ਓਡੀਸ਼ਾ ਪਰਵ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

November 24th, 08:48 pm

ਕੇਂਦਰੀ ਕੈਬਨਿਟ ਦੇ ਮੇਰੇ ਸਾਥੀ ਸ਼੍ਰੀਮਾਨ ਧਰਮੇਂਦਰ ਪ੍ਰਧਾਨ ਜੀ, ਅਸ਼ਵਿਨੀ ਵੈਸ਼ਣਵ ਜੀ, ਓਡੀਆ ਸਮਾਜ ਸੰਸਥਾ ਦੇ ਪ੍ਰਧਾਨ ਸ਼੍ਰੀ ਸਿਧਾਰਥ ਪ੍ਰਧਾਨ ਜੀ (Shri Siddharth Pradhan), ਓਡੀਆ ਸਮਾਜ ਦੇ ਹੋਰ ਅਧਿਕਾਰੀ, ਓਡੀਸ਼ਾ ਦੇ ਸਾਰੇ ਕਲਾਕਾਰ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਓਡੀਸ਼ਾ ਪਰਵ 2024’ (‘Odisha Parba 2024’) ਸਮਾਰੋਹ ਵਿੱਚ ਹਿੱਸਾ ਲਿਆ

November 24th, 08:30 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਵਾਹਰ ਲਾਲ ਨਹਿਰੂ ਸਟੇਡੀਅਮ, ਨਵੀਂ ਦਿੱਲੀ ਵਿੱਚ ‘ਓਡੀਸ਼ਾ ਪਰਵ 2024’ (‘Odisha Parba 2024’) ਸਮਾਰੋਹ ਵਿੱਚ ਹਿੱਸਾ ਲਿਆ। ਇਸ ਅਵਸਰ ‘ਤੇ ਉਪਸਥਿਤ ਜਨਸਮੂਹ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਸਮਾਗਮ ਵਿੱਚ ਆਏ ਓਡੀਸ਼ਾ ਦੇ ਸਾਰੇ ਭਾਈਆਂ-ਭੈਣਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਇਸ ਵਰ੍ਹੇ ਸਵਭਾਵ ਕਵੀ ਗੰਗਾਧਰ ਮੇਹਰ (Swabhav Kavi Gangadhar Meher) ਦੀ ਪੁਣਯਤਿਥੀ (ਬਰਸੀ) ਦਾ ਸ਼ਤਾਬਦੀ ਵਰ੍ਹਾ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਸ਼ਰਧਾਂਜ਼ਲੀ ਅਰਪਿਤ ਕੀਤੀ। ਉਨ੍ਹਾਂ ਨੇ ਇਸ ਅਵਸਰ ‘ਤੇ ਭਗਤ ਦਾਸੀਆ ਭੌਰੀ, ਭਗਤ ਸਾਲਬੇਗਾ ਅਤੇ ਉੜੀਆ ਭਾਗਵਤ ਦੇ ਲੇਖਕ ਸ਼੍ਰੀ ਜਗਨਨਾਥ ਦਾਸ (Bhakta Dasia Bhauri, Bhakta Salabega and the writer of Oriya Bhagavatha, Shri Jagannath Das) ਨੂੰ ਭੀ ਸ਼ਰਧਾਂਜਲੀ ਅਰਪਿਤ ਕੀਤੀ।

ਗਾਂਧੀਨਗਰ, ਗੁਜਰਾਤ ਵਿੱਚ ਰੀ-ਇਨਵੈਸਟ 2024 ਦੇ ਉਦਘਾਟਨ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

September 16th, 11:30 am

ਗੁਜਰਾਤ ਦੇ ਗਵਰਨਰ ਸ਼੍ਰੀ ਆਚਾਰਿਆ ਦੇਵਵ੍ਰਤ ਜੀ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ, ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀਮਾਨ ਚੰਦਰਬਾਬੂ ਨਾਇਡੂ ਜੀ, ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀਮਾਨ ਭਜਨ ਲਾਲ ਸ਼ਰਮਾ ਜੀ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਮੋਹਨ ਯਾਦਵ ਜੀ, ਛੱਤੀਸਗੜ੍ਹ ਦੇ ਮੁੱਖ ਮੰਤਰੀ ਜੀ ਵੀ ਇੱਥੇ ਦੇਖ ਰਹੇ ਹਨ ਮੈ, ਗੋਆ ਦੇ ਮੁੱਖ ਮੰਤਰੀ ਵੀ ਦਿਖਾਈ ਦੇ ਰਹੇ ਹਨ, ਅਤੇ ਕਈ ਰਾਜਾਂ ਦੇ ਊਰਜਾ ਮੰਤਰੀ ਵੀ ਮੈਨੂੰ ਦਿਖ ਰਹੇ ਹਨ। ਉਸੇ ਪ੍ਰਕਾਰ ਨਾਲ ਵਿਦੇਸ਼ ਦੇ ਮਹਿਮਾਨ, ਜਰਮਨੀ ਦੀ Economic Cooperation Minister, Denmark ਦੇ Industry Business Minister, ਮੰਤਰੀ ਮੰਡਲ ਦੇ ਮੇਰੇ ਸਾਥੀ ਪ੍ਰਹਿਲਾਦ ਜੋਸ਼ੀ, ਸ਼੍ਰੀਪਦ ਨਾਇਕ ਜੀ, ਅਤੇ ਦੁਨੀਆ ਦੇ ਕਈ ਦੇਸ਼ਾਂ ਤੋਂ ਆਏ ਹੋਏ ਸਾਰੇ delegates, ਦੇਵੀਓ ਅਤੇ ਸੱਜਣੋਂ!

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਵਿੱਚ ਚੌਥੇ ਗਲੋਬਲ ਅਖੁੱਟ ਊਰਜਾ ਨਿਵੇਸ਼ਕ ਸੰਮੇਲਨ ਅਤੇ ਐਕਸਪੋ (ਰੀ-ਇਨਵੈਸਟ) ਦਾ ਉਦਘਾਟਨ ਕੀਤਾ

September 16th, 11:11 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਗਾਂਧੀਨਗਰ ਸਥਿਤ ਮਹਾਤਮਾ ਮੰਦਿਰ ਵਿੱਚ ਚੌਥੇ ਗਲੋਬਲ ਅਖੁੱਟ ਊਰਜਾ ਨਿਵੇਸ਼ਕ ਸੰਮੇਲਨ ਅਤੇ ਐਕਸਪੋ (ਰੀ-ਇਨਵੈਸਟ) ਦਾ ਉਦਘਾਟਨ ਕੀਤਾ। ਇਸ ਤਿੰਨ ਦਿਨਾਂ ਸੰਮੇਲਨ ਦੇ ਦੌਰਾਨ ਭਾਰਤ ਦੀ 200 ਗੀਗਾਵਾਟ ਤੋਂ ਅਧਿਕ ਸਥਾਪਿਤ ਗੈਰ-ਜੀਵਾਸ਼ਮ ਈਂਧਣ ਸਮਰੱਥਾ ਦੀ ਜ਼ਿਕਰਯੋਗ ਉਪਲਬਧੀ ਵਿੱਚ ਮਹੱਤਵਪੂਰਨ ਤੌਰ ‘ਤੇ ਯੋਗਦਾਨ ਕਰਨ ਵਾਲੇ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ। ਸ੍ਰੀ ਮੋਦੀ ਨੇ ਜਨਤਕ ਅਤੇ ਨਿਜੀ ਖੇਤਰ ਦੀ ਕੰਪਨੀਆਂ, ਸਟਾਰਟ-ਅਪਸ ਅਤੇ ਪ੍ਰਮੁੱਖ ਉੱਦਮੀਆਂ ਦੇ ਅਤਿਆਧੁਨਿਕ ਇਨੋਵੇਸ਼ਨਾਂ ਨੂੰ ਦਰਸਾਉਣ ਵਾਲੀ ਪ੍ਰਦਰਸ਼ਨੀ ਦਾ ਵੀ ਅਵਲੋਕਨ ਕੀਤਾ।

ਪ੍ਰਧਾਨ ਮੰਤਰੀ 9 ਤੋਂ 11 ਅਕਤੂਬਰ ਤੱਕ ਗੁਜਰਾਤ ਦਾ ਦੌਰਾ ਕਰਨਗੇ

October 08th, 12:09 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 9 ਤੋਂ 11 ਅਕਤੂਬਰ ਤੱਕ ਗੁਜਰਾਤ ਦਾ ਦੌਰਾ ਕਰਨਗੇ ਅਤੇ ਇਸ ਤੋਂ ਬਾਅਦ 11 ਅਕਤੂਬਰ ਨੂੰ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ।