ਪ੍ਰਧਾਨ ਮੰਤਰੀ ਨੇ ਸਕੁਐਸ਼ ਦੇ ਦਿੱਗਜ਼ ਖਿਡਾਰੀ ਸ਼੍ਰੀ ਰਾਜ ਮਨਚੰਦਾ ਦੇ ਅਕਾਲ ਚਲਾਣੇ ’ਤੇ ਸੋਗ ਵਿਅਕਤ ਕੀਤਾ
December 04th, 03:42 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਰਾਜ ਮਨਚੰਦਾ ਦੇ ਅਕਾਲ ਚਲਾਣੇ ’ਤੇ ਸੋਗ ਵਿਅਕਤ ਕੀਤਾ। ਸ਼੍ਰੀ ਮੋਦੀ ਨੇ ਸ਼੍ਰੀ ਮਨਚੰਦਾ ਨੂੰ ਭਾਰਤੀ ਸਕੁਐਸ਼ ਦੇ ਸੱਚੇ ਦਿੱਗਜ਼ ਦੇ ਰੂਪ ਵਿੱਚ ਸ਼ਲਾਘਾ ਕੀਤੀ, ਜੋ ਆਪਣੇ ਸਮਰਪਣ ਅਤੇ ਉਤਕ੍ਰਿਸ਼ਟਤਾ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਸ਼੍ਰੀ ਮਨਚੰਦਾ ਦੀ ਮਿਲਟਰੀ ਸਰਵਿਸ ਦੌਰਾਨ ਪ੍ਰਦਰਸ਼ਿਤ ਰਾਸ਼ਟਰ ਦੇ ਪ੍ਰਤੀ ਉਨ੍ਹਾਂ ਦੇ ਕਾਰਜ ਲਾਗੂ ਕਰਨ ਦੀ ਵੀ ਸ਼ਲਾਘਾ ਕੀਤੀ।ਪ੍ਰਧਾਨ ਮੰਤਰੀ ਨੇ ਲਾਸ ਏਂਜਲਸ ਓਲੰਪਿਕਸ 2028 ਵਿੱਚ ਕ੍ਰਿਕਟ ਨੂੰ ਸ਼ਾਮਲ ਕਰਨ ਦਾ ਸੁਆਗਤ ਕੀਤਾ
October 16th, 08:18 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲਾਸ ਏਂਜਲਸ ਓਲੰਪਿਕ ਗੇਮਸ 2028 ਵਿੱਚ ਬੇਸਬਾਲ-ਸੌਫਟਬਾਲ, ਕ੍ਰਿਕਟ, ਫਲੈਗ ਫੁੱਟਬਾਲ, ਲੈਕ੍ਰੌਸ ਤੇ ਸਕੁਐਸ਼ ਨੂੰ ਸ਼ਾਮਲ ਕਰਨ ਦਾ ਸੁਆਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਕ੍ਰਿਕਟ ਨੂੰ ਸ਼ਾਮਲ ਕੀਤਾ ਜਾਣਾ ਇਸ ਅਦਭੁਤ ਖੇਡ ਦੀ ਵਧਦੀ ਆਲਮੀ ਮਕਬੂਲੀਅਤ ਨੂੰ ਦਿਖਾਉਂਦਾ ਹੈ।