ਪ੍ਰਯਾਗਰਾਜ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

December 13th, 02:10 pm

ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਜੀ, ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿਤਯਨਾਥ ਜੀ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਯ ਜੀ, ਬ੍ਰਿਜੇਸ਼ ਪਾਠਕ ਜੀ, ਉੱਤਰ ਪ੍ਰਦੇਸ਼ ਦੇ ਮੰਤਰੀ, ਸਾਂਸਦ ਅਤੇ ਵਿਧਾਇਕ ਸਾਥੀ, ਪ੍ਰਯਾਗਰਾਜ ਦੇ ਮੇਅਰ ਅਤੇ ਜ਼ਿਲ੍ਹਾ ਪੰਚਾਇਤ ਪ੍ਰਧਾਨ, ਹੋਰ ਮਹਾਨੁਭਾਵ, ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਯਾਗਰਾਜ ਵਿੱਚ ਲਗਭਗ 5500 ਕਰੋੜ ਰੁਪਏ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ

December 13th, 02:00 pm

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੁਨੀਆ ਦੇ ਸਭ ਤੋਂ ਵੱਡੇ ਸਮਾਗਮਾਂ ਵਿੱਚੋਂ ਇੱਕ ਹੈ ਜਿੱਥੇ 45 ਦਿਨਾਂ ਤੱਕ ਚੱਲਣ ਵਾਲੇ ਮਹਾਯੱਗ ਦੇ ਲਈ ਪ੍ਰਤੀਦਿਨ ਲੱਖਾਂ ਸ਼ਰਧਾਲੂਆਂ ਦਾ ਸੁਆਗਤ ਕੀਤਾ ਜਾਂਦਾ ਹੈ ਅਤੇ ਇਸ ਅਵਸਰ ਦੇ ਲਈ ਇੱਕ ਨਵਾਂ ਸ਼ਹਿਰ ਵਸਾਇਆ ਜਾਂਦਾ ਹੈ। ਪ੍ਰਧਾਨ ਮਤੰਰੀ ਨੇ ਕਿਹਾ ਕਿ ਪ੍ਰਯਾਗਰਾਜ ਦੀ ਧਰਤੀ ‘ਤੇ ਇੱਕ ਨਵਾਂ ਇਤਿਹਾਸ ਲਿਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਗਲੇ ਵਰ੍ਹੇ ਹੋਣ ਵਾਲੇ ਮਹਾਕੁੰਭ, ਦੇਸ਼ ਦੀ ਅਧਿਆਤਮਿਕ ਅਤੇ ਸੱਭਿਆਚਾਰ ਪਹਿਚਾਣ ਨੂੰ ਨਵੇਂ ਸ਼ਿਖਰ ‘ਤੇ ਲੈ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਏਕਤਾ ਦੇ ਅਜਿਹੇ ਮਹਾਯੱਗ ਦੀ ਚਰਚਾ ਪੂਰੀ ਦੁਨੀਆ ਵਿੱਚ ਹੋਵੇਗੀ। ਉਨ੍ਹਾਂ ਨੇ ਮਹਾਕੁੰਭ ਦੇ ਸਫ਼ਲ ਆਯੋਜਨ ਦੇ ਲਈ ਲੋਕਾਂ ਨੂੰ ਸ਼ੁਭਾਕਮਾਨਾਵਾਂ ਦਿੱਤੀਆਂ।

ਰਾਜਸਥਾਨ ਦੇ ਚਿਤੌੜਗੜ੍ਹ ਵਿੱਚ ਵਿਭਿੰਨ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਦੇ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

October 02nd, 11:58 am

ਅੱਜ ਸਾਡੇ ਸਭ ਦੇ ਪ੍ਰੇਰਣਾਸਰੋਤ ਪੂਜਨੀਕ ਬਾਪੂ ਅਤੇ ਲਾਲ ਬਹਾਦਰ ਸ਼ਾਸਤਰੀ ਜੀ ਦੀ ਜਨਮ ਜਯੰਤੀ ਹੈ। ਕੱਲ੍ਹ 1 ਅਕਤੂਬਰ ਨੂੰ ਰਾਜਸਥਾਨ ਸਹਿਤ ਪੂਰੇ ਦੇਸ਼ ਨੇ ਸਵੱਛਤਾ ਨੂੰ ਲੈ ਕੇ ਇੱਕ ਬਹੁਤ ਬੜਾ ਕਾਰਜਕ੍ਰਮ ਕੀਤਾ ਹੈ। ਮੈਂ ਸਵੱਛਤਾ ਅਭਿਯਾਨ ਨੂੰ ਜਨ-ਅੰਦੋਲਨ ਬਣਾ ਦੇਣ ਦੇ ਲਈ ਸਾਰੇ ਦੇਸ਼ਵਾਸੀਆਂ ਦਾ ਆਭਾਰ ਵਿਅਕਤ ਕਰਦਾ ਹਾਂ।

ਪ੍ਰਧਾਨ ਮੰਤਰੀ ਨੇ ਰਾਜਸਥਾਨ ਦੇ ਚਿਤੌੜਗੜ੍ਹ ਵਿੱਚ ਲਗਭਗ 7,000 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ

October 02nd, 11:41 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਜਸਥਾਨ ਦੇ ਚਿਤੌੜਗੜ੍ਹ ਵਿੱਚ ਲਗਭਗ 7,000 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਪ੍ਰੋਜੈਕਟਾਂ ਵਿੱਚ ਮੇਹਸਾਣਾ-ਬਠਿੰਡਾ-ਗੁਰਦਾਸਪੁਰ ਗੈਸ ਪਾਇਪਲਾਈਨ (Mehsana - Bhatinda - Gurdaspur Gas Pipeline), ਆਬੂ ਰੋਡ ਵਿਖੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ (ਐੱਚਪੀਸੀਐੱਲ) ਦਾ ਐੱਲਪੀਜੀ ਪਲਾਂਟ(LPG Plant of HPCL at Abu Road), ਅਜਮੇਰ ਬੌਟਲਿੰਗ ਪਲਾਂਟ ਵਿੱਚ ਅਤਿਰਿਕਤ ਸਟੋਰੇਜ, ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ (ਆਈਓਸੀਐੱਲ), ਰੇਲਵੇ ਅਤੇ ਸੜਕ ਪ੍ਰੋਜੈਕਟਸ, ਨਾਥਦਵਾਰਾ ਵਿੱਚ ਟੂਰਿਜ਼ਮ ਫੈਸਿਲਿਟੀਜ਼ ਅਤੇ ਭਾਰਤੀ ਸੂਚਨਾ ਟੈਕਨੋਲੋਜੀ ਸੰਸਥਾਨ, ਕੋਟਾ ਦਾ ਸਥਾਈ ਕੈਂਪਸ (permanent campus of Indian Institute of Information Technology, Kota) ਸ਼ਾਮਲ ਹਨ।

ਪ੍ਰਧਾਨ ਮੰਤਰੀ 2 ਅਕਤੂਬਰ ਨੂੰ ਚਿਤੌੜਗੜ੍ਹ ਅਤੇ ਗਵਾਲੀਅਰ ਦਾ ਦੌਰਾ ਕਰਨਗੇ

October 01st, 11:39 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 2 ਅਕਤੂਬਰ, 2023 ਨੂੰ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਸਵੇਰੇ ਲਗਭਗ 10:45 ਵਜੇ ਰਾਜਸਥਾਨ ਦੇ ਚਿਤੌੜਗੜ੍ਹ ਵਿੱਚ ਲਗਭਗ 7,000 ਕਰੋੜ ਰੁਪਏ ਦੇ ਵਿਭਿੰਨ ਵਿਕਾਸ ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਦੁਪਹਿਰ ਬਾਅਦ ਲਗਭਗ 3.30 ਵਜੇ ਗਵਾਲੀਅਰ ਪਹੁੰਚਣਗੇ ਜਿੱਥੇ ਉਹ ਕਰੀਬ 19,260 ਕਰੋੜ ਰੁਪਏ ਦੀਆਂ ਕਈ ਵਿਕਾਸ ਪਹਿਲਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਇਹ ਰਾਸ਼ਟਰ ਨੂੰ ਸਮਰਪਿਤ ਕਰਨਗੇ।