ਭਾਰਤੀਦਾਸਨ ਯੂਨੀਵਰਸਿਟੀ, ਤਿਰੂਚਿਰਾਪੱਲੀ ਦੇ 38ਵੇਂ ਕਨਵੋਕੇਸ਼ਨ ਦੇ ਅਵਸਰ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ -ਪਾਠ

January 02nd, 11:30 am

ਤਮਿਲ ਨਾਡੂ ਦੇ ਰਾਜਪਾਲ, ਥਿਰੂ ਆਰ.ਐੱਨ ਰਵੀ ਜੀ, ਤਮਿਲ ਨਾਡੂ ਦੇ ਮੁੱਖ ਮੰਤਰੀ, ਥਿਰੂ ਐੱਮ.ਕੇ ਸਟਾਲਿਨ ਜੀ, ਭਾਰਤੀਦਾਸਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਥਿਰੂ ਐੱਮ.ਸੈਲਵਮ ਜੀ, ਯੂਨੀਵਰਸਿਟੀ ਦੇ ਮੇਰੇ ਯੁਵਾ ਮਿੱਤਰ, ਅਧਿਆਪਕਗਣ ਅਤੇ ਸਹਾਇਕ ਸਟਾਫਗਣ,

ਪ੍ਰਧਾਨ ਮੰਤਰੀ ਨੇ ਭਾਰਤੀਦਾਸਨ ਯੂਨੀਵਰਸਿਟੀ, ਤਿਰੂਚਿਰਾਪੱਲੀ,ਤਮਿਲ ਨਾਡੂ ਦੇ 38ਵੇਂ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕੀਤਾ

January 02nd, 10:59 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਮਿਲ ਨਾਡੂ ਦੇ ਤਿਰੂਚਿਰਾਪੱਲੀ ਵਿੱਚ ਭਾਰਤੀਦਾਸਨ ਯੂਨੀਵਰਸਿਟੀ ਦੇ 38ਵੇਂ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਯੂਨੀਵਰਸਿਟੀ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਪੁਰਸਕਾਰ ਵੀ ਪ੍ਰਦਾਨ ਕੀਤੇ।

ਦਿੱਲੀ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਗਮਾਂ ਦੇ ਸਮਾਪਨ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

June 30th, 11:20 am

ਦਿੱਲੀ ਯੂਨੀਵਰਸਿਟੀ ਦੇ ਇਸ ਸਵਰਣਿਮ (ਸੁਨਹਿਰੀ) ਸਮਾਰੋਹ ਵਿੱਚ ਉਪਸਥਿਤ ਦੇਸ਼ ਦੇ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਜੀ, ਡੀਯੂ (ਦਿੱਲੀ ਯੂਨੀਵਰਸਿਟੀ) ਦੇ ਵਾਈਸ ਚਾਂਸਲਰ ਸ਼੍ਰੀਮਾਨ ਯੋਗੇਸ਼ ਸਿੰਘ ਜੀ, ਸਾਰੇ ਪ੍ਰੋਫੈਸਰਸ, ਸਿੱਖਿਅਕ ਗਣ (ਅਧਿਆਪਕ ਗਣ) ਅਤੇ ਸਾਰੇ ਮੇਰੇ ਯੁਵਾ ਸਾਥੀ। ਤੁਸੀਂ ਲੋਕਾਂ ਨੇ ਮੈਨੂੰ ਜਦੋਂ ਇਹ ਨਿਮੰਤ੍ਰਣ (ਸੱਦਾ) ਦਿੱਤਾ ਸੀ, ਤਦੇ ਮੈਂ ਤੈਅ ਕਰ ਲਿਆ ਸੀ ਕਿ ਮੈਨੂੰ ਤੁਹਾਡੇ ਇੱਥੇ ਤਾਂ ਆਉਣਾ ਹੀ ਹੈ। ਅਤੇ ਇੱਥੇ ਆਉਣਾ, ਆਪਣਿਆਂ ਦੇ ਦਰਮਿਆਨ ਆਉਣ ਜਿਹਾ ਹੈ।

ਪ੍ਰਧਾਨ ਮੰਤਰੀ ਨੇ ਦਿੱਲੀ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਗਮ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕੀਤਾ

June 30th, 11:00 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਯੂਨੀਵਰਸਿਟੀ ਦੇ ਸਪੋਰਟਸ ਕੰਪਲੈਕਸ ਦੇ ਮਲਟੀਪਰਪਜ਼ ਹਾਲ ਵਿੱਚ ਦਿੱਲੀ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਗਮ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਦੇ ਨੌਰਥ ਕੈਂਪਸ ਵਿੱਚ ਬਣਨ ਵਾਲੇ ਫੈਕਲਟੀ ਆਵ੍ ਟੈਕਨੋਲੋਜੀ, ਕੰਪਿਊਟਰ ਸੈਂਟਰ ਅਤੇ ਅਕਾਦਮਿਕ ਬਲਾਕ ਦੇ ਭਵਨ ਦਾ ਨੀਂਹ ਪੱਥਰ ਵੀ ਰੱਖਿਆ। ਪ੍ਰਧਾਨ ਮੰਤਰੀ ਨੇ ਯਾਦਗਾਰੀ ਸ਼ਤਾਬਦੀ ਅੰਕ- ਸ਼ਤਾਬਦੀ ਸਮਾਰੋਹ ਦਾ ਸੰਕਲਨ, ਲੋਗੋ ਬੁੱਕ- ਦਿੱਲੀ ਯੂਨੀਵਰਸਿਟੀ ਅਤੇ ਇਸ ਦੇ ਕਾਲਜਾਂ ਦੀ ਲੋਗੋ; ਔਰਾ - ਦਿੱਲੀ ਯੂਨੀਵਰਸਿਟੀ ਦੇ ਸੌ ਵਰ੍ਹੇ ਜਾਰੀ ਕੀਤੇ।

ਸ਼੍ਰੀ ਸਵਾਮੀਨਾਰਾਇਣ ਗੁਰੂਕੁਲ ਰਾਜਕੋਟ ਸੰਸਥਾਨ ਦੇ 75ਵੇਂ ਅੰਮ੍ਰਿਤ ਮਹੋਤਸਵ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

December 24th, 11:10 am

ਪੂਜਯ ਸ਼ਾਸਤਰੀ ਜੀ ਮਹਾਰਾਜ ਸ਼੍ਰੀ ਧਰਮਜੀਵਨ ਦਾਸ ਜੀ ਸਵਾਮੀ ਦੀ ਪ੍ਰੇਰਣਾ ਨਾਲ, ਉਨ੍ਹਾਂ ਦੇ ਅਸ਼ੀਰਵਾਦ ਨਾਲ ਰਾਜਕੋਟ ਗੁਰੂਕੁਲ ਦੇ 75 ਵਰ੍ਹੇ ਹੋ ਰਹੇ ਹਨ। ਮੈਂ ਰਾਜਕੋਟ ਗੁਰੂਕੁਲ ਦੇ 75 ਵ੍ਹਰਿਆਂ ਦੀ ਇਸ ਯਾਤਰਾ ਦੇ ਲਈ ਆਪ ਸਾਰਿਆਂ ਨੂੰ ਹਿਰਦੇ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਭਗਵਾਨ ਸ਼੍ਰੀ ਸਵਾਮੀ ਨਾਰਾਇਣ ਉਨ੍ਹਾਂ ਦੇ ਨਾਮ ਸਿਮਰਣ ਨਾਲ ਹੀ ਇੱਕ ਨਵਚੇਤਨਾ ਦਾ ਸੰਚਾਰ ਹੁੰਦਾ ਹੈ ਅਤੇ ਅੱਜ ਆਪ ਸਭ ਸੰਤਾਂ ਦਾ ਸਾਨਿਧਯ(ਨਿਕਟਤਾ) ਵਿੱਚ ਸਵਾਮੀਨਾਰਾਇਣ ਦਾ ਨਾਮ ਸਿਮਰਣ ਇੱਕ ਅਲੱਗ ਹੀ ਸੁਭਾਗ ਦਾ ਅਵਸਰ ਹੈ। ਮੈਨੂੰ ਵਿਸ਼ਵਾਸ ਹੈ ਇਸ ਇਤਿਹਾਸਿਕ ਸੰਸਥਾਨ ਦਾ ਆਉਣ ਵਾਲਾ ਭਵਿੱਖ ਹੋਰ ਵੀ ਯਸ਼ਸਵੀ ਹੋਵੇਗਾ। ਇਸ ਦੇ ਯੋਗਦਾਨ ਹੋਰ ਵੀ ਅਪ੍ਰਤਿਮ ਹੋਣਗੇ।

ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸ਼੍ਰੀ ਸਵਾਮੀਨਾਰਾਇਣ ਗੁਰੂਕੁਲ ਰਾਜਕੋਟ ਸੰਸਥਾਨ ਦੇ 75ਵੇਂ ਅੰਮ੍ਰਿਤ ਮਹੋਤਸਵ ਨੂੰ ਸੰਬੋਧਨ ਕੀਤਾ

December 24th, 11:00 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸ਼੍ਰੀ ਸਵਾਮੀਨਾਰਾਇਣ ਗੁਰੂਕੁਲ ਰਾਜਕੋਟ ਸੰਸਥਾਨ ਦੇ 75ਵੇਂ ਅਮ੍ਰਿਤ ਮਹੋਤਸਵ ਨੂੰ ਸੰਬੋਧਨ ਕੀਤਾ।