ਚਿੱਕਾਬੱਲਾਪੁਰ ਵਿੱਚ ਸ੍ਰੀ ਮਧੁਸੂਧਨ ਸਾਈ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 25th, 11:40 am
ਆਪ ਸਭੀ ਇਤਨੇ ਉਮੰਗ ਅਤੇ ਉਤਸ਼ਾਹ ਦੇ ਨਾਲ ਅਨੇਕ ਸੁਪਨੇ ਲੈ ਕੇ, ਨਵੇਂ ਸੰਕਲਪ ਲੈ ਕੇ ਸੇਵਾ ਦੀ ਇਸ ਮਹਾਨ ਪ੍ਰਵਿਰਤੀ ਨਾਲ ਜੁੜੇ ਹੋ। ਤੁਹਾਡੇ ਦਰਸ਼ਨ ਕਰਨਾ ਇਹ ਵੀ ਮੇਰੇ ਲਈ ਸੁਭਾਗ ਹੈ। ਮੈਂ ਤੁਹਾਡਾ ਬਹੁਤ-ਬਹੁਤ ਆਭਾਰੀ ਹਾਂ। ਚਿੱਕਾਬੱਲਾਪੁਰਾ, ਆਧੁਨਿਕ ਭਾਰਤ ਦੇ ਆਰਕੀਟੈਕਟਸ ਵਿੱਚੋਂ ਇੱਕ, ਸਰ ਐੱਮ. ਵਿਸ਼ਵੇਸ਼ਵਰੈਯਾ ਦੀ ਜਨਮਸਥਲੀ ਹੈ। ਹੁਣੇ ਮੈਨੂੰ ਸਰ ਵਿਸ਼ਵੇਸ਼ਵਰੈਯਾ ਦੀ ਸਮਾਧੀ ‘ਤੇ ਪੁਸ਼ਪਾਂਜਲੀ ਦਾ ਅਤੇ ਉਨ੍ਹਾਂ ਦੇ ਮਿਊਜ਼ੀਅਮ ‘ਤੇ ਜਾਣ ਦਾ ਸੁਭਾਗ ਮਿਲਿਆ। ਇਸ ਪੁਣਯ (ਪਵਿੱਤਰ) ਭੂਮੀ ਨੂੰ ਮੈਂ ਸਿਰ ਝੁਕਾ ਕੇ ਨਮਨ ਕਰਦਾ ਹਾਂ। ਇਸ ਪੁਣਯ (ਪਵਿੱਤਰ) ਭੂਮੀ ਤੋਂ ਪ੍ਰੇਰਣਾ ਲੈ ਕੇ ਹੀ ਉਨ੍ਹਾਂ ਨੇ ਕਿਸਾਨਾਂ, ਸਾਧਾਰਣ ਜਨਾਂ ਦੇ ਲਈ ਨਵੇਂ ਇਨੋਵੇਸ਼ਨ ਕੀਤੇ, ਇੰਜੀਨੀਅਰਿੰਗ ਦੇ ਬਿਹਤਰੀਨ ਪ੍ਰੋਜੈਕਟਸ ਬਣਾਏ।ਪ੍ਰਧਾਨ ਮੰਤਰੀ ਨੇ ਕਰਨਾਟਕ ਦੇ ਚਿੱਕਾਬੱਲਾਪੁਰ ਵਿੱਚ ਸ੍ਰੀ ਮਧੁਸੂਧਨ ਸਾਈ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਦਾ ਉਦਘਾਟਨ ਕੀਤਾ
March 25th, 11:30 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਚਿੱਕਾਬੱਲਾਪੁਰ ਵਿੱਚ ਸ੍ਰੀ ਮਧੁਸੂਧਨ ਸਾਈ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਦਾ ਉਦਘਾਟਨ ਕੀਤਾ। ਐੱਸਐੱਮਐੱਸਆਈਐੱਮਐੱਸਆਰ ਸਭ ਨੂੰ ਪੂਰੀ ਤਰ੍ਹਾਂ ਨਾਲ ਮੁਫ਼ਤ ਮੈਡੀਕਲ ਸਿੱਖਿਆ ਅਤੇ ਗੁਣਵੱਤਾਪੂਰਨ ਮੈਡੀਕਲ ਕੇਅਰ (ਦੇਖਭਾਲ਼) ਪ੍ਰਦਾਨ ਕਰੇਗਾ। ਇੰਸਟੀਟਿਊਟ ਅਕਾਦਮਿਕ ਵਰ੍ਹੇ 2023 ਵਿੱਚ ਕਾਰਜ ਕਰਨਾ ਸ਼ੁਰੂ ਕਰ ਦੇਵੇਗਾ।