ਨਵਸਾਰੀ ਵਿੱਚ ਕਈ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ, ਉਦਘਾਟਨ ਅਤੇ ਰਾਸ਼ਟਰ ਨੂੰ ਸਮਰਪਿਤ ਕਰਨ ਦੇ ਅਵਸਰ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

February 22nd, 04:40 pm

ਗੁਜਰਾਤ ਵਿੱਚ ਅੱਜ ਦਾ ਇਹ ਮੇਰਾ ਤੀਸਰਾ ਪ੍ਰੋਗਰਾਮ ਹੈ। ਅੱਜ ਸਵੇਰੇ ਹੀ ਮੈਨੂੰ ਅਹਿਮਦਾਬਾਦ ਵਿੱਚ ਪੂਰੇ ਗੁਜਰਾਤ ਦੇ ਲੱਖਾਂ ਪਸ਼ੂਪਾਲਕ ਸਾਥੀ, ਡੇਅਰੀ ਉਦਯੋਗ ਨਾਲ ਜੁੜੇ ਲੋਕ, ਉਨ੍ਹਾਂ ਦੇ ਦਰਸ਼ਨ ਕਰਨ ਦਾ ਅਵਸਰ ਮਿਲਿਆ, ਉਨ੍ਹਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ। ਉਸ ਦੇ ਬਾਅਦ ਮੇਹਸਾਣਾ ਵਿੱਚ ਵਾਡੀਨਾਥ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਦੇ ਆਯੋਜਨ ਨਾਲ ਜੁੜਨ ਦਾ ਸੁਭਾਗ ਮਿਲਿਆ। ਅਤੇ ਹੁਣ ਇੱਥੇ ਨਵਸਾਰੀ ਵਿੱਚ ਆਪ ਸਭ ਦੇ ਦਰਮਿਆਨ ਵਿਕਾਸ ਦੇ ਇਸ ਉਤਸਵ ਵਿੱਚ ਸ਼ਾਮਲ ਹੋ ਰਿਹਾ ਹਾਂ। ਤੁਸੀਂ ਇੱਕ ਕੰਮ ਕਰੋ, ਜਿਵੇਂ ਭੂਪੇਂਦਰ ਭਾਈ ਨੇ ਕਿਹਾ ਕਿ ਸ਼ਾਇਦ ਆਜ਼ਾਦੀ ਦੇ ਬਾਅਦ ਪਹਿਲੀ ਇੱਕ ਹੀ ਵਾਰ ਵਿੱਚ ਇੰਨੇ ਸਾਰੇ ਰੁਪਏ ਦੇ ਵਿਕਾਸ ਦੇ ਕੰਮ ਹੋਏ ਹੋਣ ਅਜਿਹਾ ਪਹਿਲੀ ਵਾਰ ਹੋਇਆ ਹੈ। ਤਾਂ ਵਿਕਾਸ ਦੇ ਇੰਨੇ ਵੱਡੇ ਉਤਸਵ ਵਿੱਚ ਇੱਕ ਕੰਮ ਕਰੋ ਆਪ ਸਭ, ਕਰੋਗੇ? ਆਪਣਾ ਮੋਬਾਈਲ ਕੱਢ ਕੇ ਉਸ ਦੀ ਫਲੈਸ਼ ਲਾਈਟ ਚਾਲੂ ਕਰੋ, ਅਤੇ ਵਿਕਾਸ ਉਤਸਵ ਵਿੱਚ ਭਾਗੀਦਾਰ ਬਣੋ। ਭਾਰਤ ਮਾਤਾ ਕੀ ਜੈ...ਅਜਿਹਾ ਨਹੀਂ ਚਲੇਗਾ ਠੰਡਾ-ਠੰਡਾ। ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ। ਸ਼ਾਬਾਸ਼। ਨਵਸਾਰੀ ਵਿੱਚ ਜਿਵੇਂ ਹੀਰਾ ਚਮਕਦਾ ਹੋਵੇ ਅਜਿਹਾ ਲਗ ਰਿਹਾ ਹੈ ਅੱਜ। ਥੋੜੀ ਦੇਰ ਪਹਿਲਾਂ ਵਡੋਦਰਾ, ਨਵਸਾਰੀ, ਭਰੂਚ, ਸੂਰਤ ਅਤੇ ਦੂਸਰੇ ਖੇਤਰਾਂ ਨੂੰ ਹਜ਼ਾਰਾਂ ਕਰੋੜ ਰੁਪਏ ਦੇ ਨਵੇਂ ਪ੍ਰੋਜੈਕਟਸ ਮਿਲੇ ਹਨ। ਟੈਕਸਟਾਈਲ, ਬਿਜਲੀ ਅਤੇ ਸ਼ਹਿਰੀ ਵਿਕਾਸ ਨਾਲ ਜੁੜੇ 40 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਇਨ੍ਹਾਂ ਪ੍ਰੋਜੈਕਟਾਂ ਦੇ ਲਈ ਆਪ ਸਭ ਨੂੰ ਬਹੁਤ-ਬਹੁਤ ਵਧਾਈ।

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਨਵਸਾਰੀ ਵਿੱਚ 47,000 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ

February 22nd, 04:25 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਨਵਸਾਰੀ ਵਿੱਚ 47,000 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰੋਜੈਕਟਾਂ ਵਿੱਚ ਬਿਜਲੀ ਉਤਪਾਦਨ, ਰੇਲ ਸੜਕ, ਕੱਪੜਾ, ਸਿੱਖਿਆ, ਵਾਟਰ ਸਪਲਾਈ, ਕਨੈਕਟੀਵਿਟੀ ਅਤੇ ਸ਼ਹਿਰੀ ਵਿਕਾਸ ਜਿਹੇ ਕਈ ਖੇਤਰ ਸ਼ਾਮਲ ਹਨ।

ਸੂਰਤ, ਗੁਜਰਾਤ ਵਿੱਚ ਸੂਰਤ ਡਾਇਮੰਡ ਬੋਰਸ ਦੇ ਉਦਘਾਟਨ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

December 17th, 12:00 pm

ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੁਪੇਂਦਰ ਭਾਈ ਪਟੇਲ, ਸਥਾਨਕ ਸਾਂਸਦ, ਸੀ ਆਰ ਪਾਟਿਲ, ਕੇਂਦਰੀ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ, ਦੇਸ਼ ਦੀ ਡਾਇਮੰਡ ਇੰਟਸਟਰੀ ਦੇ ਜਾਣੇ-ਮਾਣੇ ਸਾਰੇ ਚਿਹਰੇ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ, ਨਮਸਕਾਰ।

ਪ੍ਰਧਾਨ ਮੰਤਰੀ ਨੇ ਸੂਰਤ ਡਾਇਮੰਡ ਬੋਰਸ ਦਾ ਉਦਘਾਟਨ ਕੀਤਾ

December 17th, 11:30 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਸੂਰਤ ਵਿੱਚ ਸੂਰਤ ਡਾਇਮੰਡ ਬੋਰਸ ਦਾ ਉਦਘਾਟਨ ਕੀਤਾ। ਇਸ ਪ੍ਰੋਗਰਾਮ ਤੋਂ ਪਹਿਲਾਂ, ਪ੍ਰਧਾਨ ਮੰਤਰੀ ਪੰਚਤਤਵ ਗਾਰਡਨ ਵੀ ਦੇਖਣ ਗਏ, ਸੂਰਤ ਡਾਇਮੰਡ ਬੋਰਸ ਅਤੇ ਸਪਾਈਨ-4 ਦਾ ਹਰਿਤ ਭਵਨ ਵੀ ਦੇਖਿਆ ਅਤੇ ਵਿਜ਼ੀਟਰ ਬੁਕਲੈੱਟ ‘ਤੇ ਹਸਤਾਖਰ ਕੀਤੇ। ਇਸ ਸਮਾਰੋਹ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਸੂਰਤ ਹਵਾਈ ਅੱਡੇ ‘ਤੇ ਨਵੇਂ ਟਰਮੀਨਲ ਭਵਨ ਦਾ ਵੀ ਉਦਘਾਟਨ ਕੀਤਾ।

ਪ੍ਰਧਾਨ ਮੰਤਰੀ 17-18 ਦਸੰਬਰ ਨੂੰ ਸੂਰਤ ਅਤੇ ਵਾਰਾਣਸੀ ਦਾ ਦੌਰਾ ਕਰਨਗੇ

December 16th, 10:39 am

18 ਦਸੰਬਰ ਨੂੰ ਸਵੇਰੇ ਕਰੀਬ 10:45 ਵਜੇ ਪ੍ਰਧਾਨ ਮੰਤਰੀ ਸਵਰਵੇਦ ਮਹਾਮੰਦਿਰ ਜਾਣਗੇ, ਇਸ ਦੇ ਬਾਅਦ ਕਰੀਬ 11:30 ਵਜੇ ਇੱਕ ਜਨਤਕ ਸਮਾਰੋਹ ਵਿੱਚ ਇਸ ਦਾ ਉਦਘਾਟਨ ਕੀਤਾ ਜਾਵੇਗਾ। ਦੁਪਹਿਰ ਕਰੀਬ 1 ਵਜੇ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਸੰਕਲਪ ਯਾਤਰਾ ਵਿੱਚ ਹਿੱਸਾ ਲੈਣਗੇ। ਇਸ ਦੇ ਬਾਅਦ, ਇੱਕ ਜਨਤਕ ਸਮਾਰੋਹ ਵਿੱਚ, ਲਗਭਗ 2:15 ਵਜੇ, ਪ੍ਰਧਾਨ ਮੰਤਰੀ 19,150 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ।