Today the youth of India is full of new confidence, succeeding in every sector: PM Modi
December 23rd, 11:00 am
PM Modi addressed the Rozgar Mela and distributed more than 71,000 appointment letters to newly appointed youth in Government departments and organisations. PM Modi underlined that in the last one and a half years, around 10 lakh permanent government jobs have been offered, setting a remarkable record. These jobs are being provided with complete transparency, and the new recruits are serving the nation with dedication and integrity.PM Modi distributes more than 71,000 appointment letters to newly appointed recruits
December 23rd, 10:30 am
PM Modi addressed the Rozgar Mela and distributed more than 71,000 appointment letters to newly appointed youth in Government departments and organisations. PM Modi underlined that in the last one and a half years, around 10 lakh permanent government jobs have been offered, setting a remarkable record. These jobs are being provided with complete transparency, and the new recruits are serving the nation with dedication and integrity.ਰਾਜਸਥਾਨ ਦੇ ਜੈਪੁਰ ਵਿੱਚ ‘ਏਕ ਵਰਸ਼-ਪਰਿਣਾਮ ਉਤਕਰਸ਼’('Ek Varsh-Parinaam Utkarsh') ਪ੍ਰੋਗਰਾਮ ਅਤੇ ਵਿਕਾਸ ਕਾਰਜਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 17th, 12:05 pm
ਗੋਵਿੰਦ ਕੀ ਨਗਰੀ ਵਿੱਚ ਗੋਵਿੰਦਦੇਵ ਜੀ ਨੈ ਮਹਾਰੋ ਘਣੋ-ਘਣੋ ਪ੍ਰਣਾਮ। ਸਬਨੈ ਮਹਾਰੋ ਰਾਮ-ਰਾਮ ਸਾ! (गोविन्द की नगरी में गोविन्ददेव जी नै म्हारो घणो- घणो प्रणाम। सबनै म्हारो राम-राम सा!)PM Modi participates in ‘Ek Varsh-Parinaam Utkarsh’ Completion of one year of State Government Programme in Jaipur, Rajasthan
December 17th, 12:00 pm
PM Modi participated in the event ‘Ek Varsh-Parinaam Utkarsh’ to mark the completion of one year of the Rajasthan State Government. In his address, he congratulated the state government and the people of Rajasthan for a year marked by significant developmental strides. He emphasized the importance of transparency in governance, citing the Rajasthan government's success in job creation and tackling previous inefficiencies.ਪ੍ਰਯਾਗਰਾਜ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 13th, 02:10 pm
ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਜੀ, ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿਤਯਨਾਥ ਜੀ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਯ ਜੀ, ਬ੍ਰਿਜੇਸ਼ ਪਾਠਕ ਜੀ, ਉੱਤਰ ਪ੍ਰਦੇਸ਼ ਦੇ ਮੰਤਰੀ, ਸਾਂਸਦ ਅਤੇ ਵਿਧਾਇਕ ਸਾਥੀ, ਪ੍ਰਯਾਗਰਾਜ ਦੇ ਮੇਅਰ ਅਤੇ ਜ਼ਿਲ੍ਹਾ ਪੰਚਾਇਤ ਪ੍ਰਧਾਨ, ਹੋਰ ਮਹਾਨੁਭਾਵ, ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਯਾਗਰਾਜ ਵਿੱਚ ਲਗਭਗ 5500 ਕਰੋੜ ਰੁਪਏ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ
December 13th, 02:00 pm
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੁਨੀਆ ਦੇ ਸਭ ਤੋਂ ਵੱਡੇ ਸਮਾਗਮਾਂ ਵਿੱਚੋਂ ਇੱਕ ਹੈ ਜਿੱਥੇ 45 ਦਿਨਾਂ ਤੱਕ ਚੱਲਣ ਵਾਲੇ ਮਹਾਯੱਗ ਦੇ ਲਈ ਪ੍ਰਤੀਦਿਨ ਲੱਖਾਂ ਸ਼ਰਧਾਲੂਆਂ ਦਾ ਸੁਆਗਤ ਕੀਤਾ ਜਾਂਦਾ ਹੈ ਅਤੇ ਇਸ ਅਵਸਰ ਦੇ ਲਈ ਇੱਕ ਨਵਾਂ ਸ਼ਹਿਰ ਵਸਾਇਆ ਜਾਂਦਾ ਹੈ। ਪ੍ਰਧਾਨ ਮਤੰਰੀ ਨੇ ਕਿਹਾ ਕਿ ਪ੍ਰਯਾਗਰਾਜ ਦੀ ਧਰਤੀ ‘ਤੇ ਇੱਕ ਨਵਾਂ ਇਤਿਹਾਸ ਲਿਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਗਲੇ ਵਰ੍ਹੇ ਹੋਣ ਵਾਲੇ ਮਹਾਕੁੰਭ, ਦੇਸ਼ ਦੀ ਅਧਿਆਤਮਿਕ ਅਤੇ ਸੱਭਿਆਚਾਰ ਪਹਿਚਾਣ ਨੂੰ ਨਵੇਂ ਸ਼ਿਖਰ ‘ਤੇ ਲੈ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਏਕਤਾ ਦੇ ਅਜਿਹੇ ਮਹਾਯੱਗ ਦੀ ਚਰਚਾ ਪੂਰੀ ਦੁਨੀਆ ਵਿੱਚ ਹੋਵੇਗੀ। ਉਨ੍ਹਾਂ ਨੇ ਮਹਾਕੁੰਭ ਦੇ ਸਫ਼ਲ ਆਯੋਜਨ ਦੇ ਲਈ ਲੋਕਾਂ ਨੂੰ ਸ਼ੁਭਾਕਮਾਨਾਵਾਂ ਦਿੱਤੀਆਂ।ਵੀਡੀਓ ਕਾਨਫਰੰਸਿੰਗ ਜਰੀਏ ਅਹਿਮਦਾਬਾਦ ਵਿੱਚ ਰਾਮਕ੍ਰਿਸ਼ਣ ਮਠ ਦੁਆਰਾ ਆਯੋਜਿਤ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 09th, 01:30 pm
ਪਰਮ ਪਵਿੱਤਰ ਸ਼੍ਰੀਮਤ ਸਵਾਮੀ ਗੌਤਮਾਨੰਦ ਜੀ ਮਹਾਰਾਜ, ਦੇਸ਼-ਵਿਦੇਸ਼ ਤੋਂ ਆਏ ਰਾਮਕ੍ਰਿਸ਼ਣ ਮਠ ਅਤੇ ਮਿਸ਼ਨ ਦੇ ਪੂਜਯ ਸੰਤਗਣ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ, ਇਸ ਪ੍ਰੋਗਰਾਮ ਨਾਲ ਜੁੜੇ ਹੋਰ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ, ਨਮਸਕਾਰ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਗੁਜਰਾਤ ਵਿੱਚ ਰਾਮਕ੍ਰਿਸ਼ਨ ਮਠ ਦੁਆਰਾ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ
December 09th, 01:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਗੁਜਰਾਤ ਵਿੱਚ ਰਾਮਕ੍ਰਿਸ਼ਨ ਮਠ ਵਿੱਚ ਸਮਾਗਮ ਨੂੰ ਸੰਬੋਧਨ ਕੀਤਾ। ਇਕੱਠ ਨੂੰ ਸੰਬੋਧਿਤ ਕਰਦੇ ਹੋਏ, ਸ਼੍ਰੀ ਮੋਦੀ ਨੇ ਸ਼੍ਰੀਮਤ ਸਵਾਮੀ ਗੌਤਮਾਨੰਦ ਜੀ ਮਹਾਰਾਜ, ਰਾਮਕ੍ਰਿਸ਼ਨ ਮਠ ਅਤੇ ਭਾਰਤ-ਵਿਦੇਸ਼ ਦੇ ਮਿਸ਼ਨ ਦੇ ਸਤਿਕਾਰਯੋਗ ਸੰਤਾਂ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਅਤੇ ਹੋਰ ਪਤਵੰਤਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਦੇਵੀ ਸ਼ਾਰਦਾ, ਗੁਰੂਦੇਵ ਰਾਮਕ੍ਰਿਸ਼ਨ ਪਰਮਹੰਸ ਅਤੇ ਸਵਾਮੀ ਵਿਵੇਕਾਨੰਦ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਅੱਜ ਦਾ ਪ੍ਰੋਗਰਾਮ ਸ਼੍ਰੀਮਤ ਸਵਾਮੀ ਪ੍ਰੇਮਾਨੰਦ ਮਹਾਰਾਜ ਦੇ ਜਨਮ ਦਿਨ 'ਤੇ ਆਯੋਜਿਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।ਕਾਰਯਕਰ ਸੁਵਰਣ ਮਹੋਤਸਵ (Karyakar Suvarna Mahotsav) ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
December 07th, 05:52 pm
ਕਾਰਯਕਰ ਸੁਵਰਣ ਮਹੋਤਸਵ ਦੇ ਇਸ ਅਵਸਰ ’ਤੇ ਮੈਂ ਭਗਵਾਨ ਸਵਾਮੀ ਨਾਰਾਇਣ ਦੇ ਚਰਣਾਂ ਵਿੱਚ ਪ੍ਰਣਾਮ ਕਰਦਾ ਹਾਂ। ਅੱਜ ਪ੍ਰਮੁੱਖ ਸਵਾਮੀ ਮਹਾਰਾਜ ਦੀ 103ਵੀਂ ਜਨਮ ਜਯੰਤੀ ਦਾ ਮਹੋਤਸਵ ਵੀ ਹੈ। ਮੈਂ ਗੁਰੂਹਰਿ ਪ੍ਰਗਟ ਬ੍ਰਹਮ ਸਰੂਪ ਪ੍ਰਮੁੱਖ ਸਵਾਮੀ ਮਹਾਰਾਜ ਨੂੰ ਵੀ ਨਮਨ ਕਰਦਾ ਹਾਂ। ਭਗਵਾਨ ਸਵਾਮੀ ਨਾਰਾਇਣ ਦੀਆਂ ਸਿੱਖਿਆਵਾਂ, ਪ੍ਰਮੁੱਖ ਸਵਾਮੀ ਮਹਾਰਾਜ ਦੇ ਸੰਕਲਪ ... ਅੱਜ ਪਰਮ ਪੂਜਯ ਗੁਰੂ ਹਰਿ ਮਹੰਤ ਸਵਾਮੀ ਮਹਾਰਾਜ ਦੀ ਮਿਹਨਤ ਅਤੇ ਸਮਰਪਣ ਨਾਲ ਪ੍ਰਫੁੱਲਿਤ (ਫਲਿਤ) ਹੋ ਰਹੇ ਹਨ। ਇਹ ਇੰਨਾ ਵੱਡਾ ਪ੍ਰੋਗਰਾਮ, ਇੱਕ ਲੱਖ ਕਾਰਜਕਰਤਾ, ਨੌਜਵਾਨਾਂ ਅਤੇ ਬੱਚਿਆਂ ਦੁਆਰਾ ਬੀਜ, ਰੁੱਖ ਅਤੇ ਫਲ ਦੇ ਭਾਵ ਨੂੰ ਅਭਿਵਿਅਕਤ ਕਰਦੇ ਹੋਏ ਸੱਭਿਆਚਾਰਕ ਪ੍ਰੋਗਰਾਮ... ਮੈਂ ਤੁਹਾਡੇ ਦਰਮਿਆਨ ਭਾਵੇਂ ਹੀ ਸਾਖਿਆਤ ਉਪਸਥਿਤ ਨਹੀਂ ਹੋ ਸਕਿਆ ਹਾਂ, ਲੇਕਿਨ ਮੈਂ ਇਸ ਆਯੋਜਨ ਦੀ ਊਰਜਾ ਨੂੰ ਹਿਰਦੈ ਤੋਂ ਮਹਿਸੂਸ ਕਰ ਰਿਹਾ ਹਾਂ। ਇਸ ਸ਼ਾਨਦਾਰ ਦਿਵਯ (ਦਿੱਬ) ਸਮਾਰੋਹ ਦੇ ਲਈ ਮੈਂ ਪਰਮ ਪੂਜਯ ਗੁਰੂ ਹਰਿ ਮਹੰਤ ਸਵਾਮੀ ਮਹਾਰਾਜ ਦਾ, ਸਾਰੇ ਸੰਤ ਜਨਾਂ ਦਾ ਅਭਿਨੰਦਨ ਕਰਦਾ ਹਾਂ, ਉਨ੍ਹਾਂ ਨੂੰ ਨਮਨ ਕਰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਹਿਮਦਾਬਾਦ ਵਿੱਚ ਕਾਰਯਕਰ ਸੁਵਰਣ ਮਹੋਤਸਵ ਨੂੰ ਸੰਬੋਧਨ ਕੀਤਾ
December 07th, 05:40 pm
ਉਨ੍ਹਾਂ ਨੇ ਕਿਹਾ ਕਿ ਭਗਵਾਨ ਸਵਾਮੀ ਨਾਰਾਇਣ ਦੀਆਂ ਸਿੱਖਿਆਵਾਂ, ਪ੍ਰਮੁੱਖ ਸਵਾਮੀ ਮਹਾਰਾਜ ਦੇ ਸੰਕਲਪ ਅੱਜ ਪਰਮ ਪੂਜਯ ਗੁਰੂ ਹਰਿ ਮਹੰਤ ਸਵਾਮੀ ਮਹਾਰਾਜ ਦੀ ਕੜੀ ਮਿਹਨਤ ਅਤੇ ਸਮਰਪਣ ਨਾਲ ਫਲ-ਫੁੱਲ ਰਹੇ ਹਨ। ਸ਼੍ਰੀ ਮੋਦੀ ਲਗਭਗ ਇੱਕ ਲੱਖ ਵਰਕਰਾਂ ਦੇ ਨਾਲ-ਨਾਲ ਨੌਜਵਾਨਾਂ ਅਤੇ ਬੱਚਿਆਂ ਦੁਆਰਾ ਪੇਸ਼ ਸੱਭਿਆਚਾਰਕ ਪ੍ਰੋਗਰਾਮਾਂ ਸਹਿਤ ਇੰਨੇ ਵਿਸ਼ਾਲ ਆਯੋਜਨ ਨੂੰ ਦੇਖ ਕੇ ਖੁਸ਼ ਹੋਏ। ਉਨ੍ਹਾਂ ਨੇ ਕਿਹਾ ਕਿ ਕਿਉਂਕਿ ਇਹ ਪ੍ਰੋਗਰਾਮ ਸਥਲ ‘ਤੇ ਸ਼ਰੀਰਕ ਰੂਪ ਨਾਲ ਉਪਸਥਿਤ ਨਹੀਂ ਹੈ, ਲੇਕਿਨ ਉਹ ਇਸ ਪ੍ਰੋਗਰਾਮ ਦੀ ਊਰਜਾ ਨੂੰ ਮਹਿਸੂਸ ਕਰ ਸਕਦੇ ਹਨ। ਉਨ੍ਹਾਂ ਨੇ ਇਸ ਭਵਯ ਦਿਵਸ ਸਮਾਰੋਹ ਦੇ ਲਈ ਪਰਮ ਪੂਜਯ ਹਰਿ ਮਹੰਤ ਸਵਾਮੀ ਮਹਾਰਾਜ ਅਤੇ ਸਾਰੇ ਸੰਤਾਂ ਨੂੰ ਵਧਾਈ ਦਿੱਤੀ।ਪ੍ਰਵਾਸੀ ਭਾਰਤੀਆਂ ਨੇ ਵੱਖ-ਵੱਖ ਦੇਸ਼ਾਂ ਵਿੱਚ ਆਪਣੀ ਪਹਿਚਾਣ ਬਣਾਈ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
November 24th, 11:30 am
ਮਨ ਕੀ ਬਾਤ ਦੇ 116ਵੇਂ ਐਪੀਸੋਡ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਐੱਨਸੀਸੀ ਦਿਵਸ ਦੇ ਮਹੱਤਵ ‘ਤੇ ਚਰਚਾ ਕੀਤੀ, ਜਿਸ ਵਿੱਚ ਐੱਨਸੀਸੀ ਕੈਡਿਟਾਂ ਦੇ ਵਿਕਾਸ ਅਤੇ ਆਪਦਾ ਰਾਹਤ ਵਿੱਚ ਉਨ੍ਹਾਂ ਦੀ ਭੂਮਿਕਾ ‘ਤੇ ਪ੍ਰਕਾਸ਼ ਪਾਇਆ ਗਿਆ। ਉਨ੍ਹਾਂ ਨੇ ਵਿਕਸਿਤ ਭਾਰਤ ਦੇ ਲਈ ਯੁਵਾ ਸਸ਼ਕਤੀਕਰਣ 'ਤੇ ਜ਼ੋਰ ਦਿੱਤਾ ਅਤੇ ਵਿਕਸਿਤ ਭਾਰਤ ਯੰਗ ਲੀਡਰਸ ਡਾਇਲੌਗ ਬਾਰੇ ਗੱਲ ਕੀਤੀ। ਉਨ੍ਹਾਂ ਨੇ ਸੀਨੀਅਰ ਸਿਟੀਜ਼ਨਾਂ ਨੂੰ ਡਿਜੀਟਲ ਕ੍ਰਾਂਤੀ ਦਾ ਹਿੱਸਾ ਬਣਨ ਵਿੱਚ ਮਦਦ ਕਰਨ ਵਾਲੇ ਨੌਜਵਾਨਾਂ ਅਤੇ 'ਏਕ ਪੇੜ ਮਾਂ ਕੇ ਨਾਮ' ਅਭਿਯਾਨ ਦੀ ਸਫ਼ਲਤਾ ਦੀਆਂ ਪ੍ਰੇਰਕ ਕਹਾਣੀਆਂ ਵੀ ਸਾਂਝੀਆਂ ਕੀਤੀਆਂ।ਹਿੰਦੁਸਤਾਨ ਟਾਇਮਸ ਲੀਡਰਸ਼ਿਪ ਸਮਿਟ 2024 ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
November 16th, 10:15 am
100 ਸਾਲ ਪਹਿਲੇ ਹਿੰਦੁਸਤਾਨ ਟਾਇਮਸ ਦਾ ਉਦਘਾਟਨ ਪੂਜਯ ਬਾਪੂ ਨੇ ਕੀਤਾ ਸੀ…ਉਹ ਗੁਜਰਾਤੀ ਭਾਸ਼ੀ ਸਨ ਅਤੇ 100 ਸਾਲ ਦੇ ਬਾਅਦ ਇੱਕ ਦੂਸਰੇ ਗੁਜਰਾਤੀ ਨੂੰ ਤੁਸੀਂ ਬੁਲਾ (ਸੱਦ) ਲਿਆ। ਇਸ ਇਤਿਹਾਸਿਕ ਯਾਤਰਾ ਲਈ ਮੈਂ ਹਿੰਦੁਸਤਾਨ ਟਾਇਮਸ ਨੂੰ ਅਤੇ 100 ਸਾਲ ਦੀ ਯਾਤਰਾ ਵਿੱਚ ਜੋ-ਜੋ ਲੋਕ ਇਸ ਦੇ ਨਾਲ ਜੁੜੇ ਹਨ ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਖਾਦ-ਪਾਣੀ ਦਾ ਕੰਮ ਕੀਤਾ ਹੈ, ਸੰਘਰਸ਼ ਕੀਤਾ ਹੈ, ਸੰਕਟ ਝੱਲੇ ਹਨ, ਲੇਕਿਨ ਟਿਕੇ ਰਹੇ ਹਨ... ਉਹ ਸਭ ਅੱਜ ਵਧਾਈ ਦੇ ਪਾਤਰ ਹਨ, ਅਭਿਨੰਦਨ ਦੇ ਅਧਿਕਾਰੀ ਹਨ। ਮੈਂ ਆਪ ਸਭ ਨੂੰ 100 ਸਾਲ ਦੀ ਯਾਤਰਾ ਬਹੁਤ ਬੜੀ ਹੁੰਦੀ ਹੈ ਜੀ। ਆਪ (ਤੁਸੀਂ ) ਸਭ ਇਸ ਅਭਿਨੰਦਨ ਦੇ ਹੱਕਦਾਰ ਹੋ, ਅਤੇ ਮੇਰੇ ਤਰਫ਼ੋਂ ਭਵਿੱਖ ਦੇ ਲਈ ਭੀ ਤੁਹਾਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਹਨ। ਹੁਣੇ ਜਦੋਂ ਮੈਂ ਆਇਆ ਤਾਂ ਫੈਮਿਲੀ ਦੇ ਲੋਕਾਂ ਨਾਲ ਮਿਲਣਾ ਤਾਂ ਹੋਇਆ ਹੀ ਹੋਇਆ, ਲੇਕਿਨ ਮੈਨੂੰ 100 ਸਾਲ ਦੀ ਯਾਤਰਾ ਇੱਕ ਸ਼ਾਨਦਾਰ ਐਗਜ਼ੀਬਿਸ਼ਨ ਦੇਖਣ ਦਾ ਅਵਸਰ ਮਿਲਿਆ। ਮੈਂ ਭੀ ਆਪ ਸਭ ਨੂੰ ਕਹਾਂਗਾ ਕਿ ਅਗਰ ਸਮਾਂ ਹੈ ਤਾਂ ਕੁਝ ਸਮਾਂ ਉੱਥੇ ਬਿਤਾ ਕੇ ਹੀ ਜਾਣਾ। ਇਹ ਸਿਰਫ਼ ਇੱਕ ਐਗਜ਼ੀਬਿਸ਼ਨ ਨਹੀਂ ਹੈ ਮੈਂ ਕਹਿੰਦਾ ਹਾਂ ਇਹ ਇੱਕ ਐਕਸਪੀਰਿਐਂਸ ਹੈ। ਐਸਾ ਲਗਿਆ ਜਿਵੇਂ 100 ਸਾਲ ਦਾ ਇਤਹਾਸ ਅੱਖਾਂ ਦੇ ਸਾਹਮਣੇ ਤੋਂ ਗੁਜਰ ਗਿਆ। ਮੈਂ ਉਸ ਦਿਨ ਦੇ ਅਖ਼ਬਾਰ ਦੇਖੋ ਜੋ ਦੇਸ਼ ਦੀ ਸੁਤੰਤਰਤਾ ਅਤੇ ਸੰਵਿਧਾਨ ਲਾਗੂ ਹੋਣ ਦੇ ਦਿਨ ਛਪੇ ਸਨ। ਇੱਕ ਤੋਂ ਵਧਕੇ ਇੱਕ ਦਿੱਗਜ, ਮਹਾਨੁਭਾਵ ਹਿੰਦੁਸਤਾਨ ਟਾਇਮਸ ਲਈ ਲਿਖਿਆ ਕਰਦੇ ਸਨ। ਮਾਰਟਿਨ ਲੂਥਰ ਕਿੰਗ, ਨੇਤਾਜੀ ਸੁਭਾਸ਼ ਬਾਬੂ, ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ, ਅਟਲ ਬਿਹਾਰੀ ਵਾਜਪੇਈ, ਡਾਕਟਰ ਐੱਮ.ਐੱਸ. ਸਵਾਮੀਨਾਥਨ (Martin Luther King, Netaji Subhas Chandra Bose, Dr. Syama Prasad Mookerjee, Atal Bihari Vajpayee, and Dr. M. S. Swaminathan)। ਇਨ੍ਹਾਂ ਦੇ ਲੇਖਾਂ ਨੇ ਤੁਹਾਡੇ ਅਖ਼ਬਾਰ ਨੂੰ ਚਾਰ ਚੰਦ ਲਗਾ ਦਿੱਤੇ। ਅਸਲ ਵਿੱਚ ਅਸੀਂ ਬਹੁਤ ਲੰਬੀ ਯਾਤਰਾ ਕਰਕੇ ਇੱਥੇ ਤੱਕ ਪੁੱਜੇ ਹਨ। ਸੁਤੰਤਰਤਾ ਦੀ ਲੜਾਈ ਲੜਨ ਤੋਂ ਲੈ ਕੇ ਆਜ਼ਾਦੀ ਦੇ ਬਾਅਦ ਆਸਾਂ ਦੇ ਅਥਾਹ ਸਮੁੰਦਰ ਦੀਆਂ ਲਹਿਰਾਂ ‘ਤੇ ਸਵਾਰ ਹੋ ਕੇ ਅਸੀਂ ਅੱਗੇ ਵਧੇ ਹਾਂ। ਇਹ ਯਾਤਰਾ ਆਪਣੇ ਆਪ ਵਿੱਚ ਅਭੂਤਪੂਰਵ ਹੈ, ਅਦਭੁਤ ਹੈ। ਮੈਂ ਤੁਹਾਡੇ ਅਖ਼ਬਾਰ ਦੀ ਖ਼ਬਰ ਵਿੱਚ ਉਸ ਉਤਸ਼ਾਹ ਨੂੰ ਮਹਿਸੂਸ ਕੀਤਾ ਜੋ ਅਕਤੂਬਰ 1947 ਵਿੱਚ ਕਸ਼ਮੀਰ ਦੇ ਰਲੇਵੇਂ ਦੇ ਬਾਅਦ ਹਰ ਦੇਸ਼ਵਾਸੀ ਵਿੱਚ ਸੀ। ਹਾਲਾਂਕਿ ਉਸ ਪਲ ਮੈਨੂੰ ਇਸ ਦਾ ਭੀ ਅਹਿਸਾਸ ਹੋਇਆ ਕਿ ਕਿਵੇਂ ਅਨਿਸ਼ਚਿਤਤਾ ਦੀਆਂ ਸਥਿਤੀਆਂ ਨੇ 7 ਦਹਾਕਿਆਂ ਤੱਕ ਕਸ਼ਮੀਰ ਨੂੰ ਹਿੰਸਾ ਵਿੱਚ ਘੇਰ ਕੇ ਰੱਖਿਆ। ਅੱਜ ਤੁਹਾਡੇ ਅਖ਼ਬਾਰ ਵਿੱਚ ਜੰਮੂ-ਕਸ਼ਮੀਰ ਵਿੱਚ ਹੋਈ ਰਿਕਾਰਡ ਵੋਟਿੰਗ ਜਿਹੀਆਂ ਖ਼ਬਰਾਂ ਛਪਦੀਆਂ ਹਨ ਇਹ ਕੰਟ੍ਰਾਸਟ ਹੈ। ਇੱਕ ਹੋਰ ਨਿਊਜ਼ ਪੇਪਰ ਪ੍ਰਿੰਟ ਇੱਕ ਪ੍ਰਕਾਰ ਨਾਲ ਨਜ਼ਰ ਹਰ ਇੱਕ ਦੀ ਜਾਵੇਗੀ ਉੱਥੇ, ਤੁਹਾਡੀ ਨਜ਼ਰ ਟਿਕੇਗੀ। ਉਸ ਵਿੱਚ ਇੱਕ ਤਰਫ਼ ਅਸਾਮ ਨੂੰ ਅਸ਼ਾਂਤ ਖੇਤਰ ਐਲਾਨਣ ਦੀ ਖ਼ਬਰ ਸੀ, ਤਾਂ ਦੂਸਰੀ ਤਰਫ਼ ਅਟਲ ਜੀ ਦੁਆਰਾ ਬੀਜੇਪੀ ਦੀ ਨੀਂਹ ਰੱਖੇ ਜਾਣ ਦਾ ਸਮਾਚਾਰ ਸੀ। ਅਤੇ ਇਹ ਕਿਤਨਾ ਸੁਖਦ ਸੰਜੋਗ ਹੈ ਕਿ ਬੀਜੇਪੀ ਅੱਜ ਅਸਾਮ ਵਿੱਚ ਸਥਾਈ ਸ਼ਾਂਤੀ ਲਿਆਉਣ ਵਿੱਚ ਬੜੀ ਭੂਮਿਕਾ ਨਿਭਾ ਰਹੀ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਹਿੰਦੁਸਤਾਨ ਟਾਇਮਸ ਲੀਡਰਸ਼ਿਪ ਸਮਿਟ 2024 ਨੂੰ ਸੰਬੋਧਨ ਕੀਤਾ
November 16th, 10:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਹਿੰਦੁਸਤਾਨ ਟਾਇਮਸ ਲੀਡਰਸ਼ਿਪ ਸਮਿਟ 2024 ਨੂੰ ਸੰਬੋਧਨ ਕੀਤਾ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਹਿੰਦੁਸਤਾਨ ਟਾਇਮਸ ਦਾ ਉਦਘਾਟਨ 100 ਸਾਲ ਪਹਿਲੇ ਮਹਾਤਮਾ ਗਾਂਧੀ ਨੇ ਕੀਤਾ ਸੀ ਅਤੇ ਉਨ੍ਹਾਂ ਨੇ ਹਿੰਦੁਸਤਾਨ ਟਾਇਮਸ ਨੂੰ 100 ਸਾਲ ਦੀ ਇਤਿਹਾਸਿਕ ਯਾਤਰਾ ਦੇ ਲਈ ਵਧਾਈਆਂ ਦਿੱਤੀਆਂ ਅਤੇ ਇਸ ਦੇ ਉਦਘਾਟਨ ਦੇ ਬਾਅਦ ਤੋਂ ਇਸ ਨਾਲ ਜੁੜੇ ਸਾਰੇ ਲੋਕਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਉਨ੍ਹਾਂ ਦੇ ਭਾਵੀ ਪ੍ਰਯਾਸਾਂ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਮਾਗਮ ਵਾਲੀ ਥਾਂ ‘ਤੇ ਹਿੰਦੁਸਤਾਨ ਟਾਇਮਸ ਦੀ ਪ੍ਰਦਰਸ਼ਨੀ ਦੇਖਣ ਦੇ ਬਾਅਦ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਇੱਕ ਅਨੁਭਵ ਤੋਂ ਵਧਕੇ ਸੀ ਅਤੇ ਉਨ੍ਹਾਂ ਨੇ ਸਾਰੇ ਪ੍ਰਤੀਨਿਧੀਆਂ ਨੂੰ ਇਸ ਪ੍ਰਦਰਸ਼ਨੀ ਨੂੰ ਦੇਖਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਉਸ ਸਮੇਂ ਦੇ ਪੁਰਾਣੇ ਸਮਾਚਾਰ ਪੱਤਰਾਂ ਨੂੰ ਦੇਖਿਆ ਜਦੋਂ ਭਾਰਤ ਨੂੰ ਸੁਤੰਤਰਤਾ ਮਿਲੀ ਸੀ ਅਤੇ ਸੰਵਿਧਾਨ ਲਾਗੂ ਹੋਇਆ ਸੀ। ਸ਼੍ਰੀ ਮੋਦੀ ਨੇ ਸਵੀਕਾਰ ਕੀਤਾ ਕਿ ਮਾਰਟਿਨ ਲੂਥਰ ਕਿੰਗ,ਨੇਤਾਜੀ ਸੁਭਾਸ਼ ਚੰਦਰ ਬੋਸ, ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ, ਅਟਲ ਬਿਹਾਰੀ ਵਾਜਪੇਈ , ਡਾਕਟਰ ਐੱਮ.ਐੱਸ. ਸਵਾਮੀਨਾਥਨ (Martin Luther King, Netaji Subhas Chandra Bose, Dr. Syama Prasad Mookerjee, Atal Bihari Vajpayee, and Dr. M. S. Swaminathan) ਜਿਹੇ ਕਈ ਦਿੱਗਜਾਂ ਨੇ ਹਿੰਦੁਸਤਾਨ ਟਾਇਮਸ ਦੇ ਲਈ ਲੇਖ ਲਿਖੇ ਸਨ। ਉਨ੍ਹਾਂ ਨੇ ਕਿਹਾ ਕਿ ਸੁਤੰਤਰਤਾ ਸੰਗ੍ਰਾਮ ਦੇ ਨਾਲ-ਨਾਲ ਸੁਤੰਤਰਤਾ ਦੇ ਬਾਅਦ ਦੀ ਅਵਧੀ ਵਿੱਚ ਉਮੀਦਾਂ ਦੇ ਨਾਲ ਅੱਗੇ ਵਧਣ ਦੀ ਇਹ ਲੰਬੀ ਯਾਤਰਾ ਅਭੂਤਪੂਰਵ ਅਤੇ ਅਦਭੁਤ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਕਤੂਬਰ 1947 ਵਿੱਚ ਕਸ਼ਮੀਰ ਦੇ ਭਾਰਤ ਵਿੱਚ ਰਲੇਵੇਂ ਦੀ ਖ਼ਬਰ ਪੜ੍ਹਕੇ ਉਨ੍ਹਾਂ ਨੂੰ ਭੀ ਉਹੋ ਜਿਹਾ ਹੀ ਉਤਸ਼ਾਹ ਮਹਿਸੂਸ ਹੋਇਆ ਜਿਹੋ ਜਿਹਾ ਹਰੇਕ ਨਾਗਰਿਕ ਨੂੰ ਹੁੰਦਾ ਹੈ। ਲੇਕਿਨ ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਉਨ੍ਹਾਂ ਨੂੰ ਇਹ ਭੀ ਅਹਿਸਾਸ ਹੋਇਆ ਕਿ ਕਿਵੇਂ ਅਨਿਸ਼ਚਿਤਤਾ ਨੇ ਕਸ਼ਮੀਰ ਨੂੰ ਸੱਤ ਦਹਾਕਿਆਂ ਤੱਕ ਹਿੰਸਾ ਵਿੱਚ ਜਕੜੀ ਰੱਖਿਆ । ਸ਼੍ਰੀ ਮੋਦੀ ਨੇ ਕਿਹਾ ਕਿ ਲੇਕਿਨ ਇਹ ਖੁਸ਼ੀ ਦੀ ਬਾਤ ਹੈ ਕਿ ਇਨ੍ਹੀਂ ਦਿਨੀਂ ਜੰਮੂ-ਕਸ਼ਮੀਰ (J&K) ਵਿੱਚ ਚੋਣਾਂ ਵਿੱਚ ਰਿਕਾਰਡ ਵੋਟਿੰਗ ਦੀਆਂ ਖ਼ਬਰਾਂ ਸਮਾਚਾਰ ਪੱਤਰਾਂ ਵਿੱਚ ਛਪ ਰਹੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਹੋਰ ਅਖ਼ਬਾਰ ਬਹੁਤ ਵਿਸ਼ੇਸ਼ ਲਗਿਆ ਜਿਸ ਵਿੱਚ ਇੱਕ ਤਰਫ਼ ਅਸਾਮ ਨੂੰ ਅਸ਼ਾਂਤ ਖੇਤਰ ਐਲਾਨਣ ਦਾ ਸਮਾਚਾਰ ਸੀ ਤਾਂ ਦੂਸਰੀ ਤਰਫ਼ ਅਟਲ ਜੀ (Atal Ji) ਦੁਆਰਾ ਭਾਰਤੀਯ ਜਨਤਾ ਪਾਰਟੀ (Bhartiya Janata Party) ਦੀ ਨੀਂਹ ਰੱਖਣ ਦਾ ਸਮਾਚਾਰ ਸੀ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਸੁਖਦ ਸੰਜੋਗ ਹੈ ਕਿ ਅੱਜ ਭਾਜਪਾ (BJP) ਅਸਾਮ ਵਿੱਚ ਸਥਾਈ ਸ਼ਾਂਤੀ ਲਿਆਉਣ ਵਿੱਚ ਬੜੀ ਭੂਮਿਕਾ ਨਿਭਾ ਰਹੀ ਹੈ।ਜਮੁਈ, ਬਿਹਾਰ ਵਿੱਚ ਜਨਜਾਤੀ ਗੌਰਵ ਦਿਵਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
November 15th, 11:20 am
ਬਿਹਾਰ ਦੇ ਰਾਜਪਾਲ ਸ਼੍ਰੀਮਾਨ ਰਾਜੇਂਦਰ ਅਰਲੇਕਰ ਜੀ, ਬਿਹਾਰ ਦੇ ਲੋਕਪ੍ਰਿਅ ਮੁੱਖ ਮੰਤਰੀ ਸ਼੍ਰੀਮਾਨ ਨਿਤਿਸ਼ ਕੁਮਾਰ ਜੀ, ਕੇਂਦਰੀ ਕੈਬਨਿਟ ਦੇ ਮੇਰੇ ਸਹਿਯੋਗੀ ਜੁਆਲ ਓਰਾਉਂ ਜੀ, ਜੀਤਨ ਰਾਮ ਮਾਂਝੀ ਜੀ, ਗਿਰੀਰਾਜ ਸਿੰਘ ਜੀ, ਚਿਰਾਗ ਪਾਸਵਾਨ ਜੀ, ਦੁਰਗਾਦਾਸ ਉਈਕੇ ਜੀ ਅਤੇ ਸਾਡਾ ਸੁਭਾਗਯ ਹੈ ਕਿ ਅੱਜ ਸਾਡੇ ਦਰਮਿਆਨ ਬਿਰਸਾ ਮੁੰਡਾ ਜੀ ਦੇ ਪਰਿਵਾਰ ਦੇ ਵੰਸ਼ਜ, ਵੈਸੇ ਅੱਜ ਉਨ੍ਹਾਂ ਦੇ ਇੱਥੇ ਬਹੁਤ ਵੱਡੀ ਪੂਜਾ ਹੁੰਦੀ ਹੈ, ਪਰਿਵਾਰ ਦੇ ਹੋਰ ਮੈਂਬਰ ਸਭ ਪੂਜਾ ਵਿੱਚ ਬਿਜ਼ੀ ਹਨ, ਉਸ ਦੇ ਬਾਵਜੂਦ ਵੀ ਬੁੱਧਰਾਮ ਮੁੰਡਾ ਜੀ ਸਾਡੇ ਵਿੱਚ ਆਏ, ਇਤਨਾ ਹੀ ਸਾਡਾ ਸੁਭਾਗ ਹੈ ਕਿ ਸਿੱਧੂ ਕਾਨਹੂ ਜੀ ਦੇ ਵੰਸ਼ਜ ਮੰਡਲ ਮੁਰਮੂ ਜੀ ਵੀ ਸਾਡੇ ਨਾਲ ਹਨ। ਅਤੇ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਅੱਜ ਅਗਰ ਮੈਂ ਕਹਾਂ ਕਿ ਸਾਡਾ ਜੋ ਭਾਰਤੀ ਜਨਤਾ ਪਾਰਟੀ ਦਾ ਪਰਿਵਾਰ ਹੈ, ਉਸ ਵਿੱਚ ਅੱਜ ਅਗਰ ਕੋਈ ਸਭ ਤੋਂ ਸੀਨੀਅਰ ਨੇਤਾ ਹੈ ਤਾਂ ਸਾਡੇ ਕਰਿਆ ਮੁੰਡਾ ਜੀ ਹਨ। ਕਦੇ ਲੋਕ ਸਭਾ ਦੇ Deputy Speaker ਰਹੇ। ਪਦਮ ਵਿਭੂਸ਼ਣ ਨਾਲ ਸਨਮਾਨਿਤ ਹਨ ਅਤੇ ਅੱਜ ਵੀ ਅਸੀਂ ਲੋਕਾਂ ਦਾ ਮਾਰਗਦਰਸ਼ਨ ਕਰਦੇ ਹਾਂ। ਅਤੇ ਜਿਵੇਂ ਸਾਡੇ ਜੁਆਲ ਓਰਾਉਂ ਜੀ ਨੇ ਕਿਹਾ ਕਿ ਉਹ ਮੇਰੇ ਲਈ ਪਿਤਾ ਸਮਾਨ ਹਨ। ਅਜਿਹੇ ਸੀਨੀਅਰ ਕਰਿਆ ਮੁੰਡਾ ਜੀ ਅੱਜ ਵਿਸ਼ੇਸ਼ ਤੌਰ ‘ਤੇ ਝਾਰਖੰਡ ਤੋਂ ਇੱਥੇ ਆਏ ਹਨ। ਬਿਹਾਰ ਦੇ ਉਪ ਮੁਖ ਮੰਤਰੀ ਮੇਰੇ ਮਿੱਤਰ ਭਾਈ ਵਿਜੈ ਕੁਮਾਰ ਸਿਨਹਾ ਜੀ, ਭਾਈ ਸਮਰਾਟ ਚੌਧਰੀ ਜੀ, ਬਿਹਾਰ ਸਰਕਾਰ ਦੇ ਮੰਤਰੀਗਣ, ਸਾਂਸਦਗਣ, ਵਿਧਾਇਕ ਗਣ, ਹੋਰ ਜਨਪ੍ਰਤੀਨਿਧੀ, ਦੇਸ਼ ਦੇ ਕੋਨੇ-ਕੋਨੇ ਤੋਂ ਜੁੜੇ ਸਾਰੇ ਮਹਾਨੁਭਾਵ ਅਤੇ ਜਮੁਈ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਨਜਾਤੀਯ ਗੌਰਵ ਦਿਵਸ ਦੇ ਅਵਸਰ ‘ਤੇ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਯੰਤੀ ਵਰ੍ਹੇ ਸਮਾਰੋਹ ਦੀ ਸ਼ੁਰੂਆਤ ਕੀਤੀ
November 15th, 11:00 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਿਹਾਰ ਦੇ ਜਮੁਈ ਵਿੱਚ ਜਾਨਜਾਤੀਯ ਗੌਰਵ ਦਿਵਸ ਦੇ ਅਵਸਰ ‘ਤੇ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਯੰਤੀ ਵਰ੍ਹੇ ਸਮਾਰੋਹ ਦੀ ਸ਼ੁਰੂਆਤ ਕੀਤੀ ਅਤੇ ਲਗਭਗ 6,640 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ।ਅੱਜ, ਦੁਨੀਆ ਭਰ ਦੇ ਲੋਕ ਭਾਰਤ ਬਾਰੇ ਹੋਰ ਜਾਣਨਾ ਚਾਹੁੰਦੇ ਹਨ: ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ
October 27th, 11:30 am
ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ‘ਮਨ ਕੀ ਬਾਤ’ ਵਿੱਚ ਤੁਹਾਡਾ ਸਾਰਿਆਂ ਦਾ ਸੁਆਗਤ ਹੈ। ਜੇਕਰ ਤੁਸੀਂ ਮੈਨੂੰ ਪੁੱਛੋ ਕਿ ਮੇਰੇ ਜੀਵਨ ਦੇ ਸਭ ਤੋਂ ਯਾਦਗਾਰ ਪਲ ਕਿਹੜੇ ਸਨ ਤਾਂ ਕਿੰਨੀਆਂ ਹੀ ਘਟਨਾਵਾਂ ਯਾਦ ਆਉਂਦੀਆਂ ਹਨ, ਲੇਕਿਨ ਇਨ੍ਹਾਂ ਵਿੱਚੋਂ ਵੀ ਇੱਕ ਪਲ ਅਜਿਹਾ ਹੈ ਜੋ ਬਹੁਤ ਖਾਸ ਹੈ, ਉਹ ਪਲ ਸੀ ਜਦੋਂ ਪਿਛਲੇ ਸਾਲ 15 ਨਵੰਬਰ ਨੂੰ ਮੈਂ ਭਗਵਾਨ ਬਿਰਸਾਮੁੰਡਾ ਦੀ ਜਨਮ ਜਯੰਤੀ ’ਤੇ ਉਨ੍ਹਾਂ ਦੇ ਜਨਮ ਸਥਾਨ ਝਾਰਖੰਡ ਦੇ ਉਲਿਹਾਤੂ (Ulihatu) ਪਿੰਡ ਗਿਆ ਸੀ। ਇਸ ਯਾਤਰਾ ਦਾ ਮੇਰੇ ’ਤੇ ਬਹੁਤ ਵੱਡਾ ਪ੍ਰਭਾਵ ਪਿਆ। ਮੈਂ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਹਾਂ, ਜਿਸ ਨੂੰ ਇਸ ਪਵਿੱਤਰ ਭੂਮੀ ਦੀ ਮਿੱਟੀ ਨੂੰ ਆਪਣੇ ਮਸਤਕ ਨੂੰ ਲਾਉਣ ਦਾ ਸੁਭਾਗ ਮਿਲਿਆ। ਉਸ ਪਲ, ਮੈਨੂੰ ਨਾ ਸਿਰਫ਼ ਸੁਤੰਤਰਤਾ ਸੰਗਰਾਮ ਦੀ ਸ਼ਕਤੀ ਮਹਿਸੂਸ ਹੋਈ, ਸਗੋਂ ਇਸ ਧਰਤੀ ਦੀ ਸ਼ਕਤੀ ਨਾਲ ਜੁੜਨ ਦਾ ਵੀ ਮੌਕਾ ਮਿਲਿਆ। ਮੈਨੂੰ ਇਹ ਵੀ ਅਹਿਸਾਸ ਹੋਇਆ ਕਿ ਕਿਵੇਂ ਇੱਕ ਸੰਕਲਪ ਨੂੰ ਪੂਰਾ ਕਰਨ ਦਾ ਸਾਹਸ ਦੇਸ਼ ਦੇ ਕਰੋੜਾਂ ਲੋਕਾਂ ਦੀ ਕਿਸਮਤ ਬਦਲ ਸਕਦਾ ਹੈ।ਪ੍ਰਧਾਨ ਮੰਤਰੀ ਨੇ ਪਿਛਲੇ 10 ਵਰ੍ਹਿਆਂ ਵਿੱਚ ਸਵੱਛ ਭਾਰਤ ਅਭਿਯਾਨ ਦੇ ਪਰਿਵਰਤਨਕਾਰੀ ਪ੍ਰਭਾਵ ਨੂੰ ਰੇਖਾਂਕਿਤ ਕੀਤਾ
October 03rd, 08:52 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪਿਛਲੇ 10 ਵਰ੍ਹਿਆਂ ਵਿੱਚ ਸਵੱਛ ਭਾਰਤ ਅਭਿਯਾਨ ਦੇ ਪਰਿਵਰਤਨਕਾਰੀ ਪ੍ਰਭਾਵ ਨੂੰ ਉਜਾਗਰ ਕੀਤਾ।ਸਮੂਹਿਕ ਪ੍ਰਯਾਸ ਸਮਾਜਿਕ ਪਰਿਵਰਤਨ ਲਈ ਚਮਤਕਾਰ ਕਰ ਸਕਦੇ ਹਨ: ਪ੍ਰਧਾਨ ਮੰਤਰੀ
October 03rd, 08:50 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਮੂਹਿਕ ਪ੍ਰਯਾਸਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਸਮਾਜਿਕ ਪਰਿਵਰਤਨ ਲਈ ਚਮਤਕਾਰੀ ਸਾਬਿਤ ਹੋ ਸਕਦੇ ਹਨ।‘ਮਨ ਕੀ ਬਾਤ’ ਦੌਰਾਨ ਸਵੱਛਤਾ ਸਭ ਤੋਂ ਅਧਿਕ ਚਰਚਾ ਵਾਲੇ ਵਿਸ਼ਿਆਂ ਵਿੱਚੋਂ ਇੱਕ ਰਹੀ ਹੈ: ਪ੍ਰਧਾਨ ਮੰਤਰੀ
October 02nd, 05:56 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਹੈ ਕਿ ‘ਮਨ ਕੀ ਬਾਤ’ ਦੌਰਾਨ ਸਵੱਛਤਾ ਸਭ ਤੋਂ ਅਧਿਕ ਚਰਚਾ ਵਾਲੇ ਵਿਸ਼ਿਆਂ ਵਿੱਚੋਂ ਇੱਕ ਰਹੀ ਹੈ।ਸਵੱਛ ਭਾਰਤ ਅਭਿਯਾਨ 140 ਕਰੋੜ ਭਾਰਤੀਆਂ ਦੀ ਸ਼ਕਤੀ ਦੁਆਰਾ ਸੰਚਾਲਿਤ ਇੱਕ ਅਸਾਧਾਰਣ ਅੰਦੋਲਨ ਹੈ : ਪ੍ਰਧਾਨ ਮੰਤਰੀ
October 02nd, 05:48 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਵੱਛ ਭਾਰਤ ਅਭਿਯਾਨ ਦੇ 10 ਵਰ੍ਹੇ ਪੂਰੇ ਹੋਣ ਦੀ ਸ਼ਲਾਘਾ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਅਭਿਯਾਨ 140 ਕਰੋੜ ਭਾਰਤੀਆਂ ਦੀ ਸ਼ਕਤੀ ਦੁਆਰਾ ਸੰਚਾਲਿਤ ਇੱਕ ਅਸਾਧਾਰਣ ਅੰਦੋਲਨ ਹੈ।