ਵੀਡੀਓ ਸੰਦੇਸ਼ ਜ਼ਰੀਏ ਆਪਦਾ ਲਚਕੀਲੇਪਣ ਬੁਨਿਆਦੀ ਢਾਂਚੇ ਬਾਰੇ ਅੰਤਰਰਾਸ਼ਟਰੀ ਕਾਨਫਰੰਸ ਸਮੇਂ ਪ੍ਰਧਾਨ ਮੰਤਰੀ ਦੀਆਂ ਟਿਪਣੀਆਂ ਦਾ ਮੂਲ-ਪਾਠ

April 04th, 09:46 am

ਸਾਰਿਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਭਾਰਤ ਵਿੱਚ ਤੁਹਾਡਾ ਸੁਆਗਤ ਹੈ! ਸਭ ਤੋਂ ਪਹਿਲਾਂ, ਮੈਂ ਆਪਦਾ ਲਚਕੀਲੇਪਣ ਬੁਨਿਆਦੀ ਢਾਂਚੇ ਲਈ ਗਠਜੋੜ ਨੂੰ ਵਧਾਈ ਦੇਣਾ ਚਾਹਾਂਗਾ। ਆਪਦਾ ਲਚਕੀਲੇਪਣ ਬੁਨਿਆਦੀ ਢਾਂਚੇ, ਆਈਸੀਡੀਆਰਆਈ-2023 'ਤੇ ਅੰਤਰਰਾਸ਼ਟਰੀ ਕਾਨਫਰੰਸ ਦੇ 5ਵੇਂ ਸੰਸਕਰਣ ਦਾ ਮੌਕਾ ਸੱਚਮੁੱਚ ਖਾਸ ਹੈ।

ਪ੍ਰਧਾਨ ਮੰਤਰੀ ਨੇ 5ਵੇਂ ਅੰਤਰਰਾਸ਼ਟਰੀ ਆਪਦਾ ਲਚੀਲਾਪਨ ਇਨਫ੍ਰਾਸਟ੍ਰਕਚਰ ਕਾਨਫਰੰਸ ਨੂੰ ਸੰਬੋਧਿਤ ਕੀਤਾ

April 04th, 09:45 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਵੀਡੀਓ ਸੰਦੇਸ਼ ਦੇ ਮਾਧਿਅਮ ਨਾਲ 5ਵੇਂ ਅੰਤਰਰਾਸ਼ਟਰੀ ਆਪਦਾ ਲਚਕੀਲਾ ਬੁਨਿਆਦੀ ਢਾਂਚਾ (ਆਈਸੀਡੀਆਰਆਈ) ਕਾਨਫਰੰਸ 2023 ਨੂੰ ਸੰਬੋਧਿਤ ਕੀਤਾ।

ਐੱਨਪੀਡੀਆਰਆਰ ਅਤੇ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ-2023 ਦੀ ਤੀਸਰੀ ਬੈਠਕ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

March 10th, 09:43 pm

ਸਭ ਤੋਂ ਪਹਿਲਾਂ ਮੈਂ Disaster resilience ਅਤੇ disaster management ਨਾਲ ਜੁੜੇ ਸਾਰੇ ਸਾਥੀਆਂ ਨੂੰ ਵਧਾਈ ਦਿੰਦਾ ਹਾਂ। ਕਿਉਂਕਿ ਕੰਮ ਐਸਾ ਹੈ ਕਿ ਤੁਸੀਂ ਕਈ ਵਾਰ ਆਪਣੀ ਜਾਨ ਜ਼ੋਖਿਮ ਵਿੱਚ ਪਾ ਕੇ ਹੋਰਾਂ ਦੀ ਜ਼ਿੰਦਗੀ ਬਚਾਉਣ ਦੇ ਲਈ ਬਹੁਤ ਹੀ ਸ਼ਾਨਦਾਰ ਕੰਮ ਕਰਦੇ ਹੋ। ਹਾਲ ਹੀ ਵਿੱਚ ਤੁਰਕੀ ਅਤੇ ਸੀਰੀਆ ਵਿੱਚ ਭਾਰਤੀ ਦਲ ਦੇ ਪ੍ਰਯਾਸਾਂ ਦੀ ਪੂਰੀ ਦੁਨੀਆ ਨੇ ਸ਼ਲਾਘਾ ਕੀਤੀ ਹੈ ਅਤੇ ਇਹ ਬਾਤ ਹਰ ਭਾਰਤੀ ਦੇ ਲਈ ਗੌਰਵ ਦਾ ਵਿਸ਼ਾ ਹੈ।

ਪ੍ਰਧਾਨ ਮੰਤਰੀ ਨੇ ਨੈਸ਼ਨਲ ਪਲੈਟਫਾਰਮ ਫੌਰ ਡਿਜ਼ਾਸਟਰ ਰਿਸਕ ਰਿਡਕਸ਼ਨ ਦੇ ਤੀਸਰੇ ਸੈਸ਼ਨ ਦਾ ਉਦਘਾਟਨ ਕੀਤਾ

March 10th, 04:40 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਨੈਸ਼ਨਲ ਪਲੈਟਫਾਰਮ ਫੌਰ ਡਿਜ਼ਾਸਟਰ ਰਿਸਕ ਰਿਡਕਸ਼ਨ (ਐੱਨਪੀਡੀਆਰਆਰ) ਦੇ ਤੀਸਰੇ ਸੈਸ਼ਨ ਦਾ ਉਦਘਾਟਨ ਕੀਤਾ। ਇਸ ਮੰਚ ਦੇ ਤੀਸਰੇ ਸੈਸ਼ਨ ਦਾ ਮੁੱਖ ਥੀਮ ‘ਬਦਲਦੀ ਜਲਵਾਯੂ ਵਿੱਚ ਸਥਾਨਕ ਪੱਧਰ ‘ਤੇ ਮਜ਼ਬੂਤੀ ਸੁਨਿਸ਼ਚਿਤ ਕਰਨਾ’ ਹੈ।

ਤੁਰਕੀ ਅਤੇ ਸੀਰੀਆ ਵਿੱਚ ‘ਅਪਰੇਸ਼ਨ ਦੋਸਤ’ ਵਿੱਚ ਸ਼ਾਮਿਲ ਐੱਨਡੀਆਰਐੱਫ ਕਰਮਚਾਰੀਆਂ ਦੇ ਨਾਲ ਪ੍ਰਧਾਨ ਮੰਤਰੀ ਦੀ ਸੰਵਾਦ ਦਾ ਮੂਲ-ਪਾਠ

February 20th, 06:20 pm

ਤੁਸੀਂ ਮਾਨਵਤਾ ਦੇ ਲਈ ਇੱਕ ਬਹੁਤ ਬੜਾ ਕੰਮ ਕਰਕੇ ਪਰਤੇ ਹੋ। ਅਪਰੇਸ਼ਨ ਦੋਸਤ ਨਾਲ ਜੁੜੀ ਪੂਰੀ ਟੀਮ, NDRF ਹੋਵੇ, ਆਰਮੀ ਹੋਵੇ, ਏਅਰਫੋਰਸ ਹੋਵੇ ਜਾਂ ਸਾਡੀਆਂ ਦੂਸਰੀਆਂ ਸੇਵਾਵਾਂ ਦੇ ਸਾਥੀ ਹੋਣ, ਸਭ ਨੇ ਬਹੁਤ ਹੀ ਬਿਹਤਰੀਨ ਕੰਮ ਕੀਤਾ ਹੈ ਅਤੇ ਇੱਥੇ ਤੱਕ ਕਿ ਸਾਡੇ ਬੇਜ਼ੁਬਾਨ ਦੋਸਤਾਂ, Dog squads ਦੇ ਮੈਂਬਰਾਂ ਨੇ ਵੀ ਅਦਭੁਤ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਹੈ। ਤੁਹਾਡੇ ਸਭ ‘ਤੇ ਦੇਸ਼ ਨੂੰ ਬਹੁਤ ਗਰਵ(ਮਾਣ) ਹੈ।

ਪ੍ਰਧਾਨ ਮੰਤਰੀ ਨੇ ਤੁਰਕੀ ਅਤੇ ਸੀਰੀਆ ਵਿੱਚ ‘ਅਪਰੇਸ਼ਨ ਦੋਸਤ’ ਵਿੱਚ ਸ਼ਾਮਲ ਐੱਨਡੀਆਰਐੱਫ ਕਰਮੀਆਂ ਦੇ ਨਾਲ ਗੱਲਬਾਤ ਕੀਤੀ

February 20th, 06:00 pm

ਪ੍ਰਧਾਨ ਮੰਤਰੀ ਨੇ ਅੱਜ ਭੁਚਾਲ ਪ੍ਰਭਾਵਿਤ ਤੁਰਕੀ ਅਤੇ ਸੀਰੀਆ ਵਿੱਚ ‘ਅਪਰੇਸ਼ਨ ਦੋਸਤ’ ਵਿੱਚ ਸ਼ਾਮਲ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੇ ਕਰਮਚਾਰੀ ਨਾਲ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਨੇ ਸੀਰੀਆ ਵਿੱਚ ਭੁਚਾਲ ਕਾਰਨ ਹੋਏ ਜਾਨੀ ਨੁਕਸਾਨ 'ਤੇ ਸੋਗ ਪ੍ਰਗਟਾਇਆ

February 06th, 03:30 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੀਰੀਆ ਵਿੱਚ ਭੁਚਾਲ ਕਾਰਨ ਹੋਏ ਜਾਨੀ ਨੁਕਸਾਨ ’ਤੇ ਗਹਿਰਾ ਦੁਖ ਵਿਅਕਤ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਅਸੀਂ ਸੀਰੀਆਈ ਲੋਕਾਂ ਦੇ ਦੁਖ ਤੋਂ ਆਹਤ (ਦੁਖੀ) ਹਾਂ ਅਤੇ ਉਨ੍ਹਾਂ ਨੂੰ ਇਸ ਕਠਿਨ ਸਮੇਂ ਵਿੱਚ ਸਹਾਇਤਾ ਅਤੇ ਸਮਰਥਨ ਦੇਣ ਦੇ ਲਈ ਪ੍ਰਤੀਬੱਧ ਹਾਂ।