ਮਨ ਕੀ ਬਾਤ ਦਸੰਬਰ 2023

December 31st, 11:30 am

ਸਾਥੀਓ, ‘ਮਨ ਕੀ ਬਾਤ’ ਸੁਣਨ ਵਾਲੇ ਕਈ ਲੋਕਾਂ ਨੇ ਮੈਨੂੰ ਖ਼ਤ ਲਿਖ ਕੇ ਆਪਣੇ ਯਾਦਗਾਰ ਪਲ ਸਾਂਝੇ ਕੀਤੇ ਹਨ। ਇਹ 140 ਕਰੋੜ ਭਾਰਤੀਆਂ ਦੀ ਤਾਕਤ ਹੈ ਕਿ ਇਸ ਸਾਲ, ਸਾਡੇ ਦੇਸ਼ ਨੇ, ਕਈ ਵਿਸ਼ੇਸ਼ ਉਪਲਬਧੀਆਂ ਹਾਸਲ ਕੀਤੀਆਂ ਹਨ। ਇਸੇ ਸਾਲ ਨਾਰੀ ਸ਼ਕਤੀ ਵੰਦਨ ਅਧੀਨਿਯਮ ਪਾਸ ਹੋਇਆ, ਜਿਸ ਦੀ ਉਡੀਕ ਵਰ੍ਹਿਆਂ ਤੋਂ ਸੀ। ਬਹੁਤ ਸਾਰੇ ਲੋਕਾਂ ਨੇ ਖ਼ਤ ਲਿਖ ਕੇ ਭਾਰਤ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਨ ’ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਅਨੇਕਾਂ ਲੋਕਾਂ ਨੇ ਮੈਨੂੰ ਜੀ-20 ਸਮਿਟ ਦੀ ਸਫਲਤਾ ਯਾਦ ਦਿਵਾਈ। ਸਾਥੀਓ, ਅੱਜ ਭਾਰਤ ਦਾ ਕੋਨਾ-ਕੋਨਾ, ਆਤਮ-ਵਿਸ਼ਵਾਸ ਨਾਲ ਭਰਿਆ ਹੋਇਆ ਹੈ, ਵਿਕਸਿਤ ਭਾਰਤ ਦੀ ਭਾਵਨਾ ਨਾਲ, ਆਤਮ-ਨਿਰਭਰਤਾ ਦੀ ਭਾਵਨਾ ਨਾਲ ਸਰਾਬੋਰ ਹੈ। 2024 ਵਿੱਚ ਵੀ ਅਸੀਂ ਇਸੇ ਭਾਵਨਾ ਅਤੇ ਮੋਮੈਂਟਮ ਨੂੰ ਬਣਾਈ ਰੱਖਣਾ ਹੈ। ਦੀਵਾਲੀ ’ਤੇ ਰਿਕਾਰਡ ਕਾਰੋਬਾਰ ਨੇ ਇਹ ਸਾਬਤ ਕੀਤਾ ਕਿ ਹਰ ਭਾਰਤੀ ‘ਵੋਕਲ ਫਾਰ ਲੋਕਲ’ ਦੇ ਮੰਤਰ ਨੂੰ ਮਹੱਤਵ ਦੇ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਬਾਂਦੀਪੁਰ ਅਤੇ ਮੁਦੁਮਲਾਈ ਟਾਈਗਰ ਰਿਜ਼ਰਵ ਦਾ ਦੌਰਾ ਕੀਤਾ

April 09th, 02:48 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਅਤੇ ਤਮਿਲ ਨਾਡੂ ਵਿੱਚ ਬਾਂਦੀਪੁਰ ਤੇ ਮੁਦੁਮਲਾਈ ਟਾਈਗਰ ਰਿਜ਼ਰਵ ਦਾ ਦੌਰਾ ਕੀਤਾ। ਉਨ੍ਹਾਂ ਨੇ ਮੁਦੁਮਲਾਈ ਟਾਈਗਰ ਰਿਜ਼ਰਵ ਵਿੱਚ ਥੇੱਪਾਕੜੂ ਹਾਥੀ ਕੈਂਪ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਮਹਾਵਤਾਂ ਅਤੇ ਕਾਵੜੀਆਂ ਦੇ ਨਾਲ ਗੱਲਬਾਤ ਕੀਤੀ ਅਤੇ ਹਾਥੀਆਂ ਨੂੰ ਖਾਨਾ ਵੀ ਖਿਲਾਇਆ। ਪ੍ਰਧਾਨ ਮੰਤਰੀ ਨੇ ਔਸਕਰ ਜੇਤੂ ਡੋਕਿਊਮੈਂਟਰੀ, “ਦ ਐਲੀਫੈਂਟ ਵਿਸਪਰਰਸ” ਵਿੱਚ ਦਿਖਾਏ ਗਏ ਹਾਥੀ ਪਾਲਕਾਂ ਦੇ ਨਾਲ ਗੱਲਬਾਤ ਵੀ ਕੀਤੀ।

India is a country where protecting nature is a part of the culture: PM Modi

April 09th, 01:00 pm

PM Modi inaugurated a programme commemorating of 50 years of Project Tiger at Mysuru. The PM expressed happiness that India is home to 75% of the world’s tiger population in the 75th year of Indian independence. It is also a coincidence that the tiger reserves in India cover 75,000 square kilometers of land and in the past 10 to 12 years, the tiger population in the country has increased by 75 percent.

ਪ੍ਰਧਾਨ ਮੰਤਰੀ ਨੇ ਕਰਨਾਟਕ ਦੇ ਮੈਸੂਰ ਵਿੱਚ ‘ਪ੍ਰੋਜੈਕਟ ਟਾਈਗਰ ਦੇ 50 ਵਰ੍ਹੇ ਪੂਰੇ ਹੋਣ ਦੀ ਯਾਦ ਵਿੱਚ’ ਪ੍ਰੋਗਰਾਮ ਦਾ ਉਦਘਾਟਨ ਕੀਤਾ

April 09th, 12:37 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਮੈਸੂਰ ਵਿੱਚ ਮੈਸੂਰ ਯੂਨੀਵਰਸਿਟੀ ਵਿੱਚ ਆਯੋਜਿਤ ‘ਪ੍ਰੋਜੈਕਟ ਟਾਈਗਰ ਦੇ 50 ਵਰ੍ਹੇ ਪੂਰੇ ਹੋਣ ਦੀ ਯਾਦ ਵਿੱਚ’ ਪ੍ਰੋਗਰਾਮ ਦਾ ਉਦਘਾਟਨ ਕੀਤਾ। ਪ੍ਰਧਨ ਮੰਤਰੀ ਨੇ ਇੰਟਰਨੈਸ਼ਨਲ ਬਿਗ ਕੈਟ ਅਲਾਇੰਸ (ਆਈਬੀਸੀਏ) ਦੀ ਵੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ‘ਅੰਮ੍ਰਿਤ ਕਾਲ ਦਾ ਵਿਜ਼ਨ ਫਾਰ ਟਾਈਗਰ ਕੰਜ਼ਰਵੇਸ਼ਨ’ ਤੇ ਟਾਈਗਰ ਰਿਜ਼ਰਵ ਦੇ ਪ੍ਰਬੰਧਨ ਪ੍ਰਭਾਵਸ਼ੀਲਤਾ ਮੁਲਾਂਕਣ ਦੇ ਪੰਜਵੇ ਚਕ੍ਰ ਦੀ ਇੱਕ ਸਾਰਾਂਸ਼ ਰਿਪੋਰਟ ਦਾ ਲੋਕ ਅਰਪਣ ਕੀਤਾ, ਬਾਘਾਂ ਦੀ ਸੰਖਿਆ ਦਾ ਐਲਾਨ ਕੀਤਾ ਅਤੇ ਅਖਿਲ ਭਾਰਤੀ ਬਾਘ ਅਨੁਮਾਨ (ਪੰਜਵਾਂ ਚਕ੍ਰ) ਦੀ ਸਾਰਾਂਸ਼ ਰਿਪੋਰਟ ਜਾਰੀ ਕੀਤੀ। ਉਨ੍ਹਾਂ ਨੇ ਪ੍ਰੋਜੈਕਟ ਟਾਈਗਰ ਦੇ 50 ਸਾਲ ਪੂਰੇ ਹੋਣ ‘ਤੇ ਇੱਕ ਯਾਦਗਾਰੀ ਸਿੱਕਾ ਵੀ ਜਾਰੀ ਕੀਤਾ।

ਪ੍ਰਧਾਨ ਮੰਤਰੀ ਨੇ ਪੁਰਸਕਾਰ ਜੇਤੂ ਲਘੂ ਡਾਕੂਮੈਂਟਰੀ ‘ਦ ਐਲੀਫੈਂਟ ਵਿਸਪਰਰਸ’ (The Elephant Whisperers) ਦੇ ਨਿਰਮਾਤਾਵਾਂ ਨਾਲ ਮੁਲਾਕਾਤ ਕੀਤੀ

March 30th, 03:46 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਸਕਰ (Oscar) ਵਿਜੇਤਾ ਲਘੂ ਡਾਕੂਮੈਂਟਰੀ ‘ਦ ਐਲੀਫੈਂਟ ਵਿਸਪਰਰਸ’ (The Elephant Whisperers) ਦੇ ਨਿਰਮਾਤਾਵਾਂ ਨਾਲ ਮੁਲਾਕਾਤ ਕੀਤੀ।