ਤਰਭ, ਗੁਜਰਾਤ ਵਿੱਚ ਵਿਭਿੰਨ ਪ੍ਰੋਜੈਕਟਾਂ ਦੇ ਉਦਘਾਟਨ ਕਰਨ ਅਤੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
February 22nd, 02:00 pm
ਕਿਵੇਂ ਹੋ ਤੁਸੀਂ ਸਾਰੇ? ਇਸ ਪਿੰਡ ਦੇ ਪੁਰਾਣੇ ਜੋਗੀਆਂ ਦੇ ਦਰਸ਼ਨ ਹੋਏ, ਪੁਰਾਣੇ-ਪੁਰਾਣੇ ਸਾਥੀਆਂ ਦੇ ਵੀ ਦਰਸ਼ਨ ਹੋਏ। ਭਾਈ, ਵਾੜੀਨਾਥ ਨੇ ਤਾਂ ਰੰਗ ਜਮਾ ਦਿੱਤਾ, ਵਾੜੀਨਾਥ ਪਹਿਲੇ ਵੀ ਆਇਆ ਹਾਂ, ਅਤੇ ਕਈ ਵਾਰ ਆਇਆ ਹਾਂ, ਪਰੰਤੂ ਅੱਜ ਦੀ ਰੌਣਕ ਹੀ ਕੁਝ ਹੋਰ ਹੈ। ਦੁਨੀਆ ਵਿੱਚ ਕਿਤਨਾ ਹੀ ਸੁਆਗਤ ਹੋਵੇ, ਸਨਮਾਨ ਹੋਵੇ, ਪਰੰਤੂ ਘਰ ‘ਤੇ ਜਦੋਂ ਹੁੰਦਾ ਹੈ, ਉਸ ਦਾ ਆਨੰਦ ਹੀ ਕੁਝ ਹੋਰ ਹੁੰਦਾ ਹੈ। ਮੇਰੇ ਪਿੰਡ ਦੇ ਵਿੱਚ-ਵਿਚਾਲੇ ਕੁਝ ਦਿਸ ਰਹੇ ਸਨ ਅੱਜ, ਅਤੇ ਮਾਮਾ ਦੇ ਘਰ ਆਏ ਤਾਂ ਉਸ ਦਾ ਆਨੰਦ ਵੀ ਅਨੋਖਾ ਹੁੰਦਾ ਹੈ, ਅਜਿਹਾ ਵਾਤਾਵਰਣ ਮੈਂ ਦੇਖਿਆ ਹੈ ਉਸ ਦੇ ਅਧਾਰ ‘ਤੇ ਮੈਂ ਕਹਿ ਸਕਦਾ ਹਾਂ ਕਿ ਸ਼ਰਧਾ ਨਾਲ, ਆਸਥਾ ਨਾਲ ਸਰਾਬੋਰ ਆਪ ਸਾਰੇ ਭਗਤਗਣਾਂ ਨੂੰ ਮੇਰਾ ਪ੍ਰਣਾਮ। ਦੇਖੋ ਸੰਜੋਗ ਕੈਸਾ ਹੈ, ਅੱਜ ਤੋਂ ਠੀਕ ਇੱਕ ਮਹੀਨਾ ਪਹਿਲਾਂ 22 ਜਨਵਰੀ ਨੂੰ ਅਯੁੱਧਿਆ ਵਿੱਚ ਪ੍ਰਭੂ ਰਾਮ ਦੇ ਚਰਣਾਂ ਵਿੱਚ ਸਾਂ। ਉੱਥੇ ਮੈਨੂੰ ਪ੍ਰਭੂ ਰਾਮਲਲਾ ਦੇ ਵਿਗ੍ਰਹ ਦੀ ਪ੍ਰਾਣ-ਪ੍ਰਤਿਸ਼ਠਾ ਦੇ ਇਤਿਹਾਸਿਕ ਆਯੋਜਨ ਵਿੱਚ ਸ਼ਾਮਲ ਹੋਣ ਦਾ ਸੁਭਾਗ ਮਿਲਿਆ। ਇਸ ਤੋਂ ਬਾਦ 14 ਫਰਵਰੀ ਬਸੰਤ ਪੰਚਮੀ ਨੂੰ ਆਬੂ ਧਾਬੀ ਵਿੱਚ, ਖਾੜੀ ਦੇਸ਼ਾਂ ਦੇ ਪਹਿਲੇ ਹਿੰਦੂ ਮੰਦਿਰ ਦੇ ਲੋਕਅਰਪਣ ਦਾ ਅਵਸਰ ਮਿਲਿਆ। ਅਤੇ ਹੁਣੇ ਦੋ-ਤਿੰਨ ਦਿਨ ਪਹਿਲੇ ਹੀ ਮੈਨੂੰ ਯੂਪੀ ਦੇ ਸੰਭਲ ਵਿੱਚ ਕਲਕੀ ਧਾਮ ਦੇ ਉਦਘਾਟਨ ਦਾ ਵੀ ਮੌਕਾ ਮਿਲਿਆ। ਅਤੇ ਅੱਜ ਮੈਨੂੰ ਇੱਥੇ ਤਰਭ ਵਿੱਚ ਇਸ ਭਵਯ, ਦਿਵਯ ਮੰਦਿਰ ਵਿੱਚ ਪ੍ਰਾਣ-ਪ੍ਰਤਿਸ਼ਠਾ ਦੇ ਬਾਦ ਪੂਜਾ ਕਰਨ ਦਾ ਸਮਾਰੋਹ ਵਿੱਚ ਹਿੱਸਾ ਲੈਣ ਦਾ ਸੁਭਾਗ ਪ੍ਰਾਪਤ ਹੋਇਆ ਹੈ।ਪ੍ਰਧਾਨ ਮੰਤਰੀ ਨੇ ਤਰਭ, ਮਹਿਸਾਣਾ, ਗੁਜਰਾਤ ਵਿੱਚ 13,500 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ
February 22nd, 01:22 pm
ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇੱਕ ਮਹੀਨਾ ਪਹਿਲਾਂ 22 ਜਨਵਰੀ ਦਾ ਦਿਨ ਯਾਦ ਕੀਤਾ ਜਦੋਂ ਉਨ੍ਹਾਂ ਨੂੰ ਅਯੁੱਧਿਆ ਵਿੱਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਕਰਨ ਦਾ ਮੌਕਾ ਮਿਲਿਆ ਸੀ। ਉਨ੍ਹਾਂ ਨੇ 14 ਫਰਵਰੀ ਨੂੰ ਬਸੰਤ ਪੰਚਮੀ ਦੇ ਮੌਕੇ ਨੂੰ ਵੀ ਯਾਦ ਕੀਤਾ ਜਦੋਂ ਉਨ੍ਹਾਂ ਨੇ ਅਬੂ ਧਾਬੀ ਵਿੱਚ ਖਾੜੀ ਦੇਸ਼ਾਂ ਦੇ ਪਹਿਲੇ ਹਿੰਦੂ ਮੰਦਿਰ ਦਾ ਉਦਘਾਟਨ ਕੀਤਾ ਸੀ। ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਵਿੱਚ ਪ੍ਰਧਾਨ ਮੰਤਰੀ ਨੇ ਕਲਕੀ ਧਾਮ ਦਾ ਨੀਂਹ ਪੱਥਰ ਰੱਖਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਅੱਜ ਤਰਭ ਦੇ ਵਲੀਨਾਥ ਮਹਾਦੇਵ ਮੰਦਿਰ ਵਿੱਚ ਪਵਿੱਤਰ ਪ੍ਰਾਣ ਪ੍ਰਤਿਸ਼ਠਾ ਦੀ ਰਸਮ ਨਿਭਾਉਣ ਅਤੇ ਦਰਸ਼ਨ ਅਤੇ ਪੂਜਾ ਕਰਨ ਦਾ ਵੀ ਜ਼ਿਕਰ ਕੀਤਾ।