਰੇ ਦੇਸ਼ ਵਿੱਚ ਸਵਰਾਜ ਦੀ ਲਾਟ ਜਗਾਉਣ ਦਾ ਮਾਧਿਅਮ ਬਣਾਇਆ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਅਸੀਂ ਉਸੇ ਪ੍ਰੇਰਨਾ ਨਾਲ ਅੱਗੇ ਵਧ ਰਹੇ ਹਾਂ।

ਸੰਸਦ ਦੇ ਸੈਂਟਰਲ ਹਾਲ ਵਿੱਚ ਸਾਂਸਦਾਂ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

September 19th, 11:50 am

ਤੁਹਾਨੂੰ ਅਤੇ ਦੇਸ਼ਵਾਸੀਆਂ ਨੂੰ ਗਣੇਸ਼ ਚਤੁਰਥੀ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ। ਅੱਜ ਨਵੇਂ ਸੰਸਦ ਭਵਨ ਵਿੱਚ ਅਸੀਂ ਸਭ ਮਿਲ ਕੇ ਨਵੇਂ ਭਵਿੱਖ ਦਾ ਸ਼੍ਰੀਗਣੇਸ਼ ਕਰਨ ਜਾ ਰਹੇ ਹਨ। ਅੱਜ ਅਸੀਂ ਇੱਥੇ ਵਿਕਸਿਤ ਭਾਰਤ ਦਾ ਸੰਕਲਪ ਦੁਹਰਾਉਣਾ ਫਿਰ ਇੱਕ ਵਾਰ ਸੰਕਲਪਬੱਧ ਹੋਣਾ ਅਤੇ ਉਸ ਨੂੰ ਪਰਿਪੂਰਣ ਕਰਨ ਦੇ ਲਈ ਜੀ-ਜਾਨ ਨਾਲ ਜੁਟਨ ਦੇ ਇਰਾਦੇ ਨਾਲ ਨਵੇਂ ਭਵਨ ਦੀ ਤਰਫ਼ ਪ੍ਰਸਥਾਨ ਕਰ ਰਹੇ ਹਨ।

ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਸੈਸ਼ਨ ਦੌਰਾਨ ਸੰਸਦ ਦੇ ਸੈਂਟਰਲ ਹਾਲ ਵਿੱਚ ਸੰਸਦ ਮੈਂਬਰਾਂ ਨੂੰ ਸੰਬੋਧਨ ਕੀਤਾ

September 19th, 11:30 am

ਪ੍ਰਧਾਨ ਮੰਤਰੀ ਨੇ ਸਦਨ ਵਿੱਚ ਆਪਣੇ ਸੰਬੋਧਨ ਦੀ ਸ਼ੁਰੂਆਤ ਗਣੇਸ਼ ਚਤੁਰਥੀ ਦੇ ਅਵਸਰ 'ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕੀਤੀ। ਉਨ੍ਹਾਂ ਨੇ ਅੱਜ ਦੇ ਉਸ ਅਵਸਰ ਦਾ ਜ਼ਿਕਰ ਕੀਤਾ ਜਦੋਂ ਸੰਸਦ ਦੀ ਕਾਰਵਾਈ ਸੰਸਦ ਦੇ ਨਵੇਂ ਭਵਨ ਵਿੱਚ ਚੱਲ ਰਹੀ ਹੋਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਵਿੱਚ ਬਦਲਣ ਲਈ ਦ੍ਰਿੜ੍ਹਤਾ ਅਤੇ ਪ੍ਰਤੀਬੱਧਤਾ ਨਾਲ ਨਵੇਂ ਸੰਸਦ ਭਵਨ ਵਿੱਚ ਜਾ ਰਹੇ ਹਾਂ।

ਯਸ਼ੋਭੂਮੀ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਅਤੇ ਪੀਐੱਮ ਵਿਸ਼ਵਕਰਮਾ ਯੋਜਨਾ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

September 17th, 06:08 pm

ਅੱਜ ਭਗਵਾਨ ਵਿਸ਼ਵਕਰਮਾ ਦੀ ਜਯੰਤੀ ਹੈ। ਇਹ ਦਿਨ ਸਾਡੇ ਪਾਰੰਪਰਿਕ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਸਮਰਪਿਤ ਹੈ। ਮੈਂ ਸਮੁੱਚੇ ਦੇਸ਼ਵਾਸੀਆਂ ਨੂੰ ਵਿਸ਼ਵਕਰਮਾ ਜਯੰਤੀ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਅੱਜ ਦੇ ਦਿਨ ਮੈਨੂੰ ਦੇਸ਼ ਭਰ ਦੇ ਲੱਖਾਂ ਵਿਸ਼ਵਕਰਮਾ ਸਾਥੀਆਂ ਨਾਲ ਜੁੜਣ ਦਾ ਅਵਸਰ ਮਿਲਿਆ ਹੈ। ਹੁਣ ਤੋਂ ਕੁਝ ਦੇਰ ਪਹਿਲਾਂ ਮੇਰੀਆਂ ਅਨੇਕਾਂ ਵਿਸ਼ਵਕਰਮਾ ਭਾਈ-ਭੈਣਾਂ ਨਾਲ ਗੱਲ ਵੀ ਹੋਈ ਹੈ। ਅਤੇ ਮੈਨੂੰ ਇੱਥੇ ਆਉਣ ਵਿੱਚ ਵਿਲੰਬ ਵੀ ਇਸ ਲਈ ਹੋਇਆ ਕਿ ਮੈਂ ਉਨ੍ਹਾਂ ਨਾਲ ਗੱਲਾਂ ਕਰਨ ਵਿੱਚ ਲਗ ਗਿਆ ਅਤੇ ਨਿੱਚੇ ਜੋ ਐਗਜ਼ੀਬਿਸ਼ਨ ਬਣਿਆ ਹੈ ਉਹ ਵੀ ਇੰਨਾ ਸ਼ਾਨਦਾਰ ਹੈ ਕਿ ਨਿਕਲਣ ਦਾ ਮਨ ਨਹੀਂ ਕਰਦਾ ਸੀ ਅਤੇ ਮੇਰੀ ਆਪ ਸਭ ਨੂੰ ਤਾਕੀਦ ਹੈ ਕਿ ਤੁਸੀਂ ਜ਼ਰੂਰ ਇਸ ਨੂੰ ਦੇਖੋ। ਅਤੇ ਮੈਨੂੰ ਦੱਸਿਆ ਗਿਆ ਹੈ ਕਿ ਹੁਣ 2-3 ਦਿਨ ਹੋਰ ਚਲਣ ਵਾਲਾ ਹੈ, ਤਾਂ ਖਾਸ ਤੌਰ ‘ਤੇ ਦਿੱਲੀਵਾਸੀਆਂ ਨੂੰ ਮੈਂ ਜ਼ਰੂਰ ਕਹਾਂਗਾ ਕਿ ਉਹ ਜ਼ਰੂਰ ਦੇਖਣ।

ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਅਤੇ ਐਕਸਪੋ ਸੈਂਟਰ - ‘ਯਸ਼ੋਭੂਮੀ’ ਦਾ ਪਹਿਲਾ ਫੇਜ਼ ਰਾਸ਼ਟਰ ਨੂੰ ਸਮਰਪਿਤ ਕੀਤਾ

September 17th, 12:15 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਦਵਾਰਕਾ ਵਿੱਚ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਅਤੇ ਐਕਸਪੋ ਸੈਂਟਰ - ‘ਯਸ਼ੋਭੂਮੀ’ ਦਾ ਪਹਿਲਾ ਫੇਜ਼ ਰਾਸ਼ਟਰ ਨੂੰ ਸਮਰਪਿਤ ਕੀਤਾ। 'ਯਸ਼ੋਭੂਮੀ' ਵਿੱਚ ਇੱਕ ਵਿਸ਼ਾਲ ਕਨਵੈਨਸ਼ਨ ਸੈਂਟਰ, ਕਈ ਪ੍ਰਦਰਸ਼ਨੀ ਹਾਲ ਅਤੇ ਹੋਰ ਸੁਵਿਧਾਵਾਂ ਹਨ। ਉਨ੍ਹਾਂ ਨੇ ਵਿਸ਼ਵਕਰਮਾ ਜਯੰਤੀ ਦੇ ਅਵਸਰ 'ਤੇ ਪਰੰਪਰਾਗਤ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੇ ਲਈ 'ਪੀਐੱਮ ਵਿਸ਼ਵਕਰਮਾ ਯੋਜਨਾ' ਵੀ ਲਾਂਚ ਕੀਤੀ। ਪ੍ਰਧਾਨ ਮੰਤਰੀ ਨੇ ਪੀਐੱਮ ਵਿਸ਼ਵਕਰਮਾ ਲੋਗੋ, ਟੈਗਲਾਈਨ ਅਤੇ ਪੋਰਟਲ ਵੀ ਲਾਂਚ ਕੀਤਾ। ਉਨ੍ਹਾਂ ਨੇ ਇਸ ਅਵਸਰ ’ਤੇ ਇੱਕ ਕਸਟਮਾਈਜ਼ਡ ਸਟੈਂਪ ਸ਼ੀਟ, ਇੱਕ ਟੂਲ ਕਿਟ, ਈ-ਬੁੱਕਲੇਟ ਅਤੇ ਵੀਡੀਓ ਵੀ ਜਾਰੀ ਕੀਤੀ। ਪ੍ਰਧਾਨ ਮੰਤਰੀ ਨੇ 18 ਲਾਭਾਰਥੀਆਂ ਨੂੰ ਵਿਸ਼ਵਕਰਮਾ ਸਰਟੀਫਿਕੇਟ ਪ੍ਰਦਾਨ ਕੀਤੇ।

ਮੱਧ ਪ੍ਰਦੇਸ਼ ਵਿੱਚ ਰੋਜ਼ਗਾਰ ਮੇਲੇ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ

August 21st, 12:15 pm

ਅੱਜ ਆਪ ਸਭ ਇਸ ਇਤਿਹਾਸਿਕ ਕਾਲਖੰਡ ਵਿੱਚ ਅਧਿਆਪਨ ਜਿਹੀ ਮਹੱਤਵਪੂਰਨ ਜ਼ਿੰਮੇਦਾਰੀ ਨਾਲ ਆਪਣੇ ਆਪ ਨੂੰ ਜੋੜ ਰਹੇ ਹੋ। ਇਸ ਵਾਰ ਲਾਲ ਕਿਲੇ ਤੋਂ ਮੈਂ ਵਿਸਤਾਰ ਨਾਲ ਬਾਤ ਕੀਤੀ ਹੈ ਕਿ ਕਿਵੇਂ ਦੇਸ਼ ਦੇ ਵਿਕਾਸ ਵਿੱਚ ਰਾਸ਼ਟਰੀ ਚਰਿੱਤਰ ਦੀ ਅਹਿਮ ਭੂਮਿਕਾ ਹੈ। ਆਪ ਸਭ ‘ਤੇ ਭਾਰਤ ਦੀ ਭਾਵੀ ਪੀੜ੍ਹੀ ਨੂੰ ਗੜ੍ਹਣ, ਉਨ੍ਹਾਂ ਨੂੰ ਆਧੁਨਿਕਤਾ ਵਿੱਚ ਢਾਲਣ ਅਤੇ ਨਵੀਂ ਦਿਸ਼ਾ ਦੇਣ ਦੀ ਜ਼ਿੰਮੇਦਾਰੀ ਹੈ। ਮੈਂ ਮੱਧ ਪ੍ਰਦੇਸ਼ ਦੇ ਪ੍ਰਾਥਮਿਕ ਸਕੂਲਾਂ ਵਿੱਚ ਨਿਯੁਕਤ ਹੋਣ ਵਾਲੇ ਸਾਢੇ ਪੰਜ ਹਜ਼ਾਰ ਤੋਂ ਜ਼ਿਆਦਾ ਅਧਿਆਪਕ ਭਾਈ ਭੈਣਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਨੂੰ ਦੱਸਿਆ ਗਿਆ ਹੈ ਕਿ ਪਿਛਲੇ 3 ਵਰ੍ਹਿਆਂ ਵਿੱਚ ਐੱਮਪੀ ਵਿੱਚ ਕਰੀਬ 50 ਹਜ਼ਾਰ ਅਧਿਆਪਕਾਂ ਦੀਆਂ ਭਰਤੀਆਂ ਹੋਈਆਂ ਹਨ। ਇਸ ਦੇ ਲਈ ਰਾਜ ਸਰਕਾਰ ਵੀ ਬਹੁਤ-ਬਹੁਤ ਵਧਾਈ ਦੇ ਯੋਗ ਹੈ।

ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਰੋਜ਼ਗਾਰ ਮੇਲੇ ਨੂੰ ਸੰਬੋਧਨ ਕੀਤਾ

August 21st, 11:50 am

ਪ੍ਰਧਾਨ ਮੰਤਰੀ ਨੇ ਰੋਜ਼ਗਾਰ ਮੇਲੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਨਿਯੁਕਤੀ ਪੱਤਰ ਪਾਉਣ ਵਾਲੇ ਲੋਕ ਇਸ ਇਤਿਹਾਸਿਕ ਕਾਲ ਵਿੱਚ ਅਧਿਆਪਨ ਦੇ ਮਹੱਤਵਪੂਰਨ ਜ਼ਿੰਮੇਦਾਰੀ ਨਾਲ ਜੁੜ ਰਹੇ ਹਨ। ਲਾਲ ਕਿਲੇ ਦੀ ਫਸੀਲ ਤੋਂ ਆਪਣੇ ਸੰਬੋਧਨ ਵਿੱਚ ਦੇਸ਼ ਦੇ ਵਿਕਾਸ ਵਿੱਚ ਰਾਸ਼ਟਰੀ ਚਰਿੱਤਰ ਦੀ ਮਹੱਤਤਾ ‘ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਨਿਯੁਕਤੀ ਪੱਤਰ ਪਾਉਣ ਵਾਲੇ ਸਾਰੇ ਲੋਕ ਭਾਰਤ ਦੀ ਆਉਣ ਵਾਲੀ ਪੀੜ੍ਹੀ ਨੂੰ ਢਾਲਣ, ਉਨ੍ਹਾਂ ਨੂੰ ਆਧੁਨਿਕ ਬਣਾਉਣ ਅਤੇ ਨਵੀਂ ਦਿਸ਼ਾ ਦੇਣ ਦੀ ਜ਼ਿੰਮੇਦਾਰੀ ਸੰਭਾਲਣਗੇ। ਉਨ੍ਹਾਂ ਨੇ ਰੋਜ਼ਗਾਰ ਮੇਲੇ ਦੇ ਦੌਰਾਨ ਅੱਜ ਮੱਧ ਪ੍ਰਦੇਸ਼ ਦੇ ਪ੍ਰਾਇਮਰੀ ਸਕੂਲਾਂ ਵਿੱਚ ਨਿਯੁਕਤ ਸਾਢੇ ਪੰਜ ਹਜ਼ਾਰ ਤੋਂ ਅਧਿਕ ਅਧਿਆਪਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ ਤਿੰਨ ਵਰ੍ਹਿਆਂ ਵਿੱਚ ਮੱਧ ਪ੍ਰਦੇਸ਼ ਵਿੱਚ ਲਗਭਗ ਪੰਜਾਹ ਹਜ਼ਾਰ ਅਧਿਆਪਕ ਨਿਯੁਕਤ ਕੀਤੇ ਗਏ ਹਨ। ਇਸ ਉਪਲਬਧੀ ਦੇ ਲਈ ਉਨ੍ਹਾਂ ਨੇ ਮੱਧ ਪ੍ਰਦੇਸ਼ ਸਰਕਾਰ ਨੂੰ ਵਧਾਈ ਦਿੱਤੀ।

ਭਾਰਤ ਦੀ ਅਰਥਵਿਵਸਥਾ ਇਸ ਚੁਣੌਤੀਪੂਰਨ ਸਮੇਂ ਵਿੱਚ ਆਸ਼ਾ ਦੀ ਕਿਰਨ ਬਣ ਕੇ ਚਮਕ ਰਹੀ ਹੈ: ਪ੍ਰਧਾਨ ਮੰਤਰੀ

August 19th, 06:42 pm

ਭਾਰਤ ਲਈ ਆਸ਼ਾਵਾਦ ਦੇ ਕਾਰਨਾਂ ਦੇ ਬਾਰੇ ਮਨੀਕੰਟਰੋਲ ਵੈੱਬਸਾਈਟ 'ਤੇ ਪ੍ਰਕਾਸ਼ਿਤ ਲੇਖਾਂ ਅਤੇ ਇਨਫੋਗ੍ਰਾਫਿਕਸ ਦੇ ਸੰਗ੍ਰਹਿ 'ਤੇ ਟਿੱਪਣੀ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਅਰਥਵਿਵਸਥਾ ਦੇ ਮਜ਼ਬੂਤ ਵਾਧੇ ਅਤੇ ਮਜ਼ਬੂਤੀ ਦੀ ਭਾਵਨਾ ਦੀ ਪੁਸ਼ਟੀ ਕੀਤੀ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 77ਵੇਂ ਸੁਤੰਤਰਤਾ ਦਿਵਸ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕੀਤਾ

August 15th, 02:14 pm

ਮੇਰੇ ਪਿਆਰੇ 140 ਕਰੋੜ ਪਰਿਵਾਰਕ ਮੈਂਬਰਾਨ, ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਅਤੇ ਹੁਣ ਬਹੁਤ ਸਾਰੇ ਲੋਕਾਂ ਦੀ ਰਾਏ ਹੈ ਕਿ ਅਸੀਂ ਆਸਥਾ ਦੇ ਨਾਲ-ਨਾਲ ਜਨਸੰਖਿਆ ਦੇ ਮਾਮਲੇ ਵਿੱਚ ਵੀ ਨੰਬਰ ਇੱਕ ਹਾਂ। ਇੰਨਾ ਬੜਾ ਦੇਸ਼, 140 ਕਰੋੜ ਦੇਸ਼ਵਾਸੀ, ਮੇਰੇ ਭਰਾਵੋ ਅਤੇ ਭੈਣੋ, ਮੇਰੇ ਪਰਿਵਾਰ ਦੇ ਮੈਂਬਰ ਅੱਜ ਆਜ਼ਾਦੀ ਦਾ ਉਤਸਵ ਮਨਾ ਰਹੇ ਹਨ। ਮੈਂ ਆਜ਼ਾਦੀ ਦੇ ਇਸ ਮਹਾਨ ਪਵਿੱਤਰ ਉਤਸਵ 'ਤੇ ਦੇਸ਼ ਅਤੇ ਦੁਨੀਆ ਦੇ ਕਰੋੜਾਂ ਲੋਕਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ, ਜੋ ਭਾਰਤ ਨੂੰ ਪਿਆਰ ਕਰਦੇ ਹਨ, ਭਾਰਤ ਦਾ ਸਤਿਕਾਰ ਕਰਦੇ ਹਨ, ਜੋ ਭਾਰਤ 'ਤੇ ਮਾਣ ਕਰਦੇ ਹਨ।

India Celebrates 77th Independence Day

August 15th, 09:46 am

On the occasion of India's 77th year of Independence, PM Modi addressed the nation from the Red Fort. He highlighted India's rich historical and cultural significance and projected India's endeavour to march towards the AmritKaal. He also spoke on India's rise in world affairs and how India's economic resurgence has served as a pole of overall global stability and resilient supply chains. PM Modi elaborated on the robust reforms and initiatives that have been undertaken over the past 9 years to promote India's stature in the world.

77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

August 15th, 07:00 am

ਦੁਨੀਆ ਦਾ ਸਭ ਤੋਂ ਬੜਾ ਲੋਕਤੰਤਰ ਅਤੇ ਹੁਣ ਬਹੁਤ ਲੋਕਾਂ ਦਾ ਅਭਿਪ੍ਰਾਯ (ਮਤ) ਹੈ ਇਹ ਜਨਸੰਖਿਆ ਦੀ ਦ੍ਰਿਸ਼ਟੀ ਤੋਂ ਭੀ ਅਸੀਂ ਵਿਸ਼ਵ ਵਿੱਚ ਨੰਬਰ ਇੱਕ ‘ਤੇ ਹਾਂ। ਇਤਨਾ ਬੜਾ ਵਿਸ਼ਾਲ ਦੇਸ਼, 140 ਕਰੋੜ ਦੇਸ਼, ਇਹ ਮੇਰੇ ਭਾਈ-ਭੈਣ, ਮੇਰੇ ਪਰਿਵਾਰਜਨ ਅੱਜ ਆਜ਼ਾਦੀ ਦਾ ਪੁਰਬ ਮਨਾ ਰਹੇ ਹਨ। ਮੈਂ ਦੇਸ਼ ਦੇ ਕੋਟਿ-ਕੋਟਿ ਜਨਾਂ ਨੂੰ, ਦੇਸ਼ ਅਤੇ ਦੁਨੀਆ ਵਿੱਚ ਭਾਰਤ ਨੂੰ ਪਿਆਰ ਕਰਨ ਵਾਲੇ, ਭਾਰਤ ਦਾ ਸਨਮਾਨ ਕਰਨ ਵਾਲੇ, ਭਾਰਤ ਦਾ ਗੌਰਵ ਕਰਨ ਵਾਲੇ ਕੋਟਿ-ਕੋਟਿ ਜਨਾਂ ਨੂੰ ਆਜ਼ਾਦੀ ਦੇ ਇਸ ਮਹਾਨ ਪਵਿੱਤਰ ਪੁਰਬ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।

ਲੋਕ ਸਭਾ ਵਿੱਚ 10 ਅਗਸਤ, 2023 ਨੂੰ ਅਵਿਸ਼ਵਾਸ ਪ੍ਰਸਤਾਵ (No Confidence Motion) ਲਈ ਪ੍ਰਧਾਨ ਮੰਤਰੀ ਦੇ ਜਵਾਬ ਦਾ ਮੂਲ-ਪਾਠ

August 10th, 04:30 pm

ਪਿਛਲੇ ਤਿੰਨ ਦਿਨਾਂ ਤੋਂ ਅਨੇਕ ਸੀਨੀਅਰ ਮਹਾਨੁਭਾਵ ਸਤਿਕਾਰਯੋਗ ਮੈਂਬਰਾਂ ਨੇ ਆਪਣੇ ਵਿਚਾਰ ਵਿਅਕਤ ਕੀਤੇ ਹਨ। ਕਰੀਬ ਸਾਰਿਆਂ ਦੇ ਵਿਚਾਰ ਮੇਰੇ ਤੱਕ ਵਿਸਤਾਰ ਨਾਲ ਪਹੁੰਚੇ ਵੀ ਹਨ। ਮੈਂ ਖ਼ੁਦ ਵੀ ਕੁਝ ਭਾਸ਼ਣ ਸੁਣੇ ਵੀ ਹਨ। ਸਤਿਕਾਰਯੋਗ ਸਪੀਕਰ ਜੀ, ਦੇਸ਼ ਦੀ ਜਨਤਾ ਨੇ ਸਾਡੀ ਸਰਕਾਰ ਦੇ ਪ੍ਰਤੀ ਵਾਰ-ਵਾਰ ਜੋ ਵਿਸ਼ਵਾਸ ਜਤਾਇਆ ਹੈ। ਮੈਂ ਅੱਜ ਦੇਸ਼ ਦੇ ਕੋਟਿ-ਕੋਟਿ ਨਾਗਰਿਕਾਂ ਦਾ ਧੰਨਵਾਦ ਵਿਅਕਤ ਕਰਨ ਲਈ ਉਪਸਥਿਤ ਹੋਇਆ ਹਾਂ। ਅਤੇ ਸਪੀਕਰ ਜੀ, ਕਹਿੰਦੇ ਹਨ, ਭਗਵਾਨ ਬਹੁਤ ਦਿਆਲੂ ਹਨ ਅਤੇ ਭਗਵਾਨ ਦੀ ਮਰਜ਼ੀ ਹੁੰਦੀ ਹੈ ਕਿ ਉਹ ਕਿਸੇ ਨਾ ਕਿਸੇ ਮਾਧਿਅਮ ਨਾਲ ਤੁਹਾਡੀ ਇੱਛਾ ਦੀ ਪੂਰਤੀ ਕਰਦਾ ਹੈ, ਕਿਸੇ ਨਾ ਕਿਸੇ ਨੂੰ ਮਾਧਿਅਮ ਬਣਾਉਂਦਾ ਹੈ। ਮੈਂ ਇਸ ਨੂੰ ਭਗਵਾਨ ਦਾ ਅਸ਼ੀਰਵਾਦ ਮੰਨਦਾ ਹਾਂ ਕਿ ਈਸ਼ਵਰ ਨੇ ਵਿਰੋਧੀ ਧਿਰ ਨੂੰ ਸੁਝਾਇਆ ਅਤੇ ਉਹ ਪ੍ਰਸਤਾਵ ਲੈ ਕੇ ਆਏ। 2018 ਵਿੱਚ ਵੀ ਇਹ ਈਸ਼ਵਰ ਦਾ ਹੀ ਆਦੇਸ਼ ਸੀ, ਜਦੋਂ ਵਿਰੋਧੀ ਧਿਰ ਦੇ ਮੇਰੇ ਸਾਥੀ ਅਵਿਸ਼ਵਾਸ ਪ੍ਰਸਤਾਵ ਲੈ ਕੇ ਆਏ ਸਨ।

ਪ੍ਰਧਾਨ ਮੰਤਰੀ ਨੇ ਲੋਕ ਸਭਾ ਵਿੱਚ ਅਵਿਸ਼ਵਾਸ ਪ੍ਰਸਤਾਵ ਦਾ ਜਵਾਬ ਦਿੱਤਾ

August 10th, 04:00 pm

ਪ੍ਰਧਾਨ ਮੰਤਰੀ ਨੇ ਸਦਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਭਾਰਤ ਦੇ ਹਰੇਕ ਨਾਗਰਿਕ ਦੁਆਰਾ ਸਰਕਾਰ ‘ਤੇ ਵਾਰ-ਵਾਰ ਭਰੋਸਾ ਜਤਾਉਣ ਲਈ ਉਨ੍ਹਾਂ ਦੇ ਪ੍ਰਤੀ ਕੋਟੀ-ਕੋਟੀ ਆਭਾਰ ਵਿਅਕਤ ਕਰਨ ਆਏ ਹਨ। ਸ਼੍ਰੀ ਮੋਦੀ ਨੇ ਉਸ ਟਿੱਪਣੀ ਨੂੰ ਵੀ ਯਾਦ ਕੀਤਾ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਇਹ ਸਰਕਾਰ ਦੇ ਲਈ ਫਲੌਰ ਟੈਸਟ ਨਹੀਂ ਹੈ ਬਲਕਿ ਉਨ੍ਹਾਂ ਲੋਕਾਂ ਦੇ ਲਈ ਹੈ, ਜਿਨ੍ਹਾਂ ਨੇ 2018 ਵਿੱਚ ਇਸ ਨੂੰ ਸਦਨ ਵਿੱਚ ਪੇਸ਼ ਕੀਤਾ ਸੀ, ਜਦੋਂ ਵਿਰੋਧੀ ਧਿਰ ਅਵਿਸ਼ਵਾਸ ਪ੍ਰਸਤਾਵ ਲੈ ਕੇ ਆਈ ਸੀ।

ਮਹਾਰਾਸ਼ਟਰ ਦੇ ਪੁਣੇ ਵਿੱਚ ਲੋਕਮਾਨਯ ਤਿਲਕ ਐਵਾਰਡ ਸਮਾਰੋਹ 2023 ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

August 01st, 12:00 pm

ਪ੍ਰੋਗਰਾਮ ਵਿੱਚ ਉਪਸਥਿਤ ਮਾਣਯੋਗ ਸ਼੍ਰੀ ਸ਼ਰਦ ਪਵਾਰ ਜੀ, ਰਾਜਪਾਲ ਸ਼੍ਰੀਮਾਨ ਰਮੇਸ਼ ਬੈਸ ਜੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀਮਾਨ ਏਕਨਾਥ ਸ਼ਿੰਦੇ ਜੀ, ਉਪ ਮੁੱਖ ਮੰਤਰੀ ਸ਼੍ਰੀਮਾਨ ਦੇਵੇਂਦਰ, ਫਡਣਵੀਸ ਜੀ, ਉਪ ਮੁੱਖ ਮੰਤਰੀ ਸ਼੍ਰੀਮਾਨ ਅਜੀਤ ਪਵਾਰ ਜੀ, ਟ੍ਰਸਟ ਦੇ ਪ੍ਰਧਾਨ ਸ਼੍ਰੀਮਾਨ ਦੀਪਕ ਤਿਲਕ ਜੀ, ਸਾਬਕਾ ਮੁੱਖ ਮੰਤਰੀ ਮੇਰੇ ਮਿੱਤਰ ਸ਼੍ਰੀਮਾਨ ਸੁਸ਼ੀਲ ਕੁਮਾਰ ਸ਼ਿੰਦੇ ਜੀ, ਤਿਲਕ ਪਰਿਵਾਰ ਦੇ ਸਾਰੇ ਸਨਮਾਨਿਤ ਮੈਂਬਰਗਣ ਤੇ ਉਪਸਥਿਤ ਭਾਈਓ ਅਤੇ ਭੈਣੋਂ!

ਪ੍ਰਧਾਨ ਮੰਤਰੀ ਨੂੰ ਮਹਾਰਾਸ਼ਟਰ ਦੇ ਪੁਣੇ ਵਿੱਚ ਲੋਕਮਾਨਯ ਤਿਲਕ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ

August 01st, 11:45 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੂੰ ਅੱਜ ਮਹਾਰਾਸ਼ਟਰ ਦੇ ਪੁਣੇ ਵਿੱਚ ਲੋਕਮਾਨਯ ਤਿਲਕ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਲੋਕਮਾਨਯ ਤਿਲਕ ਦੀ ਵਿਰਾਸਤ ਦਾ ਸਨਮਾਨ ਕਰਨ ਲਈ ਤਿਲਕ ਸਮਾਰਕ ਮੰਦਿਰ ਟਰੱਸਟ ਦੁਆਰਾ 1983 ਵਿੱਚ ਇਸ ਪੁਰਸਕਾਰ ਦੀ ਸਥਾਪਨਾ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨੇ ਨਕਦ ਪੁਰਸਕਾਰ ਦੀ ਰਾਸ਼ੀ ਨਮਾਮੀ ਗੰਗੇ ਪ੍ਰੋਜੈਕਟ ਨੂੰ ਦਾਨ ਵਿੱਚ ਦਿੱਤੀ।