We launched the SVAMITVA Yojana to map houses and lands using drones, ensuring property ownership in villages: PM
January 18th, 06:04 pm
PM Modi distributed over 65 lakh property cards under the SVAMITVA Scheme to property owners across more than 50,000 villages in over 230 districts across 10 states and 2 Union Territories. Reflecting on the scheme's inception five years ago, he emphasised its mission to ensure rural residents receive their rightful property documents. He expressed that the government remains committed to realising Gram Swaraj at the grassroots level.ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਵਾਮਿਤਵ (SVAMITVA) ਯੋਜਨਾ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ
January 18th, 05:33 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ 10 ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 230 ਤੋਂ ਅਧਿਕ ਜਿਲ੍ਹਿਆਂ ਦੇ 50,000 ਤੋਂ ਅਧਿਕ ਪਿੰਡਾਂ ਵਿੱਚ ਸੰਪਤੀ ਮਾਲਕਾਂ ਨੂੰ ਸਵਾਮਿਤਵ ਯੋਜਨਾ (SVAMITVA Scheme) ਦੇ ਤਹਿਤ 65 ਲੱਖ ਤੋਂ ਅਧਿਕ ਪ੍ਰਾਪਰਟੀ ਕਾਰਡ ਵੰਡੇ। ਸਮਾਗਮ ਦੇ ਦੌਰਾਨ, ਉਨ੍ਹਾਂ ਨੇ ਸਵਾਮਿਤਵ ਯੋਜਨਾ (SVAMITVA scheme) ਨਾਲ ਸਬੰਧਿਤ ਉਨ੍ਹਾਂ ਦੇ ਅਨੁਭਵ ਜਾਣਨ ਦੇ ਲਈ ਪੰਜ ਲਾਭਾਰਥੀਆਂ ਨਾਲ ਗੱਲਬਾਤ ਕੀਤੀ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 10 ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਵਾਮਿਤਵ ਯੋਜਨਾ ਦੇ ਤਹਿਤ 65 ਲੱਖ ਤੋਂ ਵੱਧ ਪ੍ਰੋਪਰਟੀ ਕਾਰਡਸ ਪ੍ਰਦਾਨ ਕੀਤੇ
January 18th, 12:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ 10 ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 230 ਤੋਂ ਵੱਧ ਜ਼ਿਲ੍ਹਿਆਂ ਦੇ 50,000 ਤੋਂ ਵੱਧ ਪਿੰਡਾਂ ਵਿੱਚ ਸੰਪੱਤੀ ਮਾਲਕਾਂ ਨੂੰ ਸਵਾਮਿਤਵ ਯੋਜਨਾ ਦੇ ਤਹਿਤ 65 ਲੱਖ ਤੋਂ ਵੱਧ ਪ੍ਰੋਪਰਟੀ ਕਾਰਡ ਪ੍ਰਦਾਨ ਕੀਤੇ। ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਨ ਭਾਰਤ ਦੇ ਪਿੰਡਾਂ ਅਤੇ ਗ੍ਰਾਮੀਣ ਖੇਤਰਾਂ ਦੇ ਲਈ ਇਤਿਹਾਸਿਕ ਦਿਨ ਹੈ ਅਤੇ ਉਨ੍ਹਾਂ ਨੇ ਇਸ ਅਵਸਰ ‘ਤੇ ਸਾਰੇ ਲਾਭਾਰਥੀਆਂ ਅਤੇ ਨਾਗਰਿਕਾਂ ਨੂੰ ਵਧਾਈਆਂ ਦਿੱਤੀਆਂ।ਪ੍ਰਧਾਨ ਮੰਤਰੀ ਨੇ ਪਰਿਵਰਤਨਕਾਰੀ ਸਵਾਮਿਤਵ ਯੋਜਨਾ (SVAMITVA scheme) ‘ਤੇ ਇੱਕ ਗਿਆਨਵਰਧਕ ਜਾਣਕਾਰੀ ਸਾਂਝੀ ਕੀਤੀ
January 18th, 10:07 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪਰਿਵਰਤਨਕਾਰੀ ਸਵਾਮਿਤਵ ਯੋਜਨਾ (SVAMITVA scheme) ‘ਤੇ ਇੱਕ ਗਿਆਨਵਰਧਕ ਜਾਣਕਾਰੀ ਸਾਂਝੀ ਕੀਤੀ।ਪ੍ਰਧਾਨ ਮੰਤਰੀ 18 ਜਨਵਰੀ ਨੂੰ ਸਵਾਮਿਤਵ ਯੋਜਨਾ ਦੇ ਤਹਿਤ ਸੰਪਤੀ ਮਾਲਕਾਂ ਨੂੰ 65 ਲੱਖ ਤੋਂ ਅਧਿਕ ਪ੍ਰਾਪਰਟੀ ਕਾਰਡ ਵੰਡਣਗੇ
January 16th, 08:44 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 18 ਜਨਵਰੀ ਨੂੰ ਦੁਪਹਿਰ ਲਗਭਗ 12:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ 10 ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 230 ਤੋਂ ਅਧਿਕ ਜ਼ਿਲ੍ਹਿਆਂ ਦੇ 50000 ਤੋਂ ਅਧਿਕ ਪਿੰਡਾਂ ਵਿੱਚ ਸੰਪਤੀ ਮਾਲਕਾਂ ਨੂੰ ਸਵਾਮਿਤਵ ਯੋਜਨਾ (SVAMITVA Scheme) ਦੇ ਤਹਿਤ 65 ਲੱਖ ਤੋਂ ਅਧਿਕ ਪ੍ਰਾਪਰਟੀ ਕਾਰਡ ਵੰਡਣਗੇ।ਸਵਾਮਿਤਵ ਯੋਜਨਾ (SVAMITVA Scheme) ਦੇ ਤਹਿਤ ਪ੍ਰਧਾਨ ਮੰਤਰੀ ਪ੍ਰਾਪਰਟੀ ਮਾਲਕਾਂ ਨੂੰ 50 ਲੱਖ ਤੋਂ ਅਧਿਕ ਪ੍ਰਾਪਰਟੀ ਕਾਰਡ ਵੰਡਣਗੇ
December 26th, 04:50 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27 ਦਸੰਬਰ ਨੂੰ ਦੁਪਹਿਰ ਲਗਭਗ 12:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸਵਾਮਿਤਵ ਯੋਜਨਾ (SVAMITVA Scheme) ਦੇ ਤਹਿਤ ਪ੍ਰਾਪਰਟੀ ਕਾਰਡ ਵੰਡਣਗੇ। ਇਸ ਪ੍ਰੋਗਰਾਮ ਦੇ ਦੌਰਾਨ 10 ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 200 ਜ਼ਿਲ੍ਹਿਆਂ ਦੇ 46,000 ਤੋਂ ਅਧਿਕ ਪਿੰਡਾਂ ਦੇ 50 ਲੱਖ ਤੋਂ ਅਧਿਕ ਪ੍ਰਾਪਰਟੀ ਮਾਲਕਾਂ ਨੂੰ ਪ੍ਰਾਪਰਟੀ ਕਾਰਡ ਪ੍ਰਦਾਨ ਕੀਤੇ ਜਾਣਗੇ।ਸੁਪਰੀਮ ਕੋਰਟ ਵਿਖੇ ਸੰਵਿਧਾਨ ਦਿਵਸ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
November 26th, 08:15 pm
ਭਾਰਤ ਦੇ ਚੀਫ਼ ਜਸਟਿਸ ਸੰਜੀਵ ਖੰਨਾ ਜੀ, ਜਸਟਿਸ ਬੀਆਰ ਗਵਈ ਜੀ, ਜਸਟਿਸ ਸੂਰਯਕਾਂਤ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਸ਼੍ਰੀਮਾਨ ਅਰਜੁਨ ਰਾਮ ਮੇਘਵਾਲ ਜੀ, ਅਟਾਰਨੀ ਜਨਰਲ ਸ਼੍ਰੀ ਵੈਂਕਟਰਮਾਨੀ ਜੀ, ਬਾਰ ਕੌਂਸਲ ਦੇ ਪ੍ਰਧਾਨ ਮਨਨ ਕੁਮਾਰ ਮਿਸ਼ਰ ਜੀ, ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਕਪਿਲ ਸਿੱਬਲ ਜੀ, ਸੁਪਰੀਮ ਕੋਰਟ ਦੇ ਨਿਆਂਮੂਰਤੀ ਗਣ, ਸਾਬਕਾ ਚੀਫ਼ ਜਸਟਿਸ ਗਣ, ਉਪਸਥਿਤ ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੁਪਰੀਮ ਕੋਰਟ ਵਿੱਚ ਆਯੋਜਿਤ ਸੰਵਿਧਾਨ ਦਿਵਸ ਪ੍ਰੋਗਰਾਮ ਵਿੱਚ ਹਿੱਸਾ ਲਿਆ
November 26th, 08:10 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਸੁਪਰੀਮ ਕੋਰਟ ਵਿੱਚ ਆਯੋਜਿਤ ਸੰਵਿਧਾਨ ਦਿਵਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਅਵਸਰ ‘ਤੇ ਭਾਰਤ ਦੇ ਚੀਫ਼ ਜਸਟਿਸ, ਜਸਟਿਸ ਸ਼੍ਰੀ ਸੰਜੀਵ ਖੰਨਾ, ਸੁਪਰੀਮ ਕੋਰਟ ਦੇ ਜੱਜ, ਜਸਟਿਸ ਸ਼੍ਰੀ ਬੀ.ਆਰ. ਗਵਈ ਅਤੇ ਜਸਟਿਸ ਸ਼੍ਰੀ ਸੂਰਯਕਾਂਤ, ਕਾਨੂੰਨ ਤੇ ਨਿਆਂ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ, ਭਾਰਤ ਦੇ ਅਟਾਰਨੀ ਜਨਰਲ ਅਤੇ ਹੋਰ ਪਤਵੰਤੇ ਉਪਸਥਿਤ ਸਨ।ਵਿਕਸਿਤ ਭਾਰਤ, ਵਿਕਸਿਤ ਮੱਧ ਪ੍ਰਦੇਸ਼ ਪ੍ਰੋਗਰਾਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
February 29th, 04:07 pm
‘ਵਿਕਸਿਤ ਰਾਜ ਤੋਂ ਵਿਕਸਿਤ ਭਾਰਤ ਅਭਿਯਾਨ’ ਵਿੱਚ ਅੱਜ ਅਸੀਂ ਮੱਧ ਪ੍ਰਦੇਸ਼ ਦੇ ਸਾਡੇ ਭਾਈ-ਭੈਣਾਂ ਦੇ ਨਾਲ ਜੁੜ ਰਹੇ ਹਾਂ। ਲੇਕਿਨ ਇਸ ‘ਤੇ ਗੱਲ ਕਰਨ ਤੋਂ ਪਹਿਲਾਂ ਮੈਂ ਡਿੰਡੋਰੀ ਸੜਕ ਹਾਦਸੇ ‘ਤੇ ਆਪਣਾ ਦੁਖ ਵਿਅਕਤ ਕਰਦਾ ਹਾਂ। ਇਸ ਹਾਦਸੇ ਵਿੱਚ ਜਿਨ੍ਹਾਂ ਲੋਕਾਂ ਨੇ ਆਪਣੇ ਪਰਿਜਨਾਂ ਨੂੰ ਗੁਆਇਆ ਹੈ, ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਨਾਲ ਹਨ। ਜੋ ਲੋਕ ਜ਼ਖ਼ਮੀ ਹਨ, ਉਨ੍ਹਾਂ ਦੇ ਇਲਾਜ ਦੀ ਹਰ ਵਿਵਸਥਾ ਸਰਕਾਰ ਕਰ ਰਹੀ ਹੈ। ਦੁਖ ਦੀ ਇਸ ਘੜੀ ਵਿੱਚ, ਮੈਂ ਮੱਧ ਪ੍ਰਦੇਸ਼ ਦੇ ਲੋਕਾਂ ਦੇ ਨਾਲ ਹਾਂ।ਪ੍ਰਧਾਨ ਮੰਤਰੀ ਨੇ ‘ਵਿਕਸਤ ਭਾਰਤ ਵਿਕਸਤ ਮੱਧ ਪ੍ਰਦੇਸ਼’ ਪ੍ਰੋਗਰਾਮ ਨੂੰ ਸੰਬੋਧਨ ਕੀਤਾ
February 29th, 04:06 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ‘ਵਿਕਸਤ ਭਾਰਤ ਵਿਕਸਤ ਮੱਧ ਪ੍ਰਦੇਸ਼’ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਨੇ ਨੀਂਹ ਪੱਥਰ ਰੱਖਿਆ ਅਤੇ ਪੂਰੇ ਮੱਧ ਪ੍ਰਦੇਸ਼ ਵਿੱਚ ਲਗਭਗ 17,000 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। ਇਹ ਪ੍ਰੋਜੈਕਟ ਸਿੰਚਾਈ, ਬਿਜਲੀ, ਸੜਕ, ਰੇਲ, ਜਲ ਸਪਲਾਈ, ਕੋਲਾ ਅਤੇ ਉਦਯੋਗ ਸਮੇਤ ਕਈ ਅਹਿਮ ਖੇਤਰਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ। ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਵਿੱਚ ਸਾਈਬਰ ਤਹਿਸੀਲ ਪ੍ਰੋਜੈਕਟ ਦੀ ਵੀ ਸ਼ੁਰੂਆਤ ਕੀਤੀ।ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਝਾਬੁਆ ਵਿੱਚ ਲਗਭਗ 7300 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ
February 11th, 07:35 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਦੇ ਝਾਬੁਆ ਵਿੱਚ ਲਗਭਗ 7300 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ। ਅੱਜ ਦੇ ਇਨ੍ਹਾਂ ਵਿਕਾਸ ਪ੍ਰੋਜੈਕਟਾਂ ਨਾਲ ਖੇਤਰ ਦੀ ਮੱਹਤਵਪੂਰਨ ਕਬਾਇਲੀ ਜਨਤਾ ਨੂੰ ਲਾਭ ਹੋਵੇਗਾ, ਵਾਟਰ ਸਪਲਾਈ ਅਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਮਜ਼ਬੂਤ ਹੋਵੇਗੀ, ਨਾਲ ਹੀ ਮੱਧ ਪ੍ਰਦੇਸ਼ ਵਿੱਚ ਸੜਕ, ਰੇਲ, ਬਿਜਲੀ ਅਤੇ ਸਿੱਖਿਆ ਖੇਤਰਾਂ ਨੂੰ ਭੀ ਹੁਲਾਰਾ ਮਿਲੇਗਾ। ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਤੌਰ ‘ਤੇ ਪਿਛੜੀਆਂ ਜਨਜਾਤੀਆਂ ਦੀਆਂ ਲਗਭਗ 2 ਲੱਖ ਮਹਿਲਾ ਲਾਭਾਰਥੀਆਂ ਨੂੰ ਆਹਾਰ ਅਨੁਦਾਨ (AaharAnudan) ਯੋਜਨਾ ਦੇ ਤਹਿਤ ਮਾਸਿਕ ਕਿਸ਼ਤ ਵੰਡੀ। ਇਸ ਦੇ ਇਲਾਵਾ ਸ਼੍ਰੀ ਮੋਦੀ ਨੇ ਸਵਾਮਿਤਵ ਯੋਜਨਾ (SVAMITVA Scheme) ਦੇ ਲਾਭਾਰਥੀਆਂ ਨੂੰ 1.75 ਲੱਖ ਅਧਿਕਾਰ ਅਭਿਲੇਖ (Adhikar Abhilekh) (ਅਧਿਕਾਰਾਂ ਦਾ ਰਿਕਾਰਡ) ਵੰਡੇ ਅਤੇ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ (Pradhan MantriAdarsh Gram Yojana) ਦੇ ਤਹਿਤ 559 ਪਿੰਡਾਂ ਦੇ ਲਈ 55.9 ਕਰੋੜ ਰੁਪਏ ਟ੍ਰਾਂਸਫਰ ਕੀਤੇ।ਪ੍ਰਧਾਨ ਮੰਤਰੀ 11 ਫਰਵਰੀ ਨੂੰ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ
February 09th, 05:25 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 11 ਫਰਵਰੀ, 2024 ਨੂੰ ਮੱਧ ਪ੍ਰਦੇਸ਼ ਦਾ ਦੌਰਾਨ ਕਰਨਗੇ। ਦੁਪਹਿਰ ਲਗਭਗ 12:40 ਵਜੇ ਉਹ ਮੱਧ ਪ੍ਰਦੇਸ਼ ਦੇ ਝਾਬੁਆ (Jhabua) ਵਿੱਚ ਲਗਭਗ 7500 ਕਰੋੜ ਰੁਪਏ ਦੇ ਅਨੇਕ ਵਿਕਾਸ ਪ੍ਰੋਜੈਕਟਾਂ ਦਾ ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।ਪ੍ਰਧਾਨ ਮੰਤਰੀ 24 ਅਤੇ 25 ਅਪ੍ਰੈਲ ਨੂੰ ਮੱਧ ਪ੍ਰਦੇਸ਼, ਕੇਰਲ, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਉ ਦਾ ਦੌਰਾ ਕਰਨਗੇ
April 21st, 03:02 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 24 ਅਤੇ 25 ਅਪ੍ਰੈਲ, 2023 ਨੂੰ ਮੱਧ ਪ੍ਰਦੇਸ਼, ਕੇਰਲ, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਉ ਦਾ ਦੌਰਾ ਕਰਨਗੇ।ਅਸਾਮ ਹਾਈ ਕੋਰਟ ਦੀ ਪਲੈਟੀਨਮ ਜੁਬਲੀ ਵਿਖੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
April 14th, 03:00 pm
ਮੈਨੂੰ ਖੁਸ਼ੀ ਹੈ ਕਿ ਅੱਜ ਗੁਵਾਹਾਟੀ ਹਾਈਕੋਰਟ ਦੇ platinum jubilee celebration ਵਿੱਚ ਸ਼ਾਮਲ ਹੋਣ ਦਾ ਅਤੇ ਤੁਹਾਡੇ ਵਿੱਚ ਆ ਕਰ ਕੇ ਦੇ ਇਸ ਯਾਦਗਾਰ ਲੰਮਹੇ ਦਾ ਹਿੱਸਾ ਬਣਿਆ। ਗੁਵਾਹਾਟੀ ਹਾਈਕੋਰਟ ਦੀ 75 ਵਰ੍ਹੇ ਦੀ ਇਹ ਯਾਤਰਾ ਇੱਕ ਅਜਿਹੇ ਸਮੇਂ ਵਿੱਚ ਪੂਰੀ ਹੋਈ ਹੈ, ਜਦੋਂ ਦੇਸ਼ ਨੇ ਵੀ ਆਪਣੀ ਆਜ਼ਾਦੀ ਦੇ 75 ਵਰ੍ਹੇ ਪੂਰੇ ਕੀਤੇ ਹਨ। ਇਹ ਸਾਡੇ ਲਈ ਹੁਣ ਤੱਕ ਦੇ ਅਨੁਭਵਾਂ ਨੂੰ ਸਹਿਜਨੇ ਦਾ ਵੀ ਸਮਾਂ ਹੈ, ਅਤੇ ਨਵੇਂ ਲਕਸ਼ਾਂ ਦੋ ਲਈ ਜਵਾਬਦਾਰੀ ਅਤੇ ਜ਼ਰੂਰੀ ਬਦਲਾਵਾਂ ਦਾ ਵੀ ਇੱਕ ਮਹੱਤਵਪੂਰਣ ਪੜਾਅ ਹੈ।ਪ੍ਰਧਾਨ ਮੰਤਰੀ ਨੇ ਅਸਾਮ ਦੇ ਗੁਹਾਟੀ ਵਿੱਚ ਸਰੁਸਜਈ ਸਟੇਡੀਅਮ ਵਿੱਚ 10,900 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ, ਉਦਘਾਟਨ ਅਤੇ ਲੋਕਾਰਪਣ ਕੀਤਾ
April 14th, 02:45 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਸਾਮ ਦੇ ਗੁਵਾਹਟੀ ਸਥਿਤ ਸ਼੍ਰੀਮੰਤ ਸ਼ੰਕਰਦੇਵ ਕਲਾ ਖੇਤਰ ਵਿੱਚ ਗੁਵਾਹਟੀ ਹਾਈ ਕੋਰਟ ਦੇ ਪਲੈਟੀਨਮ ਜੁਬਲੀ ਸਮਾਰੋਹ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। ਇਸ ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਨੇ ਅਸਾਮ ਪੁਲਿਸ ਦੁਆਰਾ ਡਿਜ਼ਾਇਨ ਕੀਤੇ ਗਏ ਇੱਕ ਮੋਬਾਈਲ ਐਪਲੀਕੇਸ਼ਨ ‘ਅਸਾਮ ਕੋਪ’ ਦੀ ਸ਼ੁਰੂਆਤ ਕੀਤੀ। ਇਹ ਐਪ ਅਪਰਾਧ ਅਤੇ ਅਪਰਾਧਿਕ ਨੈੱਟਵਰਕ ਟ੍ਰੈਕਿੰਗ ਸਿਸਟਮ (ਕ੍ਰਾਈਮ ਐਂਡ ਕ੍ਰਿਮੀਨਲ ਨੈੱਟਵਰਕ ਟ੍ਰੈਕਿੰਗ ਸਿਸਟਮ) (ਸੀਸੀਟੀਐੱਨਐੱਸ) ਅਤੇ ਵਾਹਨ ਨੈਸ਼ਨਲ ਰਜਿਸਟਰ ਦੇ ਡੈਟਾਬੇਸ ਦੀ ਮਦਦ ਨਾਲ ਮੁਲਜ਼ਮਾਂ ਅਤੇ ਵਾਹਨਾਂ ਨੂੰ ਖੋਜਣ ਦੀ ਸੁਵਿਧਾ ਪ੍ਰਦਾਨ ਕਰੇਗਾ।ਆਜ਼ਾਦੀ ਦੇ ਅੰਮ੍ਰਿਤ ਕਾਲ ਵਿੱਚ ਭਾਰਤ ਆਪਣੇ ਅਰਬਨ ਇਨਫ੍ਰਾਸਟ੍ਰਕਚਰ ‘ਤੇ ਬੇਮਿਸਾਲ ਨਿਵੇਸ਼ ਕਰ ਰਿਹਾ ਹੈ: ਪ੍ਰਧਾਨ ਮੰਤਰੀ ਮੋਦੀ
September 20th, 08:46 pm
ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਦੇ ਅਹਿਮਦਾਬਾਦ ਵਿੱਚ ਭਾਜਪਾ ਦੇ ਮੇਅਰ ਅਤੇ ਡਿਪਟੀ ਮੇਅਰ ਦੀ ਕੌਂਸਲ ਨੂੰ ਵਰਚੁਅਲੀ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਸਰਦਾਰ ਸਾਹਬ ਨੇ ਦਹਾਕਿਆਂ ਪਹਿਲਾਂ ਨਗਰ ਪਾਲਿਕਾ ਵਿੱਚ ਜੋ ਕੰਮ ਕੀਤੇ, ਉਸ ਨੂੰ ਅੱਜ ਵੀ ਬਹੁਤ ਸਨਮਾਨ ਨਾਲ ਯਾਦ ਕੀਤਾ ਜਾਂਦਾ ਹੈ। ਤੁਹਾਨੂੰ ਵੀ ਆਪਣੇ ਸ਼ਹਿਰਾਂ ਨੂੰ ਇਸ ਪੱਧਰ ‘ਤੇ ਲੈ ਕੇ ਜਾਣਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਯਾਦ ਕਰਕੇ ਕਹੇ ਕਿ ਹਾਂ, ਸਾਡੇ ਸ਼ਹਿਰ ਵਿੱਚ ਇੱਕ ਭਾਜਪਾ ਦੇ ਮੇਅਰ ਆਏ ਸਨ ਤਦ ਇਹ ਕੰਮ ਹੋਇਆ।ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਵਿੱਚ ਭਾਜਪਾ ਦੇ ਮੇਅਰਾਂ ਅਤੇ ਡਿਪਟੀ ਮੇਅਰਾਂ ਦੀ ਕੌਂਸਲ ਨੂੰ ਸੰਬੋਧਨ ਕੀਤਾ
September 20th, 10:30 am
ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਦੇ ਅਹਿਮਦਾਬਾਦ ਵਿੱਚ ਭਾਜਪਾ ਦੇ ਮੇਅਰ ਅਤੇ ਡਿਪਟੀ ਮੇਅਰ ਦੀ ਕੌਂਸਲ ਨੂੰ ਵਰਚੁਅਲੀ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਸਰਦਾਰ ਸਾਹਬ ਨੇ ਦਹਾਕਿਆਂ ਪਹਿਲਾਂ ਨਗਰ ਪਾਲਿਕਾ ਵਿੱਚ ਜੋ ਕੰਮ ਕੀਤੇ, ਉਸ ਨੂੰ ਅੱਜ ਵੀ ਬਹੁਤ ਸਨਮਾਨ ਨਾਲ ਯਾਦ ਕੀਤਾ ਜਾਂਦਾ ਹੈ। ਤੁਹਾਨੂੰ ਵੀ ਆਪਣੇ ਸ਼ਹਿਰਾਂ ਨੂੰ ਇਸ ਪੱਧਰ ‘ਤੇ ਲੈ ਕੇ ਜਾਣਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਯਾਦ ਕਰਕੇ ਕਹੇ ਕਿ ਹਾਂ, ਸਾਡੇ ਸ਼ਹਿਰ ਵਿੱਚ ਇੱਕ ਭਾਜਪਾ ਦੇ ਮੇਅਰ ਆਏ ਸਨ ਤਦ ਇਹ ਕੰਮ ਹੋਇਆ।ਪੰਚਾਇਤੀ ਰਾਜ ਦਿਵਸ 'ਤੇ ਗ੍ਰਾਮ ਸਭਾਵਾਂ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
April 24th, 11:31 am
ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਸ਼੍ਰੀ ਮਨੋਜ ਸਿਨਹਾ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਗਿਰੀਰਾਜ ਸਿੰਘ ਜੀ, ਇਸ ਧਰਤੀ ਦੀ ਸੰਤਾਨ ਮੇਰੇ ਸਾਥੀ ਡਾਕਟਰ ਜਿਤੇਂਦਰ ਸਿੰਘ ਜੀ, ਸ਼੍ਰੀ ਕਪਿਲ ਮੋਰੇਸ਼ਵਰ ਪਾਟਿਲ ਜੀ, ਸੰਸਦ ਵਿੱਚ ਮੇਰੇ ਸਾਥੀ ਸ਼੍ਰੀ ਜੁਗਲ ਕਿਸ਼ੋਰ ਜੀ, ਜੰਮੂ-ਕਸ਼ਮੀਰ ਸਹਿਤ ਪੂਰੇ ਦੇਸ਼ ਨਾਲ ਜੁੜੇ ਪੰਚਾਇਤੀ ਰਾਜ ਦੇ ਸਾਰੇ ਜਨਪ੍ਰਤੀਨਿਧੀਗਣ, ਭਾਈਓ ਅਤੇ ਭੈਣੋਂ !ਪ੍ਰਧਾਨ ਮੰਤਰੀ ਨੇ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਸਮਾਰੋਹ ਵਿੱਚ ਹਿੱਸਾ ਲੈਣ ਲਈ ਜੰਮੂ ਤੇ ਕਸ਼ਮੀਰ ਦਾ ਦੌਰਾ ਕੀਤਾ
April 24th, 11:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦੇ ਜਸ਼ਨ ਵਿੱਚ ਹਿੱਸਾ ਲੈਣ ਲਈ ਜੰਮੂ ਤੇ ਕਸ਼ਮੀਰ ਦਾ ਦੌਰਾ ਕੀਤਾ ਅਤੇ ਦੇਸ਼ ਭਰ ਦੀਆਂ ਸਾਰੀਆਂ ਗ੍ਰਾਮ ਸਭਾਵਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਸਾਂਬਾ ਜ਼ਿਲ੍ਹੇ ਦੀ ਪੱਲੀ ਪੰਚਾਇਤ ਦਾ ਦੌਰਾ ਕੀਤਾ। ਪ੍ਰਧਾਨ ਮੰਤਰੀ ਨੇ ਲਗਭਗ 20,000 ਕਰੋੜ ਰੁਪਏ ਦੀਆਂ ਕਈ ਵਿਕਾਸ ਪਹਿਲਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਨੇ ਅੰਮ੍ਰਿਤ ਸਰੋਵਰ ਦੀ ਪਹਿਲ ਦੀ ਸ਼ੁਰੂਆਤ ਵੀ ਕੀਤੀ। ਇਸ ਮੌਕੇ ’ਤੇ ਜੰਮੂ ਤੇ ਕਸ਼ਮੀਰ ਦੇ ਉਪ ਰਾਜਪਾਲ ਸ਼੍ਰੀ ਮਨੋਜ ਸਿਨਹਾ, ਕੇਂਦਰੀ ਮੰਤਰੀ ਸ਼੍ਰੀ ਗਿਰੀਰਾਜ ਸਿੰਘ, ਡਾ: ਜਿਤੇਂਦਰ ਸਿੰਘ ਅਤੇ ਸ਼੍ਰੀ ਕਪਿਲ ਮੋਰੇਸ਼ਵਰ ਪਾਟਿਲ ਮੌਜੂਦ ਸਨ।ਭਾਰਤ ਦੇ ਪਿੰਡਾਂ ਵਿੱਚ ਸਾਡੇ ਸੁਸ਼ਾਸਨ ਪ੍ਰਯਤਨਾਂ ਦੇ ਮੂਲ ਵਿੱਚ ਲੋਕਾਂ ਦੇ ਕਲਿਆਣ ਦੇ ਲਈ ਟੈਕਨੋਲੋਜੀ ਦੀ ਸ਼ਕਤੀ ਦਾ ਲਾਭ ਉਠਾਉਣਾ ਹੈ: ਪ੍ਰਧਾਨ ਮੰਤਰੀ
April 24th, 11:28 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਦੇ ਪਿੰਡਾਂ ਵਿੱਚ ਸਾਡੇ ਸੁਸ਼ਾਸਨ ਪ੍ਰਯਤਨਾਂ ਦੇ ਮੂਲ ਵਿੱਚ ਲੋਕਾਂ ਦੇ ਕਲਿਆਣ ਦੇ ਲਈ ਟੈਕਨੋਲੋਜੀ ਦੀ ਸ਼ਕਤੀ ਦਾ ਲਾਭ ਉਠਾਉਣਾ ਹੈ। ਇਸ ਦੇ ਲਈ ਸ਼੍ਰੀ ਮੋਦੀ ਨੇ ਸਵਾਮਿਤਵ ਯੋਜਨਾ ਦੀ ਉਦਾਹਰਣ ਦਿੱਤੀ, ਜਿਸ ਦੇ ਪਰਿਣਾਮ ਬਹੁਤ ਚੰਗੇ ਰਹੇ ਹਨ।