ਲੋਕਤੰਤਰ ਸਮਿਟ ਦੌਰਾਨ ਪ੍ਰਧਾਨ ਮੰਤਰੀ ਦੇ ਵੀਡੀਓ ਸੰਬੋਧਨ ਦਾ ਮੂਲ-ਪਾਠ
March 20th, 10:55 pm
ਮੈਂ ਇਸ ਪਹਿਲ ਨੂੰ ਜਾਰੀ ਰੱਖਣ ਲਈ ਰਾਸ਼ਟਰਪਤੀ ਯੂਨ ਸੁਕ ਯੇਲ (Yoon Suk Yeol) ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ। ‘ਸਮਿਟ ਫਾਰ ਡੈਮੋਕ੍ਰੇਸੀ’ ਇੱਕ ਮਹੱਤਵਪੂਰਨ ਮੰਚ ਬਣ ਕੇ ਉਭਰਿਆ ਹੈ, ਜਿੱਥੇ ਲੋਕਤੰਤਰੀ ਦੇਸ਼ ਅਨੁਭਵ ਸਾਂਝਾ ਕਰਦੇ ਹਨ ਅਤੇ ਇੱਕ-ਦੂਸਰੇ ਤੋਂ ਸਿੱਖਦੇ ਹਨ।ਲੋਕਤੰਤਰ ‘ਤੇ ਆਯੋਜਿਤ ਸਮਿਟ ਵਿੱਚ ਪ੍ਰਧਾਨ ਮੰਤਰੀ ਦਾ ਸੰਬੋਧਨ
March 20th, 10:44 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰਸਿੰਗ ਰਾਹੀਂ ਲੋਕਤੰਤਰ ‘ਤੇ ਆਯੋਜਿਤ ਸਮਿਟ ਨੂੰ ਸੰਬੋਧਨ ਕੀਤਾ। ਇਸ ਸਮਿਟ ਨੂੰ ਪੂਰੀ ਦੁਨੀਆ ਦੇ ਲੋਕਤੰਤਰਾਂ ਲਈ ਅਨੁਭਵਾਂ ਦੇ ਆਦਾਨ-ਪ੍ਰਦਾਨ ਅਤੇ ਇੱਕ-ਦੂਸਰੇ ਤੋਂ ਸਿੱਖਣ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਲੋਕਤੰਤਰ ਦੇ ਪ੍ਰਤੀ ਭਾਰਤ ਦੀ ਗਹਿਰੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਭਾਰਤ ਵਿੱਚ ਲੋਕਤੰਤਰ ਦਾ ਇੱਕ ਪ੍ਰਾਚੀਨ ਅਤੇ ਅਟੁੱਟ ਸੱਭਿਆਚਾਰ ਮੌਜੂਦ ਹੈ। ਇਹ ਭਾਰਤੀ ਸੱਭਿਅਤਾ ਲੋਕਤੰਤਰ ਦੀ ਜੀਵੰਤ ਸ਼ਕਤੀ ਵੀ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਬਸੰਮਤੀ ਨਿਰਮਾਣ, ਖੁੱਲ੍ਹਾ ਸੰਵਾਦ ਅਤੇ ਸੁਤੰਤਰ ਵਿਚਾਰ-ਵਟਾਂਦਰਾ ਭਾਰਤ ਦੇ ਪੂਰੇ ਇਤਿਹਾਸ ਵਿੱਚ ਗੂੰਜਦੇ ਰਹੇ ਹਨ। ਇਹੀ ਕਾਰਨ ਹੈ ਕਿ ਮੇਰੇ ਸਾਰੇ ਸਾਥੀ ਨਾਗਰਿਕ ਭਾਰਤ ਨੂੰ ਲੋਕਤੰਤਰ ਦੀ ਜਨਨੀ ਮੰਨਦੇ ਹਨ।ਸਮਿਟ ਫੌਰ ਡੈਮੋਕ੍ਰੇਸੀ ਸਮੇਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਨੈਸ਼ਨਲ ਸਟੇਟਮੈਂਟ
December 10th, 05:52 pm
ਮੈਨੂੰ ਇਸ ਸਮਿਟ ’ਚ ਵਿਸ਼ਵ ਦੇ ਸਭ ਤੋਂ ਵਿਸ਼ਾਲ ਲੋਕਤੰਤਰ ਦੀ ਨੁਮਾਇੰਦਗੀ ਕਰਨ ਦਾ ਮਾਣ ਹਾਸਲ ਹੋਇਆ ਹੈ। ਲੋਕਤਾਂਤਰਿਕ ਭਾਵਨਾ ਸਾਡੇ ਸੱਭਿਅਕ ਸਦਾਚਾਰ ਦਾ ਅਟੁੱਟ ਅੰਗ ਹੈ। ਭਾਰਤ ’ਚ ਲਿਛਾਵੀ ਤੇ ਸ਼ਕਯਾ ਜਿਹੇ ਚੁਣੇ ਗਏ ਗਣਰਾਜ–ਅਧਾਰਿਤ ਨਗਰ–ਰਾਜ (ਰਿਆਸਤਾਂ) 2,500 ਸਾਲ ਪਹਿਲਾਂ ਪ੍ਰਫੁੱਲਤ ਹੋ ਗਏ ਸਨ। ਇਹੋ ਲੋਕਤਾਂਤਰਿਕ ਭਾਵਨਾ 10ਵੀਂ ਸਦੀ ਦੇ ਉੱਤਰਮੀਰੂਰ (Uttaramerur ) ਸ਼ਿਲਾਲੇਖ ’ਚ ਦਿਖਾਈ ਦਿੰਦੀ ਹੈ, ਜਿਸ ਵਿੱਚ ਲੋਕਤਾਂਤਰਿਕ ਸ਼ਮੂਲੀਅਤ ਦੇ ਸਿਧਾਂਤਾਂ ਨੂੰ ਕੋਡੀਫ਼ਾਈ ਕੀਤਾ ਗਿਆ ਹੈ। ਉਸੇ ਲੋਕਤਾਂਤਰਿਕ ਭਾਵਨਾ ਤੇ ਸਦਾਚਾਰ ਨੇ ਪ੍ਰਾਚੀਨ ਭਾਰਤ ਨੂੰ ਸਭ ਤੋਂ ਖੁਸ਼ਹਾਲ ਸਥਾਨਾਂ ’ਚੋਂ ਇੱਕ ਬਣਾਇਆ ਸੀ। ਸਦੀਆਂ ਚਲੀ ਬਸਤੀਵਾਦੀ ਹਕੂਮਤ ਵੀ ਭਾਰਤੀ ਜਨਤਾ ਦੀ ਲੋਕਤਾਂਤਰਿਕ ਭਾਵਨਾ ਨੂੰ ਦਬਾ ਨਹੀਂ ਸਕੀ ਸੀ। ਭਾਰਤ ਦੇ ਆਜ਼ਾਦ ਹੋਣ ਨਾਲ ਇਸ ਨੂੰ ਇੱਕ ਵਾਰ ਫਿਰ ਮੁਕੰਮਲ ਪ੍ਰਗਟਾਵਾ ਮਿਲਿਆ ਤੇ ਪਿਛਲੇ 75 ਸਾਲਾਂ ਦੌਰਾਨ ਲੋਕਤਾਂਤਰਿਕ ਰਾਸ਼ਟਰ–ਨਿਰਮਾਣ ਦੀ ਬੇਮਿਸਾਲ ਕਹਾਣੀ ਰਚੀ।