ਕਾਸ਼ੀ ਵਿੱਚ ਕਾਸ਼ੀ ਤੇਲੁਗੂ ਸੰਗਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
April 29th, 07:46 pm
ਆਪ ਸਭ ਨੂੰ ਗੰਗਾ-ਪੁਸ਼ਕਰਾਲੁ ਉਤਸਵ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਆਪ ਸਭ ਕਾਸ਼ੀ ਵਿੱਚ ਆਏ ਹੋ, ਇਸ ਲਈ ਇਸ ਯਾਤਰਾ ਵਿੱਚ ਆਪ ਵਿਅਕਤੀਗਤ ਰੂਪ ਨਾਲ ਮੇਰੇ ਵੀ ਅਤਿਥੀ (ਮਹਿਮਾਨ) ਹੋ, ਅਤੇ ਜਿਵੇਂ ਸਾਡੇ ਇੱਥੇ ਕਹਿੰਦੇ ਹਨ ਅਤਿਥੀ ਤਾਂ ਦੇਵ ਸਮਾਨ ਹੈ। ਮੈਂ ਜ਼ਿੰਮੇਦਾਰੀਆਂ ਦੇ ਕਾਰਨ ਭਲੇ ਹੀ ਤੁਹਾਡੇ ਸੁਆਗਤ ਦੇ ਲਈ ਉੱਥੇ ਉਪਸਥਿਤ ਨਹੀਂ ਹੋ ਸਕਿਆ ਹਾਂ, ਲੇਕਿਨ ਮੇਰਾ ਮਨ ਆਪ ਸਭ ਦੇ ਵਿੱਚ ਰਹਿਣ ਦਾ ਅਹਿਸਾਸ ਹੋ ਰਿਹਾ ਹੈ। ਮੈਂ ਇਸ ਆਯੋਜਨ ਦੇ ਲਈ ਕਾਸ਼ੀ-ਤੇਲੁਗੂ ਕਮੇਟੀ ਅਤੇ ਸੰਸਦ ਵਿੱਚ ਮੇਰੇ ਸਾਥੀ ਜੀ ਵੀ ਏ ਐੱਲ ਨਰਸਿਮਹਾ ਰਾਓ ਜੀ ਨੂੰ ਵਧਾਈ ਦਿੰਦਾ ਹਾਂ। ਕਾਸ਼ੀ ਦੇ ਘਾਟ ‘ਤੇ ਇਹ ਗੰਗਾ-ਪੁਸ਼ਕਰਾਲੁ ਉਤਸਵ, ਗੰਗਾ ਅਤੇ ਗੋਦਾਵਰੀ ਦੇ ਸੰਗਮ ਦੀ ਤਰ੍ਹਾਂ ਹੈ। ਇਹ ਭਾਰਤ ਦੀਆਂ ਪ੍ਰਾਚੀਨ ਸੱਭਿਅਤਾਵਾਂ, ਸੰਸਕ੍ਰਿਤੀਆਂ ਅਤੇ ਪਰੰਪਰਾਵਾਂ ਦੇ ਸੰਗਮ ਦਾ ਉਤਸਵ ਹੈ।ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਕਾਸ਼ੀ ਵਿੱਚ ਗੰਗਾ ਪੁਸ਼ਕਰਾਲੁ ਉਤਸਵ ਨੂੰ ਸੰਬੋਧਿਤ ਕੀਤਾ
April 29th, 07:45 pm
ਪ੍ਰਧਾਨ ਮੰਤਰੀ ਨੇ ਗੰਗਾ ਪੁਸ਼ਕਰਾਲੁ ਉਤਸਵ ਦੇ ਅਵਸਰ ‘ਤੇ ਸ਼ੁਭਕਾਮਨਾਵਾਂ ਦੇ ਕੇ ਆਪਣੇ ਸੰਬੋਧਨ ਦੀ ਸ਼ੁਰੂਆਤ ਕੀਤੀ ਅਤੇ ਸਭ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇੱਥੇ ਉਪਸਥਿਤ ਸਭ ਲੋਕ ਉਨ੍ਹਾਂ ਦੇ ਨਿਜੀ ਅਤਿਥੀ (ਮਹਿਮਾਨ) ਹਨ ਅਤੇ ਭਾਰਤੀ ਸੱਭਿਆਚਾਰ ਵਿੱਚ ਮਹਿਮਾਨ ਨੂੰ ਭਗਵਾਨ ਦੇ ਸਮਾਨ ਦਰਜਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਭਲੇ ਹੀ ਮੈਂ ਤੁਹਾਡਾ ਸੁਆਗਤ ਕਰਨ ਦੇ ਲਈ ਉੱਥੇ ਉਪਸਥਿਤ ਨਹੀਂ ਹੋ ਸਕਿਆ, ਲੇਕਿਨ ਮੇਰਾ ਮਸਤਕ ਆਪ ਸਭ ਦੇ ਨਾਲ ਹੈ।” ਉਨ੍ਹਾਂ ਨੇ ਕਾਸ਼ੀ-ਤੇਲੁਗੂ ਕਮੇਟੀ ਅਤੇ ਸਾਂਸਦ ਸ਼੍ਰੀ ਜੀਵੀਐੱਲ ਨਰਸਿਮਹਾ ਰਾਓ ਨੂੰ ਇਸ ਪ੍ਰੋਗਰਾਮ ਦੇ ਆਯੋਜਨ ਦੇ ਲਈ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਇਹ ਰੇਖਾਂਕਿਤ ਕੀਤਾ ਕਿ ਕਾਸ਼ੀ ਦੇ ਘਟਕਾਂ ‘ਤੇ ਆਯੋਜਿਤ ਗੰਗਾ-ਪੁਸ਼ਕਰਾਲੁ ਉਤਸਵ ਗੰਗਾ ਅਤੇ ਗੋਦਾਵਰੀ ਦੇ ਸੰਗਮ ਦੇ ਸਮਾਨ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਭਾਰਤ ਦੀ ਪ੍ਰਾਚੀਨ ਸੱਭਿਅਤਾਵਾਂ, ਸੰਸਕ੍ਰਿਤੀਆਂ ਅਤੇ ਪਰੰਪਰਾਵਾਂ ਦੇ ਸੰਗਮ ਦਾ ਉਤਸਵ ਹੈ। ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਇੱਥੇ ਆਯੋਜਿਤ ਹੋਏ ਕਾਸ਼ੀ- ਤਮਿਲ ਸੰਗਮ ਨੂੰ ਯਾਦ ਕੀਤਾ। ਇਸ ਦੇ ਇਲਾਵਾ ਉਨ੍ਹਾਂ ਨੇ ਹਾਲ ਹੀ ਵਿੱਚ ਸੌਰਾਸ਼ਟਰ-ਤਮਿਲ ਸੰਗਮ ਵਿੱਚ ਹਿੱਸਾ ਲੈਣ ਦਾ ਜ਼ਿਕਰ ਕੀਤਾ, ਜਿਸ ਵਿੱਚ ਉਨ੍ਹਾਂ ਨੇ ਆਜ਼ਾਦੀ ਕੇ ਅੰਮ੍ਰਿਤ ਕਾਲ ਨੂੰ ਭਾਰਤ ਦੀਆਂ ਵਿਵਿਧਤਾਵਾਂ ਅਤੇ ਸੰਸਕ੍ਰਿਤੀਆਂ ਦੇ ਸੰਗਮ ਦੇ ਰੂਪ ਵਿੱਚ ਦੇਖਿਆ ਸੀ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਵਿਵਿਧਤਾਵਾਂ ਦਾ ਇਹ ਸੰਗਮ ਰਾਸ਼ਟਰਵਾਦ ਦੇ ਅੰਮ੍ਰਿਤ ਨੂੰ ਉਤਪੰਨ ਕਰ ਰਿਹਾ ਹੈ, ਜੋ ਭਵਿੱਖ ਵਿੱਚ ਭਾਰਤ ਦੇ ਲਈ ਪੂਰਨ ਊਰਜਾ ਸੁਨਿਸ਼ਚਿਤ ਕਰੇਗਾ।”